Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਾਇਆ ਨਾਥੀ ਰਾਮ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਤਾਇਆ ਨਾਥੀ ਰਾਮ...
ਨਜ਼ਮ.../ ਗੁਰਪ੍ਰੀਤ


ਮੈਨੂੰ ਭੱਜੇ ਜਾਂਦੇ ਨੂੰ ਰੋਕ ਲੈਂਦਾ ਹਾਕ ਮਾਰ
ਬਾਂਹ ਫੜ ਭੀੜ 'ਚੋਂ ਬਾਹਰ ਲੈ ਜਾਂਦਾ

ਤਾਇਆ ਮਾਂ ਦੀ ਗਾਲ਼੍ਹ ਕੱਢ ਪੁੱਛਦਾ
ਕਿੰਨਾਂ ਚਿਰ ਹੋ ਗਿਆ ਪਿੰਡ ਆਏ ਨੂੰ
ਕੱਢ ਪੰਜ ਸੌ ਦਾ ਨੋਟ

ਉਹ ਨੋਟ 'ਤੇ ਛਪੇ ਗਾਂਧੀ ਦੀ ਐਨਕ ਲਾਹ
ਝੱਗੇ ਦੀ ਕੰਨੀ ਨਾਲ ਸਾਫ਼ ਕਰਦਾ
ਬੱਕਰੀਆਂ ਚਾਰਦੇ ਭਾਂਤੇ ਨੂੰ
ਚਾਹ ਧਰਨ ਲਈ ਆਖਦਾ

ਉਹਦੇ ਦੁਆਲ਼ੇ ਹੋ ਜਾਂਦੇ
ਢਿੱਡੋਂ ਭੁੱਖੇ
ਪੈਰੋਂ ਤੇੜੋਂ ਨੰਗੇ ਬੱਚੇ

ਦੇਖਦਿਆਂ ਦੇਖਦਿਆਂ
ਨੋਟ ਪੰਜ ਸੌ ਦਾ
ਬਦਲ ਜਾਂਦਾ
ਚੱਪਲਾਂ ਨਿੱਕਰਾਂ ਖਿੱਲਾਂ ਪਤਾਸਿਆਂ 'ਚ

ਤਾਇਆ ਦੱਸਦਾ
ਨਿਆਣਿਆਂ ਤੇ ਬੇਜ਼ੁਬਾਨੇ ਜਾਨਵਰਾਂ ਤੋਂ ਭਲਾ
ਕੋਈ ਨੀ ਹੁੰਦਾ
ਲੈ ਦੇਖ ਭੰਤਾ ਆਖੁ ਹੇਮਾ ਮਾਲਿਨੀ
ਲੂੰਗ ਖਾਂਦੀ ਉਹ ਦੱਬੀ ਬੱਕਰੀ
ਭੱਜੀ ਆਉ ਇਹਦੇ ਵੱਲ
ਜੇ ਇਹ ਆਖੇ ਧਰਮਿੰਦਰ
ਸੂੰ ਸੂੰ ਕਰਦਾ ਓਹ ਬੋਕ ਕਾਲਾ
ਇਹਦੇ ਪੈਰਾਂ 'ਚ ਬਹਿ ਜੂ

ਤਾਇਆ ਦਿਖਾਉਂਦਾ ਸ਼ਹਿਰੀ ਭਤੀਜੇ ਨੂੰ
ਆਜੜੀ ਦੀ ਪਿੱਤਲ ਪਤੀਲੀ
ਸੋਨੇ ਤੋਂ ਵਧ ਚਮਕਦੀ
ਤਾਇਆ ਸੁਣਾਉਂਦਾ
ਕਿਸੇ ਵੇਦ ਦਾ ਕੋਈ ਸ਼੍ਲੋਕ
ਕਿਸੇ ਪੋਥੀ ਦੀ ਕਥਾ
ਤਾਇਆ ਚੁੱਪ ਹੋ ਜਾਂਦਾ
ਬੋਲਦਾ ਨਾ
ਕਈ ਕਈ ਦਿਨ
ਪਾਣੀ ਦਾ ਵਹਿਣ ਜਿਧਰ ਜਾਂਦਾ
ਉਧਰ ਜਾਂਦਾ

ਇਹਨੀਂ ਦਿਨੀਂ
ਲਹੌਰ ਦਾ ਪੜ੍ਹਿਆ ਤਾਇਆ
ਦੁਪਹਿਰ ਆਪਣੀ ਜੰਡ ਹੇਠਾਂ ਗੁਜ਼ਾਰੇ
ਧਰਤੀ ਦੇ ਕਾਗਦੁ
ਰੇਤ 'ਤੇ
ਪਤਾ ਨਹੀਂ ਕਿਸਨੂੰ
ਕਿਹੜੀ ਚਿੱਠੀ ਲਿਖ
ਲਿਖੇ ਹੋਏ ਨੂੰ ਮਿਟਾਵੇ

ਪਹਿਰ ਤੀਜੇ ਫੇਰ
ਟੋਭੇ ਆਈਆਂ ਮੱਝਾਂ ਮਲ਼ ਮਲ਼ ਨੁਹਾਵੇ
ਬੁੱਲ੍ਹਾ ਗਾਵੇ

ਜੁੱਤੀਆਂ ਸਿਓਂਦੇ
ਚੰਦੁ ਚਮਿਆਰ ਨੂੰ ਦੇਖੀ ਜਾਵੇ
ਜਾਂ ਫਿਰ ਤੋਗੇ ਤਰਖਾਣ ਦੇ ਘਰ
ਗੜਵੀ 'ਚ ਆਈ ਚਾਹ ਦੀ
ਬਾਟੀ ਭਰ ਪੀ ਜਾਵੇ

ਤਾਇਆ ਇਹਨੀਂ ਦਿਨੀਂ
ਕੋਈ ਫਕੀਰ ਲੱਗਦਾ
ਪੈਰੀਂ ਘੁੰਗਰੂ ਬੰਨ੍ਹਦਾ
ਨਚਣ ਲੱਗਦਾ

ਬੁੜੀਆਂ ਉਹਦੇ ਪੈਰੀਂ ਹਥ ਲਾਉਂਦੀਆਂ
ਉਹਦੀਆਂ ਅੱਖਾਂ ਦਗਦੀਆਂ
ਉਹ ਚੁੱਪ ਰਹਿੰਦਾ
ਕਹਿੰਦਾ
ਸ਼ਬਦਾਂ 'ਚ ਆਖੀ ਗੱਲ
ਝੂਠੀ ਪੈ ਜਾਂਦੀ

ਮੈਂ ਉਹਦੇ ਗਿੱਟੇ ਬੰਨ੍ਹੀ ਪੱਟੀ ਦੇਖਦਾ
ਡਾਕਟਰ ਦੇ ਸ਼ਬਦ ਆਖਾਂ ਮੂਹਰੇ ਘੁਮਦੇ :

ਸ਼ੁਗਰ ਦਾ ਮਰੀਜ਼ ਇਹ
ਮਿੱਠਾ ਖਾਣੋਂ ਨਹੀਂ ਹਟਦਾ

ਠੀਕ ਨਹੀਂ ਹੁੰਦਾ ਜ਼ਖਮ ਇਹਦਾ
ਫਾਇਦਾ ਨਹੀਂ ਪੱਟੀ ਦਾ
ਪਿਤਾ ਦੇ ਰਸੂਖ ਨੇ
ਢਕ ਦਿੱਤਾ ਤੇ ਦਾ ਜ਼ਖਮ
ਪੁਛਿਆ ਮੈਂ
ਕੀ ਹਾਲ ਐ ਜ਼ਖਮ ਦਾ ?

ਤਾਇਆ ਤਾਅ ਨਾਲ ਬੋਲਿਆ
ਠੀਕ ਐ ਸ਼ੇਰਾ
ਜਮਾਂ ਟੱਲੀ ਅਰਗਾ
ਪਾਣੀ ਪਾ ਪਾ ਠੀਕ ਕਰ ਲਿਆ
ਆਹ ਪੱਟੀ ਦਾ ਤਾਂ ਸੁਭਾਆ ਬਣ ਗਿਆ
ਹੁਣ ਤੁਰਿਆ ਨਹੀਂ ਜਾਂਦਾ ਇਹਦੇ ਬਿਨਾਂ
ਮੈਂ ਪਿਛਾਂਹ ਮੁੜ ਜਾਂਦਾ ਕਈ ਵਰ੍ਹੇ ਪਹਿਲਾਂ
ਜਦੋਂ ਗੁਜ਼ਰ ਗਈ ਸੀ ਤਾਈ

ਕੋਈ ਰੋਂਦਾ
ਕੋਈ ਰੋਂਦੇ ਨੂੰ ਚੁੱਪ ਕਰਾਉਂਦਾ

ਕੋਈ ਸ਼ਮਸ਼ਾਨ ਲੱਕੜਾਂ ਢੋਂਦਾ
ਤਾਏ ਨੇ ਬਸ ਏਨਾ ਆਖਿਆ
ਉਹਨੇ ਜਾਣਾ ਵੀ ਹੈ
ਜਿਹੜਾ ਆਇਆ

ਚੁੱਕ ਕੇ ਸਾਫਾ ਤੁਰ ਪਿਆ ਤਾਇਆ
ਨਾਲ ਦੇ ਪਿੰਡ ਕਾਮਰੇਡਾਂ ਦਾ ਜਲਸਾ

ਅੱਜ ਕੱਲ ਸਾਰੀ ਧਰਤੀ
ਤੇ ਦਾ ਰਹਿਣ-ਘਰ ਹੈ
ਉਹ ਕਦੇ ਨਿਆਈਂ ਵਾਲੇ ਖੇਤ ਹੁੰਦਾ
ਕਦੇ ਟਿੱਬੀ ਵਾਲੇ
ਨਾ ਭੁਖ ਨਾ ਤੇਹ
ਨਾ ਲਾਗਾ ਨਾ ਦੇਗਾ
ਦੁਪਹਿਰ ਵੇਲੇ ਸਿਰ ਦੀ ਛਾਂ ਲਈ
ਕਖ ਕਾਨਿਆਂ ਦੀ ਦੋ ਗਿਠ ਉੱਚੀ ਝੁੱਗੀ ਪਾਉਂਦਾ
ਆਥਣ ਹੋਣ 'ਤੇ ਅੱਗ ਲਾ ਦਿੰਦਾ
ਬਾਹਾਂ ਉਲਾਰ ਉਤਾਂਹ ਨੂੰ
ਕਿਸੇ ਨੂੰ ਕੁਝ ਕਹਿੰਦਾ ਕਹਿੰਦਾ
ਪਤਾ ਨਹੀਂ ਕਿਹੜੇ ਵੇਲੇ
ਚੁੱਪ ਹੋ ਜਾਂਦਾ
15 Jan 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵੰਡਰਫੁੱਲ ਬਿੱਟੂ ਬਾਈ ਜੀ | ਬਹੁਤ ਈ ਗਹਿਰੀ, ਫਲਸਫਾ ਭਰਪੂਰ ਅਤੇ ਕਮਾਲ ਦੀ ਰਚਨਾ ਪੇਸ਼ ਕੀਤੀ ਹੈ, ਸ਼ਾਲਾ ਲੰਗਰ ਚਲਦੇ ਰਹਿਣ | 
ਜਿਉਂਦੇ ਵੱਸਦੇ ਰਹੋ ਜੀ |

ਵੰਡਰਫੁੱਲ ਬਿੱਟੂ ਬਾਈ ਜੀ | ਬਹੁਤ ਈ ਗਹਿਰੀ, ਫਲਸਫਾ ਭਰਪੂਰ ਅਤੇ ਕਮਾਲ ਦੀ ਰਚਨਾ ਪੇਸ਼ ਕੀਤੀ ਹੈ, ਸ਼ਾਲਾ ਲੰਗਰ ਚਲਦੇ ਰਹਿਣ | 


ਜਿਉਂਦੇ ਵੱਸਦੇ ਰਹੋ ਜੀ |

 

16 Jan 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written sir,.............Great,............

13 Oct 2018

Reply