Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਵਾਲ-ਦਰ-ਸਵਾਲ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸਵਾਲ-ਦਰ-ਸਵਾਲ

ਹਰੇਕ ਵਿਅਕਤੀ ਆਪਣੇ ਆਲੇ-ਦੁਆਲੇ ਨਾਲ ਵਾਬਸਤਾ ਰਹਿੰਦਾ ਹੈ ਅਤੇ ਘਟਨਾਵਾਂ ਦਾ ਜਾਇਜ਼ਾ ਲੈ ਕੇ ਉਨ੍ਹਾਂ ਦੇ ਕਾਰਨ ਲੱਭਦਾ ਹੈ ਪਰ ਇਸ ਵਕਤ ਕੁਝ ਸਵਾਲਾਂ ਦੇ ਜਵਾਬ ਲੱਭਣ ਵਿੱਚ ਦਿੱਕਤ ਆ ਰਹੀ ਹੈ। ਪਹਿਲਾ ਸਵਾਲ ਸਰਬਜੀਤ ਸਿੰਘ ਦੇ ਪਾਕਿਸਤਾਨੀ ਜੇਲ੍ਹ ਵਿੱਚ ਹਿਰਦੇਵੇਦਕ ਕਤਲ ਦਾ ਹੈ। ਇਸ ਕਤਲ ਦੀ ਗੂੰਜ ਭਾਰਤ ਦੀ ਸੰਸਦ ਵਿੱਚ ਪੁੱਜੀ, ਫਲਸਰੂਪ ਉਸ ਦੇ ਪਰਿਵਾਰ ਨੂੰ ਪ੍ਰਧਾਨ ਮੰਤਰੀ  ਡਾ. ਮਨਮੋਹਨ ਸਿੰਘ ਨੇ 25 ਲੱਖ ਰੁਪਏ ਅਤੇ ਮੁੱਖ ਮੰਤਰੀ ਪੰਜਾਬ, ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਕਰੋੜ ਰੁਪਏ ਅਤੇ ਦੋਵਾਂ ਧੀਆਂ ਨੂੰ ਨੌਕਰੀਆਂ ਦੇਣ ਦਾ ਐਲਾਨ ਕੀਤਾ। ਅਸੀਂ ਸਰਬਜੀਤ ਸਿੰਘ ਦਾ ਪਿਛੋਕੜ ਨਹੀਂ ਜਾਣਦੇ ਕਿ ਉਹ ਸਰਹੱਦ ਪਾਰ ਕਰ ਕੇ ਪਾਕਿਸਤਾਨ ਵਿੱਚ ਕੀ ਕਰਨ ਗਿਆ ਸੀ? ਜਿਵੇਂ ਹੈਲੀਕਾਪਟਰ ਵਿੱਚ ਤਿਰੰਗੇ ਝੰਡੇ ਵਿੱਚ ਲਪੇਟ ਕੇ ਉਸ ਦੀ ਮ੍ਰਿਤਕ ਦੇਹ ਲਿਆਂਦੀ ਗਈ ਅਤੇ ਸਰਕਾਰਾਂ ਵੱਲੋਂ ਪਰਿਵਾਰ ਦੀ ਮਾਇਕ ਮਦਦ ਕੀਤੀ ਗਈ, ਕੀ ਉਹ ਪਾਕਿਸਤਾਨ ਵਿੱਚ ਭਾਰਤ ਵੱਲੋਂ ਭੇਜਿਆ ਗਿਆ ਜਾਸੂਸ ਸੀ ਜਾਂ ਕਿਸੇ ਹੋਰ ਗੁਪਤ ਮਿਸ਼ਨ ’ਤੇ ਗਿਆ ਸੀ? ਜੇ ਇਸ ਦਾ ਉੱਤਰ ਹਾਂ ਵਿੱਚ ਹੈ ਤਾਂ ਸਰਕਾਰ ਨੂੰ ਦੱਸ ਦੇਣਾ ਚਾਹੀਦਾ ਹੈ। ਪਰਿਵਾਰ ਉਪਰ ਯਕੀਨਨ ਇਹ ਵੱਡੀ ਸੱਟ ਹੈ ਜਿਸਦਾ ਇਲਾਜ ਧਨ ਰਾਸ਼ੀ ਦੀ ਸਹਾਇਤਾ ਨਾਲ ਵੀ ਨਹੀਂ ਹੋ ਸਕਦਾ ਪਰ ਇਸ ਸਭ ਕੁਝ ਦਾ ਪਿਛੋਕੜ ਅਤੇ ਮਨੋਰਥ ਜਾਣਨ ਦਾ ਤਾਂ ਸਾਡਾ ਸਭ ਨਾਗਰਿਕਾਂ ਦਾ ਹੱਕ ਹੈ ਨਾ। ਭਾਰਤੀ ਸੰਸਦ ਦਾ ਦਸਤੂਰ ਹੈ ਕਿ ਮੈਂਬਰ ਪਾਰਲੀਮੈਂਟ ਰਹੇ ਹਰ ਵਿਅਕਤੀ ਦੇ ਦੇਹਾਂਤ ’ਤੇ ਇਸ ਦੁਆਰਾ ਸ਼ਰਧਾਂਜਲੀ ਮਤਾ ਪਾਸ ਕੀਤਾ ਜਾਂਦਾ ਹੈ। ਸ੍ਰ. ਕਪੂਰ ਸਿੰਘ ਆਈ.ਸੀ.ਐੱਸ. ਜੋ ਭਾਰਤੀ ਪਾਰਲੀਮੈਂਟ ਦੇ ਮੈਂਬਰ ਰਹੇ ਸਨ, ਦੀ ਮੌਤ ਉੱਤੇ ਇਸ ਨੂੰ ਆਪਣੀ   ਸ਼ਰਧਾਂਜਲੀ ਦੇਣ ਵਾਲੀ ਪਰੰਪਰਾ ਕਿਉਂ ਭੁੱਲ ਗਈ ਸੀ?
ਦੂਜਾ ਸਵਾਲ ਕਲਰਜ਼ ਚੈਨਲ ਨਿਰੰਤਰ ਮਿਆਰੀ ਸੀਰੀਅਲ ਪੇਸ਼ ਕਰ ਰਿਹਾ ਹੈ ਅਤੇ ਕਈ ਸੀਰੀਅਲ ਸਾਲਾਂ ਬੱਧੀ ਚੱਲਦੇ ਹਨ। ਇੱਕ ਸੀਰੀਅਲ ਦਾ ਨਾਮ ‘ਗੁਰਬਾਣੀ’ ਰੱਖ ਦਿੱਤਾ ਗਿਆ ਤਾਂ ਸਿੱਖ ਨੇਤਾਵਾਂ ਨੇ ਵਾਵੇਲਾ ਮਚਾ ਦਿੱਤਾ ਕਿ ਇਸ ਸੀਰੀਅਲ ਵਿੱਚ ਇੱਕ ਕੁੜੀ ਦਾ ਨਾਮ ਗੁਰਬਾਣੀ ਰੱਖ ਕੇ ਸਿੱਖਾਂ ਦਾ ਨਿਰਾਦਰ ਕੀਤਾ ਗਿਆ ਹੈ। ਖ਼ੈਰ, ਪ੍ਰਬੰਧਕਾਂ ਨੇ ਬਦਲ ਕੇ ਕੁੜੀ ਦਾ ਨਾਮ ਬਾਨੀ ਕਰ ਦਿੱਤਾ। ਸ਼ਰੁਤੀਆਂ ਅਤੇ ਸਿਮਰਤੀਆਂ ਦੇ ਮੰਤਰ ਵੀ ਹਿੰਦੂਆਂ ਵਾਸਤੇ ਗੁਰਬਾਣੀ ਦੀ ਨਿਆਈਂ ਹਨ ਪਰ ਸੀਰੀਅਲ ਵਾਲਿਆਂ ਨੇ ਟਕਰਾਅ ਵਿੱਚ ਆਉਣਾ ਹੀ ਨਹੀਂ ਸੀ ਪਰ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਗੁਰਬਾਣੀ ਨੂੰ ਹੀ ਬਾਣੀ ਆਖਦੇ ਹਨ। ਫਿਰ ਕੁੜੀ ਦਾ ਨਾਮ ‘ਬਾਨੀ’ ਰੱਖਣ ਨਾਲ ਸਿੱਖ ਹਿਰਦੇ ਅਚਾਨਕ ਸ਼ਾਂਤ ਹੋ ਗਏ ਅਤੇ ਸੀਰੀਅਲ ਚੱਲ ਰਿਹਾ ਹੈ ਜਿਸਦਾ ਮੁੱਖ ਵਾਕ ‘ਬਾਨੀ- ਇਸ਼ਕ ਦਾ ਕਲਮਾ’ ਹੈ।

09 May 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮੈਂ ਇੱਕ ਯੂਨੀਵਰਸਿਟੀ ਅਧਿਆਪਕਾ ਨੂੰ ਜਾਣਦਾ ਹਾਂ ਜੋ ਇਤਿਹਾਸ ਪੜ੍ਹਾਉਂਦੀ ਹੈ, ਉਸ ਦਾ ਨਾਮ ਸੁਖਮਨੀ ਹੈ। ਇੱਕ ਹੋਰ ਲੜਕੀ ਜਿਹੜੀ ਫ਼ਿਲਮਾਂ ਵਿੱਚ ਰੋਲ ਕਰਦੀ ਹੈ, ਦਾ ਨਾਮ ਜਪੁਜੀ ਖਹਿਰਾ ਹੈ। ਸਿੱਖਾਂ ਦੇ ਨਾਮ ਨਾਨਕ ਸਿੰਘ, ਅਰਜਣ ਸਿੰਘ, ਗੋਬਿੰਦ ਸਿੰਘ ਹਨ। ਤੁਸੀਂ ਬਹੁਤ ਸਾਰੇ ਮੁਸਲਮਾਨਾਂ ਦੇ ਨਾਵਾਂ ਨਾਲ ਮੁਹੰਮਦ, ਅਲੀ, ਹੁਸੈਨ ਅਤੇ ਕੁੜੀਆਂ ਦੇ ਨਾਮ ਫਾਤਿਮਾ ਸ਼ਬਦ ਲੱਗਿਆ ਦੇਖ ਸਕਦੇ ਹੋ। ਅਜਿਹਾ ਇਸ ਕਰਕੇ ਕੀਤਾ ਜਾਂਦਾ ਹੈ ਕਿ ਵਡੇਰਿਆਂ ਦੇ ਨਾਮ ਇਨ੍ਹਾਂ ਲਈ ਹਿੱਤਕਾਰੀ ਹੋਣਗੇ। ਮੈਨੂੰ ਲੱਗਦਾ ਹੈ ਕਿ ਸਿੱਖ ਪਰੰਪਰਾਵਾਂ ਵਿੱਚੋਂ ਸ਼ਬਦ ਲੈ ਕੇ ਜੇ ਬੱਚਿਆਂ ਦੇ ਨਾਮ ਰੱਖੇ ਜਾਇਆ ਕਰਨ ਤਾਂ ਇਹ ਸਹੀ ਦਿਸ਼ਾ ਵੱਲ ਕਦਮ ਹੋਵੇਗਾ। ਇੱਕ ਵਾਰ ਇੱਕ ਬੱਚਾ ਆਪਣੀ ਮਾਂ ਨੂੰ ਪੁੱਛਣ ਲੱਗਿਆ,‘‘ਮੈਂ ਪ੍ਰਸਿੱਧ ਕਿਵੇਂ ਬਣ ਸਕਦਾ ਹਾਂ ਮਾਂ?’’ ਮਾਂ ਨੇ ਉੱਤਰ ਦਿੱਤਾ,‘‘ਚੰਗੇ ਕੰਮ ਕਰੀ ਜਾਹ, ਪ੍ਰਸਿੱਧ ਹੋ ਜਾਏਂਗਾ।’’ ਬੱਚੇ ਨੇ ਕਿਹਾ,‘‘ਪਰ, ਚੰਗੇ ਕੰਮ ਕਰਨੇ ਔਖੇ ਨੇ ਤੇ ਚੰਗੇ ਕੰਮ ਕਰਦਿਆਂ-ਕਰਦਿਆਂ ਪ੍ਰਸਿੱਧ ਹੋਣ ਵਿੱਚ ਸਮਾਂ ਬਹੁਤ ਲੱਗਦਾ ਹੈ ਤਾਂ ਮਾਂ ਨੇ ਕਿਹਾ,‘‘ਫੇਰ ਮਾੜੇ ਕੰਮ ਕਰਨ ਲੱਗ ਜਾ। ਛੇਤੀ ਪ੍ਰਸਿੱਧੀ ਹਾਸਲ ਕਰਨ ਦਾ ਇਹੀ ਤਰੀਕਾ ਹੈ।’’
ਤੀਜਾ ਸਵਾਲ ਸਾਕਾ ਚੌਰਾਸੀ ਦੀ ਯਾਦਗਾਰ ਬਾਰੇ ਹੈ। ਜੂਨ 1984 ਵਿੱਚ ਦਰਬਾਰ ਸਾਹਿਬ ਸਮੇਤ 42 ਇਤਿਹਾਸਕ ਗੁਰਦੁਆਰਿਆਂ ਉਪਰ ਭਾਰਤੀ ਸੈਨਾ ਨੇ ਹੱਲਾ ਬੋਲ ਦਿੱਤਾ ਸੀ ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਧੜਿਆਂ ਦੇ ਬੰਦੇ ਅਤੇ ਗੈਰ-ਸਿਆਸੀ ਸ਼ਰਧਾਲੂ ਵੀ ਵੱਡੀ ਗਿਣਤੀ ਵਿੱਚ ਮਾਰੇ ਗਏ ਸਨ। ਇਸ ਭਿਆਨਕ ਟੱਕਰ ਵਿਚ ਇੱਕ ਪਾਸੇ ਕੁਲਦੀਪ ਸਿੰਘ ਬਰਾੜ ਜਰਨੈਲ ਸੀ ਅਤੇ ਦੂਜੇ ਪਾਸੇ ਸੰਤ ਜਰਨੈਲ ਸਿੰਘ ਤੇ ਇਤਫ਼ਾਕਨ, ਉਹ ਵੀ ਬਰਾੜ। ਬੇਸ਼ੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਸੈਨਾ ਵਿੱਚ ਲਗਪਗ 25 ਹਜ਼ਾਰ ਯੋਧੇ ਸਨ, ਜਿਨ੍ਹਾਂ ਸਦਕਾ ਸਰਹਿੰਦ ’ਤੇ ਜਿੱਤ ਪ੍ਰਾਪਤ ਕੀਤੀ ਗਈ ਸੀ ਪਰ ਉਸ ਯੁੱਧ ਵਿੱਚ ਆਹਮੋ-ਸਾਹਮਣੇ ਬਾਬਾ ਬੰਦਾ ਸਿੰਘ ਅਤੇ ਸੂਬੇਦਾਰ ਵਜ਼ੀਰ ਖਾਨ ਸਨ। ਚੱਪੜਚਿੜੀ ਦਾ ਮੈਦਾਨ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਚੌਰਾਸੀ ਦੀ ਲੜਾਈ ਗਲਤ ਸੀ ਕਿ ਠੀਕ, ਸੰਤ ਜਰਨੈਲ ਸਿੰਘ ਚੰਗਾ ਮਨੁੱਖ ਸੀ ਕਿ ਬੁਰਾ, ਮੈਨੂੰ ਇਹ ਫ਼ੈਸਲੇ ਕਰਨ ਦਾ ਹੱਕ ਨਹੀਂ ਹੈ ਪਰ ਜੇ ਦਮਦਮੀ ਟਕਸਾਲ ਨੇ ਯਾਦਗਾਰ ਦਾ ਨਾਮ ਸੰਤ ਜਰਨੈਲ ਸਿੰਘ ਦੇ ਨਾਮ ’ਤੇ ਰੱਖ ਦਿੱਤਾ ਤਾਂ ਇਸ ਨੂੰ ਏਡੀ ਵੱਡੀ ਆਫ਼ਤ ਕਿਉਂ ਸਮਝ ਲਿਆ ਗਿਆ? ਨਵੇਂ ਬਣੇ ਗੁਰਦੁਆਰੇ ਵਿੱਚ ਇੱਕ ਘੜੀ ਟੰਗ ਦਿੱਤੀ ਗਈ ਜਿਸ ਦੇ ਡਾਇਲ ਉਪਰ ਸੰਤ ਜਰਨੈਲ ਸਿੰਘ ਦੀ ਤਸਵੀਰ ਸੀ। ਇਹ ਘੜੀ ਫਟਾਫਟ ਹਟਾ ਦਿੱਤੀ ਗਈ। ਕੰਧ ਉਪਰੋਂ ਘੜੀ ਉਤਾਰਨ ਨਾਲ ਸੰਤ ਜਰਨੈਲ ਸਿੰਘ ਦਾ ਨਾਮ ਵਕਤ ਦੇ ਸਫ਼ੇ ਤੋਂ ਤਾਂ ਮਿਟਾਇਆ ਨਹੀਂ ਜਾ ਸਕਦਾ। ਗੁਰੂ ਖ਼ਾਲਸਾ ਪੰਥ ਏਨੀਆਂ ਨਿੱਕੀਆਂ- ਨਿਕੀਆਂ ਗੱਲਾਂ ਦੇ ਵਿਵਾਦਾਂ ’ਚੋਂ ਕਦੋਂ ਨਿਕਲੇਗਾ?
ਅਸੀਂ ਸਰਬਜੀਤ ਸਿੰਘ ਦੀ ਮੌਤ ਸਦਕਾ ਉਦਾਸ ਹਾਂ ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਦੇਸ਼ ਵਿੱਚ ਆਪਣੀਆਂ ਜੇਲ੍ਹਾਂ ਵਿੱਚ ਭਾਈ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਦਰਜਨਾਂ ਬੰਦੀ ਉਮਰ ਕੈਦ ਜਿੰਨੀ ਅਉਧ ਕਾਲ-ਕੋਠੜੀਆਂ ਵਿੱਚ ਕੱਟ ਚੁੱਕੇ ਹਨ, ਉਨ੍ਹਾਂ ਵੱਲ ਹਮਦਰਦੀ ਦੀ ਨਜ਼ਰ ਨਾਲ ਸਰਕਾਰਾਂ ਕਦੋਂ ਦੇਖਣਗੀਆਂ? ਦਰਬਾਰ ਸਾਹਿਬ ਵਿਖੇ ਸ਼ਹੀਦੀ ਯਾਦਗਾਰ ਉਸਾਰਨ ਤੋਂ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਦਾ ਬਿਆਨ ਆਇਆ ਹੈ ਕਿ ਉਹ ਦੰਗਿਆਂ ਦੌਰਾਨ ਕਤਲ ਹੋਏ ਸਿੰਘਾਂ ਦੀ ਯਾਦਗਾਰ ਵੀ ਬਣਾਉਣਗੇ। ਕਿੰਨਾ ਚੰਗਾ ਹੋਵੇ ਜੇ ਸੀਮਿੰਟ ਵਿੱਚ ਹੋਰ ਇੱਟਾਂ ਚਿਣਨ ਦੀ ਥਾਂ ਮੁੱਦਤਾਂ ਤਕ ਸਜ਼ਾਵਾਂ ਭੁਗਤ ਚੁੱਕੇ ਬੰਦਿਆਂ ਨੂੰ ਬੰਦੀਖਾਨਿਆਂ ਵਿੱਚੋਂ ਛੁਡਾਉਣ ਵੱਲ ਕਦਮ ਵਧਾਇਆ ਜਾਏ।  ਹਰਪਾਲ ਸਿੰਘ ਪੰਨੂ * ਸੰਪਰਕ: 094642-51454

09 May 2013

Reply