Punjabi Poetry
 View Forum
 Create New Topic
  Home > Communities > Punjabi Poetry > Forum > messages
MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
ਤਜਰਬਾ

ਛੁਪਾਏ ਨਾ ਵਿਖਾਏ ਜਾਣ,

ਝੂਠ ਦੇ ਟਿਲੇ ਬਣਾ ਬੈਠਾ |
ਅੱਗੇ ਵਧਣ ਦੀ ਖ਼ਵਾਹਿਸ਼ ਨੂੰ,
ਜਨੂਨੀ ਜਿਹਾ ਬਣਾ ਬੈਠਾ ||

ਮੰਜਿਲ ਨੂੰ ਪਾਉਣ ਖਾਤਿਰ,
ਖੁਦ ਨੂੰ ਕੁਰਾਹੇ ਪਾ ਬੈਠਾ |
ਅੱਗੇ ਵਧਣ, ਨਾ ਪਿੱਛੇ ਮੁੜਨ ਦਾ,
ਹੌਸਲਾਂ ਗਵਾ ਬੈਠਾ ||

ਰਫਤਾਰ ਨਾਲ ਉੱਡਿਆ,
ਸਫਲਤਾ ਦੇ ਅਸਮਾਨ ਚ ਮੈਂ |
ਨਾ ਮੈਥੋਂ ਡਿੱਗਿਆ ਜਾਵੇ,
ਨਾ ਖੁਦ ਨੂੰ ਸੰਭਾਲ ਸਕਾਂ ਮੈਂ ||

ਜਮਾਨਾ ਕੀ ਕਹੁ ਕੀ ਸੋਚੁ,
ਸੋਚ ਸੋਚ ਰਹਾਂ ਡਰਦਾ |
ਨਾ ਘਰੇ ਬੈਠ ਸਕਾਂ ਮੈਂ,
ਨਾ ਘਰੋਂ ਬਾਹਰ ਪੈੜ ਧਰਦਾ ||

ਤੁਰਦਾ ਜੇ ਹੋਲੇ ਹੋਲੇ ਸੱਚੇ ਰਾਹ,
ਕੋਈ ਪੱਕਾ ਮੁਕਾਮ ਪਾਉਣਾ ਸੀ |
ਸੱਚ ਝੂਠ ਦਾ ਤਜਰਬਾ "ਮਨੀ"
ਸ਼ਾਇਦ ਵਕਤ ਨੇ ਕਰਾਉਣਾ ਸੀ ||

ਛੁਪਾਏ ਨਾ ਵਿਖਾਏ ਜਾਣ,
ਝੂਠ ਦੇ ਟਿਲੇ ਬਣਾ ਬੈਠਾ |

ਮਨਿੰਦਰ ਸਿੰਘ "ਮਨੀ"

09 Oct 2017

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
amazing and very well written ,......expression of thoughts are highly valuable and written so well,............great maninder veer g,..

14 Oct 2017

JAGJIT SINGH JAGGI
JAGJIT SINGH
Posts: 1718
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਮਨਿੰਦਰ ਜੀ, ਬਹੁਤ ਸੋਹਣਾ ਜਤਨ |
ਆਪਦੀ ਇਸ ਕਿਰਤ ਦੇ ਵਿਸ਼ਾ ਵਸਤੂ ਤੋਂ ਪਤਾ ਲਗਦਾ ਹੈ ਕਿ ਜ਼ਿੰਦਗੀ ਦੇ ਕਿਸੇ ਵੀ ਵੱਡੇ ਪ੍ਰੋਜੈਕਟ ਨੂੰ ਚੰਗਾ ਮਾੜਾ ਸੋਚ ਸਮਝ ਕੇ ਲੋੜੀਂਦਾ ਸਮਾਂ ਦਿੰਦਿਆਂ ਹੋਇਆਂ ਨੇਪਰੇ ਚੜ੍ਹਨਾ ਹੁੰਦਾ ਹੈ | ਇਸ ਨਾਲ ਸਫਲਤਾ ਅਤੇ ਦੁਨੀਆਂ ਦੀ ਭਲੋ ਭਲੋ ਦੋਵੇਂ ਮਿਲਦੇ ਹਨ | ਪਰ ਲਿਖਤ ਦਾ ਕੇਂਦਰੀ ਪਾਤਰ ਕਿਸੇ ਮਹੱਤਵਪੂਰਨ ਕਦਮ ਤੋਂ ਥਿੜਕ ਗਿਆ ਜਾਪਦਾ ਹੈ; ਜਿਸਦਾ ਉਸਨੂੰ ਗਮ ਹੈ ਅਤੇ ਗਵਾਚੇ ਦਾ ਬਗੋਚਾ ਮਹਿਸੂਸ ਹੁੰਦਾ ਹੈ | 
ਐਸੀ ਗਲਤੀ ਜਾਂ ਠੋਕਰ ਤੋਂ ਬਾਦ ਜੋ ਸਬਕ ਅਤੇ ਤਜੁਰਬਾ ਮਿਲਦਾ ਹੈ ਉਹ ਪਾਤਰ (ਜਾਂ ਕਿਸੇ ਵੀ ਇਨਸਾਨ) ਨੂੰ ਤਜੁਰਬੇ ਅਤੇ ਸਫਲਤਾ ਦੀਆਂ ਟੀਸੀਆਂ ਦੇ ਦਰਸ਼ਨ ਕਰਾਉਣ ਦੀ ਕੁੱਵਤ ਰੱਖਦਾ ਹੈ | 
ਸੋਹਣਾ ਲਿਖਿਆ | ਜਿਉਂਦੇ ਵੱਸਦੇ ਰਹੋ |   
 
15 Oct 2017

Reply