Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰੇ 'ਲਾਲੋ' ਦੀ ਸੇਵਾ ਦਾ ਹੈ ਠੇਕਾ 'ਮਲਕ ਭਾਗੋ' ਕੋਲ--ਮੱਖਣ ਕੁਹਾੜ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਤੇਰੇ 'ਲਾਲੋ' ਦੀ ਸੇਵਾ ਦਾ ਹੈ ਠੇਕਾ 'ਮਲਕ ਭਾਗੋ' ਕੋਲ--ਮੱਖਣ ਕੁਹਾੜ

 

ਪੰਜਾਬੀ ਦੇ ਪ੍ਰਤੀਬੱਧ ਜਨਵਾਦੀ ਕਵੀ ਮੱਖਣ ਕੁਹਾੜ ਜੀ ਦੀ ਰਚਨਾ ਉਹਨਾ ਦੀ ਨਵੀਂ ਪੁਸਤਕ "ਕੇਤਕੀ ਦੇ ਫੁੱਲ" ਵਿੱਚੋਂ ਆਪ ਸਭ ਨਾਲ ਸਾਂਝਿਆਂ ਕਰਨ ਜਾ ਰਿਹਾ ਹਾਂ, ਉਮੀਦ ਹੈ ਪ੍ਰਵਾਨ ਕਰੋਗੇ...

 

 

 ਤੇਰੀ ਬਾਣੀ ਦਾ ਹਰ ਅੱਖਰ ਹੈ ਬਾਬਾ ਮੋਤੀਆਂ ਵਾਂਗੂ |
ਅਸੀਂ ਬਾ-ਖੂਬੀ ਇਸ ਨੂੰ ਵਰਤ ਰਹੇ ਹਾਂ 'ਮੰਤਰਾਂ' ਵਾਂਗੂੰ |

 
ਤੁਸੀਂ ਦਿਵਾਨ ਲਾਕੇ ਯੁੱਧ ਨੂੰ ਪ੍ਰਚੰਡ ਕਰਦੇ ਸੀ,
ਰਵਾਇਤ ਕਾਇਮ ਹੈ ਸਾਡੀ ਵੀ ਗੁਰ ਜੀ ਸੌਰੀਆਂ ਵਾਂਗੂੰ |


ਨਹੀਂ ਡਰਨਾ, ਡਰਾਉਣਾ ਨਹੀਂ, ਪੁਰਾਣਾ ਫਲਸਫਾ ਹੋਇਆ,
ਤੇਰੇ ਅੱਜ ਸਿੱਖ ਗੁਰ ਜੀ ਵਿਚਰ ਰਹੇ ਨੇ 'ਰਾਜਿਆਂ' ਵਾਂਗੂੰ |

 

ਬੜੇ ਅਹੁਦੇ ਨੇ ਸਿੱਖਾਂ ਕੋਲ ਗੁਰ ਜੀ ਉੱਚਿਉਂ ਉੱਚੇ,
ਬੜੇ ਨੇ ਖਾਨਦਾਨੀ ਰਾਜ ਮੁਗਲੀ ਹਾਕਮਾਂ ਵਾਂਗੂੰ |

 

ਮਸਾਂ ਹੀ ਰਾਜ ਮਿਲਿਆ ਗੁਰ ਜੀ 'ਸਿੱਖ' ਨੂੰ ਤੇਰੀ ਕ੍ਰਿਪਾ ਨਾਲ,
ਮੁਖਲਾਫ ਜੇ ਤੁਰੂ ਕੁਚਲਾਂਗੇ ਉਸ ਨੂੰ ਲਖਪਤਾਂ ਵਾਂਗੂੰ |


ਅਸੀਂ ਹਾਂ ਨਿੰਮ ਦੇ ਪੱਤੇ, ਲਸਣ, ਗੁੱਗਲ, ਧਤੂਰਾ ਹਾਂ,
ਜਿਉਂਦੇ ਹਾਂ ਅਸੀਂ ਲੋਕਾਂ ਵਿੱਚ ਦੇਸੀ ਨੁਸਖਿਆਂ ਵਾਂਗੂੰ |


ਉਹ ਜਿਹੜੇ ਬਾਜ਼ ਚਿੜੀਆਂ ਤੋਂ ਬਣਾਏ ਸਨ ਗੁਰੂ ਜੀ ਨੇ,
ਉਹ ਚਿੜੀਆਂ ਨੋਚਦੇ ਨੇ ਖੂਬ ਅੱਜ ਕਲ੍ਹ ਸ਼ਿਕਰਿਆਂ ਵਾਂਗੂੰ |


ਤੇਰੇ 'ਲਾਲੋ' ਦੀ ਸੇਵਾ ਦਾ ਹੈ ਠੇਕਾ 'ਮਲਕ ਭਾਗੋ' ਕੋਲ,
ਤੇਰੇ 'ਭਜਨੀਕ' ਨਾਨਕ ਮੌਜ ਵਿੱਚ ਨੇ 'ਸੱਜਣਾ' ਵਾਂਗੂੰ |


ਖੁਮਾਰੀ ਨਾਮ ਦੀ ਨਾਨਕ ਨਹੀਂ ਦਿਨ ਰਾਤ ਰਹਿੰਦੀ ਹੁਣ,
ਅਫੀਮਾਂ, ਚਰਸ, ਪੋਸਤ, ਮਦ ਹੈ ਹੁਣ ਤਾਂ ਭਗਤੀਆਂ ਵਾਂਗੂੰ |

03 Mar 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut hi vadhia balihar veer.........changa ktakash kita gia e .......makhan kuhaad ji valo ........sabh naal sanjhia krn lai tuhada bahut dhannbaad veer ji

03 Mar 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

SO NICE VEER G////

03 Mar 2011

Gurinder  Singh
Gurinder
Posts: 50
Gender: Male
Joined: 23/Jan/2011
Location: jalandhar
View All Topics by Gurinder
View All Posts by Gurinder
 

lajwaab rachna e veer g ...................thanks for sharing

04 Mar 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 


ਬਹੁਤ ਹੀ ਕਮਾਲ ਹੈ ਜੀ..ਬਹੁਤ-ਬਹੁਤ ਮੇਹਰਬਾਨੀ ਸਾਂਝਿਆਂ ਕਰਨ ਲਈ

04 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਰਚਨਾ ਨੂੰ ਪਸੰਦ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ...

11 Mar 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

i like it tfs........

11 Mar 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Shukriya Arash..!!

20 Mar 2011

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 
very well written

n very striking as well.........bahaut vadiya......thanx for sharing bhaji

28 Mar 2011

ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 

ਬਹੁਤ ਵਧਿਆ ਰਚਨਾਂ ਬਾਈ ਜੀ,
                                         ਮਿਹਰਬਾਨੀ ਸਾਂਝਿਆਂ ਕਰਨ ਲਈ।

28 Mar 2011

Showing page 1 of 2 << Prev     1  2  Next >>   Last >> 
Reply