Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਘਰ ਵਾਪਸੀ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਘਰ ਵਾਪਸੀ

ਪਹਿਲਾ ਭਾਗ
    ਤਾਰਾ


ਇੱਕ

ਸ਼ਾਇਦ ਯੂਰਪ ਵਿਚ ਸਭ ਤੋਂ ਸੁੰਦਰ ਸ਼ਹਿਰ ਬਾਥੇਲੋਨਾ ਹੋਵੇਗਾ॥ ਬਾਥੇਲੋਨਾ ਰੰਗੀਨ ਸ਼ਹਿਰ ਹੈ॥ ਐਸਪਾਨੀਆ ਦੇ ਕੈਟਾਲਾਂਨ ਇਲਾਕੇ ਦੀ ਰਾਜਧਾਨੀ ਹੈ॥ ਇਹ ਰਵਾਇਤੀ ਸ਼ਹਿਰ ਵੀ ਹੈ ਅਤੇ ਨਵੀਨ ਵੀ ਹੈ। ਕਹਿਣ ਦਾ ਮਤਲਬ ਅੱਜ ਦੀ ਪੀੜ੍ਹੀ ਇਸ ਸ਼ਹਿਰ ਨੂੰ ।ਸਿਕ॥ ਸੱਦਦੀ ਹੈ॥ ਮੇਰੇ ਜ਼ਮਾਨੇ ਵਿਚ ਇਸ ਨੂੰ ਸ਼ਾਇਦ ।ਕੂਲ॥ ਆਖਦੇ ਸਨ॥ ਵਾਰਿਸ਼ਸ਼ਾਹ ਨੇ ਆਪਣੀ ਹੀਰ’ਚ ਲਿੱਖਿਆ- ਮੱਥੇ ਚਮਕਦਾ ਹੁਸਨ ਮਹਤਾਬ ਦਾ ਜੀ। ਖੂੰਨੀ ਚੂੰਡੀਆਂ ਰਾਤ ਜਿਉਂ ਚੰਦ ਦੁਆਲੇ ਸੁਰਖ ਰੰਗ ਜਿਉਂ ਰੰਗ ਸ਼ਰਾਬ ਦਾ ਜੀ। ਸਈਆਂ ਨਾਲ ਲਟੱਕਦੀ ਆਉਂਦੀ ਏ ਪਰ ਝੂਲਦਾ ਜਿਵੇਂ ਉਕਾਬ ਦਾ ਜੀ। ਨੈਣ ਨਰਗਸੀ ਮਿਰਗ ਮਮੋਲੜੇ ਦੇ…ਹੋਠ ਸੁਰਖ ਯਾਕੂਤ ਜਿਉਂ ਲਾਲ ਚਮਕਣ ਠੋਡੀ  ਸੇਬ ਵਲਾਇਤੀ ਸਾਰ ਵਿਚੋਂ ਦੰਦ ਚੰਬੇ ਦੀ ਲੜੀ ਕਿ ਹੰਸ ਦਾਣੇ ਨਿਕਲੇ ਹੁਸਨ ਅਨਾਰ ਵਿਚੋਂ  ਬਸ ਇੱਦਾਂ ਤਰੀਫ਼ਾਂ ਨਾਲ ਬੰਦ ਚਲਦਾ ਈ ਹੈ॥ ਇਸ ਤਰ੍ਹਾਂ ਬਾਥੇਲੋਨਾ ਦੀਆਂ ਤਰੀਫ਼ਾਂ ਕਰ ਸੱਕਦੇ ਹਨ॥ ਸ਼ਹਿਰ ਮਹਿਲਾਂ ਵਰਗੀ ਹੈ॥ ਇਸਤਰੀ ਵਾਂਗ ਕਾਮੁਕ। ਇਸਤਰੀ ਵਾਂਗ ਸਜੀਵ ਪਾਕ ਅਤੇ ਰੂਪਵੰਤ॥ ਇੱਕ ਦਮ ਘਰੇਲੂ ਇੱਕ ਦਮ ਅਦਾ॥ ਕਹਿਣ ਦਾ ਮਤਲਬ ਜੇ ਸ਼ਹਿਰ ਹੁਸਨ ਜਨਾਨੀ ਵਰਗੀ ਹੋ ਸੱਕਦੀ।ਬਸ ਇੱਦਾਂ ਬਾਥੇਲੋਨਾ ਸੀ॥ਇਸ ਰੰਗੀਲੇ ਸ਼ਹਿਰ ਵਿਚ ਇਹ ਕਹਾਣੀ ਦੀ ਸਮਾਪਤੀ ਹੈ॥ ਪਰ ਪਹਿਲਾਂ ਤਾਂ ਪੜ੍ਹਨ ਵਾਲੇ ਨੂੰ ਇਸ ਕਹਾਣੀ ਦੇ ਇਹ ਸਫੇ ਪਾਰ ਕਰਨੇ ਪੈਣਗੇ॥ ਕਿਉਂਕੇ ਤਾਂ ਹੀ ਪੂਰੀ ਸਮਝ ਲੱਗੇਗੀ ਕੇ ਤਿੰਨ ਜ਼ਿੰਦਗੀਆਂ ਦੁਖ ਸੁਖ ’ਚੋਂ ਲੰਘਕੇ ਕਿਉਂ ਇਸ ਥਾਂ ’ਤੇ ਪਹੁੰਚੀਆਂ ਅਤੇ ਇੱਥੇ ਪੁਜਣ ਦਾ ਨਤੀਜਾ ਮੌਤ ਕਿਉਂ ਸੀ॥ ਸਭ ਨੂੰ ਪਤਾ ਹੈ ਕੇ ਰੱਬ ਵੀ ਜ਼ਾਲਮ ਹੈ। ਜਿਹੜਾ ਇਨਸਾਨ ਨੂੰ ਏਨੀਆਂ ਪੀੜਾਂ ਦੇਂਦਾ॥ ਆਪਾਂ ਸਾਰੇ ਇਸ ਤਰ੍ਹਾਂ ਦੇ ਦੁਖੀ ਵਿਚਾਰਿਆਂ ਨੂੰ ਜਾਣਦੇ ਹਾਂ॥ ਪਰ ਹਰੇਕ ਕਹਾਣੀ ਦੇ ਤਿੰਨ ਪੱਖ ਹੁੰਦੇ ਹਨ॥ ਤੁਹਾਨੂੰ ਕੀ ਲਗਦਾ ਹੈ? ਆਓ ਪਹਿਲੇ ਪਾਤਰ ਨੂੰ ਮਿਲੀਏ॥

ਦੋ

ਤਾਰਾ ਸੰਨ ਉੱਨੀ ਸੌ ਸੰਤਾਲੀ ਵਿਚ ਇਸ ਹਸਤੀ ਵਿਚ ਆਇਆ॥ ਤਾਰੇ ਦਾ ਜਨਮ ਅਗੇਤਾ ਸੀ॥ ਅੱਠ ਮਹਨਿਆਂ ਬਾਅਦ ਇਸ ਦੁਨੀਆ ਵਿਚ ਆਉਣ ਕਰਕੇ ਕਮਜ਼ੋਰ ਸੀ॥ ਪਰ ਉਹਦੀ ਦਾਦੀ ਨੇ ਉਸਨੂੰ ਬਚਾ ਲਿਆ ਸੀ॥ ਬਾਲਕ ਇੱਦਾਂ ਚੀਕਿਆ ਜਿੱਦਾਂ ਵਖਤ ਆਗਿਆ ਹੋਵੇ॥ ਇਹ ਬਾਲ ਦੀ  ਮੈਂ ਮੈਂ  ਏਦਾਂ ਲੱਗਦੀ ਸੀ ਜਿਦਾਂ ਆਖਿਆਂ ਹੋਵੇ  ਮੈਨੂੰ ਆਪਣੀ ਰਾਏ ਦੇਣ ਦਿਓ! ਮੈਨੂੰ ਗੱਲ ਕਰਨ ਦਿਓ!-॥ ਇਹ ਆਵਾਜ਼ .ਗਜ਼ਬ ਨਾਲ ਭਰੀ ਪਈ ਸੀ॥ ਸੰਸਾਰ ਉਤੇ ਖਿੱਝਿਆ ਸੀ। ਕਿਉਂ ਮੈਨੂੰ ਮੇਰੇ ਟੈਮ ਤੋਂ ਪਹਿਲਾਂ ਕੁੱਖ ਵਿਚੋਂ ਕਢ ਲਿਆ? ਇਹ ਆਵਾਜ਼ ਸਦਾ ਹੀ ਕਰੋਧ ਵਿਚ ਰਹੀ॥ ਇਹ ਸੱਚ ਸੀ ਕੇ ਦਾਦੀ ਦੀ ਹਿਮਾਇਤ ਨੇ ਹੀ ਬਚਾਇਆ ਸੀ ਉਸਨੂੰ॥ ਤਾਰੇ ਦੀ ਕਿਸਮਤ ਸੀ ਕੇ ਉਹ ਕਹਿਰ ਦੇ ਵਕਤ ਜੰਮਿਆ॥ ਸੰਨ ਉੱਨੀ ਸੌ ਸੰਤਾਲੀ ਵੀ ਦਲੇਰ ਸੀ॥ ਜਨਮ ਦੇਣ ਤੋਂ ਬਾਅਦ ਮਾਂ ਪੂਰੀ ਹੋ ਗਈ ਸੀ॥ ਪੰਜ ਸਾਲ ਦੀ ਉਮਰ ਤਕ ਦਾਦੀ ਨੇ ਤਾਰਾ
ਅਤੇ ਓਹਦੇ ਭੈਣ ਭਰਾ ਨੂੰ ਪਾਲਿਆ॥ ਤਾਰਾ ਸ਼ਰੂ ਤੋਂ ਹੀ ਇਨ੍ਹਾਂ ਨਾਲ ਟੱਕਰਾਉਂਦਾ ਰਹਿੰਦਾ ਸੀ॥ ਜਦ ਦਾਦੀ ਰੱਬ ਨੂੰ ਪਿਆਰੀ ਹੋਈ ਉਸ ਵਕਤ ਕੇਵਲ ਬਾਪੂ ਹੀ ਰਹਿ ਗਿਆ ਸੀ॥ ਪਰ ਇਹ ਬਾਪੂ ਬਹੁਤ ਕਠੋਰ ਬੰਦਾ ਸੀ। ਉਸਨੇ ਤਾਰੇ ਨੂੰ ਕੌੜਾ ਪਿਆਰ ਹੀ ਦਿਤਾ॥ ਫਿਰ ਵੀ ਤਾਰਾ ਉਹਨੂੰ ਦੇਵਤਾ ਹੀ ਮੰਨਦਾ ਸੀ॥ ਦਿਲਾਂ ਦਾ ਦਰਦ ਸਭ ਨੂੰ ਅੰਨ੍ਹਾ ਕਰ ਦੇਂਦਾ ਹੈ॥ ਇੱਦਾਂ ਦਾ ਹਾਲ ਇਸ ਟੱਬਰ ਦਾ ਸੀ॥

09 Dec 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਤਿੰਨ

ਤਾਰੇ ਦਾ ਬਾਪੂ ਕੁਸੁਹਣਾ ਅਤੇ ਅਨਪੜ੍ਹ ਸੀ॥ ਪਰ ਤਾਰੇ ਦੀਆਂ ਅੱਖਾਂ ਵਿਚ ਉਹ ਫਰਿਸ਼ਤਾ ਸੀ॥ ਤਾਰਾ ਉਹਦੀਆਂ ਊਣਤਾਈਆਂ ਤੋਂ ਅੰਨ੍ਹਾ ਸੀ। ਜਦ ਵੀ ਬੱਚਾ ਪਿਤਾ ਦਾ ਪਿਆਰ ਚਾਹੁੰਦਾ ਤਾਂ ਇੱਦਾ ਹੀ ਹੁੰਦਾ ਹੈ॥ ਤਾਰੇ ਦਾ ਪਿਤਾ ਪਿੰਡ ਦਾ ਸਰਪੰਚ ਸੀ॥ ਲੋਕ ਉਸ ਤੋਂ ਡਰਦੇ ਸਨ॥ ਇਕ ਵਾਰ ਪਿੰਡ ਵਿਚ ਸਪਿਆਧਾ ਆਇਆ ਅਤੇ ਤਾਰੇ ਦੇ ਬਾਪੂ ਨੇ ਉਸਦੀ ਬੇਇਜ਼ਤੀ ਕਰ ਦਿੱਤੀ॥ ਸਪਿਆਧਾ ਆਪਣੇ ਆਪ ਨੂੰ ਹਕੀਮ ਸਮਝਦਾ ਸੀ॥ ਕਹਿੰਦਾ ਸੀ  ਮੈਂ ਜ਼ਹਿਰ ਚੂਸ ਕੇ ਕਢ ਦੇਂਦਾ ਹਾਂ। ਮਰੀਜ਼ ਠੀਕ ਕਰ ਦੇਂਦਾ ਹਾਂ - ਪਰ ਕਿਸੇ ਨੇ ਉਹਨੂੰ ਇੱਦਾਂ ਕਰਦਿਆਂ ਕਦੇ ਦੇਖਿਆ ਨਹੀਂ ਸੀ॥ ਤਾਰੇ ਦੇ ਬਾਪੂ ਨੇ ਜ਼ਿੱਦ ਵਿਚ ਉਹਨੂੰ ਮਜਬੂਰ ਕਰ ਦਿੱਤਾ॥ ਉਸ ਤੋਂ ਪਿਛੋਂ ਸਪਿਆਧਾ ਉਸ ਪਿੰਡ ਵਿਚ ਵਾਪਸ ਨਹੀਂ ਆਇਆ॥ ਤਾਰੇ ਦਾ ਬਾਪੂ ਤਰਕਵਾਦੀ ਸੀ। ਕਾਮਰੇਡ ਸੀ॥ ਪਰ ਆਪਣੀ ਚਾਲ ਢਾਲ ਵਿਚ ਰੰਗੜ ਸੀ॥ ਇਕ ਵਾਰੀ ਉਨ੍ਹਾਂ ਦੇ ਘਰ ਸਾਹਮਣੇ ਬੁੱਢੀ ਖੂਹ ’ਚੋਂ ਪਾਣੀ ਭਰਨ ਆਈ॥ ਬਾਪੂ ਨੇ ਤਾਰਾ ਨੂੰ ਸਿਖਾਇਆ ਸੀ ਕਿ ਇਹ ਖੂਹ ਸਿਰਫ ਸਾਡਾ ਹੈ॥ ਇਸ ਕਰਕੇ ਇਲਤ ਵਿਚ ਤਾਰਾ ਨੇ ਜਾਣ ਬੁਝ ਕੇ ਬੁੱਢੀ ਦੀ ਮੱਟੀ ਵਿਚ ਥੁਕ ਦਿੱਤਾ॥ ਤਾਰੇ ਦਾ ਬਾਪੂ ਬਹੁਤ ਮਾਣ ਨਾਲ ਸਭ ਨੂੰ ਇਹ ਗੱਲ ਦਸਦਾ ਸੀ॥ ਦੋਨੋ ਬਾਪ ਪੁੱਤਰ ਦੀ ਆਦਤ ਸੀ ਮੁੜ ਘਿੜ ਡੇਰਾ ਜ਼ਫਰਵਾਲਣਾ॥

ਚਾਰ

ਤਾਰਾ ਗਭਲਾ ਪੁਤ ਸੀ॥ ਇਹਦਾ ਭਰਾ ਇਸ ਤੋਂ ਵੱਡਾ ਸੀ ਅਤੇ ਭੈਣ ਛੋਟੀ॥ ਭਰਾ ਦਾ ਨਾਂ ਗੁਰਮੀਤ ਅਤੇ ਭੈਣ ਦਾ ਨਾਂ ਮਨਪ੍ਰੀਤ॥ ਗੁਰਮੀਤ ਬਾਪ ਦਾ ਅਸਲੀ ਲਾਡਲਾ ਸੀ॥ ਪਰ ਭਰਮ ਵਿਚ ਤਾਰਾ ਆਪਣੇ ਆਪ ਨੂੰ ਹੀ  ਲਡਿੱਕਾ ਸਮਝਦਾ ਸੀ॥ ਇਹ ਭੁਲੇਖਾ ਉਸਨੂੰ ਪੂਰੇ ਜੀਵਨ ਲਈ ਰਿਹਾ॥ ਸੁਚਮੁਚ ਗੁਰਮੀਤ ਨੂੰ ਸਾਰੇ ਪਸੰਦ ਕਰਦੇ ਸਨ॥ ਕੁਦਰਤ ਵਲੋਂ ਹਰੇਕ ਘਰ ਵਿਚ ਲਾਡਲੇ ਹੁੰਦੇ ਹੀ ਹਨ॥ ਬਾਪੂ ਨੂੰ ਮਨਪ੍ਰੀਤ ਤਾਂ ਕਦੇ ਵੀ ਗਿਆਤ ਨਹੀਂ ਹੋਈ॥ ਪਰ ਤਾਰਾ ਹਮੇਸ਼ਾ ਬੋਲਦਾ ਸੀ  ਪਾਪਾ ਜੀ ਮੈਨੂੰ ਬਹੁਤ ਪਿਆਰ ਕਰਦੇ ਨੇ -॥ ਇਹ ਰਾਗ ਤਾਰਾ ਨੇ ਜ਼ਿੰਦਗੀ ਭਰ ਗਾਉਣਾ ਸੀ॥ ਗੁਰਮੀਤ ਤੇ ਹਮੇਸ਼ਾ ਈਰਖਾ ਰਹਿਣੀ ਸੀ॥ ਉਹਦੇ ਨਾਲ ਹਰੇਕ ਚੀਜ਼ ਵਿਚ ਮੁਕਾਬਲਾ ਕਰਨਾ। ਉਹਨੂੰ ਫੇਲ੍ਹ ਕਰਾਉਣ ਦੀ ਕੋਸ਼ਿਸ਼ ਕਰਨੀ॥ ਭਰਾਵਾਂ ਵਿਚ ਕੋਈ ਪਿਆਰ ਨਹੀਂ ਸੀ॥ ਤਾਰਾ ਨੇ ਦੌੜਨ ਵਿਚ ਪਹਿਲਾਂ ਆਉਣਾ। ਪੜ੍ਹਾਈ ਵਿਚ ਵੀ। ਤਾਰਾ ਲੋਕਾਂ ਨੂੰ ਜੋ ਮਰਜ਼ੀ ਦਸੇ। ਪਰ ਬਾਪੂ ਨੇ ਆਪਣੇ ਮੁੰਡਿਆਂ’ਚ ਪਿਆਰ ਨਹੀਂ ਵੰਡਿਆ॥ ਦਿਲ ਵਿਚ ਤਾਰਾ ਇਹ ਗੱਲ ਜਾਣਦਾ ਵੀ ਸੀ॥ ਜਦ ਕਿਸੇ ਨੇ ਬਾਪੂ ਦੇ ਖਿਲਾਫ਼ ਬੋਲਣਾ ਤਾਰੇ ਨੂੰ ਕ੍ਰੋਧ ਆ ਜਾਂਦਾ ਸੀ॥ ਇਹ ਦਿਖਾਵਾ ਇੰਨ੍ਹੇ ਜੋਸ਼ ਨਾਲ ਦਿਖਾਉਣਾ ਕਿ ਹੌਲੀ ਹੌਲੀ ਆਪ ਵੀ ਆਪਣੀ ਜ਼ਟਲ ਮੰਨਣ ਲੱਗ ਪਿਆ॥ ਬਾਪੂ ਦੇ ਕਾਮਰੇਡ ਖ਼ਿਆਲਾਂ ਲਈ ਤਾਰਾ ਨੇ ਕੈਦਖ਼ਾਨੇ ਵਿਚ ਰਾਤ ਵੀ ਕਟੀ॥ ਬਾਪੂ ਤੇ ਗੁਰਮੀਤ ਤੋਂ ਕੁਟ ਵੀ ਖਾਧੀ॥ ਇਹ ਹਾਲ ਸੀ ਘਰ ਦਾ॥

ਪੰਜ

ਤਾਰੇ ਦਾ ਟੱਬਰ ਗ਼ਰੀਬ ਸੀ॥ ਪਾਠਸ਼ਾਲਾ ਦੀਆਂ ਫ਼ੀਸਾਂ ਵੀ ਨਹੀਂ ਪੂਰੀਆਂ ਹੁੰਦੀਆਂ ਸਨ॥ ਇਹ ਗੱਲ ਤਾਰੇ ਨੂੰ ਤੰਗ ਕਰਦੀ ਸੀ॥ ਬਾਪ ਰੁਪਏ ਖੁਣੋ ਤੰਗ ਸੀ॥ ਹੋਰ ਬੱਚਿਆਂ ਦੇ ਕਪੜੇ ਸੋਹਣੇ ਸਨ ਅਤੇ ਉਹ ਹੈ ਵੀ ਮਿਡਲ ਕਲਾਸ ਸਨ॥ ਉਨ੍ਹਾਂ ਨੂੰ ਵੇਖਤਾਰਾ ਆਪਣੇ ਆਪ ਨੂੰ ਮਿੱਟੀ ਦਾ ਭਾਂਡਾ ਸਮਝਦਾ ਸੀ ਤੇ ਉਨ੍ਹਾਂ ਨੂੰ ਕੱਚ ਦੀਆਂ ਸੁਰਾਈਆਂ॥ ਪਰ ਤਾਰਾ ਸਖ਼ਤ ਕਮਾਈਆਂ ਕਰਕੇ ਮਾਲਦਾਰ ਬਣਨਾ ਚਾਹੁੰਦਾ ਸੀ॥ ਇਹ ਵੀ ਦੂਜੇ ਮੁੰਡਿਆਂ ਵਰਗਾ ਬਣ ਸਕਦਾ ਸੀ॥ ਸੱਚਮੁਚ ਤਾਰਾ ਇਸ ਕਰਕੇ ਹੀਣ ਭਾਵਨਾ ਸੀ। ਪਰ ਇਹਨੇ ਪੱਕਾ ਇਰਾਦਾ ਬਣਾ ਲਿਆ ਸੀ ਕਿ ਜ਼ਿੰਦਗੀ ਦਾ ਮਿਆਰ ਸੁਧਾਰਨਾ ਹੈ॥ ਉਪਰੋਂ ਘਰ ਦੇ ਹਾਲਾਤ ਔਖੇ ਸਨ॥ ਛੇ ਮਹੀਨਿਆਂ ਲਈ ਬਾਪ ਠੀਕ ਸੀ। ਫਿਰ ਛੇ ਮਹੀਨਿਆਂ ਲਈ ਗੜਬੜ ਕਰਨ ਲੱਗ ਪੈਂਦਾ ਸੀ॥ ਇਸ ਦੁਪਿਆਰੇ ਮੁੰਡੇ ਲਈ ਘਰ ਦੋਜ਼ਖ ਬਰਾਬਰ ਸੀ॥ ਬਾਪ ਦਾ ਦੌਰਾ ਸਭ ਨੂੰ ਖ਼ਰਾਬ ਕਰਦਾ ਸੀ॥ ਤੁਸੀਂ ਦਸੋ ਕੀ ਸਾਰੇ ਪੰਜਾਬੀ ਬਾਪ ਪਾਗਲ ਹਨ? ਤਾਰਾ ਹੀ ਕੁੱਟ ਖਾਂਦਾ ਸੀ॥ ਬਾਪੂ ਦੀ ਆਦਤ ਸੀ ਕਿ ਪਿੰਡ ਵਿਚ ਟੱਬਰ ਦੀ ਬੇਇਜ਼ਤੀ ਕਰਾਉਣੀ॥ ਲੋਕਾਂ ਵਿਚ ਇਵੇਂ ਭੌਂਕਦਾ ਸੀ। ਜਿਵੇਂ ਕੋਈ ਨਹਿਸ਼ ਹੂਰ ਚੀਕਦੀ ਹੋਵੇ॥

09 Dec 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਤਾਰੇ ’ਤੇ ਜਵਾਨੀ ਆ ਗਈ ਤੇ ਦਸਵੀਂ ਤਕ ਪਹੁੰਚ ਗਿਆ॥ ਤਾਰਾ ਗਣਿਤ ਵਿਦਿਆ ਵਿਚ ਹੁਸ਼ਿਆਰ ਸੀ॥ ਦਿਮਾਗ਼ ਤੋਂ ਤੇਜ਼ ਸੀ॥ ਗੁੱਸੇ ਵਿਚ ਵੀ ਤੇਜ਼ ਸੀ॥ ਨੇਪੋਲੀਅਨ ਵਾਂਗੂੰ ਨਿੱਕਾ ਸੀ ਅਤੇ ਨੇਪੋਲੀਆਨ ਵਾਂਗੂੰ ਲੜਾਕਾ ਵੀ॥ ਅਗੇਤੇ ਜਨਮ ਕਰਕੇ ਤਾਰਾ ਨਿੱਕਾ ਸੀ॥ ਕੀ ਪਤਾ ਲੜਾਕਾ ਤਾਂ ਸੀ ਕਿਉਂਕਿ ਉੱਨੀ ਸੌ ਸੰਤਾਲੀ ਦੇ ਪਾੜ ਵਿਚ ਦੁਨੀਆ ’ਚ ਆਇਆ ਸੀ॥ ਉਸ ਵੇਲੇ ਪੰਜਾਬ ਦੇ ਨਸੀਬਾਂ ਨੇ ਪੰਜਾਬ ਦੀ ਛਾਤੀ ਚੀਰ ਦਿਤੀ ਸੀ॥ ਤਾਰੇ ਦੇ ਜਮਾਤੀ ਉਸ ਤੋਂ ਡਰਦੇ ਸਨ ਪਰ ਉਹ ਆਪ ਮਾਸਟਰ ਦਾ ਲਡਿੱਕਾ ਸੀ॥ ਆਪਣੇ ਆਪ ਨੂੰ ਬਹੁਤ ਹੁਸ਼ਿਆਰ ਸਮਝਦਾ ਸੀ॥ ਗੁਰਮੀਤ ਨੂੰ ਭੋਲਾ ਸਮਝਦਾ ਸੀ॥ ਇਹ ਜਵਾਕ ਹੰਕਾਰ ਨਾਲ ਭਰਿਆ ਪਿਆ ਸੀ॥ ਸਿਰਫ਼ ਇਕ ਮੁੰਡਾ ਤਾਰੇ ਤੋਂ ਨਹੀਂ ਡਰਦਾ ਸੀ॥ ਉਸ ਮੁੰਡੇ ਦਾ ਨਾਂ ਮੇਜਰ ਸੀ॥ ਸਾਰੇ ਮੁੰਡੇ ਖੁੰਡੇ ਮੇਜਰ ਤੋਂ ਡਰਦੇ ਸਨ॥ ਤਾਰਾ ਵੀ ਉਸ ਤੋਂ ਪਰੇ ਰਹਿੰਦਾ ਸੀ॥

ਤਾਰੇ ਦੀ ਨੀਤੀ ਚੰਗੀ ਸੀ।ਕਿਉਂਕਿ ਮੇਜਰ ਅੜ੍ਹਬ ਸੀ॥ ਪਰ ਦੋਨਾਂ ਦੇ ਸਿੰਗ ਮਿਲਣੇ ਸਨ। ਨਾਲੇ ਨਤੀਜਾ ਤਾਰੇ ਦੇ ਖ਼ਿਲਾਫ਼ ਜਾ ਸਕਦਾ ਸੀ॥ਇਸ ਤੋਂ ਦਸ ਸਾਲ ਬਾਅਦ ਮੇਜਰ ਸ਼ਿਮਲੇ ਦੇ ਆਲੇ ਦੁਆਲੇ ਸਮੂਰਾਂ ਨੂੰ ਭਾਲਦਾ ਸੀ॥ ਜੰਗਲਾਂ ਵਿਚ ਕੋਈ ਮੁਕਾਬਲੇ ਦਾ ਨਤੀਜਾ ਸੀ॥ ਕਹਿਣ ਦਾ ਮਤਲਬ ਲੜਾਈ ਤੋਂ ਬਾਅਦ ਸਾਰੇ ਪਾਸੇ ਲਾਸ਼ਾਂ ਸਨ॥ ਸਾਰੇ ਪਾਸੇ ਮੁਰਦੇ ਨਜ਼ਰ ਆਉਂਦੇ ਸਨ॥ ਪੁਿਲਸ ਨੂੰ ਦਸਣ ਦੀ ਥਾਂ ਲਾਸ਼ਾਂ ਦੀ ਫਰੋਲਾ ਫਰਾਲੀ ਕਰਕੇ ਇਕ ਲਾਸ਼ ਨਾਲ ਅਟੈਚੀ ਲਭ ਲਿਆ। ਜਿਸ ਵਿਚ ਪੈਸੇ ਸਨ॥ ਉਹਨੇ ਅਟੈਚੀ ਰੱਖ ਲਿਆ ਜਿਸ ਵਿਚ ਇਕ ਲੱਖ ਰੁਪਏ ਸਨ॥ ਇਕ ਬੰਦਾ ਜਿਉਂਦਾ ਸੀ॥ ਉਹਨੇ ਪਾਣੀ ਲਈ ਆਖਿਆ॥ ਬੰਦੇ ਦੇ ਪੈਰ ਕਬਰ ਵਿਚ ਲਟਕਦੇ ਸਨ॥ ਮੇਜਰ ਨੇ ਉੱਤਰ ਦਿਤਾ- ਮੇਰੇ ਕੋਲ ਪਾਣੀ ਨਹੀਂ ਹੈ- ਅਤੇ ਉਥੋਂ ਚਲਾ ਗਿਆ॥ ਅੱਧੀ ਰਾਤ ਉਹਦੀ ਜ਼ਮੀਰ ਨੇ ਉਹਨੂੰ ਕਿਹਾ  ਬੰਦੇ ਨੂੰ ਪਾਣੀ ਦੇ।ਬੰਦੇ ਨੂੰ ਪਾਣੀ ਦੇ -॥ ਮੇਜਰ ਉਸ ਥਾਂ ’ਤੇ ਹਨੇਰੇ ਵਿਚ ਵਾਪਸ ਗਿਆ॥ ਪਰ ਉਹ ਆਦਮੀ ਤਾਂ ਪੂਰਾ ਹੋ ਗਿਆ ਸੀ॥ ਡਾਕੂਆਂ ਨੇ ਉਹਨੂੰ ਵੇਖ ਲਿਆ ਸੀ॥ ਇਕ ਨਿਰਦਈ ਘਾਤਕ ਨੇ ਉਹਦਾ ਪਿੱਛਾ ਕੀਤਾ॥ ਇਸ ਗਬੱਰ ਨੇ ਮੇਜਰ ਨੂੰ ਮਾਰ ਦਿੱਤਾ॥ ਇਹ ਹੈ ਲਾਲਚ ਦਾ ਨਤੀਜਾ॥ ਜੇ ਤਾਰੇ ਨੂੰ ਇਸ ਬਾਰੇ ਪਤਾ ਹੁੰਦਾ ਤਾਂ ਕੀ ਪਤਾ ਪੈਸਿਆਂ ਨਾਲ ਘੱਟ ਪਿਆਰ ਕਰਦਾ ॥ ਪਰ ਤਾਰਾ ਬਹੁਤ ਜ਼ਿੱਦੀ ਸੀ॥
ਕੇ ਤਾਰਾ ਖੁਨਸ ਜਾਂਦਾ ਸੀ॥ ਉਹਨਾਂ ਵਰਗਾ ਬਣਨਾ ਚਾਹੁੰਦਾ ਸੀ॥
ਦਸਵੀਂ ਤੋਂ ਬਾਅਦ ਤਾਰਾ ਨੇ ਕਾਲਜ ਵਿਚ ਟੀਚੰਗ ਕੋਰਸ ਕੀਤਾ॥ ਉਹ ਗਣਿਤ ਵਿਦਿਆ ਵਿਚ ਤੇਜ਼ ਸੀ। ਇਸ ਲਈ ਕਾਲਜ ਵਿਚ ਪੜ੍ਹਾਉਣ ਲੱਗ ਪਿਆ॥ ਉਹ ਖ਼ੁਸ਼ ਸੀ॥ ਪਰ ਇਕ ਸ਼ਗਿਰਦ ਉਸ ਨੂੰ ਟਕਰਿਆ॥ ਨਿਤ ਨਿਤ ਉਹ ਮੁੰਡਾ ਤਾਰੇ ਦਾ ਮਖ਼ੌਲ ਕਰਦਾ ਸੀ॥ ਗੁੱਸੇ ਵਿਚ ਉਸ ਨੂੰ ਤਾਰਾ ਨੇ ਭੰਨ ਦਿੱਤਾ॥ ਉਹ ਆਪਣੇ ਗੁਸੇ ਨੂੰ ਸੰਭਾਲਣਾ ਨਹੀਂ ਜਾਣਦਾ ਸੀ॥ ਇਹ ਹਰੇਕ ਚੀਜ਼ ਦਾ ਪਹਿਲਾ ਜਵਾਬ ਸੀ॥ ਮੈਂ ਤੁਹਾਨੂੰ ਦਿਖਾ ਦੇਂਦਾ ਹਾਂ॥

09 Dec 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

 ਮਿਠਿਆਈ ਵਾਲੀ ਦੁਕਾਨ ਵਿਚ ਗਿਆ॥ ਹਲਵਾਈ ਨੇ ਉਵੇਂ ਪੁਛਿਆ- ਹੋਰ ਜਨਾਬ। ਹਾਲ ਚਾਲ ਸੁਨਾਓ-
ਤਾਰਾ ਨੇ ਉਹਨੂੰ ਡਰਾਉਣੀ ਨਜ਼ਰ ਨਾਲ ਕਿਹਾ।
- ਤੈਨੂੰ ਮੇਰੇ ਹਾਲ ਚਾਲ ਨਾਲ ਕੀ ਲੈਣਾ ਦੇਣਾ?-
- ਭਾਜੀ ਮੈਂ ਤਾਂ ਵੈਸੇ ਪੁਛਿਆ ਸੀ-
- ਵੈਸੇ ਕਿਉਂ? ਤੇਰਾ ਕੰਮ ਹੈ ਮਿੱਠਾਈ ਬਣਾਉਣਾ-
- ਫਿਰ ਦਿਓ ਆਰਡਰ -
- ਇਕ ਕਿਲੋ ਲੱਡੂ -
- ਠੀਕ ਹੈ -
- ਕਿਵੇਂ ਠੀਕ?-
- ਮਤਲਬ ਮੈਂ ਤੁਹਾਨੂੰ ਲੱਡੂ ਦੇਂਦਾ ਹਾਂ-
- ਮੇਰਾ ਹਾਲ ਕਿਉਂ ਪੁਛਿਆ ਸੀ?-
- ਭਰਾ ਜੀ -
- ਤੂੰ ਮੇਰਾ ਭਰਾ ਨਹੀਂ ਐਂ - ਫਿਰ ਅੱਖਾਂ ਕਢ ਕੇ ਬੋਲਿਆਦੁਕਾਨ ਕਦੋਂ ਬੰਦ ਕਰਦੈਂ?
- ਸ਼ਾਮ ਨੂੰ-
- ਕਿਹੜੇ ਟੈਮ?-
- ਘਰ ਜਾਣ ਵਾਲੇ-
- ਇਹ ਟੈਮ ਨ੍ਹੀ ਐ। ਮੈਂ ਪੁਛਿਆ ਕਿਹੜੇ ਟੈਮ? ਉੱਲੂ -
- ਸਰ। ਇੱਦਾਂ ਕਿਉਂ ਗੱਲ ਕਰਦੇ ਹੋ? ਮੇਰੀ ਦੁਕਾਨ ਵਿਚੋਂ-
- ਤੇਰੀ ਦੁਕਾਨ?- ਤਾਰਾ ਨੇ ਉਹਦੀ ਗੱਲ ਨੂੰ ਖੰਡਿਤ ਕੀਤਾ॥
- ਮੇਰੇ ਸਹੁਰੇ ਦੀ ਹੈ-
- ਅੱਛਾ ਇਸ ਬਿਸਨੈਸ ਵਿਚ ਵਿਆਹ ਕਰਾ ਕੇ ਆਉਣਾ ਪਿਆ ਤੈਨੂੰ॥-
- ਇਹ ਤੇਰਾ ਬਿਸਨੈਸ ਨਹੀਂ ਹੈ-
- ਜਿੱਦਾਂ ਮੇਰਾ ਹਾਲ ਪੁੱਛਣਾ ਤੇਰਾ ਕੰਮ ਨਹੀਂ ਹੈ-॥ ਤਾਰੇ ਨੇ ਹਲਵਾਈ ਨੂੰ ਅੱਖਾਂ’ਚ ਗੁਸਾ ਦਿਖਾਇਆ॥ ਹਲਵਾਈ ਨੂੰ ਤਾਰਾ ਦੈਂਤ ਜਾਪਿਆ॥ ਓਹਨੇ ਪੈਸੇ ਮੰਗ ਕੇ ਲੱਡੂ ਓਹਨੂੰ  ਫੜਾ ਦਿੱਤੇ॥ ਤਾਰਾ ਬਾਜ਼ ਵਾਂਗੂੰ ਹਲਵਾਈ ਵੱਲ ਵੇਖੀ ਗਿਆ॥ ਓਹਦੀ ਤਕਣੀ ਤੋਂ ਇਊਂ ਜਾਪਦਾ ਸੀ ਜਿੱਦਾਂ ਓਹ ਸ਼ਿਕਾਰ ਕਰਨ ਲੱਗਾ ਹੋਵੇ॥ ਤਾਰੇ ਦੇ ਹੌਲੀ ਦੇਣੀ ਬੋਲੇ ਅੱਖਰਾਂ ਵਿੱਚ ਜ਼ਬਰਦਸਤ ਅਸਰ ਸੀ।ਕਹਿਣ ਦਾ ਮਤਲਬ ਜਿੱਦਾਂ ਕੋਈ ਪਿਸਤੌਲ ਦੇ ਖ਼ਾਮੋਸ਼ ਵੇਲਨ ਨਾਲ ਗੋਲੀਆਂ ਮਾਰੀਆਂ ਸੀ ਉਂਝ ਹੀ ਭੋਲੀ ਅਵਾਜ਼ ਦਾ ਅਸਰ ਸੀ॥ ਚੁੱਪ ਹੋ ਕੇ ਦੋਨੋ ਖੜ੍ਹੇ ਸਨ॥
- ਤੂੰ ਕਦੀ ਸ਼ਰਤ ਲਾਈ ਏ ਸਿੱਕੇ ਸੁੱਟਣ ਦੀ?-
- ਭਰਾਵਾ ਮੈਂ ਜੂਏਬਾਜ਼ ਨਹੀਂ ਹਾਂ॥ ਬਸ ਤੈਨੂੰ ਮਿੱਠਆਈ ਮਿਲ ਗਈ॥ ਹੁਣ ਤੂੰ ਜਾਹ-

-  ਗਾਹਕ ਨਾਲ ਇੱਦਾਂ ਨਹੀਂ ਬੋਲੀ ਦਾ- ਮੌਤ ਵਰਗੀ ਮੁਸਕਰਾਹਟ ਨਾਲ ਕਿਹਾ॥ ਫੇਰ  ਤੀਂ ਬੁਲਾ-॥
- ਮੈਂ ਨਹੀਂ ਬੁਲਾਉਣਾ-॥ ਘਬਰਾਏ ਹਲਵਾਈ ਨੇ ਜਵਾਬ ਦਿਤਾ॥
- ਬੁਲਾ !-॥
- ਕੀ ਚੀਜ਼ ਲਈ ਬੁਲਾਉਂਦੈਂ?-
- ਸਭ ਕੁਝ ਲਈ। ਬੁਲਾ। ਸਿਰ ਕੇ ਦੁਮ-
- ਤੂੰ ਤਾਂ ਅਜਬ ਆਦਮੀ ਆਂ- ਫਿਰ ਹੌਂਸਲੇ ਨਾਲ ਕਿਹਾ- ਨਿਕਲ ਬਾਹਰ-॥
- ਸਿਰ ਕੇ ਪੁੱਛਲ਼?- ਤਾਰੇ ਦੀ ਠੰਢੀ ਨਜ਼ਰ ਨੇ ਹਵਲਦਾਰ ਦਾ ਦਿਲ ਠਾਰ ਦਿਤਾ॥ ਤਾਰਾ ਨੇ ਸਿੱਕਾ ਮੇਜ਼ ’ਤੇ ਧਰ ਦਿਤਾ॥ ਉਸਦੇ ਉੱਤੇੇ ਤਲ਼ੀ॥ ਦੁਕਾਨ ਵਾਲਾ ਚਾਹੁੰਦਾ ਸੀ ਕਿ ਇਹ ਪਾਗਲ ਜਾਵੇ॥ ਕੁਝ ਇਸ ਕਰਕੇ ਤੇ ਕੁਝ ਡਰ ਤੋਂ ( ਕਿਉਂ ਇਹ ਬੰਦਾ ਖੂਨੀ ਵੀ ਹੋ ਸਕਦਾ ਹੈ) ਬੋਲਿਆ- ਸਿਰ-॥
- ਸ਼ਾਬਾਸ਼- ਤਲ਼ੀ ਦੇ ਥਲੇ ਸਿਰ ਹੀ ਸੀ॥-ਹੁਣ ਤੈਨੂੰ ਸਭ ਕੁਝ ਮਿਲ ਗਿਆ- ਭੂਤ ਵਰਗਾ ਮੁਸਕਾਨ ਤਾਰੇ ਦੇ ਲਬਾਂ ’ਤੇ ਸੀ॥ ਸਿੱਕਾ ਹਵਲਦਾਰ ਨੂੰ ਦੇ ਦਿਤਾ॥ ਜਦ ਤਕ ਬੰਦਾ ਆਪਣੀ ਜੇਬ ਵਿਚ ਪਾਉਣ ਲੱਗਾ। ਤਾਰਾ ਨੇ ਕਿਹਾ  ਨਾ ਬਾਬਾ ਨਾ। ਇਹ ਬਹੁਤ ਖ਼ਾਸ ਸਿੱਕਾ ਏ॥ ਤਾਰੀਖ ਦੇਖ। ਸੰਨ ਉੱਨੀ ਸੌ ਸੰਤਾਲੀ॥ ਇਸ ਸਿੱਕਾ ਨੇ ਬਹੁਤ ਔਖੀ ਸਫਰ ਝੱਲੀ ਤੇਰੇ ਕਬਜ਼ੇ ਹੋਣ॥ ਸੰਭਾਲ ਕੇ ਰਖ-॥

ਇਹ ਸਭ ਤੁਹਾਨੂੰ ਕਿਉਂ ਦਿਖਾਇਆ? ਤੁਹਾਨੂੰ ਹੁਣ ਪਤਾ ਲਗਿਆ ਕਿ ਤਾਰੇ ਦਾ ਦਿਮਾਗ਼ ਕਿੰਨਾ ਹਿਲਿਆ ਸੀ॥ ਤਾਰੇ ਅਤੇ ਹਵਾਲਦਾਰ ਦੀ ਗੱਲ ਦੱਸ ਤੁਹਾਨੂੰ ਅਜੀਬ ਲੱਗਦੀ ਹੋਵੇਗੀ॥ ਪਰ ਤਾਰੇ ਦੇ ਸੁਆਲ ਪਾਗਲ ਦੇ ਨਿਸ਼ਾਨ ਹਨ॥ਖਤਰਨਾਕ ਬੰਦੇ ਦੀ ਵੀ ਨਿਸ਼ਾਨੀ ਹੈ॥ ਤਾਰਾ ਕਿਸੇ ਨਾਲ ਪੰਗਾ ਲੈਣ ਤੋਂ ਪਹਿਲਾਂ ਸਿੱਕਾ ਸੁਟਦਾ ਸੀ॥ ਜੇ ਇਹਦੇ ਹਿਸਾਬ ਨਾਲ ਦੂਜਾ ਆਦਮੀ ਹਾਰ ਜਾਂਦਾ ਤਾਂ ਉਸ ਆਦਮੀ ਨੂੰ ਕੁੱਟਣ ਲੱਗ ਪੈਂਦਾ ਸੀ॥ ਇਹ ਅਜੀਬ ਤਰੀਕਾ ਬਾਲ ਬਚਿਆਂ ਉੱਤੇ ਵੀ ਵਰਤਦਾ ਸੀ॥ ਸਿੱਕੇ ਦੇ ਫੈਸਲੇ ਨਾਲ ਬਹੁਤ ਕੁਝ ਕਰਦਾ ਸੀ॥ ਪਾਠਕ ਜੀ ਅਸੀਂ ਤਾਂ ਹੋਰ ਪਾਸੇ ਤੁਰ ਪਏ॥ ਅੱਛਾ। ਕਥਾ ਵੱਲ ਵਾਪਸ ਚਲੀਏ॥

ਕਾਲਜ ਵਿਚ ਤਾਰੇ ਦੀ ਮੁਲਾਕਾਤ ਇਕ ਟੀਚਰ ਨਾਲ ਹੋਈ॥ ਟੀਚਰ ਦਾ ਨਾਂ ਕਵਿਤਾ ਸੀ॥ ਤਾਰਾ ਨੇ ਉਸ ਵੱਲ ਬਹੁਤਾ ਧਿਆਨ ਨਹੀਂ ਦਿਤਾ॥ ਪਰ ਫੈਸਲਾ ਤਾਂ ਉਪਰ ਹੋ ਰਿਹਾ ਸੀ॥

ਚਲਦਾ...
    

09 Dec 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

bahut hi wadhia,,,jio,,,

09 Dec 2011

BS Dhaliwal Balwinder Singh
BS Dhaliwal
Posts: 5
Gender: Male
Joined: 14/Oct/2011
Location: Mansa
View All Topics by BS Dhaliwal
View All Posts by BS Dhaliwal
 

nice wording...

09 Dec 2011

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਬਹੁਤ ਵਧੀਆ

17 Dec 2011

Reply