Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਾਰ ਸੇਵਾ ਨੂੰ ਅਲਵਿਦਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਤਾਰ ਸੇਵਾ ਨੂੰ ਅਲਵਿਦਾ

ਤਾਰ’ ਸ਼ਬਦ ਸੁਣਦਿਆਂ ਹੀ ਮਨ ਵਿੱਚ ਝਰਨਾਹਟ ਜਿਹੀ ਛਿੜ ਪੈਂਦੀ ਸੀ। ਦਿਲਾਂ ਨੂੰ ਦਿਲਾਂ ਨਾਲ ਜੋੜਨ ਵਾਲੀ ਤਾਰ ਸੇਵਾ 15 ਜੁਲਾਈ ਨੂੰ ਬੰਦ ਹੋਣ ਜਾ ਰਹੀ ਹੈ। ਤਾਰ ਸੇਵਾ ਤੋਂ ਅਣਜਾਣ ਅਜੋਕੀ ਪੀੜ੍ਹੀ ਆਪਣੇ ਵਡੇਰਿਆਂ ਨਾਲ ਜੁੜੀਆਂ ਤਾਰ ਸੇਵਾ ਦੀਆਂ ਤਾਰਾਂ ਬਾਰੇ ਅੰਦਾਜ਼ਾ ਵੀ ਨਹੀਂ ਲਾ ਸਕਦੀ ਕਿ ਕਿੰਨੀ ਮਹੱਤਵਪੂਰਨ ਸੀ ਇਹ ਤਾਰ ਸੇਵਾ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਨੇ ਤਾਰ ਸੇਵਾ ਦੀ ਸ਼ੁਰੂਅਤ ਕੀਤੀ ਸੀ। ਪਹਿਲੀ ਤਾਰ 1853 ਈਸਵੀ ਵਿੱਚ ਕਲਕੱਤੇ ਤੋਂ ਹਾਵੜਾ ਭੇਜੀ ਗਈ ਸੀ। ਹੁਣ ਤਾਰ ਸੇਵਾ ਅਤੀਤ ਦੀ ਇੱਕ ਯਾਦ ਬਣ ਕੇ ਰਹਿ ਗਈ ਹੈ। ਪੁਰਾਣੀਆਂ ਫ਼ਿਲਮਾਂ ਦੀਆਂ ਕਈ ਕਹਾਣੀਆਂ ਤਾਰ ਨੂੰ ਕੇਂਦਰ ਬਿੰਦੂ ਬਣਾ ਕੇ ਘਟਨਾਵਾਂ ਪੇਸ਼ ਕਰਦੀਆਂ ਹਨ। ਤਾਰ ਪਤੀ ਦੇ ਪਰਦੇਸ ਗਏ ਹੋਣ ਦੀ ਵੀ ਸ਼ਾਅਦੀ ਭਰਦੀ ਸੀ। ਤਾਰ ਸ਼ਬਦ ਮਾਨਸਿਕਤਾ ਵਿੱਚ ਇਸ ਕਦਰ ਘਰ ਬਣਾ ਚੁੱਕਾ ਸੀ ਕਿ ਜਿਹੜਾ ਵੀ ਇਹ ਸ਼ਬਦ ਸੁਣਦਾ ਸੀ ਉਹ ਜਦੇ ਪੱਬਾ ਭਾਰ ਹੋ ਜਾਂਦਾ ਸੀ। ਆਮ ਚਿੱਠੀਆਂ ਵਿੱਚ ਇਹ ਤੁਕ ਲਿਖ ਦੇਣੀ ਕਿ ਇਸ ਨੂੰ ਚਿੱਠੀ ਨਾ ਤਾਰ ਸਮਝਣਾ, ਕਾਹਲਪੁਣੇ ਅਤੇ ਤੁਰੰਤ ਕੁਝ ਕਰਨ ਦੀ ਪ੍ਰੇਰਣਾ ਦਿੰਦੀ ਸੀ। ਤਾਰ ਜਲਦਬਾਜ਼ੀ ਦੀ ਨਿਸ਼ਾਨੀ ਸੀ। ਆਮ ਤੌਰ ’ਤੇ ‘ਤਾਰ’ ਨੂੰ ਅਸ਼ੁਭ ਖ਼ਬਰ ਸਮਝਿਆ ਜਾਂਦਾ ਸੀ। ਆਮ ਸੰਦੇਸ਼ਾਂ ਨਾਲੋਂ ਮੌਤ ਦੇ ਸੰਦੇਸ਼ ਨੂੰ ਖਾਸ ਸਮਝਿਆ ਜਾਂਦਾ ਸੀ। ਸ਼ਾਇਦ ਇਸੇ ਲਈ ਮੌਤ ਦੀ ਖ਼ਬਰ 5 ਰੁਪਏ ਦੀ ਤਾਰ ਰਾਹੀਂ ਭੇਜੀ ਜਾਂਦੀ ਸੀ। ਅਜਿਹਾ ਨਹੀਂ ਕਿ ਤਾਰ ਰਾਹੀਂ ਸਿਰਫ਼ ਮੌਤ ਦੀ ਖ਼ਬਰ ਹੀ ਦਿੱਤੀ ਜਾਂਦੀ ਸੀ। ਇਸ ਰਾਹੀਂ ਖ਼ੁਸ਼ੀ ਦੇ ਪੈਗਾਮ, ਵਧਾਈਆਂ ਵੀ ਦਿੱਤੀਆਂ ਜਾਂਦੀਆਂ ਸਨ। ਭਾਰਤ ਵਿੱਚ ਅੰਗਰੇਜ਼ਾਂ ਨੂੰ ਲੰਮਾ ਸਮਾਂ ਰਾਜ ਕਰਨ ਵਿੱਚ ਵੀ ਤਾਰ ਸੇਵਾ ਸਹਾਇਕ ਸਿੱਧ ਹੋਈ ਸੀ। 1857 ਈਸਵੀ ਦੇ ਗ਼ਦਰ ਨੂੰ ਅਸਫ਼ਲ ਕਰਨ ਵਿੱਚ ਕਿਤੇ ਨਾ ਕਿਤੇ ਤਾਰ ਸੇਵਾ ਦੀ ਅਹਿਮ ਭੂਮਿਕਾ ਰਹੀ ਹੈ। ਮੇਰਠ ਅਤੇ ਅੰਬਾਲੇ ਤੋਂ ਤਾਰ ਰਾਹੀਂ ਖ਼ਬਰ ਪਹੁੰਚੀ ਸੀ ਕਿ ਕ੍ਰਾਂਤੀਕਾਰੀ ਦਿੱਲੀ ਵੱਲ ਵਧ ਰਹੇ ਹਨ। ਅੰਗੇਰਜ਼ੀ ਹਕੂਮਤ ਹਰਕਤ ਵਿੱਚ ਆਈ ਅਤੇ ਇਉਂ ਕ੍ਰਾਂਤੀਕਾਰੀਆਂ ਦੀ ਯੋਜਨਾ ਅਸਫ਼ਲ ਹੋ ਗਈ। ਚਲੋਂ ਇਹ ਤਾਂ ਜ਼ਿੰਦਗੀ ਦੇ ਰੰਗ ਹਨ- ਕਦੇ ਦੁੱਖ ਆ ਘੇਰਦੇ ਹਨ ਅਤੇ ਕਦੇ ਸੁੱਖ। ਅਜੋਕੀਆਂ ਹਿੰਦੀ ਫ਼ਿਲਮਾਂ ਵਿੱਚੋਂ ‘ਵੈਲਕਮ ਟੂ ਸਜਨਪੁਰ’ ਸ਼ਾਇਦ ਤਾਰ ਸੇਵਾ ੳੱੁਪਰ ਆਖਰੀ ਫ਼ਿਲਮ ਕਹੀ ਜਾ ਸਕਦੀ ਹੈੇ। ਇਸ ਫ਼ਿਲਮ ਵਿੱਚ ਸਾਰਾ ਘਟਨਾਕ੍ਰਮ ਹੀ ਤਾਰ ਸੇਵਾ ਦੁਆਲੇ ਘੁੰਮਦਾ ਹੈ। ਕਿਸ ਸ਼ਿੱਦਤ ਨਾਲ ਪਤਨੀ ਪਰਦੇਸ ਗਏ ਪਤੀ ਨੂੰ, ਮਾਂ ਪਰਦੇਸ ਗਏ ਪੁੱਤ ਨੂੰ ਅਤੇ ਭੈਣ ਪਰਦੇਸ ਗਏ ਭਰਾ ਨੂੰ ਸੱਦੇ ਭੇਜਦੀ ਹੈ, ਕਮਾਲ ਦਾ ਵਰਣਨ ਹੈ।
ਤਾਰ ਸੇਵਾ ਨੂੰ ਅਲਵਿਦਾ ਕਹਿਣ ਵੇਲੇ ਕਈ ਬਜ਼ੁਰਗ ਜ਼ਰੂਰ ਭਾਵੁਕ ਹੋਣਗੇ ਪਰ ਇਸ ਵਿੱਚ ਵੀ ਸਰਕਾਰ ਦੀ ਮਜਬੂਰੀ ਹੈ। ਅੱਜ ਤਕਨਾਲੋਜੀ ਦੇ ਯੁੱਗ ਵਿੱਚ ਨਵੀਆਂ ਕਾਢਾਂ ਪੁਰਾਣੀਆਂ ਕਾਢਾਂ ਨੂੰ ਪਿੱਛੇ ਕਰ ਰਹੀਆਂ ਹਨ। ਮੈਸੇਜ, ਈਮੇਲ, ਫੋਨ, ਸੋਸ਼ਲ ਨੈੱਟਵਰਕਿੰਗ ਸਾਈਟਾਂ ਆਦਿ ਸਹੂਲਤਾਂ ਨੇ ਜਿੱਥੇ ਸਾਰੇ ਸੰਸਾਰ ਨੂੰ ਇੰਕ ਪਿੰਡ ਬਣਾ ਦਿੱਤਾ ਹੈ, ਉੱਥੇ ਤਾਰ ਸੇਵਾ ਨੂੰ ਵੀ ਬੰਦ ਹੋਣ ਕਿਨਾਰੇ ਪਹੁੰਚਾ ਦਿੱਤਾ ਹੈ।
ਇੱਕ ਅਨੁਮਾਨ ਮੁਤਾਬਕ ਬੀ.ਐਸ. ਐਨ. ਐਲ ਨੂੰ ਸਾਲਾਨਾ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ ਪਰ ਕੀ ਕੀਤਾ ਜਾਵੇ ਕਾਲ ਦਾ ਚੱਕਰ ਹੀ ਅਜਿਹਾ ਹੈ। ਬੇਸ਼ੱਕ ਤਾਰ ਸੇਵਾ ਬੰਦ ਹੋ ਜਾਵੇਗੀ ਪਰ ਇਸ ਦੇ ਸਾਹਿਤ ਅਤੇ ਜਜ਼ਬਾਤਾਂ ਉÎੱਪਰ ਪਏ ਅਸਰ ਨੂੰ ਕੋਈ ਨਹੀਂ ਮਿਟਾ ਸਕੇਗਾ। ਕਈ ਦਹਾਕੇ ਤਾਰ ਸੇਵਾ ਨੇ ਅਨੇਕਾਂ ਦੂਰ ਵੱਸਦੇ ਲੋਕਾਂ ਨੂੰ ਇੱਕ ਤਾਰ ਵਿੱਚ ਪਰੋਈ ਰੱਖਿਆ ਹੈ। ਇਸ ਦੀ ਯਾਦ ਚਿਰਾਂ ਤਕ ਮਨੁੱਖੀ ਸਮਾਜ ਦੇ ਵਿਕਾਸ ਵਿੱਚ ਬਣੀ ਰਹੇਗੀ।

15 Jul 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਪਰ ਵੀਰੇ ਪਿਆਰ ਤੇ ਅਹਿਸਾਸ ਨਹੀਂ ਅੱਜੇ ਮੰਨਦੇ

15 Jul 2013

Reply