Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1663
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਸੁਪਰ ਏਪ

   

 

       ਸੁਪਰ ਏਪ

 

ਨਿੱਕੇ ਨਿੱਕੇ ਹੱਥਾਂ ਨਾਲ

ਵੱਡੇ ਵੱਡੇ ਕੰਮ ਕਰ,

ਉਮੰਗ ਭਰੇ ਪੈਰ ਪੁੱਟ,

ਵੱਡੀਆਂ ਪਲਾਂਘਾਂ ਭਰ,

ਲੋਹਾ ਮਨਵਾਇਆ ਇਹਨੇ,

ਮਾਨਵ ਸੁਪਰ ਏਪ ਹੈ |

 

ਸਾਇੰਸ ਦੀ ਜੁਗਤ ਨਾਲ

ਵਰੋਸਾਏ ਹੱਥ ਚਾ ਕੇ,

ਕਲੰਦਰ ਸ਼੍ਰੋਮਣੀ ਹੋਇਆ

ਸ੍ਪੀਸ਼ੀਆਂ ਨੂੰ ਨੱਥ ਪਾ ਕੇ,

ਸਾਰੇ ਬ੍ਰਹਮੰਡ ਵਿਚੋਂ

ਇਹੀ ਨੰਬਰ ਏਕ ਹੈ |

 

ਸ਼ੀਸ਼ੇ ਸਾਹਵੇਂ ਖੜ੍ਹ ਮੈਨੂੰ

ਖੁਦ ਉੱਤੇ ਮਾਣ ਹੋਇਆ,

ਅਸਲ ਤੋਂ ਵੀ ਊਚਾ ਰਤਾ

ਕੱਦ ਇਹ ਜਾਣ ਹੋਇਆ,

ਕਿ ਮੇਰੀ ਵੀ ਨਸਲ ਓਹੀ

ਸਿਰਜਨਾ ਸਰੇਸ਼ਠ ਹੈ |

 

ਪਰ ਖੁਸ਼ੀ ਕੇਹੀ ਮੱਲਾਂ ਵੇਖ

ਮੰਗਲ 'ਤੇ ਚੰਨ ਉੱਤੇ,

ਕਾਬੂ ਨਾ ਹੋਇਆ ਇਹਤੋਂ

ਆਪਣੇ ਈ ਮਨ ਉੱਤੇ,

ਸਹਿਹੋਂਦ ਚੱਜ ਇਦ੍ਹਾ 

ਸਾਰਿਆਂ ਤੋਂ ਹੇਠ ਹੈ |

 

ਹਰਿਆਵਲ ਦੇ ਦੁਸ਼ਮਣਾ

ਓ ਬੰਜਰਾਂ ਦੇ ਰਾਜਿਆ,

ਲੋਭ ਤੇਰਾ ਕਾਦਰ ਦੀ

ਕੁਦਰਤ ਨੂੰ ਖਾ ਗਿਆ |

ਕਿੰਨੀਂ ਕੁ ਹਿਰਸ ਤੇਰੀ,

ਕਿੰਨਾ ਲੰਮਾਂ ਪੇਟ ਹੈ?

 

ਜਿਹੜੀ ਟਾਹਣੀ ਬੈਠਾ ਏਂ

ਤੂੰ ਓਹੀ ਜਾਏਂ ਕੱਟਦਾ,

ਐਸੇ ਚਾਲੇ ਫੜ ਕੋਈ

ਕੁਝ ਨਹੀਂ ਊਂ ਖੱਟਦਾ |

ਸੱਚ ਦੀ ਇਹ ਗੱਲ,

ਇਦ੍ਹੇ ਮੂੰਹ ਤੇ ਚਮੇਟ ਹੈ |

 

ਸਾਡੀਆਂ ਕਰਨੀਆਂ ਤੇ

ਲਾਨਤਾਂ ਹੀ ਪੈਣਗੀਆਂ,

ਕੱਲ੍ਹ ਦੀਆਂ ਪੀੜ੍ਹੀਆਂ,

ਜਦੋਂ ਇਹ ਕਹਿਣਗੀਆਂ,

ਜਿਨ੍ਹਾਂ ਸਾਡੇ ਲਈ

ਹਵਾ ਪਾਣੀ ਵੀ ਨਾ ਛੱਡੇ ਸੀ, 

ਕੈਸੇ ਦੂਰਅੰਦੇਸ਼ 'ਤੇ

ਸਿਆਣੇ ਸਾਡੇ ਵੱਡੇ ਸੀ ? 

 

ਸਭ ਕੁਝ ਭੁੱਲ ਓਹ,

ਦਬੰਗ ਹੋਣਾ ਲੋਚਦੇ ਸੀ,

ਜਿਉਣਾ ਛੱਡ, ਹੋਰਨਾਂ ਨੂੰ

ਮਾਰਨੇ ਦੀ ਸੋਚਦੇ ਸੀ | 

ਜੋ ਲਾਉਂਦੇ ਰਹੇ ਸਾਰੇ,

ਉਹ ਤਾਂ ਮੂਰਖਾਂ ਦੀ ਰੇਸ ਹੈ |

ਫ਼ਿਰ ਕਾਹਦਾ ਨੰਬਰ ਵੰਨ,

ਕਿਹੜੇ ਪਾਸਿਓਂ ਗ੍ਰੇਟ ਹੈ ?

 

                   ਜਗਜੀਤ ਸਿੰਘ ਜੱਗੀ

 

Notes: 

ਵਰੋਸਾਏ – blessed; ਕਲੰਦਰ ਸ਼੍ਰੋਮਣੀ – Supreme ringmaster; ਸ੍ਪੀਸ਼ੀਆਂ – various species; ਸਹਿਹੋਂਦ ਚੱਜ – ability of coexistence; ਬੰਜਰਾਂ – barren lands; ਹਿਰਸ – avarice; ਕਰਨੀਆਂ – (mis)deeds; ਦੂਰਅੰਦੇਸ਼ – farshighted; ਦਬੰਗ – Hegemonistic;

12 May 2017

Sandeep Sharma
Sandeep
Posts: 715
Gender: Male
Joined: 27/Mar/2014
Location: Garshankar
View All Topics by Sandeep
View All Posts by Sandeep
 
Beautiful and real !!

ਸਾਡੀਆਂ ਕਰਨੀਆਂ ਤੇ
ਲਾਨਤਾਂ ਹੀ ਪੈਣਗੀਆਂ,
ਕੱਲ੍ਹ ਦੀਆਂ ਪੀੜ੍ਹੀਆਂ,
ਜਦੋਂ ਇਹ ਕਹਿਣਗੀਆਂ,
“ਜਿਨ੍ਹਾਂ ਸਾਡੇ ਲਈ
ਹਵਾ ਪਾਣੀ ਵੀ ਨਾ ਛੱਡੇ ਸੀ,
ਕੈਸੇ ਦੂਰਅੰਦੇਸ਼ 'ਤੇ
ਸਿਆਣੇ ਸਾਡੇ ਵੱਡੇ ਸੀ ?”

ਤੁਸੀ ਬਹੁਤ ਕੌੜਾ ਸੱਚ ਬਿਆਨ ਕੀਤਾ ਹੈ, ਸੱਚੀ ਸਾਨੂੰ ਲਾਨਤਾਂ ਪੈਣਗੀਆਂ , ਪਰ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਤੇ ਆਪਣਾ ਫ਼ਰਜ਼ ਪੂਰਾ ਕਰਾਂਗੇ ,

ਸੱਚ ਵਿਖਾਉਂਦੀ ਸ਼ੀਸ਼ੇ ਵਰਗੀ ਰਚਨਾ,

ਜੀਓ ਸਰ ।।❤❤❤
14 May 2017

JAGJIT SINGH JAGGI
JAGJIT SINGH
Posts: 1663
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸ਼ੁਕਰੀਆ ਸੁਖਬੀਰ ਜੀ |
ਆਪ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਕੁਝ ਪਲ ਕੱਢ ਕੇ ਕਿਰਤ ਦਾ ਮਾਨ ਕੀਤਾ ਹੈ | ਬਹੁਤ ਬਹੁਤ ਧੰਨਵਾਦ |
ਖੁਸ਼ ਰਹੋ | ਵੱਸਦੇ ਰਹੋ |  

ਸ਼ੁਕਰੀਆ ਸੈਂਡੀ ਬਾਈ ਜੀ |


ਆਪ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਕੁਝ ਪਲ ਕੱਢ ਕੇ ਕਿਰਤ ਦਾ ਮਾਨ ਕੀਤਾ ਹੈ | ਬਹੁਤ ਬਹੁਤ ਧੰਨਵਾਦ |


ਖੁਸ਼ ਰਹੋ | ਵੱਸਦੇ ਰਹੋ |  

 

26 Sep 2017

Gagan Deep Dhillon
Gagan Deep
Posts: 58
Gender: Male
Joined: 17/Sep/2016
Location: Melbourne
View All Topics by Gagan Deep
View All Posts by Gagan Deep
 

ਇਸ ਅਮਰ ਮਨੁੱਖ ਦੀ ਭਟਕਣਾ
ਵਿਚ ਡਾਢਾ ਤੇਜ਼ ਨਸ਼ਾ
ਇਸ ਭਟਕਣ ਦਾ ਨਾਂ ਜ਼ਿੰਦਗੀ
ਤੇ ਇਸ ਦਾ ਨਾਮ ਕਜ਼ਾ... Shiv Batalvi

ਤੁਸੀਂ ਵੀ ਮਨੁੱਖ ਦੇ ਭਟਕਦੇ ਮੰਨ ਦੀਆਂ ਕਰਨੀਆਂ ਨੂੰ ਬਹੁਤ ਸੋਹਣਾ ਚਿਤਰਿਆ ਹੈ ਭਾਜੀ

05 Oct 2017

JAGJIT SINGH JAGGI
JAGJIT SINGH
Posts: 1663
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਸ਼ੁਕਰੀਆ ਗਗਨਦੀਪ ਵੀਰੇ,
ਆਪ ਨੇ ਕਿਰਤ ਤੇ ਨਜ਼ਰਸਾਣੀ ਕੀਤੀ ਅਤੇ ਹੌਂਸਲਾ ਅਫ਼ਜ਼ਾਈ ਭਰੇ ਦੋ ਸ਼ਬਦ ਲਿਖੇ | ਇਸ ਸਭ ਲਈ ਬਹੁਤ ਬਹੁਤ ਧੰਨਵਾਦ |
ਖੁਸ਼ ਰਹੋ, ਤੇ ਜਿਉਂਦੇ ਵੱਸਦੇ ਰਹੋ |  
 

ਸ਼ੁਕਰੀਆ ਗਗਨਦੀਪ ਵੀਰੇ,


ਆਪ ਨੇ ਕਿਰਤ ਤੇ ਨਜ਼ਰਸਾਣੀ ਕੀਤੀ ਅਤੇ ਹੌਂਸਲਾ ਅਫ਼ਜ਼ਾਈ ਭਰੇ ਦੋ ਸ਼ਬਦ ਲਿਖੇ | ਇਸ ਸਭ ਲਈ ਬਹੁਤ ਬਹੁਤ ਧੰਨਵਾਦ |


ਖੁਸ਼ ਰਹੋ, ਤੇ ਜਿਉਂਦੇ ਵੱਸਦੇ ਰਹੋ |  

12 Oct 2017

Reply