Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੰਗ ਦਿਲੀ ਨੂੰ ਜਦੋਂ ਦਾ ਦੂਰ ਕੀਤਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਤੰਗ ਦਿਲੀ ਨੂੰ ਜਦੋਂ ਦਾ ਦੂਰ ਕੀਤਾ
ਤੰਗ ਦਿਲੀ ਨੂੰ ਜਦੋਂ ਦਾ ਦੂਰ ਕੀਤਾ,
ਜੇ ਮੈਂ ਖ਼ੁਸ਼ ਨਹੀਂ ਤੇ ਹੈਰਾਨ ਵੀ ਨਹੀਂ ।

ਮਾਲਾ ਫੇਰਨਾਂ, ਤਸਬੀਹ ਦਾ ਵਿਰਦ ਕਰਨਾਂ,
ਜੇ ਕੋਈ ਨਫ਼ਾ ਨਹੀਂ ਤੇ ਨੁਕਸਾਨ ਵੀ ਨਹੀਂ ।

ਮੰਨਾਂ ਮੂਰਤੀ, ਕਾਅਬੇ ਦੇ ਵੱਲ ਝੁਕਨਾਂ,
ਰਾਮ ਆਪਣਾ ਗ਼ੈਰ ਰਹਿਮਾਨ ਵੀ ਨਹੀਂ ।

ਜਦੋਂ ਖ਼ਿਆਲ ਆਉਂਦਾ ਉਹਦੀ ਬੰਦਗੀ ਦਾ,
ਰਹਿੰਦਾ ਨਹੀਂ ਹਿੰਦੂ, ਮੁਸਲਮਾਨ ਵੀ ਨਹੀਂ ।

ਉਹ ਖ਼ੁਦਾ ਮੇਰਾ, ਮੈਂ ਖ਼ੁਦਾਈ ਓਹਦੀ,
ਉਹਦੀ ਯਾਦ ਬਿਨ ਹੋਰ ਧਿਆਨ ਵੀ ਨਹੀਂ ।

'ਦਾਮਨ' ਪੀਵੇ ਸ਼ਰਾਬ ਤੇ ਕਰੇ ਸਜਦਾ,
ਰਾਜ਼ੀ ਰੱਬ ਤੇ ਗ਼ੁੱਸੇ ਸ਼ੈਤਾਨ ਵੀ ਨਹੀਂ ।

ਉਸਤਾਦ ਦਾਮਨ
28 Jun 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

  ਵਾਹ ,....ਬਹੁਤ  ਹੀ ਵਧੀਆ ਲਿਖਿਆ ਉਸਤਾਦ ਦਾਮਨ ਸਾਬ ਜੀ ਨੇ ,...............T>F>S sir g

28 Jun 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
thank u 22g
06 Aug 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

                                           ਉਸਤਾਦ ਦਾਮਨ


ਉਸਤਾਦ ਦਾਮਨ (੪ ਸਤੰਬਰ ੧੯੧੧ - ੩ ਦਸੰਬਰ ੧੯੮੪) ਦਾ ਅਸਲ ਨਾਂ ਚਿਰਾਗ਼ ਦੀਨ ਸੀ । ਉਹ ਪੰਜਾਬੀ ਬੋਲੀ ਦੇ ਮਸ਼ਹੂਰ ਸ਼ਾਇਰ ਅਤੇ ਅਤੇ ਰਹੱਸਵਾਦੀ ਸਨ। ਦਾਮਨ ਉਨ੍ਹਾਂ ਦਾ ਤਖ਼ੱਲਸ ਸੀ । ਉਸਤਾਦ ਦਾ ਖਤਾਬ ਉਨ੍ਹਾਂ ਨੂੰ ਲੋਕਾਂ ਨੇ ਦਿੱਤਾ ਸੀ। ਆਜ਼ਾਦੀ ਸੰਗਰਾਮ ਦੀ ਰਾਜਨੀਤੀ ਦੀ ਜਾਗ ਉਨ੍ਹਾਂ ਨੂੰ ਮੀਆਂ ਇਫਤਿਖਾਰਉੱਦੀਨ ਨੇ ਲਾਈ ਸੀ। ਉਹ ਹਿੰਦੂ-ਮੁਸਲਿਮ-ਸਿੱਖ ਏਕਤਾ ਨੂੰ ਆਜ਼ਾਦੀ ਦੀ ਲਾਜ਼ਮੀ ਸ਼ਰਤ ਮੰਨਦੇ ਸਨ।

 

ਉਸਤਾਦ ਦਾਮਨ ਫ਼ੱਕਰ ਕਿਸਮ ਦੇ ਲੋਕ ਕਵੀ ਸਨ, ਉਨ੍ਹਾਂ ਆਪਣੀਆਂ ਕਵਿਤਾਵਾਂ ਦੀ ਆਪ ਕੋਈ ਕਿਤਾਬ ਪ੍ਰਕਾਸ਼ਿਤ ਨਹੀਂ ਕਰਵਾਈ ਸੀ। ਸਾਰੀਆਂ ਕਵਿਤਾਵਾਂ ਉਨ੍ਹਾਂ ਨੂੰ ਮੂੰਹ ਜ਼ੁਬਾਨੀ ਯਾਦ ਸਨ।


ਪੰਜਾਬੀ ਕਵਿਤਾ ਉਸਤਾਦ ਦਾਮਨ


ਆਡੀਓ ਕਵਿਤਾ ਉਸਤਾਦ ਦਾਮਨ

 

ਲੋਕ-ਸ਼ਾਇਰ ਉਸਤਾਦ ਦਾਮਨ ਪਿਆਰਾ ਸਿੰਘ ਸਹਿਰਾਈ

08 Sep 2018

Reply