ਤੇਰੇ ਬਿਨਾ
ਤੇਰੀ ਯਾਦ ਬਾਕੀ ਰਹਿ ਗਈ ਤੇਰੇ ਬਿਨਾ,
ਜੀਣੇ ਦੀ ਆਦਤ ਪੈ ਗਈ ਤੇਰੇ ਬਿਨਾ।
ਗੁੱਡੀ ਪਿਆਰ ਦੀ ਨਾ ਚੜ੍ਹੀ ਅਸਮਾਨ ਤੇ,
ਕੱਟੀ ਤੇ ਥੱਲੇ ਲਹਿ ਗਈ ਤੇਰੇ ਬਿਨਾ।
ਸੁਪਨਿਆਂ ਦੀ ਕੋਇਲ ਹੁਣ ਨਹੀਂ ਬੋਲਦੀ,
ਇਹ ਚੁੱਪ ਕਰ ਕੇ ਬਹਿ ਗਈ ਤੇਰੇ ਬਿਨਾ।
ਮੌਸਮ ਬਹਾਰ ਵਾਲੇ ਨੇ ਕਿਧਰੇ ਖੋ ਗਏ,
ਪਤਝੜ ਹੀ ਬਾਕੀ ਰਹਿ ਗਈ ਤੇਰੇ ਬਿਨਾ।
ਖੁਸ਼ਮਿਜ਼ਾਜੀ ਖੰਭ ਲਗਾ ਕੇ ਉੱਡ ਗਈ,
ਸੰਜੀਦਗੀ ਪੱਲੇ ਪਈ ਤੇਰੇ ਬਿਨਾ।
'ਪ੍ਰੀਤ' ਉੱਥੇ ਜਾਣ ਦਾ ਮੋਹ ਨਾ ਰਿਹਾ,
ਜ਼ੱਨਤ ਵੀ ਜ਼ੱਨਤ ਨਾ ਰਹੀ ਤੇਰੇ ਬਿਨਾ।
vdia likhea g... keep writin. . ( y) ..:)
Good One Gurpreet jee....tfs
ਬਹੁਤ ਖੂਬ ਪ੍ਰੀਤ | ਜੀਓ |
Punjabi wich likhea parh ke hor vi wadhiya lagga,...........bohat khubb likhea hai,............keep it up,........duawaan