Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮੇਰੇ ਪਿੰਡ ਦਾ ਸੂਰਜ

ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ ਹੈ
ਤੁਹਾਡੇ ਸ਼ਹਿਰ ਵਾਂਗ ਨਹੀਂ
ਕਿ ਬਾਲਕੋਨੀ ਤੋਂ ਕੜੱਚ ਦੇਣੀ ਸੜਕ ‘ਤੇ ਜਾ ਡਿੱਗੇ
ਤੇ ਇਕ-ਦਮ, ਦਮ ਤੋੜ ਜਾਏ
ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ ਹੈ
...
ਹਾਲਾਂਕਿ ਉਹ ਜਾਣਦਾ ਹੈ
ਕਿ ਭਲ਼ਕੇ ਉਸ ਫੇਰ ਪਰਤ ਆਉਂਣਾ ਹੈ
ਪਰ ਜਾਣ ਲੱਗਿਆਂ ਉਹ ਡੈਂਬਰੇ ਹੋਏ ਬਾਲ ਵਾਂਗ
ਬੜੀ ਅੜੀ ਕਰਦਾ ਹੈ
ਰਾਤ ਭਰ ਦੇ ਵਿਛੋੜੇ ਨੂੰ ਬੜਾ ਦਿਲ ‘ਤੇ ਲਾਉਂਦਾ ਹੈ
ਕਦੇ ਉਹ ਸੁਨਹਿਰੀ ਭੂੰਡੀ ਵਾਂਗ
ਸਣ ਦੇ ਫੁੱਲਾਂ ‘ਤੇ ਖੇਡਦਾ ਹੈ
ਕਦੇ ਉਹ ਜੰਗਲ਼ੀ ਬਿੱਲੇ ਵਾਂਗ
ਮੋਢੇ ਕਮਾਦ ਵਿਚ ਲੁਕਦਾ ਹੈ
ਕਦੇ ਉਹ ਟੁੱਟੀ ਪਤੰਗ ਵਾਂਗ
ਕਬਰਾਂ ਦੀਆਂ ਕਿੱਕਰਾਂ ਵਿਚ ਫ਼ਸਦਾ ਹੈ
ਕਦੇ ਉਹ ਔਂਤਰੀ ਕਰਤਾਰੀ ਦੇ ਦੀਵੇ ਵਾਂਗ
ਖ਼ਾਨਗਾਹ ‘ਤੇ ਬਲ਼ਦਾ ਹੈ
ਦੱਸਿਆ ਨਾ,
ਜਾਣ ਲੱਗਿਆਂ ਬੜੀ ਅੜੀ ਕਰਦਾ ਹੈ

ਪਹਿਲਾਂ ਮਸੀਤ ਦੇ ਗੁੰਬਦ ਪਿਛਾੜੀ
ਲੋਟਨ ਕਬੂਤਰ ਵਾਂਗ ਇਕ ਬਾਜ਼ੀ ਲਾਉਂਦਾ ਹੈ
ਫਿਰ ਪਹਿਲਣਾਂ ਲਵੇਰੀਆਂ ਨਾਲ਼
ਢਾਬ ਵਿਚ ਇਕ ਤਾਰੀ ਲਾਉਂਦਾ ਹੈ
ਟਿੱਬੇ ‘ਤੇ ਕੌਡੀ ਖੇਡਦੇ ਨਿਆਣਿਆਂ ਨੂੰ
ਘਰੋ-ਘਰੀ ਪਹੁੰਚਾਉਂਦਾ ਹੈ
ਰਹਿਰਾਸ ਸੁਣਦਾ ਤੇ,
ਡੰਡਾਉਤ ਕਰਦਾ ਹੈ,
ਪੀਰ-ਫ਼ਕੀਰ ਧਿਆਉਂਦਾ ਹੈ
ਦੱਸਿਆ ਨਾ,
ਰਾਤ ਭਰ ਦੇ ਵਿਛੋੜੇ ਨੂੰ ਬੜਾ ਦਿਲ ‘ਤੇ ਲਾਉਂਦਾ ਹੈ

ਤੁਹਾਡੇ ਸ਼ਹਿਰ ਵਾਂਗ ਨਹੀਂ
ਕਿ ਬਾਲਕੋਨੀ ਤੋਂ ਕੜੱਚ ਦੇਣੀ ਸੜਕ ‘ਤੇ ਜਾ ਡਿੱਗੇ
ਤੇ ਇਕ-ਦਮ, ਦਮ ਤੋੜ ਜਾਏ
ਮੇਰੇ ਪਿੰਡ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ ਹੈ...
@...ਅਮਿਤੋਜ

28 Mar 2013

Gurpreet maaN
Gurpreet
Posts: 72
Gender: Male
Joined: 28/Nov/2012
Location: chandigarh
View All Topics by Gurpreet
View All Posts by Gurpreet
 

ਬਿੱਟੂ ਜੀ ਸ਼ੁਕਰੀਆ ਇਹ ਰਚਨਾ ਸਾਂਝੀ ਕਰਨ ਲਈ... ਬਹੁਤ ਹੀ ਪਿਯਾਰੀ ਰਚਨਾ ਹੈ.. i love it

28 Mar 2013

Reply