|
|
|
|
|
|
Home > Communities > Punjabi Poetry > Forum > messages |
|
|
|
|
|
ਉਹ ਦਿਨ |
ਉਹ ਦਿਨ ਵੀ ਬੀਤ ਗਏ ਮੇਰੇ ਰੱਬਾ
ਇਹ ਦਿਨ ਵੀ ਬੀਤ ਜਾਣਗੇ
ਜਦ ਸਮਾਂ ਲੰਘ ਗਿਆ
ਇਹ ਦਿਨ ਬਾਰੇ ਯਾਦ ਆਉਣਗੇ
ਸਭ ਦਾ ਰਲ ਮਿਲ ਕੇ ਰਹਿਣਾ
ਸੱਚ ਆਖਾਂ ਇਕੱਠੇ ਬਹਿਣਾ
ਚਿਹਰੇ ਦੀਆ ਮੁਸਕਰਾਹਟਾਂ
ਸਭ ਦੀਆ ਉਹ ਚਾਹਤਾਂ
ਕੁੱਝ ਪਲ ਲਈ ਇਕੱਠੇ ਹੋਏ
ਮੇਰੇ ਰੱਬਾ, ਫਿਰ ਸਭ ਵਿਛੋੜ ਜਾਣਗੇ
ਜਦ ਸਮਾਂ ਲੰਘ ਗਿਆ
ਇਹ ਦਿਨ ਬਾਰੇ ਯਾਦ ਆਉਣਗੇ
ਸਭ ਦਾ ਫਿਰ ਵੱਖ ਵੱਖ ਹੋਣਾ
ਸੱਚ ਆਖਾਂ ਇਕੱਲੇ ਹੀ ਹੋਣਾ
ਆਪਸੀ ਪ੍ਰੇਮ ਪਿਆਰ ਦਾ ਖੋਹਣਾ
ਬਾਹਰੋਂ ਦਿਖਾਵਾ ਹੀ ਹੋਣਾ
ਕੁੱਝ ਚਿਰ ਲਈ ਮਿਲੀਆਂ
ਖ਼ੁਸ਼ੀਆਂ ਦੀਆ ਘੜੀਆਂ
ਫਿਰ ਦੁੱਖ ਆ ਜਾਣਗੇ
ਜਦ ਸਮਾਂ ਲੰਘ ਗਿਆ
ਇਹ ਦਿਨ ਬਾਰੇ ਯਾਦ ਆਉਣਗੇ
ਉਹ ਦਿਨ ਵੀ ਬੀਤ ਗਏ ਮੇਰੇ ਰੱਬਾ
ਇਹ ਦਿਨ ਵੀ ਬੀਤ ਜਾਣਗੇ
ਜਦ ਸਮਾਂ ਲੰਘ ਗਿਆ
ਇਹ ਦਿਨ ਬਾਰੇ ਯਾਦ ਆਉਣਗੇ
ਉਹ ਦਿਨ ਵੀ ਬੀਤ ਗਏ ਮੇਰੇ ਰੱਬਾ
ਇਹ ਦਿਨ ਵੀ ਬੀਤ ਜਾਣਗੇ
ਜਦ ਸਮਾਂ ਲੰਘ ਗਿਆ
ਇਹ ਦਿਨ ਬੜੇ ਯਾਦ ਆਉਣਗੇ
ਸਭ ਦਾ ਰਲ ਮਿਲ ਕੇ ਰਹਿਣਾ
ਸੱਚ ਆਖਾਂ ਇਕੱਠੇ ਬਹਿਣਾ
ਚਿਹਰੇ ਦੀਆ ਮੁਸਕਰਾਹਟਾਂ
ਸਭ ਦੀਆ ਉਹ ਚਾਹਤਾਂ
ਕੁੱਝ ਪਲ ਲਈ ਇਕੱਠੇ ਹੋਏ
ਮੇਰੇ ਰੱਬਾ, ਫਿਰ ਸਭ ਵਿੱਛੜ ਜਾਣਗੇ
ਜਦ ਸਮਾਂ ਲੰਘ ਗਿਆ
ਇਹ ਦਿਨ ਬੜੇ ਯਾਦ ਆਉਣਗੇ
ਸਭ ਦਾ ਫਿਰ ਵੱਖ ਵੱਖ ਹੋਣਾ
ਸੱਚ ਆਖਾਂ ਇਕੱਲੇ ਹੀ ਹੋਣਾ
ਆਪਸੀ ਪ੍ਰੇਮ ਪਿਆਰ ਦਾ ਖੋਹਣਾ
ਬਾਹਰੋਂ ਦਿਖਾਵਾ ਹੀ ਹੋਣਾ
ਕੁੱਝ ਚਿਰ ਲਈ ਮਿਲੀਆਂ
ਖ਼ੁਸ਼ੀਆਂ ਦੀਆ ਘੜੀਆਂ
ਫਿਰ ਦੁੱਖ ਆ ਜਾਣਗੇ
ਜਦ ਸਮਾਂ ਲੰਘ ਗਿਆ
ਇਹ ਦਿਨ ਬੜੇ ਯਾਦ ਆਉਣਗੇ
ਉਹ ਦਿਨ ਵੀ ਬੀਤ ਗਏ ਮੇਰੇ ਰੱਬਾ
ਇਹ ਦਿਨ ਵੀ ਬੀਤ ਜਾਣਗੇ
ਜਦ ਸਮਾਂ ਲੰਘ ਗਿਆ
ਇਹ ਦਿਨ ਬੜੇ ਯਾਦ ਆਉਣਗੇ
|
|
10 Feb 2017
|
|
|
|
Ehho jahe din koi nahi bhul sakda ji.
|
|
11 Feb 2017
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|