|
|
|
|
|
|
Home > Communities > Punjabi Poetry > Forum > messages |
|
|
|
|
|
|
ਰੂਹ ਦੀ ਪਿਆਸ |
ਰੂਹ ਦੀ ਪਿਆਸ
ਮੇਰਾ ਰੋਮ ਰੋਮ ਮਹਿਸੂਸ ਕਰੇ,
ਤੂੰ ਹਰ ਦਮ ਨੇੜੇ ਤੇੜੇ ਹੈਂ,
ਬੰਦ ਨੈਣਾਂ 'ਤੇ ਚਿੰਤਨ ਵਿਚ,
ਜਾਂ ਵੱਸਦਾ ਦਿਲ ਦੇ ਵਿਹੜੇ ਹੈਂ |
ਤੂੰ ਰਮਿਆ ਵਿਚ ਕਲਬੂਤ ਮੇਰੇ,
ਜਿਉਂ ਫੁੱਲ ਅੰਦਰ ਖੁਸ਼ਬੋ ਹੋਵੇ,
ਜਾਂ ਜਲ ਵਿਚ ਜਿਉਂ ਨਿਰਮਲਤਾ,
ਧੁੱਪ ਵਿਚ ਨਿੱਘ ਤੇ ਲੋਅ ਹੋਵੇ |
ਇਹ ਸਿੱਲ੍ਹੀ ਹਵਾ ਅਹਿਸਾਸਾਂ ਦੀ,
ਕਿਸੇ ਜੁਗਤੀਂ ਰੂਪ ਵਟਾ ਜਾਵੇ,
ਇੱਕ ਬੂੰਦ ਹਕੀਕਤ ਹੋ ਕਰਕੇ,
ਇਸ ਰੂਹ ਦੀ ਪਿਆਸ ਬੁਝਾ ਜਾਵੇ |
ਸੁਆਸਾਂ ਦੇ ਫੁੱਲ ਮੈਂ ਅਰਪ ਦਿਆਂ,
ਜੇ ਇੱਕ ਵਰੀ ਦਰਸ ਦਿਖਾ ਜਾਵੇ,
ਕੋਈ ਗ਼ਮ ਨਹੀਂ ਫਿਰ ਵਕਤ ਰੁਕੇ,
ਜਾਂ ਜਿੰਦ ਬਗੀਆ ਮੁਰਝਾ ਜਾਵੇ |
ਜਗਜੀਤ ਸਿੰਘ ਜੱਗੀ
ਰੂਹ ਦੀ ਪਿਆਸ
ਮੇਰਾ ਰੋਮ ਰੋਮ ਮਹਿਸੂਸ ਕਰੇ,
ਤੂੰ ਹਰ ਦਮ ਨੇੜੇ ਤੇੜੇ ਹੈਂ,
ਬੰਦ ਨੈਣਾਂ 'ਤੇ ਚਿੰਤਨ ਵਿਚ,
ਜਾਂ ਵੱਸਦਾ ਦਿਲ ਦੇ ਵੇਹੜੇ ਹੈਂ |
ਤੂੰ ਰਮਿਆ ਵਿਚ ਕਲਬੂਤ ਮੇਰੇ,
ਜਿਉਂ ਫੁੱਲ ਅੰਦਰ ਖੁਸ਼ਬੋ ਹੋਵੇ,
ਜਲ ਵਿਚ ਹੈ ਜਿਉਂ ਨਿਰਮਲਤਾ,
ਜਾਂ ਧੁੱਪ ਵਿਚ ਨਿੱਘ ਤੇ ਲੋਅ ਹੋਵੇ |
ਇਹ ਸਿੱਲ੍ਹੀ ਹਵਾ ਅਹਿਸਾਸਾਂ ਦੀ,
ਕਿਸੇ ਜੁਗਤੀਂ ਰੂਪ ਵਟਾ ਜਾਵੇ,
ਇੱਕ ਬੂੰਦ ਹਕੀਕਤ ਹੋ ਕਰਕੇ,
ਇਸ ਰੂਹ ਦੀ ਪਿਆਸ ਬੁਝਾ ਜਾਵੇ |
ਸੁਆਸਾਂ ਦੇ ਫੁੱਲ ਮੈਂ ਅਰਪ ਦਿਆਂ,
ਜੇ ਇੱਕ ਵਰੀ ਦਰਸ ਦਿਖਾ ਜਾਵੇ,
ਕੋਈ ਗ਼ਮ ਨਹੀਂ ਫਿਰ ਵਕਤ ਰੁਕੇ,
ਜਾਂ ਜਿੰਦ ਬਗੀਆ ਮੁਰਝਾ ਜਾਵੇ |
ਜਗਜੀਤ ਸਿੰਘ ਜੱਗੀ
Notes: ਕਲਬੂਤ - ਸ਼ਰੀਰ, ਬਦਨ; ਬਗੀਆ - ਫੁਲਵਾੜੀ, ਬਗੀਚੀ|
|
|
14 May 2015
|
|
|
|
bahut khoob sir ji.....yaar da cheta mann tarfee
|
|
14 May 2015
|
|
|
|
"ਰੂਹ ਦੀ ਪਿਆਸ" , ਪਿਆਸ ਨੂੰ , ਮਿਲਣ ਦੀ ਆਸ ਨੂੰ, ਬਹੁਤ ਵਧੀਆ ਢੰਗ ਨਾਲ ਬਿਆਂ ਕਰਦੀ ਏ,
ਜੋ ਐਨਾ ਨੇੜੇ ਹੋਵੇ ਜਿੰਨਾ ਕੁ ਫੁੱਲ ਖੁਸ਼ਬੂ ਦੇ ਨੇੜੇ, ਉਸ ਦੀ ਦੂਰੀ, ੳੁਸ ਲੲੀ ਤਾਂਘ , ਬਹੁਤ ਹੀ ਖੂਬਸੂਰਤ
ਖਾਸ ਤੋਰ ਤੇ,
"ਇਹ ਸਿੱਲ੍ਹੀ ਹਵਾ ਅਹਿਸਾਸਾਂ ਦੀ,
ਕਿਸੇ ਜੁਗਤੀਂ ਰੂਪ ਵਟਾ ਜਾਵੇ "
ਸ਼ੇਅਰ ਕਰਨ ਲਈ ਸ਼ੁਕਰੀਆ ਜੀ।
|
|
14 May 2015
|
|
|
|
|
Beautiful Poem Sir ji . . .
TFS
|
|
15 May 2015
|
|
|
|
|
ਬਹੁਤ ਹੀ ਅਦਭੁਤ EHSSAS....ਬੜੀ ਹੀ ਨਿਰਮਲ ਪਿਯਾਸ .......ਲਾਜਵਾਬ SIR
|
|
15 May 2015
|
|
|
|
ਸ਼ੁਕਰੀਆ ਗੁਰਪ੍ਰੀਤ ਬਾਈ ਜੀ, ਆਪਨੇ ਆਪਣੇ ਕੀਮਤੀ ਸਮੇਂ ਚੋਂ ਕੁਝ ਪਲ ਇਸ ਕਿਰਤ ਤੇ ਨਜ਼ਰਸਾਨੀ ਲਈ ਲਾਏ |
ਜਿਉਂਦੇ ਵੱਸਦੇ ਰਹੋ |
ਸ਼ੁਕਰੀਆ ਗੁਰਪ੍ਰੀਤ ਬਾਈ ਜੀ, ਆਪਨੇ ਆਪਣੇ ਕੀਮਤੀ ਸਮੇਂ ਚੋਂ ਕੁਝ ਪਲ ਇਸ ਕਿਰਤ ਤੇ ਨਜ਼ਰਸਾਨੀ ਲਈ ਲਾਏ |
ਜਿਉਂਦੇ ਵੱਸਦੇ ਰਹੋ |
|
|
15 May 2015
|
|
|
|
ਕੋਮਲ ਜੀ ਸ਼ੁਕਰੀਆ | ਆਪ ਨੇ ਹਮੇਸ਼ਾ ਦੀ ਤਰਾਂ ਸਮਾਂ ਕੱਢਕੇ ਕਿਰਤ ਦਾ ਮਾਣ ਕੀਤਾ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |
ਕੋਮਲ ਜੀ ਸ਼ੁਕਰੀਆ | ਆਪ ਨੇ ਹਮੇਸ਼ਾ ਦੀ ਤਰਾਂ ਸਮਾਂ ਕੱਢਕੇ ਕਿਰਤ ਦਾ ਮਾਣ ਕੀਤਾ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |
|
|
27 May 2015
|
|
|
|
ਬਾ-ਕਮਾਲ ਲਿਖਿਆ ਹੈ,,,ਇੱਕ ਇੱਕ ਸ਼ਬਦ ਬਹੁਤ ਹੀ ਸੋਹਣੇ ਤਰੀਕੇ ਨਾਲ ਪਰੋਇਆ ਹੈ ਅਤੇ ਵਿਸ਼ਾ ਵੀ ਬਹੁਤ ਅਹਿਮ ਚੁਣਿਆ ਹੈ,,,GOD BLESS YOU,,,Sir g.
|
|
14 May 2016
|
|
|
|
|
|
|
|
|
|
|
|
|
|
|
|
|