Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹ ਮੁਮਕਿਨ ਨਹੀਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਇਹ ਮੁਮਕਿਨ ਨਹੀਂ

Note:- ਕਦੀ ਕਦੀ ਮਨੁੱਖ ਜਿਸਨੂੰ ਬਹੁਤ ਚਾਹੁੰਦਾ ਹੈ, ਜਿਸਤੋਂ ਦੂਰ ਨਹੀਂ ਰਹਿ ਸਕਦਾ, ਜਿਸਦੇ ਦੂਰ ਹੋਣ ਤੇ ਉਹ ਬਾਰ ਬਾਰ ਉਸਨੂੰ ਯਾਦ ਕਰਦਾ ਹੈ। ਬਾਰ ਬਾਰ ਰੋਣਦਾ ਹੈ, ਉਸਦੀ ਉਡੀਕ ਕਰਦਾ ਹੈ, ਕਿ ਕਦ ਸਮਾਂ ਬਣੇ ਤੇ ਉਸਦਾ ਵਿਚਰਿਆ ਉਸਨੂੰ ਦੁਬਾਰਾ ਮਿਲੇ। ਹੇਠ ਲਿਖੀ ਕਵਿਤਾ ਵੀ ਅਜਿਹੇ ਦਰਦ ਨੂੰ ਬਿਆਨ ਕਰਦੀ ਹੈ।

 

ਭੁੱਲ ਜਾਵਾ ਜੱਗ ਸਾਰਾ, ਇਹ ਮੁਮਕਿਨ ਤਾਂ ਹੈ !!
ਪਰ ਭੁੱਲ ਜਾਵਾ ਮੈਂ ਤੈਨੂੰ, ਇਹ ਮੁਮਕਿਨ ਨਹੀਂ !!

ਪਿਆਰ ਤੇਰੇ ਵਿਚ ਛੱਲਾ ਹੋਇਆ !!
ਭੀੜ ਵਿਚ ਵੀ ਹਾਂ ਕਲਾ ਹੋਇਆ !!
ਪ੍ਰੇਮ ਦਾ ਅਜਿਹਾ ਰੋਗ ਚੜ੍ਹਿਆ ਏ ਮੈਨੂੰ,
ਜਿਸ ਦਾ ਹੁਣ ਇਲਾਜ ਸੰਭਵ ਨਹੀਂ !!

ਭੁੱਲ ਜਾਵਾ ਜੱਗ ਸਾਰਾ, ਇਹ ਮੁਮਕਿਨ ਤਾਂ ਹੈ !!
ਪਰ ਭੁੱਲ ਜਾਵਾ ਮੈਂ ਤੈਨੂੰ, ਇਹ ਮੁਮਕਿਨ ਨਹੀਂ !!

ਕਿੰਨਾ ਸਮਾਂ ਲੰਘ ਗਿਆ, ਤੈਨੂੰ ਯਾਦ ਕਰਦਿਆਂ !!
ਕਿੰਨਾ ਸਮਾਂ ਲੰਘ ਗਿਆ,
ਰੱਬ ਅੱਗੇ ਫ਼ਰਿਆਦ ਕਰਦਿਆਂ !!
ਇੱਕ ਅਜਿਹੇ ਰਾਹ ਤੇ ਤੁਰ ਰਿਹਾ ਹਾਂ ਮੈਂ,
ਅਗਾਂਹ ਤਾਂ ਹੈ ਜਿਸ ਦਾ ਪਿੱਛਾ ਨਹੀਂ !!

ਭੁੱਲ ਜਾਵਾ ਜੱਗ ਸਾਰਾ, ਇਹ ਮੁਮਕਿਨ ਤਾਂ ਹੈ !!
ਪਰ ਭੁੱਲ ਜਾਵਾ ਮੈਂ ਤੈਨੂੰ, ਇਹ ਮੁਮਕਿਨ ਨਹੀਂ !!

ਕਦੀ ਤਾਂ ਹੋਵੇਗੀ ਮੁਲਾਕਾਤ
ਬੱਸ ਇਸੀ ਉਮੀਦ ਵਿਚ ਜੀ ਰਿਹਾ ਹਾਂ !!
ਪਲ ਪਲ ਤੈਨੂੰ ਯਾਦ ਕਰ ਕੇ
ਸਬਰ ਦਾ ਕੁੱਟ ਪੀ ਰਿਹਾ ਹਾਂ !!
"ਅਲੱਗ" ਜੇ ਜੀਣਾ ਪੈ ਗਿਆ ਤੇਰੇ ਬਗੈਰ
ਫੇਰ ਇਸ ਜੀਵਨ ਦਾ, ਕੋਈ ਮਨੋਰਥ ਨਹੀਂ !!

ਭੁੱਲ ਜਾਵਾ ਜੱਗ ਸਾਰਾ, ਇਹ ਮੁਮਕਿਨ ਤਾਂ ਹੈ !!
ਪਰ ਭੁੱਲ ਜਾਵਾ ਮੈਂ ਤੈਨੂੰ, ਇਹ ਮੁਮਕਿਨ ਨਹੀਂ !!

 

Sukhbir Singh Alagh

13 Feb 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ,..............jio dost ,...........wadhiya likhde ho g,...............

18 Feb 2020

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Dhanvad Ji

16 Jun 2020

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

Sukhbir bohat sohna likheya hai ...

rab kalam nu toufeeq bakhshe ji

19 Jun 2020

Reply