|
ਸੁਰਤ ਪ੍ਰਕਾਸ਼ |
ਸੁਰਤ
ਨੰਗੀ ਸੁਰਤ ਪ੍ਰਕਾਸ਼ ਦੀਆਂ ਕਿਰਨਾਂ, ਮਨ ਨੇ ਤਾਂ ਬ੍ਰਹਿਮੰਡ ਵਿੱਚ ਫਿਰਨਾ, ਓੜ ਕੇ ਪਰਦਾ ਵੱਗੇ ਕਿੰਝ ਝਰਨਾ, ਤੁਰ ਪਈ ਬੂੰਦ ਮਿਲਣ ਸਾਗਰ ਨੂੰ।
ਜੋੜੀਆਂ ਤੰਦਾਂ ਮਿਲਣ ਸਾਰ ਲਈ, ਹਲਚਲ ਮਨ ਤਰੰਗ ਪਿਆਰ ਲਈ, ਧਿਆਨ ਵਿਗਸਾਇਆ ਯਾਰ ਲਈ, ਮੈਂ ਚਿੱਤ ਲਾਇਆ ਸ਼ਿੰਗਾਰ ਨੂੰ ।
ਵਹਿੰਦੀ ਨਦੀ ਵਿੱਚ ਤਿਣਕੇ ਵਾਂਗੂੰ, ਮਨ ਦੇ ਭਾਵ , ਮੈਂ ਕਿੰਝ ਸੰਭਾਲੂੰ, ਚਿੱਤ ਚੰਦਰੇ ਨੂੰ ਕਿੰਝ ਸਮਝਾਲੂੰ,, ਤੁਰ ਪਈ ਲੱਭਦੀ ਸੱਚੇ ਪਿਆਰ ਨੂੰ।
ਜਾਗ ਪਏ ਮੇਰੇ ਅੰਦਰ ਵੱਸਿਆ, ਜੋ ਮੇਰੀ ਰੱਗ ਰੱਗ ਵਿੱਚ ਧਸਿਆ, ਕਰ ਫਨਾਹ ਉਹੀ ਫਿਰ ਹੱਸਿਆ, ਮਨ ਮੰਨਦਾ ਕਿਵੇਂ ਹਾਰ ਨੂੰ।
ਮੀਤ ਨਿਮਾਣੀ ਹੋ ਜਾਂਦੀ ਤਾਂ, ਤੇਰੇ ਵਿੱਚ ਕਿਤੇ ਖੋਹ ਜਾਂਦੀ ਤਾਂ, ਅਸਲੀ ਆਭਾ ਪੋਹ ਜਾਂਦੀ ਤਾਂ, ਮਨ ਮਿਲਾ ਦੇਦੋਂ ਕਿਤੇ ਯਾਰ ਨੂੰ।
|
|
16 Feb 2013
|