Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧੁੰਦਲਾ ਜਿਹਾ ਸਵੇਰਾ ਹੈ… :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਧੁੰਦਲਾ ਜਿਹਾ ਸਵੇਰਾ ਹੈ…

ਮਨੁੱਖ ਨੇ ਹਜ਼ਾਰਾਂ ਸਾਲਾਂ ਦਾ ਪੈਂਡਾ ਚਾਰ ਲੱਤਾਂ ਨਾਲ ਹੀ ਤੈਅ ਕੀਤਾ ਸੀ। ਦੋ ਲੱਤਾਂ ਨਾਲ ਤੁਰਨਾ ਸਿੱਖਣ ਲਈ ਉਸ ਨੂੰ ਕਈ ਪੀੜ੍ਹੀਆਂ ਲੱਗ ਗਈਆਂ ਸਨ। ਇਨਸਾਨ ਤੋਂ ਹੈਵਾਨ ਬਣਨ ਲਈ ਉਸ ਨੂੰ ਕੋਈ ਸਮਾਂ ਨਹੀਂ ਲੱਗਦਾ। ਹੈਵਾਨੀਅਤ ਉਸ ਨੂੰ ਚਾਰ ਲੱਤਾਂ ’ਤੇ ਤੁਰਨ ਲਈ ਮਜਬੂਰ ਕਰਦੀ ਹੈ।
ਗਉੜੀ ਸੁਖਮਨੀ (ਮ: 5) ਵਿੱਚ ਪਸ਼ੂ-ਬਿਰਤੀ ਵਾਲੇ ਮਨੁੱਖਾਂ ਬਾਰੇ ਅੰਕਿਤ ਹੈ:
ਕਰਤੂਤਿ ਪਸੂ ਕੀ ਮਾਨਸ ਜਾਤਿ
ਲੋਕ ਪਚਾਰਾ ਕਰੈ ਦਿਨੁ ਰਾਤਿ।।

(ਉਹ ਭਾਵੇਂ ਮਨੁੱਖਾ ਸ਼੍ਰੇਣੀ ਵਿੱਚ ਹੈ ਪਰ ਉਸ ਦੇ ਅਮਲ ਦਰਅਸਲ ਜਾਨਵਰਾਂ ਵਾਂਗ ਹਨ। ਉਹ ਦਿਨ-ਰਾਤ ਇਨਸਾਨਾਂ ਨਾਲ ਜ਼ਾਹਰਦਾਰੀ ਤੇ ਜ਼ਿਆਦਤੀ ਕਰਦਾ ਰਹਿੰਦਾ ਹੈ।)
ਦੇਸ਼ ਦੀ ਰਾਜਧਾਨੀ ਵਿੱਚ 23 ਸਾਲਾ ਧੀ-ਧਿਆਣੀ ਨਾਲ ਚੱਲਦੀ ਬਸ ਵਿੱਚ ਬਲਾਤਕਾਰ ਕਰਕੇ ਉਸ ਨੂੰ ਕਿਸੇ ਲਾਵਾਰਸ ਵਸਤੂ ਵਾਂਗ ਬਾਹਰ ਸੁੱਟਣ ਦੀ ਦਿਲ-ਕੰਬਾਊ ਘਟਨਾ ਨੇ ਰਾਸ਼ਟਰ ਕੀ, ਸਮੁੱਚੀ ਮਨੁੱਖਾ-ਜਾਤੀ ਨੂੰ ਸ਼ਰਮਸਾਰ ਕੀਤਾ ਹੈ। ਇਹ ਘਿਨਾਉਣਾ ਕਾਂਡ ਪ੍ਰਾਚੀਨ ਸੱਭਿਅਤਾ ਵਾਲੇ ਉਸ ਦੇਸ਼ ਵਿੱਚ ਵਾਪਰਿਆ ਜਿੱਥੇ ਕੰਜ-ਕੁਆਰੀਆਂ ਨੂੰ ਦੇਵੀਆਂ ਵਾਂਗ ਪੂਜਣ ਦੀ ਪ੍ਰਥਾ ਹੈ। ਇਹ ਹੋਰ ਵੀ ਸ਼ਰਮਨਾਕ ਹੈ ਕਿ ਰਾਸ਼ਟਰਪਤੀ ਦੇ ਪੁੱਤਰ ਅਤੇ ਕਾਂਗਰਸੀ ਸੰਸਦ ਮੈਂਬਰ ਅਭਿਜੀਤ ਮੁਖਰਜੀ ਨੇ ਇਸ ਕਾਂਡ ਤੋਂ ਬਾਅਦ ਰੋਹ ਵਿੱਚ ਆਈਆਂ ਔਰਤਾਂ ਖ਼ਿਲਾਫ਼ ਗ਼ੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਹੱਥਾਂ ਵਿੱਚ ਮੋਮਬੱਤੀਆਂ ਲੈ ਕੇ ਪ੍ਰਦਰਸ਼ਨ ਕਰਨ ਤੋਂ ਬਾਅਦ ਉਹ ਡਿਸਕੋ ਚਲੀਆਂ ਜਾਂਦੀਆਂ ਹਨ। ਆਪਣੇ ਭਰਾ ਵੱਲੋਂ ਦਿੱਤੇ ਇਸ ਬਿਆਨ ਤੋਂ ਬਾਅਦ ਰਾਸ਼ਟਰਪਤੀ ਦੀ ਧੀ, ਸ਼ਰਮਿਸ਼ਠਾ ਨੇ ਸਮੁੱਚੇ ਰਾਸ਼ਟਰ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗੀ ਹੈ। ਅਭਿਜੀਤ ਜ਼ਮੀਨੀ ਹਕੀਕਤ ਤੋਂ ਅਭਿੱਜ ਜਾਪਦਾ ਹੈ। ਉਹ ਇਸ ਗੱਲ ਤੋਂ ਅਣਜਾਣ ਹੈ ਕਿ ਮੋਮਬੱਤੀਆਂ ਅਤੇ ਨਾਅਰੇ ਕੁੰਭਕਰਨੀ ਨੀਂਦ ਸੁੱਤੀ ਅੰਨ੍ਹੀ-ਬੋਲੀ ਸਰਕਾਰ ਦੀਆਂ ਅੱਖਾਂ ਅਤੇ ਕੰਨ ਖੋਲ੍ਹਣ ਲਈ ਮਾਰੇ ਜਾਂਦੇ ਹਨ (ਕੌਣ ਕਰੇ ਇਨਸਾਫ਼, ਹਕੂਮਤ ਅੰਨ੍ਹੀ ਬੋਲੀ ਹੈ)। ਅਗਵਾ ਅਤੇ ਬਲਾਤਕਾਰ ਦੀ ਰਾਜਧਾਨੀ ਵਜੋਂ ਬਦਨਾਮ ਹੋਈ ਦਿੱਲੀ ਵਿੱਚ ਅਜਿਹੇ ਮੋਮਬੱਤੀ ਮਾਰਚ ਜ਼ੁਲਮ ਦੀ ਇੰਤਹਾ ਤੋਂ ਬਾਅਦ ਹੀ ਸ਼ੁਰੂ ਹੋਏ ਹਨ। ਇਸ ਦਾ ਅਹਿਸਾਸ ਸ਼ਰਮਿਸ਼ਠਾ ਅਤੇ ਉਸ ਵਰਗੀਆਂ ਸੰਵੇਦਨਸ਼ੀਲ ਔਰਤਾਂ ਨੂੰ ਹੈ। ਰਾਸ਼ਟਰ ਲਈ ਇਸ ਤੋਂ ਵੱਧ ਸ਼ਰਮਿੰਦਗੀ ਕੀ ਹੋ ਸਕਦੀ ਹੈ ਕਿ ਇੱਥੇ ਬਲਾਤਕਾਰ ਤਾਂ ਹੁੰਦੇ ਹਨ ਪਰ ਪੀੜਤਾਂ ਨੂੰ ਬਚਾਉਣ ਲਈ ਇਲਾਜ ਨਹੀਂ। ਮੌਤ ਨਾਲ ਤੇਰਾਂ ਦਿਨ ਲੜਨ ਵਾਲੀ ਮੁਟਿਆਰ ਧੀ ਵਿਦੇਸ਼ ਦੀ ਧਰਤੀ ’ਤੇ ਦਮ ਤੋੜ ਦਿੰਦੀ ਹੈ। ਇਸ ਤਰ੍ਹਾਂ ਦੇਸ਼ ਦੀ ਮਿੱਟੀ, ਵਿਦੇਸ਼ ਵਿੱਚ ਪਲੀਤ ਹੋਈ ਹੈ। ਦਿੱਲੀ ਤੋਂ ਇਲਾਵਾ ਬੰਗਲੌਰ, ਚੇਨਈ, ਮੁੰਬਈ, ਹੈਦਰਾਬਾਦ, ਕੋਲਕਾਤਾ ਆਦਿ ਵਰਗੇ ਮਹਾਨਗਰਾਂ ਵਿੱਚ ਹਰ ਸਾਲ ਅਗਵਾ ਅਤੇ ਬਲਾਤਕਾਰ ਦੀਆਂ ਸੈਂਕੜੇ ਅਸਹਿ ਅਤੇ ਅਕਹਿ ਘਟਨਾਵਾਂ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਹਨ। ਪੰਜਾਬ ਦੀ ਸਰਜ਼ਮੀਨ, ਜਿਸ ਨੂੰ ਪ੍ਰਾਚੀਨ ਸੱਭਿਅਤਾ ਦਾ ਪਘੂੰੜਾ ਸਮਝਿਆ ਜਾਂਦਾ ਹੈ, ਵਿੱਚ ਵੀ ਔਰਤ ਜ਼ਾਤ ਦੀ ਆਬਰੂ ਖ਼ਤਰੇ ਵਿੱਚ ਹੈ। ਸਮੂਹਿਕ ਬਲਾਤਕਾਰ ਦੇ ਇੱਕ ਕੇਸ ਵਿੱਚ ਪੰਜਾਬ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਨਿਰਾਸ਼ ਹੋ ਕੇ ਪੀੜਤ ਕੁੜੀ ਨੇ ਖ਼ੁਦਕੁਸ਼ੀ ਕਰ ਲਈ। ਇਸ ਮੰਦਭਾਗੀ ਅਤੇ ਅਤਿ ਦੁਖਦਾਈ ਘਟਨਾ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਵੱਲੋਂ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ “ਇਹ ਤਾਂ ਹੱਦ ਹੋ ਗਈ” ਕਹਿਣਾ ਪਿਆ। ਪੰਜਾਬ ਤੋਂ ਇਲਾਵਾ ਅਜਿਹੇ ਨੋਟਿਸ ਹਰਿਆਣਾ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਜਾਰੀ ਕੀਤੇ ਗਏ ਹਨ। ਗੌਰਤਲਬ ਹੈ ਕਿ 26 ਦਸੰਬਰ ਨੂੰ ਸਮਾਣਾ ਲਾਗਲੇ ਪਿੰਡ ਬਾਦਸ਼ਾਹਪੁਰ ਦੀ 19 ਸਾਲਾ ਕੁੜੀ ਨੇ ਸਮੂਹਿਕ ਬਲਾਤਕਾਰ ਦੇ 44 ਦਿਨਾਂ ਬਾਅਦ ਵੀ ਪੁਲੀਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਆਪਣੀ ਜੀਵਨ-ਲੀਲ੍ਹਾ ਖ਼ਤਮ ਕਰ ਲਈ ਸੀ। ਪੰਜਾਬ ਪੁਲੀਸ ਲਈ ਕੱਲ੍ਹ ਦਾ ਦਿਨ ਸਭ ਤੋਂ ਕਾਲਾ ਸੀ ਜਦੋਂ ਮੰਡੀ ਗੋਬਿੰਦਗੜ੍ਹ ਦੇ ਪਿੰਡ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਨਾਲ ਇੱਕ ਟਰੱਕ ਡਰਾਈਵਰ ਨੇ ਜਬਰ-ਜਨਾਹ ਕੀਤਾ। ਪੀੜਤ ਬਾਲੜੀ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਚੱਲ ਰਹੇ ਸ਼ਹੀਦੀ ਸਮਾਗਮ ਵਿੱਚ ਲੰਗਰ ਦੀ ਸੇਵਾ ਕਰਨ ਜਾ ਰਹੀ ਸੀ। ਕੱਲ੍ਹ ਇੱਕ ਹੋਰ ਮੰਦਭਾਗੀ ਘਟਨਾ ਵਿੱਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਬਿਲਗਾ ਦੀ ਇੱਕ ਔਰਤ ਨਾਲ ਉਸ ਦੇ ਗੁਆਂਢੀ ਵੱਲੋਂ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਪਣੀ ਅਸਮਤ ਬਚਾਉਣ ਲਈ ਜਦੋਂ ਉਹ ਬਾਹਰ ਭੱਜੀ ਤਾਂ ਨੇੜੇ ਲੱਗਦੇ ਨਾਲੇ ਵਿੱਚ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਆਪਣੀ ਬੇਟੀ ਦੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਥਾਣੇਦਾਰ ਨੂੰ ਹਾਕਮ ਸ਼੍ਰੇਣੀ ਦੇ ਨੌਜਵਾਨ ਆਗੂ ਨੇ ਛੇਹਰਟਾ (ਅੰਮ੍ਰਿਤਸਰ) ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।

30 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਅਜਿਹੀ ਹਨੇਰਗਰਦੀ ਵਿੱਚ ਫੁੱਲਾਂ ਵਰਗੀਆਂ ਕੋਮਲ ਕੁੜੀਆਂ ਬਾਰੇ ਠਾਕਰ ਭਾਰਤੀ ਦਾ ਸ਼ਿਅਰ ਯਾਦ ਆਉਂਦਾ ਹੈ:
ਤੁਹਾਡੇ ਕੰਡਿਆਂ ਨੇ ਹੁਣ ਰਾਖੀ ਨਹੀਂ ਕਰਨੀ
ਕੁੜੇ-ਕਲੀਓ ਤੁਸੀਂ ਕੰਡਿਆਲੀਆਂ ਤਾਰਾਂ ’ਚ ਜਾਓ।

ਕਿਧਰੇ ਖਾਕੀ ਦਾਗ਼ਦਾਰ, ਕਿਧਰੇ ਲਹੂ-ਲੁਹਾਣ, ਕਿਧਰੇ ਲੋਹੀ-ਲਾਖੀ ਅਤੇ ਕਿਧਰੇ ਕੱਖੋਂ ਹੌਲੀ ਹੁੰਦੀ ਹੈ। ਆਹਲਾ ਪੁਲੀਸ ਅਫ਼ਸਰ ਦੀ ਕੋਈ ਲੱਤ ਭੰਨਣ ਦੀ ਹਿਮਾਕਤ ਕਰਦਾ ਹੈ ਤਾਂ ਦੋਸ਼ੀਆਂ ’ਤੇ ਬਾਜ਼ ਝਪਟਦੇ ਹਨ। ਜਮਹੂਰੀਅਤ ਵਿੱਚ ‘ਜਮਹੂਰੀ ਕਦਰਾਂ ਕੀਮਤਾਂ’ ਦੀ ਇਸ ਤੋਂ ਉਮਦਾ ਉਦਾਹਰਨ ਕੀ ਹੋ ਸਕਦੀ ਹੈ ਕਿ ਦੋਸ਼ੀ ਦੀ ਵੀ ਲੱਤ ਤੋੜ ਦਿੱਤੀ ਜਾਂਦੀ ਹੈ। ਪੁਲੀਸ ਦੀ ਭਾਸ਼ਾ ਵਿੱਚ ਇਸ ਨੂੰ ਘਟਨਾ-ਮੇਲ ਜਾਂ ਸਬੱਬ ਕਿਹਾ ਜਾਂਦਾ ਹੈ। ਇੱਕ ਹੋਰ ਘਟਨਾ ਵਿੱਚ ਕੋਈ ਮੰਤਰੀ ਸੀਨੀਅਰ ਪੁਲੀਸ ਅਫ਼ਸਰ ਦੀ ਜਨਤਕ ਤੌਰ ’ਤੇ ਇਸ ਕਰਕੇ ਝਾੜ-ਝੰਬ ਕਰਦਾ ਹੈ ਕਿ ਉਹ ਉਸ ਨੂੰ ‘ਜੀ ਆਇਆਂ’ ਕਹਿਣ ਲਈ ਕਿਉਂ ਨਹੀਂ ਸੀ ਪੁੱਜਿਆ?
ਨਵਾਂ ਵਰ੍ਹਾ ਬਰੂਹਾਂ ’ਤੇ ਖੜਾ ਹੈ। ਵੀਹ ਸੌ ਬਾਰਾਂ ਨੂੰ ਅਲਵਿਦਾ ਅਤੇ ਤੇਰਾਂ ਨੂੰ ਖ਼ੁਸ਼ਆਮਦੀਦ ਕਹਿਣ ਲਈ ਸਾਰਾ ਵਿਸ਼ਵ ਪੱਬਾਂ ਭਾਰ ਹੈ। ਇਕੱਤੀ ਦਸੰਬਰ ਦੀ ਰਾਤ ਅਤੇ ਪਹਿਲੀ ਜਨਵਰੀ ਦੀ ਪ੍ਰਭਾਤ ਦਰਮਿਆਨ ਹੋਣ ਵਾਲੇ ਜਸ਼ਨਾਂ ’ਤੇ ਕਰੋੜਾਂ ਰੁਪਏ ਬਰਬਾਦ ਹੋਣੇ ਹਨ। ਅਜਿਹੇ ਸਮੇਂ ਸਮੁੱਚਾ ਭਾਰਤ ਵਰਸ਼ ਗ਼ਮਗੀਨ ਦਿਖਾਈ ਦੇ ਰਿਹਾ ਹੈ। ਪੋਹ ਦੇ ਮਹੀਨੇ ਪ੍ਰਦਰਸ਼ਨਕਾਰੀਆਂ ਨੂੰ ਠੰਢੇ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਨਾ ਪਿਆ ਹੈ। ਲੋਕ-ਰੋਹ ਤੋਂ ਬਚਣ ਲਈ ਦਿੱਲੀ ਦੀ ਕਿਲਾਬੰਦੀ ਕਰਨੀ ਪਈ ਹੈ।

30 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਅਜਿਹੇ ਹਾਲਾਤ ਵਿੱਚ ਨਵੇਂ ਸਾਲ ਦਾ ਸਵੇਰਾ ਵੀ ਧੁੰਦਲਾ ਜਿਹਾ ਮਹਿਸੂਸ ਹੋਵੇਗਾ। ਸ.ਸ.ਮੀਸ਼ਾ ਦਾ ਸ਼ਿਅਰ ਹੈ, ‘ਚਾਨਣ ਚੁਗਿਆ ਚਿੜੀਆਂ ਨੇ, ਧੁੰਦਲਾ ਜਿਹਾ ਸਵੇਰਾ ਹੈ’। ਨਵੇਂ ਸਾਲ ਦੇ ਜਸ਼ਨਾਂ ’ਤੇ ਫਜ਼ੂਲ ਪੈਸਾ ਬਰਬਾਦ ਨਾ ਕਰਕੇ ਮ੍ਰਿਤਕਾਂ ਅਤੇ ਪੀੜਤਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ। ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ, ‘ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਂਵਦਾ’ (ਭਾਈ ਵੀਰ ਸਿੰਘ)। ਰਸੂਲ ਹਮਜ਼ਾਤੋਵ ਦੇ ਕਥਨ ਮੁਤਾਬਕ ਜੇ  ਬੀਤੇ ’ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਸ਼ਿਵ ਕੁਮਾਰ ਦੀ ‘ਲੂਣਾ’ ਵਿੱਚ ਬੀਤ ਰਹੇ ਸਮੇਂ ਨੂੰ ‘ਨਟੀ’ ਅਤੇ ‘ਸੂਤਰਧਾਰ’ ਦਰਮਿਆਨ ਹੁੰਦੇ ਸੰਵਾਦ ਵਿੱਚ ਖ਼ੂਬਸੂਰਤੀ ਨਾਲ ਵਰਣਨ ਕੀਤਾ ਗਿਆ ਹੈ:
ਹਾਏ ਨੀ ਧਰਤ ਸੁਹਾਵੀਏ, ਤੂੰ ਲਏ ਕੀ ਲੇਖ ਲਿਖਾ
ਤੇਰਾ ਹਰ ਦਿਨ ਹੀ ਮਰ ਜਾਂਵਦਾ, ਲੈ ਕਿਰਨਾਂ ਦਾ ਫਾਹ
ਤੇਰੀ ਹਰ ਰੁੱਤ ਹੀ ਛਿਣ-ਭੰਗਰੀ, ਜੋ ਜੰਮੇ ਸੋ ਮਰ ਜਾ
ਏਥੇ ਛਿਣ ਤੋਂ ਛਿਣ ਨਾ ਫੜੀਦਾ, ਨਾ ਸਾਹਾਂ ਕੋਲੋਂ ਹੀ ਸਾਹ
ਜੋ ਸਾਹ ਹੈ ਬੁੱਤੋਂ ਟੁੱਟਦਾ, ਉਹਦੀ ਕੋਟ ਜਨਮ ਨਾ ਥਾਹ
ਜਿਉਂ ਗਗਨੀ ਉੱਡਦੇ ਪੰਛੀਆਂ, ਦੀ ਪੈੜ ਫੜੀ ਨਾ ਜਾ
ਤੇਰਾ ਹਰ ਫੁੱਲ ਹੀ ਮਰ ਜਾਂਵਦਾ, ਮਹਿਕਾਂ ਦੀ ਜੂਨ ਹੰਢਾ
…      …  …
ਹੁਣੇ ਸੀ ਵਗਦੀ ਪੌਣ ਦੇ, ਸੰਦਲੀ ਸੰਦਲੀ ਸਾਹ
ਹੁਣੇ ਸੀ ਮਹਿਕਾਂ ਖੇਡਦੀਆਂ, ਗਲ ਚਾਨਣ ਦੇ ਧਾ
ਹੁਣੇ ਸੀ ਰਿਸ਼ਮਾਂ ਸੁੱਤੀਆਂ, ਸਰਵਰ ਸੇਜ ਵਿਛਾ
ਹੁਣੇ ਤਾਂ ਧਰਤ ਸਵਰਗ ਸੀ, ਹੁਣੇ ਤਾਂ ਨਰਕ ਭਇਆ…

ਅੱਜ ਸਾਰਾ ਦੇਸ਼ ਦਿੱਲੀ ਵਿੱਚ ਹੋਏ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਹੇ ਲਾਉਣ ਦੀ ਮੰਗ ਕਰ ਰਿਹਾ ਹੈ। ਇੱਕ ਦੋਸ਼ੀ ਖ਼ੁਦ ਮੌਤ ਦੀ ਭੀਖ ਮੰਗ ਰਿਹਾ ਹੈ। ‘ਸੂਤਰਧਾਰ’ ਤੇ ‘ਨਟੀ’ ਦਰਮਿਆਨ ਸੰਵਾਦ ਉਦੋਂ ਸੰਵੇਦਨਾ ਦੀ ਸਿਖ਼ਰ ’ਤੇ ਪੁੱਜਦਾ ਹੈ ਜਦੋਂ ਉਹ ਮਨੁੱਖ ਦੇ ਕੋਝ ਤੋਂ ਪਰਦਾ ਚੁੱਕਦੀ ਹੈ:
ਇਹ ਮਾਨਵ ਦੇ ਕੋਝ ਦਾ, ਕੋਝਾ ਇੱਕ ਪੜਾਅ
ਜਾਣ ਪਰਾਈ ਕੋਹੇ ਕਦ, ਵਧਦੀ ਉਮਰ ਭਲਾ
ਪ੍ਰਾਣ ਪਰਾਏ ਖੋਹੇ ਕਦ, ਮਿਲਦਾ ਰੱਬ ਭਲਾ?

 

ਵਰਿੰਦਰ ਵਾਲੀਆ

30 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬਸੂਰਤ ਸਾਂਝ.....

31 Dec 2012

Reply