Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸੀਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਕਿਓ ਪੜਦੇ ਹਾ ਜੀ ??? :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
ਅਸੀਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਕਿਓ ਪੜਦੇ ਹਾ ਜੀ ???
ਇੱਕ ਅਮਰੀਕਨ ਬਜੁਰਗ ਸਿੱਖ ਇਸ੍ਟਰ੍ਨ ਕੇੰਟੁਕੀ ਵਿੱਚ ਆਪਣੇ ਛੋਟੇ ਪੋਤੇ ਨਾਲ ਰਹਿੰਦਾ ਸੀ ਅਤੇ  ਉਸਦਾ ਪੋਤਾ ਆਪਣੇ ਦਾਦਾ ਜੀ ਵਾਂਗ ਹੀ ਬਣਨਾ ਚਾਹੁੰਦਾ ਸੀ ਅਤੇ ਓਹਨਾ ਦੇ ਹਰ ਕੰਮ ਨੂੰ ਓਹਨਾ ਵਾਂਗ ਹੀ ਕਰਨ ਦੀ ਕੋਸ਼ਿਸ਼ ਕਰਦਾ ਸੀ | ਇੱਕ ਦਿਨ ਪੋਤਾ ਆਪਣੇ ਦਾਦਾ ਜੀ ਨੂੰ ਪੁਛਣ ਲੱਗਾ, ਦਾਦਾ ਜੀ ਮੈਂ ਤੁਹਾਡੇ ਵਾਂਗ ਸ਼੍ਰੀ  ਗੁਰੂ ਗਰੰਥ ਸਾਹਿਬ ਜੀ ਨੂੰ ਪੜਣ ਦੀ ਕੋਸ਼ਿਸ਼ ਕਰਦਾ ਹਾ, ਪਰ ਮੈਨੂੰ ਕੁਝ ਵੀ ਸਮਝ ਨਹੀ ਪੈਂਦਾ ਤੇ ਜੋ ਸਮਝ ਪੈਂਦਾ ਹੈ ਓਹ ਵੀ ਮੈਨੂੰ ਭੁੱਲ ਜਾਂਦਾ ਆ ਜਦ ਮੈਂ ਪੜਨਾ ਬੰਦ ਕਰ ਦਿੰਦਾ ਹਾ ਜੀ ਇਸ ਤਰਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਪੜਣ ਨਾਲ ਕੀ ਹੁੰਦਾ ਹੈ ਜੀ ਜਦ ਕੁਝ ਵੀ ਯਾਦ ਨਹੀ ਰਹਿੰਦਾ ਜੀ | ਤਦ ਦਾਦਾ ਜੀ ਨੇ ਇੱਕ ਕੋਲਿਆ ਨਾਲ ਭਰੀ ਟੋਕਰੀ ਖਾਲੀ ਕਰਕੇ ਆਪਣੇ ਪੋਤੇ ਨੂੰ ਦਿਤੀ ਤੇ ਕਿਹਾ ਕੇ ਜਾਓ ਇਹ ਟੋਕਰੀ ਉਸ ਨਦੀ ਤੇ ਲੈ ਜਾਓ ਤੇ ਇਸ ਵਿੱਚ ਪਾਣੀ ਭਰ ਕੇ ਲੈ ਕੇ ਆਓ ਉਸ ਮੁੰਡੇ ਨੇ ਉਸੇ ਤਰਾ ਹੀ ਕੀਤਾ ਜਿਵੇ ਉਸਨੂੰ ਕਿਹਾ ਗਿਆ ਸੀ, ਪਰ ਘਰ ਤੱਕ ਪਹੁੰਚਦੇ ਪਹੁੰਚਦੇ ਸਾਰਾ ਪਾਣੀ ਡੁੱਲ ਗਿਆ ਸੀ ਕਿਓ ਕੇ ਟੋਕਰੀ ਵਿੱਚ ਛੇਕ ਸੀ ਸੋ ਸਾਰਾ ਪਾਣੀ ਓਹਨਾ ਰਾਹੀ ਨਿਕਲ ਗਿਆ ਤੇ ਉਸ ਕੋਲ ਖਾਲੀ ਟੋਕਰੀ ਹੀ ਰਹਿ ਗਈ | ਉਸਦੇ ਦਾਦਾ ਜੀ ਮੁਸਕਰਾਏ ਤੇ ਕਹਿਣ ਲਗੇ ਤੇਨੂੰ ਜਲਦੀ ਨਾਲ ਵਾਪਿਸ ਆਉਣਾ ਚਾਹਿਦਾ ਹੈ ਤਾ ਕੇ ਟੋਕਰੀ ਵਿੱਚ ਪਾਣੀ ਬਚ ਸਕੇ ਤੇ ਇਸ ਸਮੇ ਮੁੰਡੇ ਨੇ ਜਲਦੀ ਜਲਦੀ ਦੋੜ ਕੇ ਵਾਪਿਸ ਆਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਆਉਂਦੇ ਆਉਂਦੇ ਟੋਕਰੀ ਖਾਲੀ ਹੋ ਗਈ |  ਸਾਰਾ ਪਾਣੀ ਫਿਰ ਡੁੱਲ ਗਿਆ ਓਹਨੂੰ ਸਾਹ ਚੜ ਗਿਆ ਸੀ ,ਤੇ ਓਹ ਆਣ ਕੇ ਆਪਣੇ ਦਾਦਾ ਜੀ ਨੂੰ ਕਹਿਣ ਲਗਾ ਕੇ ਦਾਦਾ ਜੀ ਇਸ ਤਰਾ ਟੋਕਰੀ ਵਿੱਚ ਪਾਣੀ ਭਰ ਕੇ ਲਿਆਉਣਾ ਨਾ-ਮੁਮਕਿਨ (ਮੁਸ਼ਕਿਲ) ਹੈ ਜੀ, ਪਰ ਮੈਂ  ਬਾਲ੍ਟੀ ਵਿੱਚ ਪਾਣੀ ਲੈ ਕੇ ਆ ਸਕਦਾ ਹੈ ਜੀ. ਉਸਦੇ ਦਾਦਾ ਜੀ ਕਹਿੰਦੇ ਮੈਨੂੰ ਬਾਲ੍ਟੀ ਵਿੱਚ ਪਾਣੀ ਨਹੀ ਚਾਹਿਦਾ ਮੈਨੂੰ ਤਾ ਟੋਕਰੀ ਵਿੱਚ ਹੀ ਚਾਹਿਦਾ ਹੈ ਤੂੰ ਸਹੀ ਤਰਾ ਕੋਸ਼ਿਸ਼ ਨਹੀ ਕਰਦਾ ਤੇ ਓਹ ਬਾਹਰ ਦਰਵਾਜੇ ਕੋਲ ਖੜ ਕੇ ਜਾਦੇ ਹੋਏ ਮੁੰਡੇ ਵੱਲ ਦੇਖਣ ਲੱਗ ਗਏ | ਹੁਣ ਮੁੰਡੇ ਨੂੰ ਪਤਾ ਸੀ ਕੇ ਇਹ ਨਾ-ਮੁਮਕਿਨ ਹੈ ਪਰ ਓਹ ਆਪਣੇ ਦਾਦਾ ਜੀ ਨੂੰ ਇਹ ਦਿਖਾਉਣਾ ਚਾਹੁੰਦਾ ਸੀ ਕੇ ਓਹ ਜਿਨੀ ਮਰਜ਼ੀ ਕਾਹਲੀ ਕਰ ਲਵੇ ਪਰ ਪਾਣੀ ਲੀਕ ਹੋ ਹੀ ਜਾਣਾ ਹੈ | ਉਸ ਮੁੰਡੇ ਨੇ ਟੋਕਰੀ ਪਾਣੀ ਦੀ ਭਰੀ ਤੇ ਤੇਜੀ ਨਾਲ ਘਰ ਵੱਲ ਆਇਆ ,ਪਰ ਜਦ ਓਹ ਆਪਣੇ  ਦਾਦਾ ਜੀ ਕੋਲ ਪਹੁੰਚਿਆ, ਟੋਕਰੀ ਫਿਰ ਖਾਲੀ ਹੋ ਗਈ ਸੀ, ਉਸਨੇ ਕਿਹਾ ਦਾਦਾ ਜੀ ਤੁਸੀਂ ਦੇਖਿਆ ਇਹ ਨਹੀ ਹੋ ਸਕਦਾ, ਉਸਦੇ ਦਾਦਾ ਜੀ ਕਹਿੰਦੇ ਕੇ ਤੁਸੀਂ ਸੋਚਦੇ ਹੋ ਕੇ ਇਹ ਮਿਹਨਤ ਬੇਕਾਰ ਹੈ, ਪਰ ਇਸ ਟੋਕਰੀ ਨੂੰ ਧਿਆਨ ਨਾਲ ਦੇਖੋ ਮੁੰਡੇ ਨੇ ਟੋਕਰੀ ਵੱਲ ਦੇਖਿਆ ਤੇ ਮਹਿਸੂਸ ਕੀਤਾ ਕੇ ਇਹ ਟੋਕਰੀ ਪਹਿਲਾ ਵਾਲੀ ਟੋਕਰੀ ਨਾਲੋ ਵੱਖਰੀ ਦਿਸਦੀ ਸੀ. ਇਹ ਇੱਕ ਕਾਲੀ ਕੋਲਿਆ ਵਾਲੀ ਟੋਕਰੀ ਤੋ ਬਦਲ ਕੇ ਇੱਕ ਸਾਫ਼ ਟੋਕਰੀ ਲੱਗ ਰਹੀ ਸੀ ਤਾਂ ਦਾਦਾ ਜੀ ਆਪਣੇ ਪੋਤੇ ਨੂੰ ਦਸਣ ਲੱਗ  ਗਏ ਕੇ ਇਹੀ ਹੁੰਦਾ ਹੈ ਜਦ ਆਪਾ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਪੜਦੇ ਹਾ. ਭਾਵੇ ਆਪਾ ਨੂੰ ਕੁਝ ਸਮਝ ਪਵੇ ਜਾ ਨਾ ਭਾਵੇ ਕੁਝ ਯਾਦ ਰਹੇ ਜਾ ਨਾ ਪਰ ਇਹ ਸਾਨੂੰ ਅੰਦਰੋ ਬਾਹਰੋ ਪਵਿਤਰ ਕਰ ਦਿੰਦੀ ਹੈ. ਸਾਡੀ ਸੋਚ ਨੂੰ ਸਾਫ਼ ਕਰ ਦਿੰਦੀ ਹੈ ਤੇ ਅਸੀਂ ਚੰਗੀ ਸੋਚ ਦੇ ਧਾਰਨੀ ਬਣ ਕੇ ਚੰਗੇ ਕੰਮ ਕਰਦੇ ਹਾ, ਇਹੀ ਮੇਹਰ ਹੈ ਉਸ ਵਾਹਿਗੁਰੂ ਜੀ ਦੀ ਸੋ ਗੁਰੂਆਂ ਜੀ ਦੀ ਬਾਣੀ ਨੂੰ ਆਪਣੀ ਜਿੰਦਗੀ ਵਿੱਚ ਅਪਣਾਓ ਤੇ ਓਹਨਾ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ||
 
 

 


27 Oct 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

22 IS GAL LAYI MA TUHADA KIVA DHANVAD KARA BHUT VADIYA LIKHIYA IS TO VADI CHEZ HOR KUSH NI HO SAKDI

JINDE VASDE RAHO MALAK KUSHIYA BAKSE

RAAB RAKHA G

 

ਬਾਣੀ ਵਿਸਾਰਿਆਂ ਜਿੰਦ ਮੁੜ ਮੁੜ ਦੁਖੀ ਹੁੰਦੀ ਹੈ, ਦੁਖੀ ਹੋ ਹੋ ਕੇ ਵਿਕਾਰਾਂ ਵਿਚ ਖ਼ੁਆਰ ਹੁੰਦੀ ਹੈ। ਜਿਸ ਸਰੀਰ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਭੁੱਲ ਜਾਂਦੀ ਹੈ, ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋੜ੍ਹ ਦੇ ਰੋਗ ਵਾਲਾ ਬੰਦਾ।

27 Oct 2010

Reply