ਤੇਨੂੰ ਕੀ ਦੱਸਾਂ ਮੁਟਿਆਰੇ ਨੀ..
ਤੇਰੇ ਬਾਜੋਂ ਕਿਵੇਂ ਗੁਜ਼ਾਰੇ ਨੀ..
ਉਹ ਬਿਰਹੋਂ ਵਾਲੇ ਸਾਲ ਕੁੜੇ
ਕਈ ਜੇਠ, ਹਾੜ, ਸਿਆਲ ਕੁੜੇ
ਕਈ ਪਤਝੜਾਂ, ਬਹਾਰਾਂ ਲੰਘ ਗਈਆਂ
ਤੇਰੇ ਮੁੱਕਦੇ ਨਈਂ ਖ਼ਿਆਲ ਕੁੜੇ..
ਤੈਨੂੰ ਯਾਦ ਜਦੋ ਵੀ ਕਰਦਾ ਨੀ
ਮੈਂ ਪਲ ਪਲ ਜਾਵਾਂ ਮਰਦਾ ਨੀ
ਮੀਂਹ ਵਾਂਗੂੰ ਵਰਦੀਆਂ ਅੱਖੀਆਂ ਇਹ
ਮੈਥੋਂ ਹੁੰਦੀਆਂ ਂਨਾ ਸੰਭਾਲ ਕੁੜੇ
ਤੇਰੇ ਮੁੱਕਦੇ ਨਈਂ ਖ਼ਿਆਲ ਕੁੜੇ..
ਮੈਂ ਪੁੱਛਣਾ ਚਾਹਵਾਂ ਤੈਥੋਂ ਨੀ
ਕੀ ਹੋਈ ਸੀ ਗਲਤੀ ਮੈਥੋਂ ਨੀਂ
ਮੇਰੇ ਦਿਲ ਚ' ਅਜੇ ਵੀ ਸਿਹਕਦੇ ਨੇ
ਨੀ ਕੌੜੇ ਕੁਝ ਸਵਾਲ ਕੁੜੇ
ਤੇਰੇ ਮੁੱਕਦੇ ਨਈਂ ਖ਼ਿਆਲ ਕੁੜੇ..
ਗੱਲ ਕਿੱਥੇ ਆਕੇ ਮੁਕ ਗਈ ਸੀ
ਕਿਹੜੇ ਅੰਬਰੀਂ ਨੀ ਤੂੰ ਲੁੱਕ ਗਈ ਸੀ
ਮੈਂ ਲਾਈ ਵਾਹ ਬਥੇਰੀ ਪਰ
ਸਕਿਆ ਨਾ ਤੈਨੂੰ ਭਾਲ ਕੁੜੇ
ਤੇਰੇ ਮੁੱਕਦੇ ਨਈਂ ਖ਼ਿਆਲ ਕੁੜੇ..