Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭੋਲਾ ਮਜ਼ਹਬੀ'' :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
ਭੋਲਾ ਮਜ਼ਹਬੀ''

ਅੱਜ ਜਦ ਮੈਨੂੰ ਪਤਾ ਲੱਗਿਆ ਕਿ ਭਾਦੋ ਦੀ ਸੰਗਰਾਂਦ ਹੈ ਤਾਂ ਮੇਰੇ ਮਨ 'ਚ ਅਚਾਨਕ  ਖਿਆਲ ਆਇਆ
ਕਿ ਅੱਜ ਤਾਂ ਆਪਣੇ  ਪਿੰਡ ਆਲੇ ''ਭੋਲੇ ਮਜ਼ਹਬੀ'' ਦਾ ਵੀ ਜਨਮ ਦਿਹਾੜਾ ਹੈ । ਪਰ ਭੋਲਾ ਖੁਦ ਇਸ ਦਿਹਾੜੇ ਤੋ
ਅਨਜਾਣ ਕਿਸੇ ਜੱਟ ਦੀ ਜੀਰੀ 'ਚੋ ਮੁੜਕੋ ਮੁੜਕੀ ਹੋਇਆ ਕੱਖ ਕੱਢਦਾ ਹੋਣਾ ਜਾਂ ਫਿਰ ਮੂੰਹ ਸਿਰ ਲੁਪੇਟੀ
ਕੀਟਨਾਸ਼ਕ ਸਪਰੇਅ ਛਿੜਕਦਾ ਹੋਣਾ । ਘੁਸਮੈਲੇ ਜਹੇ ਰੰਗ ਦਾ ਤੰਬੀ ਝੱਗਾ , ਮੈਲਖੋਰਾ ਡੱਬੀਦਾਰ ਪਰਨਾ  
ਪੈਰਾਂ 'ਚ ਘਸੀਆਂ ਜਹੀਆਂ ਚੱਪਲਾਂ ਤੇ ਹੱਥ ਨਾਲ ਪੁਰਾਣੇ ਜਹੇ ਸੈਂਕਲ ਨੂੰ ਰੋੜੀ ਆਉਦਾ ਚਾਲੀ ਕੁ ਵਰਿਆਂ ਦਾ ਭੋਲਾ
ਮੇਰੇ ਸਾਹਮਣੇ ਆ ਖੜਿਆ । ਭੋਲੇ ਦੀ ਬੀਬੀ ਬਲਬੀਰੋ ਦੀ ਮੇਰੀ ਮਾਂ ਨਾਲ ਬੜੀ ਸੰਘਣੀ ਸਾਂਝ ਹੁੰਦੀ ਸੀ ।
ਮੇਰੀ ਮਾਂ ਨੇ ਜਦ ਵੀ ਗੋਹੇ ਦਾ ਢੇਰ ਪੱਥਣਾ ਹੁੰਦਾ , ਚੁੱਲੇ ਨੂੰ ਮਿੱਟੀ ਲਾਉਣੀ ਹੁੰਦੀ , ਹਾਰੇ ਨੂੰ ਪਾਂਡੂ ਦਾ ਪੋਚਾ
ਲਾਉਣਾ ਹੁੰਦਾ , ਵਿਹੜਾ ਲਿੱਪਣਾ ਹੁੰਦਾ ਜਾਂ ਫਿਰ ਪਥਵਾੜਾ ਘੜਨਾ ਹੁੰਦਾ  ਤਾਂ ਭੋਲੇ ਦੀ ਬੀਬੀ ਬਲਬੀਰੋ
ਮੇਰੀ ਮਾਂ ਨਾਲ ਹੱਥ ਵਟਾਉਣ ਭੱਜੀ ਆਉਦੀ । ਬਲਬੀਰੋ ਕੇਰਾਂ ਮਾਂ ਨੂੰ ਦੱਸਦੀ ਸੀ ਕੀ ਮੇਰੇ ਭੋਲੇ ਦਾ ਜਨਮ
ਭਾਂਦੋ ਦੀ ਸੰਗਰਾਂਦ ਨੂੰ ਹੋਇਆ ਸੀ ।
ਦਰਮਿਆਨਾ ਜਿਹੇ ਕੱਦ ਤੇ ਗੁੰਦਵੇ ਜਹੇ ਸ਼ਰੀਰ ਦੇ ਮਾਲਿਕ ਭੋਲੇ ਨੂੰ ਮੈਂ ਹਮੇਸ਼ਾ ਹੀ ਬਾਈ ਕਹਿਕੇ ਬਲਾਉਂਦਾ ਹਾਂ
ਤੇ ਮੇਰੇ ਬਾਪੂ ਜੀ ਨੂੰ ਬੜੇ ਮੋਹ ਤੇ ਸਤਿਕਾਰ ਨਾਲ ਚਾਚਾ ਜੀ ਕਹਿਕੇ ਬਲਾਉਣ ਆਲਾ ਇਹ ਬੰਦਾ ਜਮਾਂ ਹੀ ਅੰਗੂਠਾ ਛਾਪ ਹੈ ।
ਭੋਲਾ ਰੰਗ ਦਾ ਤਾਂ ਕਾਲਾ ਹੀ ਹੈ ਪਰ ਦੰਦ ਉਸਦੇ ਚਿੱਟੇ ਚਿੱਟੇ ਮੋਤੀਆਂ ਵਰਗੇ  ਹਨ । ਜਦੋ ਭੋਲਾ ਹੱਸਦਾ ਹੈ ਤਾਂ
ਉਸਦੇ ਦੰਦ ਐਂਵੇ ਨਜ਼ਰ ਆਉਦੇ ਹਨ ਜਿਵੇਂ ਕਾਲੀ ਗੂੜੀ ਰਾਤ ਨੂੰ ਅੰਬਰ 'ਚ ਤਾਰੇ ਚਮਕਦੇ ਹੋਣ । 
ਪਿਛਲੀ ਵਾਰ ਜਦ ਮੈ ਪਿੰਡ ਗਿਆ ਸੀ ਤਾਂ ਮੈਂਨੂੰ ਖੇਤੋ ਆਉਂਦੇ ਨੂੰ ਰਸਤੇ 'ਚ ਸਿਰ 'ਤੇ ਕੱਖਾਂ ਦੀ ਪੰਡ ਟਿਕਾਈ
ਆਉਦਾ ਭੋਲਾ ਟੱਕਰ ਗਿਆ , " ਸੁਣਾ ਬਈ ਸੋਟੇ ਭਾਈ , ਕੀ ਕਹਿੰਦਾ ਤੇਰਾ ਬੰਬੇ , ਐਕਟਰ ਉਕਟਰ ਤਾਂ ਉੱਥੇ
ਐਂਹ ਫਿਰਦੇ ਹੋਣੇ ਆ , ਜਿਉਂ ਪੰਚਾਇਤੀ ਵਾਹਨ 'ਚ 'ਖਾਰੇ ਝਿਉਰ' ਦੀਆਂ ਬੱਕਰੀ ਫਿਰਦੀਆਂ ਹੋਣ ।" 
ਉਂਝ ਤਾਂ ਭੋਲਾ ਬੜੇ ਸਾਂਤ ਸੁਭਾਅ ਵਾਲਾ ਬੰਦਾ ਹੈ । ਉਹ ਅਨਸਰਦੇ ਨੂੰ ਹੀ ਕਿਸੇ ਨਾਲ ਤੱਤਾ ਹੁੰਦਾ ਹੈ ।
ਕੇਰਾਂ ਪਿੰਡ 'ਚ ਰੌਲਾ ਪੈ ਗਿਆ ਕਿ ਮਜ਼ਹਬੀਆਂ ਦਾ ਭੋਲਾ ਦੋਨਾਂ ਪਾਲਟੀਆਂ  ਤੋਂ ਕਾਲੀਆਂ ਤੇ ਕਾਂਗਰਸੀਆਂ ਤੋ
ਦਾਰੂ ਦੀਆਂ ਬੋਤਲਾਂ ਲੈ ਗਿਆ । ਉਂਝ ਤਾਂ ਹੋਰ ਵੀ ਬਥੇਰੇ ਲੋਕ ਸੀ ਜਿਹੜੀ ਆਹ ਨੀਤੀ ਵਰਤਦੇ ਸੀ ,
ਪਰ ਵਿਚਾਰੇ ਭੋਲੇ ਦੀ ਏਸ ਹਰਕਤ ਨੂੰ ਟੈਰ ਲੱਗ ਗਏ ਤੇ ਗੱਲ ਸਾਰੇ ਪਿੰਡ 'ਚ ਰੁੜ ਗਈ । 'ਕਾਲੀਆਂ  ਦਾ
ਪਿੰਡ ਪੱਧਰ ਦਾ ਲੀਡਰ  ਅਖਵਾਉਦਾ  'ਜੈਲਾ' ਪੁਲੀ 'ਤੇ ਭੋਲੇ ਨਾਲ ਔਖਾ ਭਾਰਾ ਹੋ ਗਿਆ ਕਿ , ਅਖੇ
'' ਭੋਲਿਆ ਆਹ ਕੀ ਗੱਲ ਬਣੀ ਉਏ ਨਾਲੇ ਚਾਰ ਉੱਧਰੋ ਲੈ ਗਿਆ ਤੇ ਨਾਲੇ ਸਾਡੇ ਕਣੀਉਂ" ਤੇ ਭੋਲਾ
ਚਾਰੇ ਪੈਰ ਚੱਕ ਕੇ ਜੈਲੇ ਨੂੰ ਪੈ ਗਿਆ , " ਉਹ ਸੋਡੇ ਲੀਡਰ ਚੂਹੜੇ ਚਮਿਆਰਾਂ ਤੋ ਲੈਕੇ ਸਣੇ ਜੱਟਾਂ ਦਾ ਖੂਨ ਪੀਂਦੇ ਨੇ ,
ਉਹਨਾਂ ਨੂੰ ਪੁੱਸਦੇ ਨੀਂ , ਜੇ ਸਾਲਿਉ  ਡੂਢ ਬੋਤਲ ਇੱਧਰੋਂ ਉੱਧਰੋਂ ਪੀ ਵੀ ਗਿਆ  ਫੇਰ ਕਿਹੜਾ ਨੂਣ ਤਿੜਕ ਗਿਆ"
ਲੀਡਰ ਅਖਵਾਂਉਦੇ ਜੈਲੇ ਨੂੰ ਮੂਹਰੋ ਗੱਲ ਨਹੀ ਔੜੀ ...
ਇਕ ਦਿਨ ਮੈਂ ਘਰ ਮੂਹਰੇ ਖੜਾ ਅਖਬਾਰ ਪੜ ਰਿਹਾ ਸੀ ਪਤਾ ਨਹੀ ਭੋਲਾ ਕਿੱਧਰੋ  ਦੀ ਆ ਟੱਪਕਿਆ ਤੇ ਕਹਿਣ ਲੱਗਾ
ਕਿ ''ਸੋਟੇ ਭਾਈ ਸੁਣਾ ਕੋਈ ਖਬਾਰ ਦੀ ਖਬਰ , ਬਾਦਲ ਹੋਰਾਂ ਨੇ ਚੂਹੜੇ ਚਮਿਆਰਾਂ ਵਾਸਤੇ ਲਾਨ ਕੀਤਾ ਕਿਸੇ  ਫੰਡ ਦਾ ,
ਸੱਚ ਆਹ ਮੈ ਇਕ ਹੋਰੀ ਗੱਲ ਸੁਣੀ ਆ ਕਿ ਕਿਸੇ ਮਾੜਚੂ ਜਹੇ ਬੁੜੇ (ਅੰਨਾ ਹਜਾਰੇ ) ਨੇ ਦਿੱਲੀ ਹਿਲਾਤੀ , ਮੈਂ ਤਾਂ ਨਹੀ ਮੰਨਦਾ , ਕੇਰਾਂ ਤੇਰੇ
ਭਾਪੇ ਤੇ ਮੇਰੇ ਤੋਂ ਪੂਰੀ ਦਿਹਾੜੀ 'ਚ ਸੋਡੀ ਖੂੰਜੇ ਆਲੀ ਟਾਹਲੀ ਨੀਂ ਤੀ ਹਿੱਲੀ , ਅਖੇ ਬੁੜੇ ਨੇ ਦਿੱਲੀ ਹਿਲਾਤੀ ,  
ਸਾਲੀ ਦਿੱਲੀ ਦੀ ਜੜ ਹੀ ਥੋਥੀ ਹੋਊ ਜਿਹੜੀ ਸੇਤੀ ਹੀ ਹਿੱਲ ਗਈ ।"  ਮਸਕਰੀ ਕਰਕੇ ਭੋਲਾ ਆਪਣੇ ਸੈਂਕਲ ਨੂੰ ਪੈਡਲ ਮਾਰ ਗਿਆ ।
ਮੈਨੂੰ ਐਵੈਂ ਲੱਗਿਆ ਕਿ ਜਿਵੇਂ ਭੋਲਾ ਕੋਈ ਵੱਡੀ ਸਾਰੀ ਗੱਲ ਕਹਿ ਗਿਆ ਹੋਵੇ । ਮੈ ਮੁਸਕਰਾਉਂਦੀਆਂ ਨਜਰਾਂ ਨਾਲ  ਭੋਲੇ ਨੂੰ
ਉਦੋ ਤੱਕ ਵੇਖਦਾ ਰਿਹਾ ਜਦ ਤਾਂਈ ਉਹ ਥਾਈ ਆਲਾ ਮੋੜ ਨਾ ਮੁੜ ਗਿਆ ...

25 Aug 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਦੋਬਾਰਾ ਪੜ ਕੇ ਆਨੰਦ ਆ ਗਿਆ...... :)

25 Aug 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 
ਵਾਕਿਆ ਹੀ ਵੀਰ ਜੀ...ਦਿੱਲੀ ਹਿਲਾਉਣੀ ਬਹੁਤ ਔਖੀ ਹੈ......ਇਕ ਕੱਲਾ ਅੰਨਾ ਹਜਾਰੇ ਕੁਝ ਨਹੀ ਕਰ ਸਕਦਾ......ਇਹ ਤਾਂ ਸਾਰੇ ਭਾਰਤ ਦੇ ਨੌਜਵਾਨਾ ਨੂੰ ਹੰਭਲਾ ਮਾਰਨਾ ਪੈਣਾ......

ਵਧੀਆ ਕਹਾਣੀ ਹੈ ਜੀ

26 Aug 2011

rajinder rose
rajinder
Posts: 265
Gender: Female
Joined: 06/Aug/2010
Location: ludhiana
View All Topics by rajinder
View All Posts by rajinder
 
gud story

26 Aug 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Very Good...Thnx 4 sharing here..!!

26 Aug 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਬਹੁਤ ਹੀ ਵਧੀਆ ਬਾਈ ਜੀ ,,,

26 Aug 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
its a nice story , bai ji 

26 Aug 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ਬਹੁਤ ਹੀ ਵਧੀਆ ਵੀਰ ਜੀ

27 Aug 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
bilkul sach hai 22 g ji,,,,, thanks for sharing 

28 Aug 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
੨੨ ਸਟਾਲੀਨ

wadiya lga pad ke...

27 Sep 2011

Reply