Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
( ਚਿੜੀਆਂ ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
( ਚਿੜੀਆਂ )

                                         ( ਚਿੜੀਆਂ )
ਕਿ ਗੱਲ ਭੈਣੇ, ਅੱਜ ਬਨੇਰੇ ਤੇ ਬੈਠੀ ਏਂ ਸਭ ਠੀਕ ਤਾਂ ਹੈ ਓ ਵੇਖ ਸਾਹਮਣੇ ਕੁਝ ਵੀ ਠੀਕ ਨਹੀ ਹੈ ਦੂਜੀ ਚਿੜੀ ਹੈਰਾਨ ਹੁੰਦੀ ਹੋਈ ਬੋਲੀ ਆ ਕਿ ਹੋ ਗਿਆ ! ਕੱਲ ਤਾਂ ਏਥੇ ਏਨੀ ਸੋਹਣੀ ਟਾਹਲੀ ਖੜੀ ਸੀ ਤੇ ਅੱਜ ਉੱਥੇ ਕੁਝ ਵੀ ਨਹੀ ਏ ਹਾਲੇ ਕਲ ਤਾਂ ਆਪਾਂ ਉਸ ਟਾਹਲੀ ਤੇ ਬੈਠ ਕੇ ਆਪਣੇ ਬੱਚਿਆਂ ਦੀਆਂ ਗੱਲਾਂ ਕਰ ਰਹੀਆਂ ਸਾਂ ਤੇ ਅੱਜ ਉਹ ਜਗ੍ਹਾ ਬਿਲਕੁਲ ਸਾਫ ਕੀਤੀ ਪਈ ਏ, ਪਰ ਅਜਿਹੀ ਕਿ ਗੱਲ ਹੋ ਗਈ ਕੀ ਇਹਨਾਂ ਨੂੰ ਆਪਣੇ ਘਰ ਦੀ ਟਾਹਲੀ ਵੱਡਣੀ ਪੈ ਗਈ ਮੈਂ ਤਾਂ ਕਲ ਜਲਦੀ ਹੀ ਚਲੀ ਗਈ ਸੀ ਤੂੰ ਏਥੇ ਹੀ ਸੀ ਤੈਨੂੰ ਪਤਾ ਹੋਵੇਗਾ ਕਿ ਹੋਇਆ ਇਹ ਸਭ, ਪਹਿਲੀ ਚਿੜੀ ਬੋਲੀ ਹੋਣਾ ਕਿ ਏ ਭੈਣੇ, ਤੇਰੇ ਜਾਣ ਤੋਂ ਬਾਅਦ ਹੀ ਘਰ ਦੀ ਮਾਲਕਣ ਬਹੁਕਰ ਫੇਰਦੀ ਹੋਈ ਟਾਹਲੀ ਦੇ ਖਿੱਲਰੇ ਪੱਤਿਆਂ ਨੂੰ ਸਾਫ ਕਰ ਰਹੀ ਸੀ ਪੱਤੇ ਸਾਫ ਕਰਦਿਆਂ ਕੁਝ ਦੇਰ ਬਾਅਦ ਹੋਰ ਡਿੱਗ ਪੈਂਦੇ ਇਸ ਗੱਲ ਤੋਂ ਗੁੱਸੇ ਹੋ ਕੇ ਘਰ ਵਾਲੇ ਨਾਲ ਸਲਾਹ ਕਰਨ ਲੱਗੀ ਕਿ ਮੇਰੇ ਤੋਂ ਨੀ ਆ ਰੋਜ਼ ਖਿਲਾਰਾ ਸਾਫ ਕੀਤਾ ਜਾਂਦਾ ਵੱਡੋ ਪਰਾਂ ਇਸ ਟਾਹਲੀ ਨੂੰ ਘਰ ਵਾਲੇ ਨੇ ਬਥੇਰਾ ਕਿਹਾ ਭਾਗਵਾਨੇ ਗਰਮੀ ਵਿੱਚ ਦੋ ਘੜੀਆਂ ਇਹਦੇ ਥੱਲੇ ਬਹਿ ਜਾਂਦੇ ਹਾਂ ਤੈਨੂੰ ਕਿ ਕਹਿੰਦੀ ਏ ਰਹੀ ਗੱਲ ਪੱਤਿਆਂ ਦੀ ਉਹ ਮੈਂ ਆਪ ਸਾਫ ਕਰ ਦੇਵਾਂਗਾ ਪਰ ਘਰਵਾਲੀ ਨੇ ਤਾਂ ਪੈਰਾਂ ਤੇ ਪਾਣੀ ਨਹੀ ਪੈਣ ਦਿੱਤਾ ਕਹਿ ਰਹੀ ਸੀ ਹੁਣ ਆਪਾਂ ਏ ਸੀ ਲਵਾ ਲੈਣਾਂ ਹੈ ਵੱਡ ਕੇ ਕੰਮ ਨਿਬੇੜੋ ਇਸ ਦਾ ਵਾਧੂ ਦਾ ਥਾਂ ਮੱਲਿਆ ਹੈ ਇਹਨੇ, ਗੱਲਾਂ ਕਰਦਿਆਂ ਕੋਲ ਉਸ ਦੀ ਸੱਸ ਵੀ ਆ ਗਈ ਤੇ ਮੁੰਡੇ ਨੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ ਕਿ ਸਿਮਰ ਆਪਣੇ ਘਰ ਵਾਲੀ ਟਾਹਲੀ ਵੱਡਣ ਨੂੰ ਕਹਿੰਦੀ ਏ ਕਹਿੰਦੀ ਹੈ ਕਿ ਮੇਰੇ ਤੋਂ ਨੀ ਆ ਰੋਜ਼ ਪੱਤਿਆਂ ਦਾ ਕੂੜਾ ਹੂੰਝਿਆ ਜਾਂਦਾ ਮੁੰਡੇ ਦੀ ਮਾਂ ਨੇ ਉਸ ਵਕਤ ਮਨ ਹੀ ਮਨ ਵਿੱਚ ਸਲਾਹ ਕਰਕੇ ਨੂੰਹ ਦੀ ਗੱਲ ਵਿੱਚ ਹਾਮੀ ਭਰ ਦਿੱਤੀ ਕਿ ਕਿਉਂ ਏਵੇਂ ਨਿੱਕੀ ਜਹੀ ਗੱਲ ਪਿੱਛੇ ਘਰ ਵਿੱਚ ਕਲੇਸ਼ ਪਾਉਣਾ ਹੈ ਤੂੰ ਵਡਾ ਛੱਡ ਟਾਹਲੀ ਮਾਂ ਦੀ ਗੱਲ ਸੁਣ ਕੇ ਦੋਹਾਂ ਦਾ ਚਿਹਰਿਆਂ ਤੇ ਥੋੜ੍ਹੀ ਮੁਸਕਾਨ ਜਹੀ ਆ ਗਈ ਮੁੰਡਾ ਜਿਵੇਂ ਘਰਵਾਲ਼ੀ ਨੂੰ ਉੱਤੋਂ ਉੱਤੋਂ ਹੀ ਕਹਿ ਰਿਹਾ ਹੋਵੇ ਤੇ ਵਿਚੋਂ ਮਾਂ ਦੇ ਹੁੰਗਾਰੇ ਦੀ ਉਡੀਕ ਵਿੱਚ ਹੀ ਸੀ, ਹੁਣ ਸਾਰੀ ਗੱਲ ਸੁਣਦਿਆਂ ਹੀ ਦੂਜੀ ਚਿੜੀ ਗੁੱਸੇ ਹੁੰਦੀ ਹੋਈ ਬੋਲੀ, ਪਰ ਭੈਣ ਆ ਤਾਂ ਕੋਈ ਗੱਲ ਨਾ ਹੋਈ ਆਪਣੇ ਸੁਆਰਥ ਲਈ ਕਿਸੇ ਦੂਜੇ ਦਾ ਘਰ ਉਜਾੜ ਦੇਣਾ, ਇਨਸਾਨ ਕਿ ਸੋਚਦਾ ਏ ਕਿ ਕੁਦਰਤ ਸਿਰਫ਼ ਉਸ ਦੀ ਹੀ ਮਾਲਕੀਅਤ ਹੈ ਇਸ ਤੇ ਜਾਨਵਰਾਂ, ਪੰਛੀਆਂ ਦਾ ਕੋਈ ਹੱਕ ਨਹੀ , ਪਹਿਲੀ ਚਿੜੀ ਹੁੰਗਾਰਾ ਭਰਦੀ ਹੋਈ ਬੋਲੀ ਗੱਲ ਤਾਂ ਭੈਣ ਤੇਰੀ ਬਿਲਕੁਲ ਸਹੀ ਏ ਪਰ ਆ ਇਨਸਾਨ ਜੇ ਏਨੀ ਸੋਚਦਾ ਤਾਂ ਆਪਾਂ ਨੂੰ ਅੱਜ ਏ ਦਿਨ ਨਾ ਦੇਖਣਾਂ ਪੈਂਦਾ। ਹੁਣ ਉਹਨਾ ਚਿੜੀਆਂ ਨੇ ਉੱਥੋਂ ਉਡਾਰੀ ਤਾਂ ਮਾਰ ਲਈ ਪਰ ਉਹਨਾ ਵਿੱਚ ਪਹਿਲਾਂ ਵਾਲੀ ਖੁਸ਼ੀ ਤੇ ਮੁੜ ਆਉਣ ਦਾ ਚਾਅ ਨਹੀ ਸੀ।
                ਗੁਰਜੰਟ ਤਕੀਪੁਰ 
                 8872782684

15 Sep 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Kash asin sabh log eh gal samjh paunde,..........tan rukh tahnian aaj pehlan nalon kitte jeyada sadde aas pass nazrin aunde,............bohat afsoos hai is gal da,.......asin log kudrat de khilaaf ja rahe haan,........bohat wadhiya te ik gambhir paigaam ditta aap g ne aapni is lekhni rahin,...........jio veer g.

27 Oct 2017

Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 

Thanks bai ji.

16 Nov 2017

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 


ਗੁਰਜੰਟ ਵੀਰ ਜੀਓ, 
ਐਟਮ ਨਿੱਕਾ ਜਿਹਾ ਹੁੰਦਾ, ਤਬਾਹੀਆਂ ਮਚਾ ਦਿੰਦਾ ਹੈ; ਕੀੜੀ ਨਿੱਕੀ ਜਿਹੀ ਹੁੰਦੀ ਐ ਹਾਥੀ ਦੇ ਕੰਨ 'ਚ ਵੜ ਕੇ ਉਹਨੂੰ ਵਖਤ ਪਾ ਦਿੰਦੀ ਐ; ਰੇਤ ਦਾ ਨਿੱਕਾ ਜਿਹਾ ਕਣ ਉੱਡ ਕੇ ਸਾਡੀ ਅੱਖ ਵਿਚ ਪੈ ਜਾਵੇ ਤਾਂ ਕਮਲ ਪੈ ਜਾਂਦਾ ਦਿੰਦਾ ਹੈ - ਛੋਟੇ ਸਾਈਜ਼ ਦਾ ਕੀਹ ਨਜ਼ਰ ਆਇਆ ਇਨ੍ਹਾਂ ਗੱਲਾਂ ਵਿਚ ? ਪ੍ਰਭਾਵ - ਹਾਂਜੀ ਪ੍ਰਭਾਵ | ਬਸ ਗੱਲ ਪ੍ਰਭਾਵ ਦੀ ਹੈ - ਆਪਦੀ ਲਿਖੀ ਹੋਈ ਕਹਾਣੀ ਕਹਿਣ ਨੂੰ ਨਿੱਕੀ ਜਿਹੀ ਹੈ ਪਰ ਸੰਵੇਦਨਸ਼ੀਲਤਾ ਨਾਲ ਲਬਾਲਬ ਭਰੀ ਪਈ ਹੈ ਜਿਸਤੋਂ ਪੂਰੋ ਇਨਸਾਨੀਅਤ ਆਂਝੀ ਹੋ ਗਈ ਜਾਪਦੀ ਹੈ |
ਨਿੱਕੀ ਜਿਹੀ ਚਿੜੀ ਦਾ ਵੱਡਾ ਜਿਹਾ ਡਾਇਲਾਗ: ਕੁਦਰਤ ਜਾਂ ਰੁੱਖ (ਜੋ ਸਾਡੇ ਘਰ ਅਤੇ ਆਸ਼ਿਆਨੇ ਨੇ) ਕੀਹ ਇਨਸਾਨ ਦੀ ਵਿਅਕਤੀਗਤ ਮਾਲਕੀਅਤ ਹਨ ? 
ਵਾਹ ਜੀ ਵਾਹ | ਅਜੋਕੇ ਹਾਲਾਤ ਬਾਰੇ ਸਾਵਧਾਨ ਕਰਦੀ ਹੋਈ ਅਤੇ ਇਕ ਮੱਤ ਦੇਣ ਵਾਲੀ ਗੱਲ ਛੋਹਂਦੀ ਹੋਈ ਇਹ ਨਿੱਕੀ ਜਿਹੀ ਕਹਾਣੀ ਸੋਹਣਾ ਸੁਨੇਹਾ ਦੇ ਰਹੀ ਹੈ |         

ਗੁਰਜੰਟ ਵੀਰ ਜੀਓ, 


ਐਟਮ ਨਿੱਕਾ ਜਿਹਾ ਹੁੰਦਾ, ਤਬਾਹੀਆਂ ਮਚਾ ਦਿੰਦਾ ਹੈ; ਕੀੜੀ ਨਿੱਕੀ ਜਿਹੀ ਹੁੰਦੀ ਐ, ਹਾਥੀ ਦੇ ਕੰਨ 'ਚ ਵੜ ਕੇ ਉਹਨੂੰ ਵਖਤ ਪਾ ਦਿੰਦੀ ਐ; ਰੇਤ ਦਾ ਨਿੱਕਾ ਜਿਹਾ ਕਣ ਉੱਡ ਕੇ ਸਾਡੀ ਅੱਖ ਵਿਚ ਪੈ ਜਾਵੇ ਤਾਂ ਕਮਲ ਪੈ ਜਾਂਦਾ ਹੈ - ਛੋਟੇ ਸਾਈਜ਼ ਦਾ ਕੀਹ ਨਜ਼ਰ ਆਇਆ ਇਨ੍ਹਾਂ ਗੱਲਾਂ ਵਿਚ ? ਪ੍ਰਭਾਵ - ਹਾਂ ਜੀ ਪ੍ਰਭਾਵ |


ਬਸ ਗੱਲ ਪ੍ਰਭਾਵ ਦੀ ਹੈ - ਆਪਦੀ ਲਿਖੀ ਹੋਈ ਕਹਾਣੀ ਕਹਿਣ ਨੂੰ ਨਿੱਕੀ ਜਿਹੀ ਹੈ, ਪਰ ਸੰਵੇਦਨਸ਼ੀਲਤਾ ਨਾਲ ਲਬਾਲਬ ਭਰੀ ਪਈ ਹੈ, ਜਿਸਤੋਂ ਪੂਰੋ ਇਨਸਾਨੀਅਤ ਵਾਂਝੀ ਹੋ ਗਈ ਜਾਪਦੀ ਹੈ |


ਨਿੱਕੀ ਜਿਹੀ ਚਿੜੀ ਦਾ ਵੱਡਾ ਜਿਹਾ ਡਾਇਲਾਗ: ਕੁਦਰਤ ਜਾਂ ਰੁੱਖ (ਜੋ ਸਾਡੇ ਘਰ ਅਤੇ ਆਸ਼ਿਆਨੇ ਨੇ) ਕੀਹ ਇਨਸਾਨ ਦੀ ਵਿਅਕਤੀਗਤ ਮਾਲਕੀਅਤ ਹਨ ? 


ਵਾਹ ਜੀ ਵਾਹ |


ਅਜੋਕੇ ਹਾਲਾਤ ਬਾਰੇ ਸਾਵਧਾਨ ਕਰਦੀ ਹੋਈ ਅਤੇ ਇਕ ਮੱਤ ਦੇਣ ਵਾਲੀ ਗੱਲ ਛੋਹਂਦੀ ਹੋਈ ਇਹ ਨਿੱਕੀ ਜਿਹੀ ਕਹਾਣੀ, ਸੋਹਣਾ ਸੁਨੇਹਾ ਦੇ ਰਹੀ ਹੈ |


ਵਧਾਈ ਦੇ ਪਾਤਰ ਓ ਗੁਰਜੰਟ ਵੀਰੇ |

27 Nov 2017

raman jandu goraya
raman jandu
Posts: 22
Gender: Male
Joined: 30/Oct/2017
Location: goraya
View All Topics by raman jandu
View All Posts by raman jandu
 
boht vadiya message hai bai jii
well done
good job
27 Nov 2017

Gurjant Takipur
Gurjant
Posts: 72
Gender: Male
Joined: 22/Dec/2016
Location: longowal
View All Topics by Gurjant
View All Posts by Gurjant
 
Sukriya Ji sir tuahnu meri likhi mini kahani changi laggi ji ik writer da honsla hor v vadh janda hai jadon uss di lokhi kisse rachna te koi apne vichar pesh karda hai tuhade vichar parh ke changa lagga ji bahut bahut meharbani ji.
Gurjant Takipur
29 Nov 2017

Reply