|
 |
 |
 |
|
|
Home > Communities > Punjabi Poetry > Forum > messages |
|
|
|
|
|
ਤੇਰੇ ਬਿਨਾਂ ~ |
ਤੇਰੇ ਬਿਨਾਂ
ਮੈਂ ਇਸ ਤਰ੍ਹਾਂ ਹੁੰਦਾ ਹਾਂ
ਜਿਵੇਂ
ਭਰੇ ਟਰੈਫਿਕ 'ਚ
ਡਰਿਆ ਖੜਾ ਕੋਈ ਬੱਚਾ ਹੋਵਾਂ
ਜ਼ਿੰਦਗੀ
ਹਰ ਹਰੀ ਬੱਤੀ ਪਾਰ ਕਰ ਗੁਜ਼ਰਦੀ ਜਾਂਦੀ ਹੈ
ਮੈਂ ਲਾਲ ਬੱਤੀ ਦੇ ਲਾਲ ਰੰਗ 'ਚੋਂ
ਚੂੰਡੀ ਭਰ
ਤੇਰੀ ਮਾਂਗ ਭਰਨ ਦਾ ਸੁਪਨਾ ਦੇਖਦਾ
ਇਕੋ ਥਾਂ ਖੜਾ ਰਹਿੰਦਾ ਹਾਂ
ਤੇਰੇ ਬਿਨਾਂ
ਰੁਕਣ ਦਾ ਨਾਂ ਹੀ
ਸਫਰ ਹੁੰਦਾ ਹੈ
ਚੁੱਪ ਹੀ
ਕਵਿਤਾ ਹੁੰਦੀ ਹੈ
ਤੇਰੇ ਬਿਨਾਂ
ਮੈਂ ਆਪਣੀ ਹੀ ਅੱਖ 'ਚ ਝਾਕ
ਡਰ ਜਾਂਦਾ ਹਾਂ
ਆਪਣੇ ਹੀ ਪੈਰਾਂ 'ਚ ਡਿੱਗ
ਗਿੜਗਿੜਾਉਂਦਾ ਹਾਂ
ਆਪਣੀ ਹੀ ਆਵਾਜ਼ ਪਛਾਣਦਾ ਹਾਂ
ਕੰਬਦੇ ਹੱਥਾਂ ਨਾਲ ਜਿਸਮ ਛੂਹਦਾ ਹਾਂ
ਬੇਗਾਨਾ ਅਹਿਸਾਸ ਹੁੰਦਾ ਹੈ
ਤੇਰੇ ਬਿਨਾਂ
'ਤੈਥੋਂ ਸਿਵਾ'
ਮੇਰੇ ਅੰਦਰ ਕੁਝ ਬਾਕੀ ਨਹੀਂ ਰਹਿੰਦਾ ~
|
|
24 Jan 2019
|
|
|
|
This is also a world's best poetry,...............Great
Must read poetry for the poetry lovers i suggest all.
|
|
01 Mar 2019
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|