Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰਾ ਮਰ ਜਾਣਾ ਹੀ ਬੇਹਤਰ ਸੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਤੇਰਾ ਮਰ ਜਾਣਾ ਹੀ ਬੇਹਤਰ ਸੀ

ਤੇਰਾ ਮਰ ਜਾਣਾ ਹੀ ਬੇਹਤਰ ਸੀ
ਜਿਹੜੀਆਂ ਮਜ਼ਬੂਰਨ ਨਹੀਂ ਮਰ ਸਕੀਆਂ
ਉਹ ਜਿਉਂਦਿਆਂ ਵਿੱਚ ਵੀ ਕਿੱਥੇ ਹਨ?
ਤੇਰਾ ਮਰ ਜਾਣਾ ਹੀ ਬੇਹਤਰ ਸੀ....

 

ਜੇ ਤੇਰੇ ਤੇ ਮੌਤ ਹਾਵੀ ਨਾ ਹੁੰਦੀ
ਭਾਰਤ ਦੀ ਨਿਆਂ ਪਾਲਿਕਾ ਨੇ
ਤੈਨੂੰ ਕਦਮ-ਕਦਮ ਤੇ ਮਰਨ ਲਈ
ਮਜ਼ਬੂਰ ਕਰ ਦੇਣਾ ਸੀ....।

 

ਬਹੁਤ ਕੁੱਝ ਸੁਲਝ ਗਿਆ ਹੈ
ਤੇਰੇ ਮਰ ਜਾਣ ਨਾਲ
ਪੁਲਿਸ ਦੀ ਤਫਤੀਸ਼ੀ ਖਤਮ ਹੋ ਗਈ ਹੈ
ਹਾਕਮ ਸੁੱਖ ਦੀ ਨੀਂਦ ਸੋਣ ਜੋਗੇ ਹੋ ਗਏ ਨੇ
ਮੋਮਬੱਤੀਆਂ ਮਾਯੂਸ ਹੋ ਗਈਆਂ ਹਨ
ਤੇ ਦਰਿੰਦੇ
ਹੋਣੀ ਕਬੂਲਣ ਦੇ ਸਮਰੱਥ ਹੋ ਗਏ ਨੇ...।

 

ਟੀਵੀ ਚੈੱਨਲਾਂ ਨੂੰ ਚਾਰ ਕੁ ਦਿਨਾਂ ਦੇ
ਮਹਿੰਗੇ ਇਸ਼ਤਿਹਾਰ ਮਿਲ ਗਏ ਹਨ
ਕਵੀਆਂ ਨੂੰ ਕਵਿਤਾ ਅਹੁੜ ਗਈ ਹੈ
ਬੁੱਧੀਜੀਵੀਆਂ ਨੂੰ ਚਰਚਾ ਦਾ ਵਿਸ਼ਾ ਮਿਲ ਗਿਆ ਹੈ
ਅਤੇ ਆਮ ਲੋਕਾਂ ਨੂੰ ਖਾਸ ਖਬਰ ਮਿਲ ਗਈ ਹੈ...।

ਤੇਰੀ ਮੌਤ
ਤੇਜ਼ੀ ਨਾਲ ਚਮਕਦੇ ਹੋਏ
ਭਾਰਤ ਦੀ ਮਹਾਨਤਾ ਤੇ
ਪ੍ਰਸ਼ਨ ਚਿੰਨ੍ਹ ਨਹੀਂ ਹੈ...

ਤੇਰੀ ਮੌਤ
ਨਿਆਂਪਾਲਿਕਾ ਦੀ ਭਰੋਸੇਯੋਗਤਾ ਤੇ
ਲਿਖਿਆ ਬੇਦਾਵਾ ਵੀ ਨਹੀਂ ਹੈ....
ਤੇਰੀ ਮੌਤ ਹਵਾ ਦਾ ਬੁੱਲ੍ਹਾ ਮਾਤਰ ਹੈ
ਜੋ ਆਇਆ
ਤੇ ਚਲਾ ਗਿਆ.......।

 

ਤਿਰੰਗਾ ਸ਼ਾਨ ਨਾਲ ਲਹਿਰਾ ਰਿਹਾ ਹੈ
ਨਵੇਂ ਸਾਲ ਦੇ ਜਸ਼ਨ ਮਨਾਉਣ ਦੀਆਂ ਤਿਆਰੀਆਂ
ਪੂਰੇ ਜੋਸ਼ੋ-ਖਰੋਸ਼ ਨਾਲ ਕੀਤੀਆਂ ਜਾ ਰਹੀਆਂ ਨੇ
ਕੈਟਰੀਨਾ ਕੈਫ ਦੀ ਅਡਵਾਂਸ ਬੁਕਿੰਗ ਹੋ ਰਹੀ ਹੈ
ਚੋਥਾ ਪੈੱਗ ਲਾਕੇ ਤੇਰੀ ਬਾਂਹ ਫੜ੍ਹਨ ਦੀਆਂ ਟਾਹਰਾਂ ਤੇ
ਤੇਰੇ ਹੀ ਭਰਾਵਾਂ ਨੇ ਭੰਗੜਾ ਪਾਉਣ ਦਾ ਪਰੋਗਰਾਮ
ਨਿਸ਼ਚਿਤ ਕਰ ਲਿਆ ਹੈ...।

 

ਇਸ ਲਈ ਤੇਰਾ ਮਰ ਜਾਣਾ ਹੀ ਬੇਹਤਰ ਸੀ
ਇੱਕ ਹੋਰ ਦਾਮਿਨੀ ਦੇ ਜਿਉਂਦੀ ਹੋਣ ਲਈ
ਤੇਰਾ ਮਰ ਜਾਣਾ ਹੀ ਬੇਹਤਰ ਸੀ
ਤੇਰਾ ਮਰ ਜਾਣਾ ਹੀ ਬੇਹਤਰ ਸੀ....।।

 

 

ਸੁਰਜੀਤ ਗੱਗ

28 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਤੇਰੀ ਮੌਤ ਹਵਾ ਦਾ ਬੁਲਾ ਮਾਤਰ ਹੇ ..ਜੋ ਆਇਆ ਤੇ ਚਲਾ ਗਇਆ ....ਬਸ ਇਕ ੨ ਦਿਨ ਚਰਚਾ ...ਵਾਹ ਰੀ ਨਾਰੀ ਤੇਰੀ ਜੇਹੀ ਖਾਣੀ .. :'(

28 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਨਾ ਹੋਊ ਰੇਪ, ਨਾ ਧੋਖਾ, ਤੇ ਨਾ ਹੋਊ ਕੋਈ ਦੰਗਾ ...

ਰੱਬਾ ਹੁਣ ਤਾਂ ਸੰਸਾਰ ਮੁੱਕਿਆ ਹੀ ਚੰਗਾ ...

28 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

 

ਦਾਮਿਨੀ ਮਰੀ ਨਹੀਂ ਬਸ ਉਹ ਤਾਂ ਉਸ ਥਾਂ ਜਾ ਵੱਸੀ ਹੈ 
ਜਿੱਥੇ ਉਸ ਨੂੰ ਇੱਦਾਂ ਦੀ ਦਰਿੰਦਗੀ ਦਾ ਸਾਹਮਣਾ ਕਦੇ ਨਹੀਂ ਕਰਨਾ ਪਉਗਾ 

ਦਾਮਿਨੀ ਮਰੀ ਨਹੀਂ ਬਸ ਉਹ ਤਾਂ ਉਸ ਥਾਂ ਜਾ ਵੱਸੀ ਹੈ 

ਜਿੱਥੇ ਉਸ ਨੂੰ ਇੱਦਾਂ ਦੀ ਦਰਿੰਦਗੀ ਦਾ ਸਾਹਮਣਾ ਕਦੇ ਨਹੀਂ ਕਰਨਾ ਪਉਗਾ 

 

28 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਾਡਾ ਸਿਸਟਮ ਇਕ ਦੱਲਦਲ ਦੀ ਤਰਾਂ ਹੈ ਜਿਥੇ ਕਿੰਨੇ ਹੀ ਮੁਦੇ ਫਸੇ ਪਏ ਨੇ.....ਜਿੰਨਾ ਉਹਨਾ ਨੂ ਬਾਹਰ ਕੱਡਣ ਦੀ ਕੋਸ਼ਿਸ਼ ਹੁੰਦੀ ਹੈ ਉਨੇ ਹੀ ਉਹ ਹੋਰ ਫਸੀ ਜਾਂਦੇ ਨੇ....

29 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Surjit Gag je ne bilkul sach likhiya ae....


kaash lok ajj ve jaag jaan te future ch eho jihjiyan ghatnavan nu thall payi ja sakey

29 Dec 2012

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

jis samaj vich dhee surakhit nahin

rishian da desh vich izat surakhit nahin

surakhiak khud surakhit nahin

ase samaj da gark janna jaroori hai.

damini ek merry vee dhee hai

damini ek jeonda jee hai

damini ek diva di lo hai

jo raj iss de hefazat nahin kar sakde

ase raj da gark janna jaroori hai

29 Dec 2012

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

jis samaj vich dhee surakhit nahin

rishian da desh vich izat surakhit nahin

surakhiak khud surakhit nahin

ase samaj da gark janna jaroori hai.

damini ek merry vee dhee hai

damini ek jeonda jee hai

damini ek diva di lo hai

jo raj iss de hefazat nahin kar sakde

ase raj da gark janna jaroori hai

29 Dec 2012

Reply