Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
~‌ ਸੁਣ ਕੇ ਜਾਈਂ ਜਵਾਨਾਂ ‌~ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 2 << Prev     1  2  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
~‌ ਸੁਣ ਕੇ ਜਾਈਂ ਜਵਾਨਾਂ ‌~

 

ਜਿਹੜਾ ਗਲਤੀਆਂ ਤੋਂ ਸਿੱਖੇ ,ਦੋਸ਼ ਕਿਸੇ ਸਿਰ ਮੜੇ ਨਾਂ

ਐਸਿਆਂ  ਨੂੰ  ਸਫ਼ਲ ਹੋਣੋਂ ,ਰੋਕ  ਸਕੇ  ਬੜੇ  ਬੜੇ ਨਾਂ

 

ਐਧਰ  ਦੀ  ਓਧਰ  ਲਾਉਣੀ  ਜਿੰਨਾਂ ਦਾ ਸੁਭਾਅ ਹੋਵੇ

ਐਸੇ  ਦੋਗਲਿਆਂ  ਨੂੰ  ਚੜਨ  ਦੇਈਏ  ਕਦੇ  ਥੜੇ ਨਾਂ

 

ਐਸੇ  ਸੌਆਂ  ਨਾਲੋਂ  ਇੱਕ  ਦੁਸ਼ਮਣ  ਹੀ  ਚੰਗਾ  ਏ

ਉਹ ਕਾਹਦਾ ਯਾਰ ਜਿਹੜਾ  ਔਖੇ  ਵੇਲੇ  ਖੜੇ  ਨਾਂ

 

ਦਿਲਾਂ ਚ੍ ਹੋਵੇ ਸ਼ੱਕ ਤਾਂ ਨਾਂ ਉਮਰਾਂ  ਦਾ  ਸਾਥ ਬਣੇ

ਨਾਂ  ਹੋਵੇ  ਵਿਸ਼ਵਾਸ਼  ਤਾਂ  ਪਿਆਰ ਸਿਰੇ  ਚੜੇ ਨਾਂ

 

ਇਤਿਹਾਸ ਹੈ ਗਵਾਹ ਉਹਦਾ ਨਾਮ ਨਹੀਂ ਰਿਹਾ ਕਦੇ

ਜਿਹੜੀ  ਕੌਮ  ਜ਼ੁਲਮਾਂ  ਦੇ  ਮੂਹਰੇ  ਕਦੇ  ਅੜੇ  ਨਾਂ

 

ਚੁੱਪ-ਚਾਪ  ਵੇਖੀ  ਜਾਵੇ  ਹੁੰਦੀਆਂ  ਧੱਕੇਸ਼ਾਹੀਆਂ  ਨੂੰ

ਕਾਹਦਾ ਉਹਦਾ ਜਿਉਣਾਂ ਜਿਹੜਾ ਹੱਕਾਂ ਲਈ ਲੜੇ ਨਾਂ

 

ਪਿੰਡ  ਸੁੰਨਾਂ  ਸੁੰਨਾਂ  ਲੱਗੇ  ,ਬਹਾਰਾਂ  ਗੁੰਮ  ਜਾਂਦੀਆਂ

ਜੇ  ਰੌਣਕ  ਸੱਥਾਂ  ਦੀ  ਹੋਣ  ਬਾਬੇ  ਅਤੇ  ਛੜੇ  ਨਾਂ

 

ਖੱਟੀ  ਨਾਲੋ  ਵੱਧ  ਹੋਵੇ  ਚੱਟੀ  ਜਿਹੜੀ  ਹੱਟੀ ਦੀ

ਉਹਦਾ  ਕਦੇ  ਵੀ  ਸੱਜਣਾਂ  ਵਪਾਰ  ਸਿਰੇ  ਚੜੇ ਨਾਂ

 

ਕੰਨੋਂ  ਫ਼ੜ  ਕੰਮ  ਕਰਵਾਈਏ  ਅਸੀ   ਨੇਤਾ  ਕੋਲੋਂ

"ਨਿਮਰ ਸਿਹਾਂ"  ਪਿੰਡ-ਪਿੰਡ  ਹੋਣ  ਜੇ  ਧੜੇ  ਨਾਂ |

 

 

..........ਲਿਖਤੁਮ :_ ਨਿਮਰਬੀਰ ਸਿੰਘ.......

ਜਿਹੜਾ ਗਲਤੀਆਂ ਤੋਂ ਸਿੱਖੇ ,ਦੋਸ਼ ਕਿਸੇ ਸਿਰ ਮੜੇ ਨਾਂ
ਐਸਿਆਂ ਨੂੰ ਸਫ਼ਲ ਹੋਣੋਂ ,ਰੋਕ ਸਕੌ ਬੜੇ ਬੜੇ ਨਾਂ
ਐਧਰ ਦੀ ਓਧਰ ਲਾਉਣੀ ਜਿੰਨਾਂ ਦਾ ਸੁਭਾਅ ਹੋਵੇ
ਐਸੇ ਦੋਗਲਿਆਂ ਨੂੰ ਚੜਨ ਦੇਈਏ ਕਦੇ ਥੜੇ ਨਾਂ
ਐਸੇ ਸੌਆਂ ਨਾਲੋਂ ਇੱਕ ਦੁਸ਼ਮਣ ਹੀ ਚੰਗਾ ਏ
ਉਹ ਕਾਹਦਾ ਯਾਰ ਜਿਹੜਾ ਔਖੇ ਵੇਲੇ ਖੜੇ ਨਾਂ
ਦਿਲਾਂ ਚ੍ ਹੋਵੇ ਸ਼ੱਕ ਤਾਂ ਨਾਂ ਉਮਰਾਂ ਦਾ ਸਾਥ ਬਣੇ
ਨਾਂ ਹੋਵੇ ਵਿਸ਼ਵਾਸ਼ ਤਾਂ ਪਿਆਰ ਸਿਰੇ ਚੜੇ ਨਾਂ
ਇਤਿਹਾਸ ਹੈ ਗਵਾਹ ਉਹਦਾ ਨਾਮ ਨਹੀਂ ਰਿਹਾ ਕਦੇ
ਜਿਹੜੀ ਕੌਮ ਜ਼ੁਲਮਾਂ ਦੇ ਮੂਹਰੇ ਕਦੇ ਅੜੇ ਨਾਂ
ਚੁੱਪ-ਚਾਪ ਵੇਖੀ ਜਾਵੇ ਹੁੰਦੀਆਂ ਧੱਕੇਸ਼ਾਹੀਆਂ ਨੂੰ
ਕਾਹਦਾ ਉਹਦਾ ਜਿਉਣਾਂ ਜਿਹੜਾ ਹੱਕਾਂ ਲਈ ਲੜੇ ਨਾਂ
ਪਿੰਡ ਸੁੰਨਾਂ ਸੁੰਨਾਂ ਲੱਗੇ ,ਬਹਾਰਾਂ ਗੁੰਮ ਜਾਂਦੀਆਂ
ਜੇ ਰੌਣਕ ਸੱਥਾਂ ਦੀ ਹੋਣ ਬਾਬੇ ਅਤੇ ਛੜੇ ਨਾਂ
ਖੱਟੀ ਨਾਲੋ ਵੱਧ ਹੋਵੇ ਚੱਟੀ ਜਿਹੜੀ ਹੱਟੀ ਦੀ
ਉਹਦਾ ਕਦੇ ਵੀ ਸੱਜਣਾਂ ਵਪਾਰ ਸਿਰੇ ਚੜੇ ਨਾਂ
ਕੰਨੋਂ ਫ਼ੜ ਕੰਮ ਕਰਵਾਈਏ ਅਸੀ ਨੇਤਾ ਕੋਲੋਂ
"ਨਿਮਰ ਸਿਹਾਂ" ਪਿੰਡ-ਪਿੰਡ ਹੋਣ ਜੇ ਧੜੇ ਨਾਂ |
..........ਲਿਖਤੁਮ :_ ਨਿਮਰਬੀਰ ਸਿੰਘ.......

 

 

24 Jul 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਬਹੁਤ  ਵਧੀਆ ਲਿਖਿਆ ਵੀਰ ਜੀ tfs

24 Jul 2012

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 

Bahut sohna likhya. Very nice piece of work! :)

24 Jul 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 
Brilliant
24 Jul 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
dhannbhaag !!
24 Jul 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

koi shaq nhi nimar tusi vdia likhde ho.

.but the way of writin n topic same jehe lgde ne jadatar..kuch alag topic te likho...

all the best .:)..  likhde rvo!

25 Jul 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
bht sohna likhea veerji
laasani rachna sanjhi kiti a
dhanbhaag a saade jo tusi zsaade vich ho ...
jug jug jio....
25 Jul 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Har waar de taran KAIM-O-KAIM ae rachna tuhadi....JEO

25 Jul 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਓ ਸਦਕੇ ਵੀਰ ਤੇਰੇ ........ਨਜ਼ਾਰਾ ਆ ਗਿਆ ਪੜਦਿਆਂ .......ਵਾਕਿਆ ਹੀ ਅੱਜ ਦੇ ਜਵਾਨਾ ਨੂੰ ਇਹ ਗੱਲਾਂ ਜਰੂਰ ਸੁਣਨੀਆਂ ਤੇ ਅਮਲ 'ਚ ਲਿਆਉਣੀਆਂ ਚਾਹੀਦੀਆਂ ਨੇ ........ਜੁਗ  - ਜੁਗ ਜੀ ਵੀਰਿਆ ...Clapping

25 Jul 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
thanks rubi

 

ਸ਼ੁਕਰੀਆ ਰੂਬੀ |
ਹਾਲੇ ਤਾਂ ਲਿਖਣਾਂ ਸਿੱਖਦੇ ਹਾਂ ਗੁਰਮਿੰਦਰ ਵੀਰ ਜੀ ਤੋਂ | ਬਾਈ ਜੀ ਤਾਂ ਬਥੇਰਾ ਸਮਝਾਉਂਦੇ ਨੇਂ ਪਰ ਮੇਰੇ ਹੀ ਖਾਨੇ ਨਹੀਂ ਪੈਂਦੀ ਗੱਲ |
ਤੁਹਾਡਾ ਇਹ ਸ਼ਿਕਵਾ ਵੀ ਜਲਦ ਹੀ ਦੂਰ ਕਰਾਂਗਾ | ਇਸ ਵਾਰ ਕੁਛ ਨਵੇ ਵਿਸ਼ੇ ਤੇ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ | ਉਮੀਦ ਹੈ  ਸ਼ਾਇਦ ਆਪ ਸਬ ਦੇ ਪੜਨਯੋਗ ਕੁਛ ਲਿਖ ਸਕੂੰਗਾ |
ਬਹੁਤ-ਬਹੁਤ ਸ਼ੁਕਰੀਆਂ ਆਪਣੇ ਸੱਚੇ-ਸੁੱਚੇ ਵਿਚਾਰਾਂ ਲਈ | ਹਮੇਸ਼ਾ ਮੈਨੂੰ ਮੇਰੀਆਂ ਗਲਤੀਆਂ ਤੋਂ ਜਾਣੂੰ ਕਰਵਾਉਂਦੇ ਰਹੋ | ਰੱਬ ਥੋਨੂੰ ਚੜਦੀ ਕਲਾ ਚ੍ ਰੱਖੇ |

25 Jul 2012

Showing page 1 of 2 << Prev     1  2  Next >>   Last >> 
Reply