|
|
|
|
|
|
Home > Communities > Punjabi Poetry > Forum > messages |
|
|
|
|
|
|
ਬਣ ਗਈ ਏ ਅਜੇ ਚਾਹ ਪਰਧਾਨ - (ਇਕ ਹਾਸਰਸ ਕਵਿਤਾ) |
ਬਣ ਗਈ ਏ ਅਜ ਚਾਹ ਪਰਧਾਨ
ਸਵੇਰ ਸ਼ਾਮ ਜਾਂ ਪਹਿਰ ਦੇ ਤੜਕੇ
ਦੋਸਤ ਕਿਸੇ ਦੇ ਘਰ ’ਚ ਵੜਕੇ,
ਜਾਂ ਹੋਟਲ ਦੇ ਲਾਗੇ ਖੜ੍ਹਕੇ,
ਮੈਂ ਚਾਹ ਦੀ ਡਿਠੀ ਅਜਬ ਰੁਝਾਣ,
ਬਣ ਗਈ ਏ ਅਜ ਚਾਹ ਪਰਧਾਨ |
ਬਾਬੂ, ਕਾਮੇਂ ਜਾਂ ਮਜਦੂਰ,
ਥੱਕ ਕੇ ਜਦ ਹੋ ਜਾਂਦੇ ਚੂਰ,
ਹੋਟਲ ਹੋਵੇ ਭਾਵੇਂ ਜਿੰਨੀ ਦੂਰ,
ਖਾਕੀ ਟਾਨਿਕ ਪੀਣੈ ਹਰ ਤਾਣ,
ਬਣ ਗਈ ਏ ਅਜ ਚਾਹ ਪਰਧਾਨ |
ਬੁੱਢਿਆਂ ਦੀ ਨਾ ਆਖਾਂ ਕਾਈ,
ਪਰ ਜਦੋਂ ਪੜ੍ਹਾਕੂ ਕਰਨ ਪੜ੍ਹਾਈ,
ਜੇ ਮੰਮੀ ਨਹੀਂ ਚਾਹ ਲਿਆਈ,
ਨੀਂਦਰ ਘੇਰਾ ਪਾਂਦੀ ਆਣ,
ਬਣ ਗਈ ਏ ਅਜ ਚਾਹ ਪਰਧਾਨ |
ਅੰਗ੍ਰੇਜ਼ ਕਹਿਣ ਏ ਕੱਪ ਆਫ਼ ਟੀ,
ਇਥੇ ਜਾਂਦੇ ਲੋਕੀ ਗੜਵੇ ਪੀ,
ਇਹ ਦੇਖ ਤਮਾਸ਼ਾ ਕਦੀ ਕਦੀ,
ਲਗ ਪੈਂਦਾ ਹਾਂ ਦਿਲ ਵਿਚ ਗਾਣ,
ਬਣ ਗਈ ਏ ਅਜ ਚਾਹ ਪਰਧਾਨ |
........ਜਗਜੀਤ ਸਿੰਘ ਜੱਗੀ
|
|
12 Jun 2013
|
|
|
|
ਬਹੁਤ ਖੂਬ ,,,,, ਚਾਹ ਦੀ ਤਾਲਾਬ ਵੀ ਅਫੀਮ ਦੇ ਨਸ਼ੇ ਵਰਗੀ ਹੀ ਹੁੰਦੀ ਆ | ਜੋ ਚਾਹ ਪੀਣ ਦੇ ਆਦੀ ਨੇ ਓਹ ਇਹ ਗੱਲ ਬਾਖੂਬੀ ਸਮਝਦੇ ਨੇ | ਜਿਓੰਦੇ ਵੱਸਦੇ ਰਹੋ,,,
|
|
12 Jun 2013
|
|
|
|
|
ਖਾਕੀ ਟਾਨਿਕ ........
ਖੂਬਸੂਰਤ ਰਚਨਾ......
|
|
12 Jun 2013
|
|
|
ਬਣ ਗਈ ਏ ਅਜੇ ਚਾਹ ਪਰਧਾਨ |
ਕਲਾਸਿਕ ਸਾਬ ਦੇ ਕਲਾਸਿਕ ਬੋਰਡ ਤੇ ਲਿਖੇ ਲਈ ਧੰਨਵਾਦ ਜੀ |
....... ਜਗਜੀਤ ਸਿੰਘ ਜੱਗੀ
ਕਲਾਸਿਕ ਸਾਬ ਦੇ ਕਲਾਸਿਕ (ਵਧੀਆ) ਬੋਰਡ ਤੇ ਲਿਖੇ AGREED ਲਈ ਧੰਨਵਾਦ ਜੀ |
....... ਜਗਜੀਤ ਸਿੰਘ ਜੱਗੀ
|
|
13 Jun 2013
|
|
|
|
|
ਅੰਗ੍ਰੇਜ਼ ਕਹਿਣ ਵਨ ਕੱਪ ਆਫ਼ ਟੀ,
ਇਥੇ ਜਾਂਦੇ ਲੋਕੀ ਗੜਵੇ ਪੀ,
ਬਹੁਤ ਸਹੀ ਲਿਖਿਆ ਜੀ...ਸ਼ੁਕਰੀਆ ਸਾਂਝਿਆਂ ਕਰਨ ਲਈ
|
|
03 Jul 2013
|
|
|
|
Eh vi bohat khubbb likhea hai,..........very right,.........eh sahitik rang vi wadhiya reha............!!
|
|
03 Jul 2013
|
|
|
Tea |
ਮੈਂ ਬਲਿਹਾਰ ਜਾਵਾਂ !!!
ਬਲਿਹਾਰ ਅਤੇ ਸੁਖਪਾਲ ਬਾਈ ਜੀ ਦੇ ਕਮ੍ਪ੍ਲੀਮੇੰਟ੍ਸ ਦੇ ! ਪਿਆਰ ਲਈ ਬਹੁਤ ਧੰਨਵਾਦ ਜੀ !
... ਜਗਜੀਤ ਸਿੰਘ ਜੱਗੀ
ਬਲਿਹਾਰ ਅਤੇ ਸੁਖਪਾਲ ਬਾਈ ਜੀ ਦੇ ਕਮ੍ਪ੍ਲੀਮੇੰਟ੍ਸ,
ਨਿਵਾਜਣ ਅਤੇ ਪਿਆਰ ਲਈ ਬਹੁਤ ਧੰਨਵਾਦ ਜੀ !
... ਜਗਜੀਤ ਸਿੰਘ ਜੱਗੀ
|
|
03 Jul 2013
|
|
|
|
ਬਹੁਤ ਸਹੀ ਲਿਖਿਆ ਤੁਸੀਂ ਸਰ.......ਇਹ ਹੀ ਸੱਚਾਈ ਹੈ ਅੱਜ ਆਪਣੇ ਸਾਰਿਆਂ ਦੀ.....ਕੁਝ ਲਫ਼ਜ਼ ਤੁਹਾਡੇ ਅੱਗੇ ਰੱਖਣ ਦੀ ਗੁਸਤਾਖੀ ਕਰ ਰਿਹਾ ਹਾਂ...ਮੇਰੀ ਇਸ ਗੁਸਤਾਖੀ ਨੂੰ ਮਾਫ ਕੀਤਾ ਜਾਵੇ.......
ਪੱਤੀ ਤੇਜ, ਮੀਠਾ ਘੱਟ,
ਹਲਕਾ ਜਿਹਾ ਪਾ ਦੁੱਧ,
ਚਾਹ ਵਿਖਾਵੇ ਸਬ ਨੂੰ ਰਾਹ,
ਪੀ ਕੇ ਤੁਰੀਏ ਆਪਣੇ ਰਾਹ...
ਬਹੁਤ ਸਹੀ ਲਿਖਿਆ ਤੁਸੀਂ ਸਰ.......ਇਹ ਹੀ ਸੱਚਾਈ ਹੈ ਅੱਜ ਆਪਣੇ ਸਾਰਿਆਂ ਦੀ.....
|
|
10 Nov 2016
|
|
|
|
|
|
|
|
|
|
|
|
|
|
|
|
|