Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਟੈਗੋਰ ਕਾਵਿ ਦੀ ਝਲਕ ( ਅਨੁਵਾਦ -ਸੁਰਜੀਤ ਪਾਤਰ ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਟੈਗੋਰ ਕਾਵਿ ਦੀ ਝਲਕ ( ਅਨੁਵਾਦ -ਸੁਰਜੀਤ ਪਾਤਰ )
ਟੈਗੋਰ ਕਾਵਿ ਦੀ ਝਲਕ
-------------------------
ਪ੍ਰਮਾਤਮਾ ਚਾਹੁੰਦਾ ਹੈ
ਮੇਰਾ ਮੰਦਰ ਪ੍ਰੇਮ ਦਾ ਬਣੇ
ਬੰਦੇ ਪੱਥਰ ਚੁੱਕੀ ਲਿਆਉਂਦੇ ਹਨ।
*
ਤਿਤਲੀ ਪਲ ਗਿਣਦੀ ਹੈ
ਮਹੀਨੇ ਨਹੀਂ
ਇਸ ਲਈ ਉਹਦੀ ਉਮਰ
ਬੜੀ ਲੰਮੀ ਹੁੰਦੀ।
*
ਅਸਮਾਨ ਨੇ ਚੰਨ ਨੂੰ ਪਕੜਨ ਲਈ
ਕੋਈ ਜਾਲ਼ ਨਹੀਂ ਪਾਇਆ ਹੋਇਆ
ਚੰਨ ਦੀ ਆਪਣੀ ਇੱਛਾ ਨੇ ਹੀ
ਉਸ ਨੂੰ ਬੰਨ੍ਹਿਆਂ ਹੋਇਆ।
*
ਹਵਾ ਝੱਖੜ ਬਣ ਕੇ
ਲਾਟ ਨੂੰ ਨਾਲ ਲਿਜਾਣਾ ਚਾਹੁੰਦੀ
ਪਰ ਉਹ ਲਾਟ ਨੂੰ ਬੁਝਾ ਬੈਠਦੀ।
*
ਮੇਰੇ ਆਪਣੇ ਆਪੇ ਦਾ ਬੋਝ ਘਟ ਜਾਂਦਾ
ਜਦ ਮੈਂ ਆਪਣੇ ਆਪ ਤੇ ਹੱਸਦਾ ਹਾਂ।
*
ਦੀਵਾ ਸਾਰਾ ਦਿਨ ਅਣਗੌਲਿਆ ਤਰਸਦਾ
ਕਦ ਰਾਤ ਪਵੇ
ਉਹਦੀ ਲਾਟ ਉਸ ਨੂੰ ਚੁੰਮੇ।
*
ਝੱਖੜ ਦੀ ਆਜ਼ਾਦੀ
ਅਤੇ ਤਣੇ ਦੇ ਬੰਧਨ 'ਚੋਂ ਹੀ
ਝੂਮਦੀਆਂ ਸ਼ਾਖਾਂ ਦਾ ਨਾਚ ਪੈਦਾ ਹੁੰਦਾ।
*
ਅਨੰਤ ਸਵੇਰਿਆਂ ਦੇ ਗੋਲਧਾਰਿਆਂ ਵਿਚ
ਓਹੀ ਸੂਰਜ
ਕਿੰਨੀਆਂ ਧਰਤੀਆਂ ਤੇ
ਕਿੰਨੇ ਨਵੇਂ ਜਨਮ ਲੈਂਦਾ।
*
ਧਰਤੀ
ਅਸਮਾਨ ਨਾਲ ਗੱਲਾਂ ਕਰਨੀਆਂ ਚਾਹੁੰਦੀ ਹੈ
ਉਸ ਦੀ ਅਣਥੱਕ ਕੋਸ਼ਿਸ਼ ਦਾ ਰੂਪ ਹੀ ਹਨ
ਬਿਰਖ।
*
ਆਜ਼ਾਦੀ ਸਾਨੂੰ ਉਦੋਂ ਹੀ ਮਿਲਦੀ ਹੈ
ਜਦੋਂ ਅਸੀਂ ਆਪਣੇ ਜਿਉਣ ਦੇ ਹੱਕ ਦੀ
ਪੂਰੀ ਕੀਮਤ ਅਦਾ ਕਰ ਦੇਈਏ।
*
ਤਾਕਤ ਦਾ ਉਜੱਡਪੁਣਾ
ਚਾਬੀ ਖਰਾਬ ਕਰ ਲੈਂਦਾ ਹੈ
ਤੇ ਹਥੌੜੇ ਤੋਂ ਕੰਮ ਲੈਂਦਾ ਹੈ।
*
ਕੱਟੜਤਾ ਆਪਣੇ ਸੱਚ ਨੂੰ
ਏਨਾ ਮਹਿਫੂਜ਼ ਰੱਖਣਾ ਚਾਹੁੰਦੀ
ਕਿ ਉਸ ਦੇ ਹੱਥ ਦੀ ਕੱਸਵੀਂ ਪਕੜ ਵਿਚ
ਸੱਚ ਸਾਹ ਘੁੱਟ ਕੇ ਮਰ ਜਾਂਦਾ।
*
ਮਾਨਵੀ ਨਿਸ਼ਚਾ ਦੇ ਛੋਟੇ ਜਜ਼ੀਰੇ ਦੁਆਲੇ
ਖ਼ਤਰੇ, ਸੰਦੇਹ ਅਤੇ ਇਨਕਾਰ ਦਾ ਸਮੁੰਦਰ ਹੈ
ਜੋ ਉਸ ਨੂੰ ਵੰਗਾਰਦਾ ਰਹਿੰਦਾ
ਕਿ ਉਹ ਅਗਿਆਤ ਨੂੰ ਜਾਨਣ ਦਾ ਹੌਸਲਾ ਕਰੇ।
*
ਬਹਾਰ ਨੂੰ
ਸੱਖਣੀ ਡਾਲੀ ਤੇ ਤਰਸ ਆਇਆ
ਬਹਾਰ ਨੇ ਉਸ ਨੂੰ ਚੁੰਮਿਆਂ
ਉਹ ਚੁੰਮਣ ਹੁਣ
ਆਖਰੀ ਪੱਤੇ ਵਿਚ ਫੜਫੜਾ ਰਿਹਾ ਹੈ।
*
ਧਰਤੀ ਦੇ ਹਵਨ ਦੀ ਅੱਗ ਦੀਆਂ
ਲਾਟਾਂ ਹਨ ਦਰਖਤ
ਤੇ ਫੁੱਲ ਉਸ ਅੱਗ ਦੇ ਚੰਗਿਆੜੇ।
*
ਫਾਇਦਾ ਨੇਕੀ ਤੇ ਮੁਸਕ੍ਰਾਉਂਦਾ ਹੈ
ਕਿ ਨੇਕੀ ਵਿਚ ਫਾਇਦਾ ਹੋਵੇ।
ਆਪਣੇ ਘੁਮੰਡ ਨਾਲ ਆਫਰਿਆ ਬੁਲਬੁਲਾ
ਸਮੁੰਦਰ ਦੇ ਸੱਚ ਤੇ ਹੱਸਦਾ
ਤੇ ਫੁੱਟ ਜਾਂਦਾ।
*
ਰੌਸ਼ਨੀ ਜਿਹੜੀ ਸਾਰੇ ਅਸਮਾਨ ਨੂੰ ਭਰ ਦਿੰਦੀ ਹੈ
ਇਕ ਤਰੇਲ ਤੁਪਕੇ ਵਿਚ
ਆਪਣੀ ਸੀਮਾ ਭਾਲਦੀ ਹੈ
*
ਝਿਜਕਦੇ ਦੀਵਿਆਂ ਦੀ ਹੌਸਲਾ ਅਫ਼ਜ਼ਾਈ ਲਈ
ਰਾਤ ਆਪਣੇ ਸਾਰੇ ਤਾਰੇ
ਜਗਾ ਦਿੰਦੀ ਹੈ।
*
ਦੁਨੀਆਂ ਨੂੰ ਪਤਾ ਹੈ
ਉਹ ਜੋ ਥੋੜ੍ਹੇ ਹਨ
ਉਹ ਬਹੁਤਿਆਂ ਨਾਲੋਂ ਬਹੁਤੇ ਹਨ।

ਅਨੁਵਾਦ: Surjit Patar
08 Oct 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਸ਼ਾਨਦਾਰ ......
08 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਬਾਈ ਜੀ ਤੁਹਾਡੇ ਇਸ ਰੋਲ ਵੱਲ ਰੁਝਾਣ ਤੋਂ ਲੱਗਦਾ ਹੈ ਕਿ ਬਿੱਟੂ ਬਾਈ ਜੀ ਨੂੰ ਰਲਾ ਕੇ ਦੋ ਮਸ਼ਕਾਂ ਵਾਲੇ ਹੋ ਗਏ ਜੀ, ਇਸ ਫੋਰਮ ਤੇ ਵਿਚਰਨ ਵਾਲੇ ਜਗਿਆਸੁਆਂ ਦੀ ਸਾਹਿਤਕ ਤਿਖਾ ਸ਼ਾਂਤ ਕਰਨ ਲਈ ਹੁਣ | ਇਹ ਇਕ ਬਹੁਤ ਵਧੀਆ ਡੇਵਲਪਮੈਂਟ ਹੈ |  
ਬਹੁਤ ਹੀ ਸੁੰਦਰ ਚੋਣ ਪਾਤਰ ਸਾਹਿਬ ਦੀ ਅਨੁਵਾਦ ਲਈ ਅਤੇ ਆਪਦੀ ਇਸ ਫੋਰਮ ਤੇ ਅਪਲੋਡ ਕ੍ਰਮ ਲਈ |
ਜਿਉਂਦੇ ਵੱਸਦੇ ਰਹੋ ਜੀ |
ਮੇਰੇ ਵੱਲੋਂ - ਬੱਲੇ ਬੱਲੇ !!!

ਸੰਦੀਪ ਬਾਈ ਜੀ ਤੁਹਾਡੇ ਇਸ ਰੋਲ ਵੱਲ ਰੁਝਾਣ ਤੋਂ ਲੱਗਦਾ ਹੈ ਕਿ ਬਿੱਟੂ ਬਾਈ ਜੀ ਨੂੰ ਰਲਾ ਕੇ ਦੋ ਮਸ਼ਕਾਂ ਵਾਲੇ ਹੋ ਗਏ ਜੀ, ਇਸ ਫੋਰਮ ਤੇ ਵਿਚਰਨ ਵਾਲੇ ਜਗਿਆਸੁਆਂ ਦੀ ਸਾਹਿਤਕ ਤਿਖਾ ਸ਼ਾਂਤ ਕਰਨ ਲਈ ਹੁਣ | ਇਹ ਇਕ ਬਹੁਤ ਵਧੀਆ ਡੇਵਲਪਮੈਂਟ ਹੈ |  


ਬਹੁਤ ਹੀ ਸੁੰਦਰ ਚੋਣ,  ਪਾਤਰ ਸਾਹਿਬ ਦੀ ਅਨੁਵਾਦ ਲਈ, ਅਤੇ ਆਪਦੀ ਇਸ ਫੋਰਮ ਤੇ ਅਪਲੋਡ ਕਰਨ ਲਈ |


ਜਿਉਂਦੇ ਵੱਸਦੇ ਰਹੋ ਜੀ |


ਮੇਰੇ ਵੱਲੋਂ - ਬੱਲੇ ਬੱਲੇ !!!

 

08 Oct 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਹੌਸਲਾ ਅਫਜਾੲੀ ਲੲੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਗਜੀਤ ਸਰ ਤੇ ਬਿੱਟੂ ਸਰ,

ਬਸ ਸਰ ੲਿਹੋ ਕੋਸ਼ਿਸ਼ ਕਰਦਾ ਹਾਂ, ਜੇ ਕਿਤੇ ਕੁਝ ਵਧੀਆ ਪੜ੍ਹਨ ਨੂੰ ਮਿਲੇ ਤੇ ਸ਼ੇਅਰ ਕਰ ਸਕਾਂ ਤਾਂ ਜ਼ਰੂਰ ਕਰਦਾ ਹਾਂ ।
10 Oct 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਪਾਠਕ ਦੋਸਤੋ ਆਪਣੀ ਫਰਾਖਦਿਲੀ ਕਦੇ ਕਦੇ ਦਿਖਾ ਈ ਦੇਣੀ ਚਾਹੀਦੀ ਏ, ਖਾਸ ਕਰ ਜਦ ਇਹੋ ਜਿਹੀ ਸੁੰਦਰ ਰਚਨਾ ਜਾਂ ਰਚਨਾ-ਸਮੂਹ ਆਪਦੀ ਨਜਰ ਕੀਤਾ ਜਾਵੇ |
ਅਫਸੋਸ ਨਾਲ ਕਹਿਣਾ ਪੈਂਦਾ ਹੈ, ਸੰਦੀਪ ਜੀ ਨੇ ਬਹੁਤ ਮਿਹਨਤ ਕਰਕੇ ਗੁਰੂਦੇਵ ਟੈਗੋਰ ਸਾਹਿਬ ਦੀਆਂ ਰਚਨਾਵਾਂ ਦੀ ਪਾਤਰ ਸਾਹਿਬ ਦੁਆਰਾ ਬਹੁਤ ਸੋਹਣੀ ਟ੍ਰਾਂਸਲੇਸ਼ਨ ਆਪਦੇ ਅੱਗੇ ਰੱਖੀਆਂ - ਪਰ ਕਿਸੇ ਨੇ ਖਾਸ ਗਹੁ ਨਾਲ ਪੜ੍ਹੀ ਨਹੀਂ - ੫੫ ਰੀਵਿਉਜ਼ ਤੋਂ ਤਾਂ ਇੰਜ ਹੀ ਲੱਗਦਾ ਹੈ |
ਇਸ ਰਚਨਾ-ਸਮੂਹ ਤਾਂ ਆਦਰ ਦਾ ਪਾਤਰ ਹੈ, ਦੋਸਤੋ |

ਪਾਠਕ ਦੋਸਤੋ !!!

 

ਆਪਣੀ ਫਰਾਖ ਦਿਲੀ ਕਦੇ ਕਦੇ ਦਿਖਾ ਈ ਦੇਣੀ ਚਾਹੀਦੀ ਏ, ਖਾਸ ਕਰ ਜਦ ਇਹੋ ਜਿਹੀ ਸੁੰਦਰ ਰਚਨਾ ਜਾਂ ਰਚਨਾ-ਸਮੂਹ ਆਪਦੀ ਨਜਰ ਕੀਤਾ ਜਾਵੇ |


ਅਫਸੋਸ ਨਾਲ ਕਹਿਣਾ ਪੈਂਦਾ ਹੈ, ਸੰਦੀਪ ਜੀ ਨੇ ਬਹੁਤ ਮਿਹਨਤ ਕਰਕੇ ਗੁਰੂਦੇਵ ਟੈਗੋਰ ਸਾਹਿਬ ਦੀਆਂ ਰਚਨਾਵਾਂ ਦੀ ਪਾਤਰ ਸਾਹਿਬ ਦੁਆਰਾ ਬਹੁਤ ਸੋਹਣੀ ਟ੍ਰਾਂਸਲੇਸ਼ਨ ਆਪਦੇ ਅੱਗੇ ਰੱਖੀਆਂ - ਪਰ ਕਿਸੇ ਨੇ ਖਾਸ ਗਹੁ ਨਾਲ ਪੜ੍ਹੀ ਨਹੀਂ - 55 ਰੀਵਿਉਜ਼ ਤੋਂ ਤਾਂ ਇੰਜ ਹੀ ਲੱਗਦਾ ਹੈ |


ਇਸ ਰਚਨਾ-ਸਮੂਹ ਤਾਂ ਆਦਰ ਦਾ ਪਾਤਰ ਹੈ, ਦੋਸਤੋ |

 

24 Oct 2014

Reply