|
 |
 |
 |
|
|
Home > Communities > Punjabi Poetry > Forum > messages |
|
|
|
|
|
ਤਾਰਿਆਂ ਦਾ ਵਸਨੀਕ ~ |
ਇਹ ਕੈਸੀ ਖਿੱਚ ਸੁਲੱਖਣੀ
ਹੈ ਇਹ ਕਿਸ ਦਾ ਪ੍ਰਤੀਕ
ਕੱਚੇ ਧਾਗੇ 'ਤੇ ਤੋਰ ਕੇ
ਲੈ ਆਈ ਤੇਰੇ ਤੀਕ
ਹੈ ਕੌਣ ਜੋ ਦੇਹ ਉਲੱਥਦਾ
ਟੱਪੇ ਹਰ ਵਰਜਿਤ ਲੀਕ
ਜਨਮਾਂ ਦੇ ਪੈਂਡੇ ਮਾਰਦਾ
ਕੋਈ ਆਣ ਬੈਠਾ ਨਜ਼ਦੀਕ
ਕਿਸ ਨੇ ਭਰੀਆਂ ਇਹ ਹਾਮੀਆਂ
ਹਰ ਸਾਹ ਕੀਤਾ ਤਸਦੀਕ
ਇਹ ਕੌਣ ਜੋ ਅੰਬਰ ਜੇਡ ਹੈ
ਇਹ ਕੌਣ ਜੋ ਬੜਾ ਬਰੀਕ
ਹੈ ਕਿਸ ਦੀ ਅਤਿ ਆਵਾਰਗੀ
ਆਖੀ ਜਾਵੇ ਸਭ ਠੀਕ
ਮੇਰੇ ਮਨ-ਮਸਤਕ ਵਿੱਚ ਲਹਿ ਗਿਆ
ਇਕ ਤਾਰਿਆਂ ਦਾ ਵਸਨੀਕ ~
|
|
22 Sep 2018
|
|
|
|
waah, bohat hi khoob likhea,.............jio sir g,.............
es kavita di khoobsurti atte arth inne parbhawit kar den wale ne ki ik waar tan mahaan kalam de malik ustaad shiv kumaar batalvi saab ji di yaad ah jandi hai,.........bohat hi gehrai poorwak alfaaz sanjoye gaye han..............brilliant.
|
|
23 Sep 2018
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|