|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਸੁਫ਼ਨਾ ਮੇਰੀ ਅੱਖ ਦਾ |
ਕੱਖ ਵਾਂਗ ਚੁੱਭ ਗਿਆ ਨੀ ਸੁਫ਼ਨਾ ਮੇਰੀ ਅੱਖ ਦਾ। ਮਾਰੀ ਫੂਕ ਰੱਖ ਪੱਲਾ ਪੀ ਗਿਆ ਦਰਦ ਅੱਖ ਦਾ।
ਸਮਾਂ ਮੇਰੇ ਹਾਣ ਦਾ, ਪ੍ਰਛਾਂਵਾਂ ਬਣਕੇ ਰਹਿ ਗਿਆ, ਰੋਜ਼ ਸਵੇਰੇ ਲੈ ਕੇ ਕਿਰਨਾਂ, ਸੂਰਜ ਮੈਨੂੰ ਤੱਕਦਾ।
ਸੁੰਝੇ ਰਸਤੇ ਰਾਹ ਬੇਗਾਨੀ,ਸਾਥ ਮੇਰੇ ਅਗਨ ਹੈ, ਅੱਗੇ ਅੱਗੇ ਜੁਗਨੂੰ ਮੇਰੇ,ਸਹਾਰਾ ਭਲਾ ਤਾਂ ਕੱਖ ਦਾ।
ਬਨੇਰੇ ਬੈਠੀ ਮੈ ਉਡੀਕਾਂ, ਉਤੋਂ ਕਾਂ ਕਰੇ ਕਰੁਲੀਆਂ, ਬੁੱਲਾਂ ਤੇ ਮੈਂ ਮਲ ਦੰਦਾਸਾ,ਭੁੱਲੇਖਾ ਸਭ ਨੂੰ ਸੱਕ ਦਾ।
ਲੰਘ ਜਾਵੇ ਜੇ ਵਕਤ ਵਿਜੋਗਣ ਕਾਲੀ ਰਾਤ ਦੇ ਵਾਂਗੂ, ਮੈਨੂੰ ਝਾਕੇ ਝੱਲਕ ਦਿਖਾਏ ਤੁਰਦਾ ਮੂੰਹ ਕਿਉਂ ਢੱਕਦਾ।
ਆਸ ਲਗਾਕੇ ਮੂੰਹ ਹਨੇਰੇ,ਜਦ ਹਵਾ ਕੁੰਡਾ ਖੜਕਾਵੇ, ਪੱਥਰ ਵਰਗਾ ਜੇਰਾ ਕਰਕੇ ਕਲੇਜਾ ਮੂੰਹ ਵੱਲ ਧੱਕਦਾ।
|
|
06 Mar 2013
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|