|
|
| ਤੇਰੀ ਯਾਦ ਵਿੱਚ |
ਤੇਰੀ ਯਾਦ ਵਿੱਚ ਇੰਨਾਂ ਦਿਲ ਵਿੱਚ ਡੂੰਘਾ ਵਸ ਗਈ ਤੂੰ, ਜਿਵੇਂ ਸਾਗਰ ਵਿੱਚ ਗਹਿਰਾਈ ਏ, ਦਿਨ ਰਾਤ ਪੂਜਦਾ ਤੈਨੂੰ ਮੈਂ,, ਤੇਰੀ ਦੀਦ ਹੀ ਮੇਰੀ ਖ਼ੁਦਾਈ ਏ, ਤੈਨੂੰ ਮੇਰੇ ਵਰਗੇ ਹੋਰ ਕਈ, ਪੈਰ ਪੈਰ ਤੇ ਮਿਲਦੇ ਰਹੇ, ਤੈਨੂੰ ਆਪਣਾ ਸੀ ਮੈਂ ਇੰਝ ਮੰਨਿਆ, ਜਿਵੇਂ ਤੂੰ ਮੇਰੀ ਪਰਛਾਈ ਏ, ਨਾਂ ਸਮਝੀ ਕਦੇ ਵੀ ਮੈਨੂੰ ਤੂੰ, ਤੈਨੂੰ ਕਿੰਨਾਂ ਪਿਆਰ ਮੈਂ ਕਰਦਾ ਸੀ, ਤੇਰੇ ਪਿਆਰ 'ਚ' ਝੱਲਾ ਇੰਝ ਹੋਇਆ, ਫ਼ਿਰਾਂ ਆਪਣਾ ਆਪ ਭੁਲਾਈ ਏ, ਹੱਸ ਹੱਸ ਗੈਰਾਂ ਨਾਲ ਬੋਲਦੀ ਤੂੰ, ਸਭ ਭੇਦ ਦਿਲਾਂ ਦੇ ਖੋਲਦੀ ਤੂੰ, ਮੇਰੇ ਤੋਂ ਪਾਸਾ ਕਿਉਂ ਮੋੜੇਂ, ਤੇਰੀ ਇਹ ਕੈਸੀ ਰੁਸਵਾਈ ਏ, ""ਦੀਪ" ਦੀ ਜ਼ਿਦਗੀ ਰੌਸ਼ਨ ਸੀ, ਜਦੋਂ ਤੂੰ ਉਸ ਵਿੱਚ ਰੁਸ਼ਨਾਉਦੀ ਸੀ, ਤੇਰੇ ਜਾਣ ਪਿੱਛੋਂ ਸਭ ਦੀਪ ਬੁਝੇ, ਯਾਰੀ ਨਾਲ ਹਨੇਰਿਅਾਂ ਲਾਈ ਏ. "ਹਰਦੀਪ " 10-09-2013
|
|
09 Sep 2013
|