ਕਿੰਝ ਦੱਸਾਂ ਵੇ ਸੱਜਣਾਂ ਬਿਨਾਂ ਤੇਰੇ ਹੁਣ ਰਹਿ ਨਹੀਂ ਹੁੰਦਾਅਹਿਸਾਸ ਟੁੱਟੇ ਇਸ ਦਿਲ ਦਾ ਜ਼ੁਬਾਨੋੰ ਕਹਿ ਨਹੀਂ ਹੁੰਦਾ ਚੀਸਾਂ ਜਦ ਯਾਦ ਤੇਰੀ ਦੀਆਂ ਉਠਦੀਆਂ ਨੇੰ ਵਿਚ ਦਿਲ ਮੇਰੇ ਖਲੋ ਜਾਂਦੀ ਹੈ ਧੜਕਨ , ਸਾਹ ਇਕ ਵੀ ਫੇਰ ਮੈਥੋਂ ਲੈ ਨਹੀਂ ਹੁੰਦਾ ਆਸਾਂ, ਰੀਝਾਂ ਤੇ ਚਾਅ ਜਾਪਦੇ ਨੇ ਬੀਤ ਚੁਕੇ ਜ਼ਮਾਨੇ ਵਾਂਗਹਾਸ਼ਿਆਂ ਨੂੰ ਆਪਣਾਂ ਤੇ ਹੰਜੂਆਂ ਨੂੰ ਗੈਰ ਮੈਥੋਂ ਹੁਣ ਕਹਿ ਨਹੀਂ ਹੁੰਦਾ ਪਿਆਰ ਤੇਰਾ ਵਸਦਾ ਏ ਸੱਜਣਾ ਕੁਝ ਇੰਝ ਰੋਮ ਰੋਮ ਵਿਚ ਮੇਰੇ ਤੈਥੋਂ ਬਗੈਰ ਨਾਮ ਕਿਸੇ ਦਾ ਵੀ ਜ਼ੁਬਾਨ ਮੇਰੀ ਤੋਂ ਲੈ ਨਹੀ ਹੁੰਦਾ "ਗੁਰਜੀਤ" ਬੂਹੇ ਨੈਣਾਂ ਦੇ ਨਾਂ ਸੱਜਣਾ ਕਿਤੇ ਸਦਾ ਲਈ ਢੁੱਕ ਜਾਣਮੁੜ ਆ, ਮੁੜ ਆ ਵੇ ਹੁਣ ਤੈਨੂੰ ਦੇਖਿਆਂ ਬਿਨਾਂ ਰਹਿ ਨਹੀ ਹੁੰਦਾ
bahut vadia veer ji
Tehdilon Shukriya Ji
Nice :)
late rply from me ... bt gud one vire... g....