Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਅੱਜ ਤਿਰੰਗੇ ਨੂੰ ਸ਼ਰਮ ਆ ਗਈ

ਅੱਜ ਤਿਰੰਗੇ ਨੂੰ ਸ਼ਰਮ ਆ ਗਈ
ਉਹ ਲਾਲ ਕਿਲੇ ਦੇ ਉਪਰੋ ਉਡ ਗਿਆ
ਫੁਟਪਾਥ ਤੇ ਪਈ ਕੁੜੀ ਦਾ ਤਨ ਢੱਕਣ ਲਈ
ਜਿਸਦੀਆ ਅੱਧ-ਨੰਗੀਆ ਛਾਤੀਆ ਨੁੰ
ਦੇਖ ਕੇ ਲੋਕ ਮੁਸਕਰਾ ਰਹੇ ਸਨ!

ਜਦ ਤਿਰੰਗਾ ਉਡਦਾ ਜਾ ਰਿਹਾ ਸੀ
ਤਾ ਉਹਦੀ ਨਜਰ ਇੱਕ ਨੰਗੇ ਬੱਚੇ ਤੇ ਪਈ
ਜੋ ਠੰਢ ਚ ਮਰਦਾ ਕੱਠਾ ਹੋ ਰਿਹਾ ਸੀ
ਬੱਚੇ ਦਾ ਮਾਸੂਮ ਚਿਹਰਾ ਦੇਖ ਕੇ
ਤਿਰੰਗੇ ਦੇ ਦਿਲ ਚ ਦਇਆ ਜਾਗ ਪਈ
ਤੇ ਉਹ ਬੱਚੇ ਵੱਲ ਉਡ ਪਿਆ!

ਦਿੱਲੀ ਦੇ ਕਿਸੇ ਦੂਸਰੇ ਕਿਨਾਰੇ ਤੇ
ਉਸਨੁੰ ਇੱਕ ਬੁਢੇ ਦੀ ਲਾਸ਼ ਦਿਸੀ
ਤੇ ਤਿਰੰਗੇ ਨੂੰ ਮਜਬੂਰ ਹੋਣਾ ਪਿਆ
ਉਸ ਲਾਸ਼ ਦਾ ਕਫਨ ਬਣਨ ਲਈ
ਜਿਸਦਾ ਕੋਈ ਵੀ ਵਾਰਿਸ ਨਹੀ ਸੀ
ਤੇ ਤਿਰੰਗਾ ਬੁਢੇ ਵੱਲ ਉਡ ਪਿਆ!

ਖੁਨ ਨਾਲ ਲੱਥ ਪੱਥ ਫੌਜੀ ਨੇ ਅਚਾਨਕ
ਕਸ਼ਮੀਰ ਵਾਲੇ ਪਾਸਿਉ ਚੀਕ ਮਾਰੀ
ਗੋਲੀਆ ਦੀ ਬੌਛਾਰ ਨੇ ਉਸਦੀਆ ਆਦਰਾਂ ਬਾਹਰ ਕੱਢ ਦਿਤੀਆ ਸੀ
ਉਸਦੇ ਜਿਸਮ ਦੀ ਪੱਟੀ ਬਣਨ ਲਈ
ਤਿਰੰਗਾ ਕਸ਼ਮੀਰ ਵੱਲ ਉਡ ਪਿਆ!

ਜਦ ਉਹ ਦਿੱਲੀ ਉਪਰੋ ਉਡ ਰਿਹਾ ਸੀ
ਤਾ ਉਸਨੇ ਸ਼ਹਿਰ ਚ ਰੌਲਾ ਸੁਣਿਆ
ਤਿਰੰਗੇ ਦੇ ਉਡ ਜਾਣ ਦੀ ਖਬਰ
ਸਾਰੇ ਚੈਨਲਾ ਤੇ ਫੈਲ ਚੁੱਕੀ ਸੀ ਤੇ ਸਰਕਾਰ ਹੈਰਾਨ ਸੀ!

ਅਚਾਨਕ ਤਿਰੰਗੇ ਨੂੱ ਆਪਣੇ ਰੁਤਬੇ ਦਾ ਖਿਆਲ ਆਇਆ
ਕਿ ਉਹ ਦੁਨੀਆ ਤੇ ਭਾਰਤ ਦੀ ਪ੍ਤੀਨਿਧਤਾ ਦਾ ਪ੍ਤੀਕ ਹੈ
ਭਾਰਤ ਦੀ ਇੱਜਤ ਬਚਾਉਣ ਲਈ ਤਿਰੰਗਾ ਵਾਪਸ ਲਾਲ ਕਿੱਲੇ ਵੱਲ ਉਡਿਆ
ਪਰ ਉਦੋ ਤੱਕ ਉਥੇ ਨਵਾ ਝੰਡਾ ਚੜ ਚੁਕਾ ਸੀ!
ਥੱਕ ਕੇ ਚੂਰ ਹੋਇਆ ਤਿਰੰਗਾ ਉਸ ਫਾਇਲ ਉਪਰ ਡਿਗ ਪਿਆ
ਜਿਸ ਚ ਨੇਤਾਵਾ ਦੇ ਘਪਲਿਆ ਦੇ ਕੇਸ ਪਏ ਸਨ
ਹਾਕਮਾਂ ਨੇ ਬਗਾਵਤੀ ਤਿਰੰਗੇ ਨੂੰ ਫਾਇਲਾ ਸਮੇਤ ਪਤਾ ਨੀ ਕਿਥੇ ਸੁਟ ਦਿੱਤਾ
ਜਿਥੋ ਨਾ ਤਾ ਤਿਰੰਗਾ ਵਾਪਸ ਆਇਆ ਤੇ ਨਾ ਫਾਇਲਾਂ!

ਗੁਰਵਿੰਦਰ ਕੁਸਲਾ

 

 

07 Dec 2013

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਬਹੁਤ ਊਚੇ (Noble) ਜਜਬਾਤ |

09 Dec 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਵੱਡਮੁੱਲੇ ਜ਼ਜ਼ਬਾਤ=

=ਜਾਗਣ ਦੀ ਲੋੜ-

ਮਹਿਸੂਸ ਕਰਨ ਦੀ ਸਮਰਥਾ

ਦੇਸ਼ ਦਾ ਸਨਮਾਨ-

ਕਹੇ ਜਾਣ ਵਾਲੇ ਨੇਤਾਵਾਂ ਦੇ ਬੇਹੂਦਾ ਭਾਸ਼ਨ

ਗਰੀਬੀ ਦੇ ਨਾ ਤੇ ਕਰੋੜਾਂ ਦੇ ਮੰਡਪ

ਕਿਵੇਂ ਬਚੇਗਾ ਆਮ ਆਦਮੀ-

ਤੇ ਆਮ ਆਦਮੀ ਦਾ ਇਹ ਦੇਸ਼

09 Dec 2013

Reply