|
 |
 |
 |
|
|
Home > Communities > Punjabi Poetry > Forum > messages |
|
|
|
|
|
ਉਹ ਵਕ਼ਤ ਬੜਾ ਅਨਮੋਲ ਸੀ |
ਉਹ ਵਕ਼ਤ ਬੜਾ ਅਨਮੋਲ ਸੀ !!
ਜਦ ਉਹ ਮੇਰੇ ਕੋਲ ਸੀ !!
ਗੱਲਬਾਤ ਤਾਂ ਉਝ ਕੁਝ ਨਹੀਂ ਸੀ ਹੋਈ !!
ਪਰ ਇਸ ਦਿਲ ਵਿਚ ਮੱਚਦਾ ਸ਼ੌਰ ਸੀ !!
ਖੁਸ਼ੀ ਤਾਂ ਸੀ ਉਸਦੇ ਮਿਲਣ ਦੀ !!
ਪਰ ਉਸਤੋਂ ਦੂਰ ਹੋਣ ਦਾ ਵੀ ਭਉ ਸੀ !!
ਝੱਲਾ ਹੋਇਆ, ਸਮਾਂ ਰੋਕਣਾ ਚਾਹੁੰਦਾ ਸੀ !!
ਪਰ ਇਸ ਸਮੇਂ ਤੇ, ਕਿਸਦਾ ਜ਼ੋਰ ਸੀ !!
ਅਖੀਰ ਵਿਛੋੜਾ ਹੋਇਆ, ਜੋਕਿ ਹੋਣਾ ਹੀ ਸੀ !!
ਬੱਸ ਹੁਣ ਸਾਂਭੀ ਬੈਠਾ, ਯਾਦਾਂ ਜੋ ਮੇਰੇ ਕੋਲ ਸੀ !!
"ਅਲੱਗ" ਹੁਣ ਦੁਬਾਰਾ, ਮਿਲਣ ਦੀ ਤਾਂਘ ਰੱਖਦਾ !!
ਨਿਤ ਅਰਦਾਸਾਂ ਕਰਦਾ, ਮਨ ਵਿਚ ਵੈਰਾਗ ਬਹੁਤ ਸੀ !!
ਮਨ ਵਿਚ ਵੈਰਾਗ ਬਹੁਤ ਸੀ !!
|
|
14 Oct 2021
|
|
|
|
ਭਾਵਨਾਤਮਕ ਇਹਸਾਸ ਭਰੇ ਅਲਫਾਜ਼, ਮਨੁੱਖੀ ਚਾਹਤ ਬਿਆਨ ਕਰ ਗਏ ,............great
|
|
24 Oct 2021
|
|
|
|
|
ਸੋਹਣੇ ਵਿਚਾਰ ਦੀ ਸੁੰਦਰ ਅਭਿਵਿਅਕਤੀ | ਥੋੜ੍ਹਾ ਜਿਹਾ ਹੋਰ ਜਤਨ ਇਸਨੂੰ ਚਾਰ ਚੰਨ ਲਾ ਸਕਦਾ ਸੀ |
ਉਮਰ ਦੇ ਹਿਸਾਬ ਨਾਲ ਅਤਿ ਸੁੰਦਰ ਰਚਨਾ | ਜਿਉਂਦੇ ਵੱਸਦੇ ਰਹੋ |
|
|
11 Feb 2022
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|