Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਠੱਗ ਵਣਜਾਰੇ -- ਸੁਰਜੀਤ ਗੱਗ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਠੱਗ ਵਣਜਾਰੇ -- ਸੁਰਜੀਤ ਗੱਗ

ਕੁੱਝ ਚੋਲ਼ਾ ਪਾ ਕੇ ਆ ਗਏ ਨੇ, ਕੁੱਝ ਭੇਸ ਵਟਾ ਕੇ ਆ ਗਏ ਨੇ,
ਦਸ਼ਮੇਸ਼ ਪਿਤਾ ਤੇਰੀ ਸਿੱਖੀ ਵਿੱਚ, ਕੁੱਝ ਠੱਗ ਵਣਜਾਰੇ ਆ ਗਏ ਨੇ।

ਇਹ ਮੱਥਾ ਟੇਕਣ ਵਾਲੇ ਨੇ, ਕੋਈ ਮੱਥਾ ਮਾਰਨ ਵਾਲਾ ਨਹੀਂ,
ਸਭ ਖਾਣ-ਪੀਣ ਦੇ ਸਾਂਝੀ ਨੇ, ਕੋਈ ਆਪਾ ਵਾਰਨ ਵਾਲਾ ਨਹੀਂ,
ਕੁੱਝ ਮੁੱਲ ਪਵਾ ਕੇ ਆ ਗਏ ਨੇ, ਕੁੱਝ ਬੋਲੀ ਲਾ ਕੇ ਆ ਗਏ ਨੇ,
ਦਸ਼ਮੇਸ਼ ਪਿਤਾ ਤੇਰੀ ਸਿੱਖੀ ਵਿੱਚ, ਕੁੱਝ ਠੱਗ ਵਣਜਾਰੇ ਆ ਗਏ ਨੇ।

ਲਿਖਿਆ ਤਾਂ ਜਾਂਦਾ ਪੜ੍ਹਨ ਲਈ, ਇਹ ਪਾੜ੍ਹੇ ਰੱਟਾ ਲਾਉਂਦੇ ਨੇ,
ਇਹ ਭਟਕੇ ਹੋਏ ਰਾਹਾਂ ਤੋਂ, ਰਾਹੀਆਂ ਨੂੰ ਵੀ ਭਟਕਾਉਂਦੇ ਨੇ,
ਓਸੇ ਨੂੰ ਮੱਥਾ ਟੇਕਦੇ ਨੇ ਜੋ 101 ਚੜ੍ਹਾ ਗਏ ਨੇ,
ਦਸ਼ਮੇਸ਼ ਪਿਤਾ ਤੇਰੀ ਸਿੱਖੀ ਵਿੱਚ, ਕੁੱਝ ਠੱਗ ਵਣਜਾਰੇ ਆ ਗਏ ਨੇ।

ਗੋਲ੍ਹਕ ਤੇ ਕਬਜ਼ਾ ਕਰਨ ਲਈ ਹੁਣ ਪੱਗਾਂ ਲਾਹੀਆਂ ਜਾਂਦੀਆਂ ਨੇ,
ਕਿਤੇ ਵੰਡੀਆਂ ਪਾਈਆਂ ਜਾਂਦੀਆਂ ਨੇ, ਕਿਤੇ ਅੱਗਾਂ ਲਾਈਆਂ ਜਾਂਦੀਆਂ ਨੇ,
ਬਣ ਰਾਖੇ ਖੇਤ ਉਜਾੜਨ ਦੇ ਕੁੱਝ ਮਤੇ ਪਕਾ ਕੇ ਆ ਗਏ ਨੇ,
ਦਸ਼ਮੇਸ਼ ਪਿਤਾ ਤੇਰੀ ਸਿੱਖੀ ਵਿੱਚ, ਕੁੱਝ ਠੱਗ ਵਣਜਾਰੇ ਆ ਗਏ ਨੇ।

ਉਹ ਚਿਣੇ ਗਏ ਨਾ ਈਨ ਮੰਨੀ, ਉਹ ਜਿਨ੍ਹਾਂ ਨੇ ਸੀਸ ਕਟਾਏ ਨੇ,
ਚਰਖੜੀਆਂ ਤੇ ਚੜ੍ਹੇ ਨੇ ਜੋ, ਤਵੀਆਂ ਤੇ ਇਤਿਹਾਸ ਬਣਾਏ ਨੇ,
ਕੀ ਚਾਹੁੰਦੇ ਸੀ, ਕੀ ਕਹਿੰਦੇ ਸੀ, ਇਹ ਉਹੀ ਗੱਲ ਲੁਕਾ ਗਏ ਨੇ,
ਦਸ਼ਮੇਸ਼ ਪਿਤਾ ਤੇਰੀ ਸਿੱਖੀ ਵਿੱਚ, ਕੁੱਝ ਠੱਗ ਵਣਜਾਰੇ ਆ ਗਏ ਨੇ।

ਕੋਈ ਗੱਲ ਅਕਲ ਦੀ ਸਿੱਖ ਜਾਏ ਨਾ, ਇਹ ਏਸੇ ਗੱਲ ਤੋਂ ਡਰਦੇ ਨੇ
ਬੱਸ ਗੁਣ-ਗੁਣ ਮੂੰਹ ਵਿੱਚ ਕਰਦੇ ਨੇ, ਮਹਾਰਾਜ ਦੀ ਚੌਕੀ ਭਰਦੇ ਨੇ,
ਮਨ ਨੀਵਾਂ ਮੱਤ ਉੱਚੀ ਆਖ, ਮਨਮੱਤੀਆਂ ਉੱਤੇ ਆ ਗਏ ਨੇ,
ਦਸ਼ਮੇਸ਼ ਪਿਤਾ ਤੇਰੀ ਸਿੱਖੀ ਵਿੱਚ, ਕੁੱਝ ਠੱਗ ਵਣਜਾਰੇ ਆ ਗਏ ਨੇ।

ਏਕੋ ਮਾਨਸ ਜਾਤ ਸੱਭੈ, ਸਭ ਇੱਕੋ ਭਾਈਚਾਰਾ ਏ,
ਕੋਈ ਹੀ ਪਿੰਡ ਹੋਵੇਗਾ, ਜਿੱਥੇ ਸਾਂਝਾ ਗੁਰੂਦੁਆਰਾ ਏ,
ਜਾਤਾਂ-ਪਾਤਾਂ ਵਿੱਚ ਵੰਡੇ ਨੇ, ਇਹ ਦਾਗ ਗੁਰੂ ਨੂੰ ਲਾ ਗਏ ਨੇ,
ਦਸ਼ਮੇਸ਼ ਪਿਤਾ ਤੇਰੀ ਸਿੱਖੀ ਵਿੱਚ, ਕੁੱਝ ਠੱਗ ਵਣਜਾਰੇ ਆ ਗਏ ਨੇ।
                                                (ਸੁਰਜੀਤ ਗੱਗ)
31 Jan 2013

Reply