Home > Communities > Punjabi Poetry > Forum > messages
ਸੁਣੋ ਜਵਾਨੋ
ਸੁਣੋ ਜਵਾਨੋ ਜੁਗਨੂੰ ਚੰਨ ਵੀ ਨੇ ਬਣ ਸਕਦੇ
ੳੁੱਠੋ ਜਵਾਨੋ ਤੰਬੂ ਅਰਸ਼ ਤੇ ਵੀ ਨੇ ਤਣ ਸਕਦੇ
ਬਣ ਸਕਦੇ ਹੋ ਤੁਸੀ ਸੱਚ ਦੀ ਤਕਦੀਰ ਬਣਿਓ
ਕਾਲੇ ਪਰਦੇ ਤੇ ਰੌਸ਼ਨੀ ਦੀ ਤਸਵੀਰ ਬਣਿਓ॥
ਬੱਦਲਾਂ ਦੇ ਕੱਦ ਨਹੀ ਨੇ ਅਸਮਾਨਾਂ ਦੀ ਹੱਦ
ਤੂੰ ਅੱਗੇ ਵਧ ਕੇ ਕਰ ਦੇ ਝੂਠ ਦੇ ਐਲਾਨ ਰੱਦ
ਜਿਥੋਂ ਨਿੱਕਲੇ ਤੀਰ ਵਿੰਨਦੇ ਨੇ ਮੱਛੀ ਦੀ ਅੱਖ
ਤੁਸੀ ਉਸ ਤਰਕਸ਼ ਦੇ ਹੀ ਤਿੱਖੇ ਤੀਰ ਬਣਿਓ॥
ਰੋਸ਼ਨੀ ਕਰ ਸਕਦੀ ਹੈ ਮੋਤੀ ਕਿਸੇ ਵੀ ਕਤਰੇ ਨੂੰ
ਤੇਰੀ ਜਵਾਨੀ ਢਾ ਸਕਦੀ ਹੈ ਕਿਸੇ ਵੀ ਖਤਰੇ ਨੂੰ
ਤੁਸੀ ਹਰ ਉੱਠਦੀ ਬੁਰਾੲੀ ਲੲੀ ਜੰਜੀਰ ਬਣਿਓ
ਮਜਲੂਮਾਂ ਦੇ ਪੱਖ ਜੋ ਰੱਖੇ ਉਹ ਸ਼ਮਸ਼ੀਰ ਬਣਿਓ॥
ਤੇਰੀ ੲਿਹ ਹਸਤੀ ਬਣਦੀ ਹੈ ੳੁਸ ਖੁਦਾ ਦੀ ਬਸਤੀ
ਨਾ ਸਮਝ ਸਸਤੀ ਤੇ ਪਾ ਡੂੰਘੇ ਪਾਣੀ ਤੂੰ ਕਸ਼ਤੀ
ਭੰਵਰ ਪਾਰ ਲਾਏ ਜੋ ਕਸ਼ਤੀ ਐਸੀ ਤਦਬੀਰ ਬਣਿਓ
ਹੁਸਨਾਂ ਦੀ ਕਿਤਾਬ ਮੁੜ ਲਿਖਦੀ ਕੋੲੀ ਹੀਰ ਬਣਿਓ।
ਦੁਨੀਆਂ ਹੋਈ ਸਿਆਣੀ ਪਰ ਨੇਕੀ ਹੋੲੀ ਨਿਅਾਣੀ
ਮਾਨਵਤਾ ਕਿੱਥੇ ਲੱਭੇ ਹੋੲੀ ਜਿਵੇਂ ਕੋਹੀਨੂਰ ਮਰਜਾਣੀ
ਅੱਜ ਕਲ ਜੋ ਨਾ ਕਿਸੇ ਪਿਆਸੇ ਨੂੰ ਮਿਲਦਾ ਪਾਣੀ
ਤੁਸੀ ਕਿਸੇ ਪਿਆਸੇ ਦੇ ਸੁੱਕੇ ਕੰਠ ਲਈ ਨੀਰ ਬਣਿਓ॥
29 Jun 2014
ਭੰਵਰ ਪਾਰ ਲਾਏ ਜੋ ਕਸ਼ਤੀ ਐਸੀ ਤਦਬੀਰ ਬਣਿਓ !
ਬਹੁਤ ਸੁੰਦਰ ਵਿਚਾਰ, ਸੁੰਦਰਤਾ ਨਾਲ ਈ ਸ਼ਬਦਾਂ ਚ ਪਰੋਇਆ ! ਜਿਉਂਦੇ ਵਸਦੇ ਰਹੋ ਜੀ !
"ਭੰਵਰ ਪਾਰ ਲਾਏ ਜੋ ਕਸ਼ਤੀ ਐਸੀ ਤਦਬੀਰ ਬਣਿਓ"
ਬਹੁਤ ਸੁੰਦਰ ਵਿਚਾਰ, ਅਤੇ ਸੁੰਦਰਤਾ ਨਾਲ ਈ ਸ਼ਬਦਾਂ ਚ ਪਰੋਇਆ !
A really great and scintillating strategy alone can make whirlpools escort a boat to the bank of a river in fury. And this fete can be achieved by youngmen only - youngmen like Guru Gobing Singh, Maharaja Ranjit Singh and Napolean... It indeed makes good reading.
A good call to the youth...
ਜਿਉਂਦੇ ਵਸਦੇ ਰਹੋ ਸੰਦੀਪ ਜੀ !

Yoy may enter 30000 more characters.
30 Jun 2014
Copyright © 2009 - punjabizm.com & kosey chanan sathh