Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
---------- ਤਰਤੀਬ ----------- :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
---------- ਤਰਤੀਬ -----------

ਇਹ ਕਿਸ ਤਰਤੀਬ 'ਚ ਰੱਖ ਬੈਠਾ ਹਾਂ
ਮੈਂ ਆਪਣਾ ਆਪ

 

ਕੁਝ ਸ਼ਬਦ ਹਨ ਜੋ ਕੱਟਦਾ ਹਾਂ
ਤਾਂ ਮੇਰਾ ਥੀਮ ਟੁੱਟਦਾ ਹੈ
ਫਿਕਰੇ ਕੁਝ
ਰੱਖਦਾ ਹਾਂ ਤਾਂ ਸਾਰਾ ਚੌਖਟਾ ਢਿਲਕ ਜਾਂਦਾ ਹੈ

ਇਹ ਕੈਸੀ ਤਰਤੀਬ

 

ਸੰਪਾਦਨ ਦੀ ਇਹ ਕੈਸੀ ਕ੍ਰਿਆ
ਜੋ ਪੂਰੀ ਨਹੀਂ ਹੁੰਦੀ
ਮੇਰੇ ਕੋਲ ਲਿੱਪੀ ਹੈ ਜਿਹੜੀ
ਬਿੰਦੀਆਂ ਟਿੱਪੀਆਂ ਕੌਮੇ ਸਮਾਸ ਤਾਂ ਹਨ ਇਸਦੇ
ਪਰ ਸ਼ਬਦ ਗਾਇਬ

 

ਮੇਰਾ ਕੋਈ ਵਾਕ ਨਹੀਂ ਬਣਦਾ
ਜੀਣ ਦੀ ਇਹ ਭਾਸ਼ਾ ਤਾਂ
ਮੇਰੇ ਪੂਰਵਜਾਂ ਨੇ ਮੇਰੇ ਸਾਹਾਂ 'ਚ ਰੱਖੀ ਸੀ
ਮੈਂ ਇਸਨੂੰ ਆਪਣੇ ਸਮਿਆਂ ਦੀ
ਸਿਰਫ਼ ਪੁੱਠ ਚਾੜ੍ਹੀ ਹੈ

 

ਤੇ ਭਾਸ਼ਾ ਅਰਥ ਛੱਡਦੀ ਜਾ ਰਹੀ
ਮੈਂ ਭਾਸ਼ਾ ਦੇ ਇਹਨਾਂ ਦਾਇਰਿਆਂ 'ਚ ਦੌੜਦਾ
ਰਸਤੇ ਬੰਦ ਨੇ ਸਾਰੇ

 

ਮੈਂ ਆਪਣੀ ਸ਼ਾਇਰੀ ਲਈ
ਇਹ ਕੈਸੇ ਅੱਖਰ ਚੁਣ ਲਏ ਨੇ
ਜੋ ਮੇਰੇ ਅੰਦਰ ਭਟਕਦੇ ਤੜਪਦੇ ਉਣੀਂਦੇ 'ਚ ਡੁੱਬੇ
ਜਾਗਦੇ ਨੇ ਖੜਦੇ ਨੇ
ਤੇ ਤਾਣਾ ਉਲਝਿਆ

 

ਇਹ ਤਰਤੀਬ ਭਾਸ਼ਾ ਲਿੱਪੀ ਅੱਖਰ ਸ਼ਬਦ ਵਾਕ ਸਾਰੇ
ਉਲਝੇ ਜਾਂ ਉਲਝਾਏ ਹੋਏ
ਸੁਲਝ ਜਾਣਗੇ ਸਭ ਸ਼ਾਇਦ
ਉਸ ਤਰਤੀਬ ਨਾਲ
ਜੋ ਮੈਂ ਕਿਧਰੇ ਰੱਖ ਬੈਠਾ ਹਾਂ
ਤੇ ਜਿਸਨੂੰ ਲੱਭਦਾ ਮੈਂ
ਇਥੋਂ ਤੀਕ ਪਹੁੰਚ ਚੁੱਕਾ ਹਾਂ
------------------------------(( --- ਜਸਵੰਤ ਦੀਦ ))

16 Dec 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਮੇਰਾ ਕੋਈ ਵਾਕ ਨਹੀਂ ਬਣਦਾ
ਜੀਣ ਦੀ ਇਹ ਭਾਸ਼ਾ ਤਾਂ
ਮੇਰੇ ਪੂਰਵਜਾਂ ਨੇ ਮੇਰੇ ਸਾਹਾਂ 'ਚ ਰੱਖੀ ਸੀ
ਮੈਂ ਇਸਨੂੰ ਆਪਣੇ ਸਮਿਆਂ ਦੀ
ਸਿਰਫ਼ ਪੁੱਠ ਚਾੜ੍ਹੀ ਹੈ...

.ਬਹੁਤ ਖੂਬਸੂਰਤ!!! ......ਬਾ ਕਮਾਲ ....!!!!!TFS
17 Dec 2014

Reply