Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਰਾਪ ਬਣਿਆ ਬੁਢਾਪਾ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਰਾਪ ਬਣਿਆ ਬੁਢਾਪਾ

ਅੱਜ ਪਤਾ ਨਹੀਂ ਕਿਉਂ ਇੰਨਾ ਗੁੱਸਾ ਆ ਰਿਹਾ ਸੀ। ਜਦੋਂ ਮੈਂ ਮਾਸੀ ਪਾਲੋ ਦੀ ਦਰਦਨਾਕ ਮੌਤ ਅਤੇ ਉਸ ਦੀ ਔਲਾਦ ਵੱਲੋਂ ਉਸ ਦੀ ਲਾਸ਼ ਦੀ ਕੀਤੀ ਬੇਕਦਰੀ ਬਾਰੇ ਸੁਣਿਆ ਸੀ ਤਾਂ ਮੈਨੂੰ ਬਹੁਤ ਦੁੱਖ ਹੋਇਆ ਸੀ। ਮੈਂ ਰਾਤ ਵੇਲੇ ਬਹੁਤ ਬੀਮਾਰ ਹੋ ਗਈ ਕਿਉਂਕਿ ਇੱਕ ਸਮਝਦਾਰ ਅਤੇ ਸੂਝਵਾਨ ਔਰਤ ਦਾ ਅੰਤ ਮੈਂ ਸੁਪਨੇ ਵਿੱਚ ਵੀ ਨਹੀਂ ਵੇਖ ਸਕਦੀ ਸੀ। ਮੇਰੇ ਮੰਮੀ ਜੀ ਦੀ ਦੋ ਮਹੀਨੇ ਪਹਿਲਾਂ ਹੋਈ ਬੇਵਕਤ ਮੌਤ ਨੇ ਮੈਨੂੰ ਪਹਿਲਾਂ ਹੀ ਝੰਜੋੜ ਸੁੱਟਿਆ ਸੀ। ਅਜੇ ਤਾਂ ਮੈਂ ਉਸ ਦਰਦ ਵਿੱਚੋਂ ਹੀ ਬਾਹਰ ਨਹੀਂ ਆ ਸਕੀ ਸਾਂ ਕਿ ਮਾਸੀ ਜੀ ਵੀ ਵਿਛੋੜਾ ਦੇ ਗਏ। ਦੂਜੀ ਮਾਸੀ ਦੇ ਬੇਟੇ ਦਾ ਫੋਨ ਆਇਆ ਕਿ ਮਾਸੀ ਨਾਲ ਭਾਣਾ ਵਾਪਰ ਚੁੱਕਾ ਹੈ।
ਜਦੋਂ ਮਾਸੀ ਜੀ ਦੀ ਮੌਤ ਦਾ ਕਾਰਨ ਪਤਾ ਲੱਗਾ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੀ ਰੋਹਬ ਵਾਲੀ ਮਾਸੀ ਨੂੰ ਛੇ ਮਹੀਨੇ ਪਹਿਲਾਂ ਉਸ ਦੇ ਪੁੱਤਰਾਂ ਨੇ ਘਰੋਂ ਕੱਢ ਦਿੱਤਾ ਸੀ ਅਤੇ ਉਹ ਗੁਰਦੁਆਰੇ ਰਹਿ ਰਹੀ ਸੀ। ਉਸ ਨੇ ਆਪਣੀ ਅੰਤਿਮ ਇੱਛਾ ਇਹ ਦੱਸੀ ਸੀ ਕਿ ਉਸ ਦੇ ਪੁੱਤਰ ਉਸ ਦੀ ਅਰਥੀ ਨੂੰ ਮੋਢਾ ਨਾ ਦੇਣ ਅਤੇ ਮਰੀ ਨੂੰ ਉਨ੍ਹਾਂ ਦਾ ਹੱਥ ਨਾਲ ਲੱਗੇ ਅਤੇ ਉਸ ਨੂੰ ਪੇਕੇ ਘਰ ਛੱਡ ਦਿੱਤਾ ਜਾਵੇ। ਇਹ ਕਹਿ ਕੇ ਉਹ ਜ਼ਿਆਦਾ ਬੀਮਾਰ ਹੋਣੀ ਸ਼ੁਰੂ ਹੋ ਗਈ ਸੀ। ਬਾਬਿਆਂ ਨੇ ਬੀਮਾਰ ਮਾਸੀ ਪਾਲੋ ਪੇਕੇ ਘਰ ਤਾਂ ਪਹੁੰਚਾ ਦਿੱਤੀ ਅਤੇ ਆਖ਼ਰੀ ਇੱਛਾ ਵੀ ਦੱਸ ਦਿੱਤੀ ਪਰ ਪੇਕਿਆਂ ਨੇ ਉਸ ਦਾ ਦਰਦ ਨਹੀਂ ਸਮਝਿਆ ਅਤੇ ਆਖ਼ਰੀ ਸਾਹਾਂ ’ਤੇ ਆਈ ਮਾਸੀ ਨੂੰ ਉਸ ਦੇ ਪੁੱਤਰਾਂ ਦੇ ਸ਼ਹਿਰ ਵਿੱਚ ਲੈ ਆਏ। ਕਰੋੜਪਤੀ ਪੁੱਤਰਾਂ ਨੂੰ ਜਦੋਂ ਪਤਾ ਲੱਗਾ ਕਿ ਮਾਂ ਬੀਮਾਰ ਹੈ ਤੇ ਸਾਡੇ ਸ਼ਹਿਰ ਆ ਗਈ ਹੈ ਤਾਂ ਉਨ੍ਹਾਂ ਨੇ ਮੋਬਾਈਲ ਬੰਦ ਕਰ ਦਿੱਤੇ ਕਿ ਮਾਂ ਨੂੰ ਘਰ ਨਾ ਲਿਆਉਣਾ ਪੈ ਜਾਵੇ।
ਪੇਕਿਆਂ ਨੂੰ ਗਲਤੀ ਮਹਿਸੂਸ ਹੋਈ ਪਰ ਲੋਕ ਲਾਜ ਕਾਰਨ ਪੁੱਤਰਾਂ ਨੂੰ ਸੁਨੇਹਾ ਭੇਜਿਆ ਕਿ ਤੁਹਾਡੀ ਜੰਮਣ ਵਾਲੀ ਮਾਂ ਆਖ਼ਰੀ ਸਾਹਾਂ ’ਤੇ ਹੈ, ਪਤਾ ਲੈ ਜਾਓ ਪਰ ਕੁਦਰਤ ਦਾ ਭਾਣਾ ਕਿ ਮਾਸੀ ਨੂੰ ਪਤਾ ਲੱਗਾ ਕਿ ਇਹ ਤਾਂ ਮੇਰੇ ਪੁੱਤਰਾਂ ਨੂੰ ਸੱਦ ਰਹੇ ਹਨ ਤਾਂ ਉਸ ਨੇ ਠੰਢਾ ਜਿਹਾ ਹਉਕਾ ਲਿਆ ਅਤੇ ਪ੍ਰਾਣ ਤਿਆਗ ਦਿੱਤੇ। ਜਦੋਂ ਪੇਕੇ ਉਸ ਦੀ ਲਾਸ਼ ਲੈ ਕੇ ਪੁੱਤਰ ਦੀ ਕੋਠੀ ਅੱਗੇ ਪਹੁੰਚੇ ਤਾਂ ਉਹ ਅੱਗੋਂ ਗੁੱਸੇ ਨਾਲ ਬੋਲੇ,‘‘ਇਹਨੂੰ ਮਰੀ ਨੂੰ ਉੱਥੇ ਹੀ ਫੂਕ ਆਉਂਦੇ, ਇੱਥੇ ਕਿਉਂ ਲਿਆਏ ਹੋ?’’ ਨਾਨਕਿਆਂ ਨੇ ਕਿਹਾ,‘‘ਸ਼ਰਮ ਕਰੋ, ਤੁਹਾਡੇ ਵਿਹੜੇ ਵਿੱਚ ਹੀ ਇਸ ਦੀ ਲਾਸ਼ ਸੋਭਦੀ ਹੈ। ਤੁਸੀਂ ਖਰਚ ਨਾ ਕਰੋ। ਇਸ ਦੇ ਪੋਤਰਿਆਂ ਨੂੰ ਆਖ਼ਰੀ ਦਰਸ਼ਨ ਕਰਵਾ ਦਿਓ।’’ ਉਮਰੋਂ ਦੁੱਗਣੀ ਮਾਸੀ ਦੇ ਪੁੱਤਰ ਦੀ ਘਰਵਾਲੀ ਜੋ ਮਾਸੀ ਦੀ ਨੂੰਹ ਸੀ ਪਰ ਸ਼ਕਲ ਤੋਂ ਸੱਸ ਲੱਗਦੀ ਹੈ ਜਿਸ ਨਾਲ ਮਾਸੀ ਦੇ ਪੁੱਤ ਨੇ ਲਾਲਚਵੱਸ ਵਿਆਹ ਕਰਵਾਇਆ ਸੀ, ਕੋਠੀ ਤੋਂ ਥੱਲੇ ਨਾ ਉਤਰੀ, ਦੂਜੀ ਮੁੰਬਈ ਤੋਂ ਆਈ ਨੂੰਹ ਲਾਸ਼ ਦੀ ਬੇਕਦਰੀ ਵੇਖ ਕੇ ਹੱਸ ਰਹੀ ਸੀ। ਸਾਰੇ ਕਹਿ ਰਹੇ ਸਨ,‘‘ਰੱਬਾ! ਇਹ ਕੀ ਕਹਿਰ ਕਮਾਇਆ ਹੈ?’’  ਪਹੁੰਚੇ ਰਿਸ਼ਤੇਦਾਰਾਂ ਨੂੰ ਝਿੜਕਾਂ ਪਈਆਂ ਕਿ ਤੁਹਾਨੂੰ ਕੀਹਨੇ ਦੱਸਿਆ ਹੈ ਕਿ ਸਾਡੀ ਬੁੱਢੜੀ ਮਰ ਗਈ ਹੈ। ਉਹ ਸਾਰੇ ਏਨੀ ਬੇਕਦਰੀ ਵੇਖ ਕੇ ਦੰਗ ਰਹਿ ਗਏ ਅਤੇ ਧਾਹਾਂ ਮਾਰਦੇ,ਰੋਂਦੇ-ਕੁਰਲਾਉਂਦੇ ਵਾਪਸ ਚਲੇ ਗਏ।
ਮੈਂ ਬੀਮਾਰ ਸਾਂ ਅਤੇ ਸੋਚ ਰਹੀ ਸਾਂ, ਮਾਸੀ ਦਾ ਸਸਕਾਰ ਕੱਲ੍ਹ ਹੈ, ਮੈਂ ਜ਼ਰੂਰ ਜਾਊਂਗੀ ਮੇਰੀ ਮਾਤਾ ਜੀ ਦੀ ਆਤਮਾ ਨੂੰ ਚੰਗਾ ਲੱਗੂ ਕਿ ਉਨ੍ਹਾਂ ਦੀ ਭੈਣ ਅੱਜ ਦੁਨੀਆਂ ਵਿੱਚ ਨਹੀਂ ਪਰ  ਉਨ੍ਹਾਂ ਦੀ ਧੀ ਪਹੁੰਚੀ ਹੈ। ਆਪਣੇ-ਆਪ ’ਤੇ ਕਾਬੂ ਰੱਖਾਂਗੀ, ਜ਼ਿਆਦਾ ਨਹੀਂ ਕਲਪਾਂਗੀ ਪਰ ਇੰਨਾ ਕਿਸਮਤ ਵਿੱਚ ਨਹੀਂ ਸੀ। ਮਾਸੀ ਦੀ ਗੰਦੀ ਔਲਾਦ ਨੇ ਉਸ ਦੇ ਮ੍ਰਿਤਕ ਸਰੀਰ ਨੂੰ ਉਵੇਂ ਹੀ ਰੋਲਿਆ ਜਿਵੇਂ ਜਿਉਂਦੇ-ਜੀਅ ਉਸ ਦੀਆਂ ਆਂਦਰਾਂ ਤੜਫਾਈਆਂ ਸਨ। ਸਵੇਰੇ ਸੱਤ ਵਜੇ ਮੇਰੇ ਦੂਜੀ ਮਾਸੀ ਦੇ ਪੁੱਤ ਦਾ ਫੋਨ ਆਇਆ ਅਤੇ ਉਸਨੇ ਦੱਸਿਆ ਕਿ ਹੁਣ ਕਿਤੇ ਜਾਣ ਦੀ ਲੋੜ ਨਹੀਂ। ਮਾਸੀ ਨੂੰ ਜਿਉਂਦੀ ਨੂੰ ਘਰੋਂ ਕੱਢਿਆ ਸੀ, ਮਰੀ ਨੂੰ ਵੀ ਘਰੋਂ ਕੱਢ ਦਿੱਤਾ ਹੈ। ਮੇਰੇ ਗੁੱਸੇ ਦਾ ਕੋਈ ਠਿਕਾਣਾ ਨਹੀਂ ਸੀ। ਮੇਰਾ ਜੀ ਕਰੇ ਕਿ ਮਾਸੀ ਦੇ ਦੋਨਾਂ ਪੁੱਤਰਾਂ ਦਾ ਜਾ ਕੇ ਸਿਰ ਪਾੜ ਆਵਾਂ, ਮਾਸੀ ਦਾ ਦੁੱਖ ਸਿਰਫ਼ ਉਨ੍ਹਾਂ ਦੇ ਪਤੀ ਨੂੰ ਹੈ ਜੋ ਰਿਸ਼ਤੇਦਾਰਾਂ ਅੱਗੇ ਤਰਲੇ ਲੈ ਰਿਹਾ ਸੀ ਕਿ ਮੈਨੂੰ ਨਾਲ ਲੈ ਜਾਓ, ਰੱਬ ਦੇ ਵਾਸਤੇ! ਮੈਂ ਇਸ ਔਲਾਦ ਕੋਲ ਨਹੀਂ ਰਹਿਣਾ। ਇਨ੍ਹਾਂ ਨੇ ਉਸਨੂੰ ਮਾਰ ਦਿੱਤਾ ਹੈ। ਜਿਹੜੇ ਮਾਂ ਦੇ ਨਹੀਂ ਬਣੇ, ਪਿਓ ਨੂੰ ਕੀ ਸਮਝਣਗੇ।
ਮਰਨਾ ਸਭਨਾਂ ਨੇ ਹੈ ਪਰ ਮੌਤ ਅਜਿਹੀ ਹੋਵੀ ਕਿ ਔਲਾਦ ਅੱਗੇ ਹੱਥ ਨਾ ਅੱਡਣੇ ਪੈਣ। ਅੱਜ ਦੀ ਔਲਾਦ  ਮਾਪਿਆਂ ਨੂੰ ਪਾਣੀ ਦਾ ਘੁੱਟ ਵੀ ਨਹੀਂ ਦੇ ਸਕਦੀ। ਸਿਰਫ਼ ਆਪਣੇ ਫਰਜ਼ ਨਿਭਾਓ, ਨੇਕੀ ਕਰੋ ਤੇ ਖੂਹ ’ਚ ਪਾਓ। ਮਾਪੇ ਬਣੋ, ਕੁਮਾਪੇ ਨਹੀਂ। ਇੱਛਾਵਾਂ ਨੂੰ ਤਿਆਗ ਦਿਓ ਕਿ ਬੱਚੇ ਸੇਵਾ ਕਰਨਗੇ। ਕਿਸੇ ਗ਼ਰੀਬ, ਅਨਾਥ ਅਤੇ ਬੇਸਹਾਰਾ ਦੀ ਡੰਗੋਰੀ ਬਣੋ। ਧੀਆਂ ਦੁੱਖ ਵੰਡਾਉਂਦੀਆਂ ਨੇ, ਉਨ੍ਹਾਂ ਨੂੰ ਕੁੱਖ ’ਚ ਨਾ ਮਾਰੋ। ਇਹ ਕਹਾਣੀ ਅਜਿਹੇ ਕਿੰਨੇ ਸੁਨੇਹੇ ਦੇ ਗਈ। ਅਜਿਹੀ ਔਲਾਦ ਸਮਾਜ ’ਤੇ ਕਲੰਕ ਹੈ, ਉਸ ਨੂੰ ਸਜ਼ਾ ਜ਼ਰੂਰ ਦਿਉ। ਅਜਿਹੀ ਔਲਾਦ ਨਾਲੋਂ ਬੇਔਲਾਦ ਹੋਣਾ ਕਿਤੇ ਬਿਹਤਰ ਹੈ। ਪ੍ਰਮਾਤਮਾ ਤੋਂ ਮੰਗੋ ਕਿ ਪੁੱਤ ਨੇਕ ਹੋਵੇ, ਆਗਿਆਕਾਰ ਹੋਵੇ ਪਰ ਕੁਪੱਤ ਨਾ ਹੋਵੇ। ਜੇ ਫਿਰ ਵੀ ਅਜਿਹਾ ਮੌਕਾ ਆਵੇ ਜਦੋਂ ਲੱਗੇ ਕਿ ਸਾਡੀ ਔਲਾਦ ਗਰਕ ਗਈ ਹੈ ਤਾਂ ਆਪਣੇ-ਆਪ ਨੂੰ ਕੋਸਣ ਦੀ ਬਜਾਏ ਕਿਸੇ ਬਿਰਧ ਆਸ਼ਰਮ ਵਿੱਚ ਥਾਂ ਲੈ ਲਵੋ। ਜੇ ਥੋੜ੍ਹੀ-ਬਹੁਤ ਜਾਇਦਾਦ ਹੈ ਕਿ ਕਿਸੇ ਸਮਾਜਿਕ ਸੰਸਥਾ ਨੂੰ ਦਾਨ ਕਰ ਦਿਉ। ਕਿਸੇ ਗ਼ਰੀਬ ਦੀ ਧੀ ਵਿਆਹ ਦਿਉ।

ਸ਼ਮਿੰਦਰ ਕੌਰ ਪੱਟੀ * ਸੰਪਰਕ: 81465-21219

21 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਹੀ ਗੱਲ ਹੈ ਜੀ....ਅਜਿਹੀ ਔਲਾਦ ਤਾਂ ਸਚਮੁਚ ਹੀ ਕਲੰਕ ਹੈ....ਇਸ ਤੋਂ ਤੇ ਇਨਸਾਨ ਬੇਔਲਾਦ ਹੀ ਚੰਗਾ......tfs.....ਬਿੱਟੂ ਜੀ.....

22 Jan 2013

Muneem  Ji
Muneem
Posts: 5
Gender: Male
Joined: 02/Jan/2013
Location: Melbourne
View All Topics by Muneem
View All Posts by Muneem
 
Other way around

This is where logic should override the emotions. Parents should keep house ,money and property they have earned over life. There is no point to give them all of this and become helpless at elderly stages. kick the kids once they graduate etc. Sorry it. Might not align with your thinking

 

22 Jan 2013

Harwinder  Singh
Harwinder
Posts: 19
Gender: Male
Joined: 18/Sep/2012
Location: Moga
View All Topics by Harwinder
View All Posts by Harwinder
 
V..nice g
22 Jan 2013

Reply