Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਵੀਤ ਦਾ ਰਾਜ਼ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਤਵੀਤ ਦਾ ਰਾਜ਼

ਮੇਰੀ ਪਤਨੀ ਪਹਿਲੇ ਜਾਪੇ ਵੇਲੇ ਆਪਣੇ ਪੇਕੇ ਪਿੰਡ ਗਈ ਕਿਉਂਕਿ ਆਮ ਕਰਕੇ ਪਹਿਲੇ ਜਾਪੇ ਨੂੰ ਔਰਤਾਂ ਪੇਕੇ ਹੀ ਜਾਂਦੀਆਂ ਹਨ। ਉਸ ਨੇ ਗਲ੍ਹੋਟ ਜਿਹੇ ਮੁੰਡੇ ਨੂੰ ਜਨਮ ਦਿੱਤਾ। ਜਦੋਂ ਉਹ ਤਕਰੀਬਨ ਸਵਾ ਮਹੀਨਾ ਪੂਰਾ ਕਰ ਕੇ ਵਾਪਸ ਆਈ ਤਾਂ ਸਾਡਾ ਘਰ ਖ਼ੁਸ਼ੀਆਂ ਨਾਲ ਭਰ ਗਿਆ। ਜੋ ਵੀ ਆਂਢ-ਗੁਆਂਢ ਜਾਂ ਰਿਸ਼ਤੇਦਾਰ ਆਉਂਦਾ ਪਹਿਲਾਂ ਸਾਨੂੰ ਵਧਾਈ ਅਤੇ ਫਿਰ ਕਾਕੇ ਨੂੰ ਸ਼ਗਨ ਵਜੋਂ ਕੁਝ ਪੈਸੇ ਦਿੰਦਾ।
ਪਹਿਲਾਂ ਤਾਂ ਮੈਂ ਕਾਕੇ ਦੇ ਗਲ ਪਾਏ ਹੋਏ ਇੱਕ ਤਵੀਤ ਨੂੰ ਕਈ ਦਿਨਾਂ ਤਕ ਦੇਖਦਾ ਰਿਹਾ ਪਰ ਆਪਣੀ ਪਤਨੀ ਤੋਂ ਕੁਝ ਨਾ ਪੁੱਛਿਆ। ਆਖ਼ਰ ਇੱਕ ਦਿਨ ਮੈਂ ਉਸ ਤੋਂ ਪੁੱਛ ਹੀ ਲਿਆ ਕਿ ਇਹ ਤਵੀਤ ਕਿਸ ਗੱਲੋਂ ਪਾਇਆ ਹੋਇਆ ਹੈ? ਉਹ ਬੋਲੀ, ”ਇਹ ਤਾਂ ਜੀ ਸਾਡੇ ਗੁਆਂਢੀ ਪਿੰਡ ਵਾਲੇ ਸੰਤਾਂ ਤੋਂ ਕਰਵਾ ਕੇ ਲਿਆਂਦਾ ਹੈ ਕਿਉਂਕਿ ਬੇਟਾ ਰਿਹਾੜ ਬਹੁਤ ਕਰਦਾ ਸੀ।” ਮੇਰੇ ਮਨ ਵਿੱਚ ਤਰਕਸ਼ੀਲ ਸਾਹਿਤ ਪੜ੍ਹਨ ਕਾਰਨ ਅਜਿਹੀਆਂ ਅੰਧ-ਵਿਸ਼ਵਾਸੀ ਰਸਮਾਂ ਖ਼ਿਲਾਫ਼ ਚੇਤਨਾ ਪੈਦਾ ਹੋ ਚੁੱਕੀ ਸੀ। ਉਸੇ ਸ਼ਾਮੀਂ ਹੀ ਜਦੋਂ ਮੇਰੀ ਪਤਨੀ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਮੈਂ ਉਸ ਡੱਬੀਨੁਮਾ ਤਵੀਤ ਨੂੰ ਖੋਲ੍ਹ ਲਿਆ। ਉਸ ਵਿੱਚੋਂ ਇੱਕ ਕਾਗਜ਼ ਦਾ ਟੁਕੜਾ ਨਿਕਲਿਆ ਜਿਸ ਉੱਪਰ ਖਾਨਾਨੁਮਾ ਲਕੀਰਾਂ ਵਾਹ ਕੇ ਉਸ ਵਿੱਚ ਗਿਣਤੀ ਦੇ ਅੱਖਰ ਲਿਖੇ ਹੋਏ ਸਨ। ਮੈਂ ਉਸ ਅੰਦਰਲਾ ਕਾਗਜ਼ ਕੱਢ  ਦਿੱਤਾ। ਇੱਕ ਹੋਰ ਕਾਗਜ਼ ਦਾ ਟੁਕੜਾ ਲਿਆ ਅਤੇ ਉਸ ਉੱਪਰ ਲਿਖ ਦਿੱਤਾ- ‘ਵਹਿਮ ਛੱਡੋ ਤਰਕਸ਼ੀਲ ਬਣੋ’, ਅਤੇ ਇਸ ਨੂੰ ਉਸ ਤਵੀਤ ਵਿੱਚ ਪਾ ਕੇ ਉਵੇਂ ਹੀ ਬੰਦ ਕਰ ਦਿੱਤਾ। ਇਹ ਗੱਲ ਮੈਂ ਆਪਣੀ ਬੇਬੇ ਨੂੰ ਅੱਗੇ ਨਾ ਦੱਸਣ ਦੀ ਸ਼ਰਤ ‘ਤੇ ਦੱਸ ਦਿੱਤੀ।
ਲਗਪਗ ਸਵਾ ਮਹੀਨੇ ਬਾਅਦ ਮੇਰੀ ਪਤਨੀ ਦੀ ਮਾਂ ਸਾਡੇ ਘਰ ਆਈ ਹੋਈ ਸੀ। ਉਸਨੇ ਤਵੀਤ ਬਾਰੇ ਗੱਲਬਾਤ ਸ਼ੁਰੂ ਕਰ ਦਿੱਤੀ। ਹੁਣ ਮੇਰੀ ਸੱਸ ਵੀ ਉਸ ਸੰਤ ਦੀਆਂ ਸਿਫ਼ਤਾਂ ਕਰਨ ਲੱਗੀ, ”ਅਖੇ, ਉਹ ਤਾਂ ਪੂਰੇ ਇਲਾਕੇ ‘ਚ ਮੰਨਿਆ ਹੋਇਆ ਹੈ, ਦੇਖ ਲੈ ਮੁੜ ਕੇ ਮੁੰਡੇ ਨੇ ਕਦੇ ਰਿਹਾੜ ਕਰੀ ਹੈ।” ਮੈਂ ਉਸੇ ਵਕਤ ਹੀ ਬੇਬੇ, ਆਪਣੀ ਪਤਨੀ ਅਤੇ ਘਰ ਦੇ ਮੈਂਬਰਾਂ ਨੂੰ ਸੱਦਿਆ ਅਤੇ ਸਭ ਦੀ ਹਾਜ਼ਰੀ ਵਿੱਚ ਉਹ ਤਵੀਤ ਛੁਰੀ ਨਾਲ ਖੋਲਿ੍ਹਆ ਅਤੇ ਕਾਗਜ਼ ਨੂੰ ਸਿੱਧਾ ਕਰ ਕੇ ਗੁਆਂਢੀਆਂ ਦੀ ਕੁੜੀ ਤੋਂ ਪੜ੍ਹਾਇਆ। ਸਭ ਹੈਰਾਨ ਸਨ। ਉਸ ਉੱਪਰ ਤਾਂ ‘ਵਹਿਮ ਛੱਡੋ ਤਰਕਸ਼ੀਲ ਬਣੋ’ ਲਿਖਿਆ ਸੀ। ਉਸ ਪਿੱਛੋਂ ਮੈਂ ਸਾਰੀ ਕਹਾਣੀ ਸਭ ਨੂੰ ਦੱਸੀ ਕਿ ਉਹ ਤਵੀਤ ਤਾਂ ਮੈਂ ਉਦੋਂ ਹੀ ਕੱਢ ਕੇ ਇਹ ਕਾਗਜ ਦਾ ਟੁਕੜਾ ਆਪਣੇ ਕੋਲੋਂ ਲਿਖ ਕੇ ਇਸ ਤਵੀਤ ਵਿੱਚ ਪਾ ਛੱਡਿਆ ਸੀ। ਮੁੰਡੇ ਨੇ ਇਸ ਨਾਲ ਵੀ ਰਿਹਾੜ ਨਹੀਂ ਕੀਤੀ। ਇਸ ਦੀ ਗਵਾਹੀ ਮੇਰੀ ਬੇਬੇ ਨੇ ਵੀ ਦੇ ਦਿੱਤੀ। ਇਸ ਘਟਨਾ ਤੋਂ ਬਾਅਦ ਮੇਰੀ ਪਤਨੀ ਦਾ ਵੀ ਵਹਿਮ ਚੁੱਕਿਆ ਗਿਆ। ਅੱਜ ਵੀ ਸਾਡੇ ਪਰਿਵਾਰ ‘ਚ ਕਿਸੇ ਨਿਆਣੇ ਦੇ ਗਲ ਤਵੀਤ ਨਹੀਂ ਪਾਇਆ ਜਾਂਦਾ।

 

ਸੇਵਕ ਸਿੰਘ ਸ਼ਮੀਰੀਆ * ਸੰਪਰਕ: 95922-47703

04 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc.....sharing......bittu ji......thnx......

05 Dec 2012

Reply