|
ਤੂਤਾਂ ਵਾਲੇ ਖੂਹ ਘਟ ਗਏ |
Dosto bahut chir baad rachna pesh kar reha haan, parvan karna..
ਤੂਤਾਂ ਵਾਲੇ ਖੂਹ ਘਟ ਗਏ, ਘਟ ਗਈਆਂ ਪਿੱਪਲ ਦੀਆਂ ਛਾਵਾਂ| ਨੀ ਪੀਂਘ ਦਾ ਹੁਲਾਰਾ ਦੇਣ ਨੂੰ, ਦਸ ਕਿਹੜੇ ਮੈਂ ਬਹਾਨੇ ਆਵਾਂ|
ਗਿੱਧੇ ਵਿਚ ਵੀ ਤੂੰ ਨਾ ਆਵੇ, ਹੁਣ ਤਾਂ ਪੀਘਾਂ ਝੂਟਣ ਲਈ, ਚੁੱਪ ਜਿਹੀ ਵਟਕੇ ਲੰਘ ਜਾਵੇ, ਦਸ ਦਿਲ ਨਾ ਕਰੇ ਝੁਟਣ ਲਈ, ਚਿਠੀਆਂ ਲਿਖ ਲਿਖ ਜੇਬ ਚ ਰਖੀਆਂ, ਦਸ ਕਿਸ ਸਿਰਨਾਵੇ ਪਾਵਾਂ......
ਤੂਤਾਂ ਦੀ ਛਾਵੇ ਸੀ ਕਦੇ ਅਸੀਂ ਤੇਰੀਆਂ ਉਡੀਕਾਂ ਕੀਤੀਆਂ, ਕੱਠੇ ਬੈਠ ਕੇ ਸੀ ਕਦੇ, ਕਸਮਾਂ ਪੂਰੀਆਂ ਮਿਲਣ ਦੀਆਂ ਕੀਤੀਆਂ, ਹੁਣ ਤੂੰ ਨਾ ਆਵੇ, ਨਾ ਹੀ ਬੁਲਾਵੇ, ਦੱਸ ਕਿਦਾ ਤੈਨੂੰ ਸਮਝਾਵਾਂ........
ਨਾ ਤੂੰ ਹੀਰ ਸਿਆਲਾਂ ਵਾਲੀ, ਜੋ ਰਾਂਝੇ ਚਾਕ ਨੂੰ ਮਿਲਦੀ ਸੀ, ਨਾ ਤੂੰ ਸਾਹਿਬਾ ਨਾ ਤੂੰ ਸੋਹਣੀ, ਨਾ ਸੱਸੀ ਪੁੰਨੂ ਦੇ ਦਿਲ ਦੀ ਸੀ, ਗੁੱਤ ਨਾਗਣ ਨਾਲ ਡੰਗਣ ਵਾਲੀਏ, ਦੱਸ ਕੀ ਕਹਿਕੇ ਤੈਨੂੰ ਬੁਲਾਵਾਂ....
ਜਸਬੀਰ ਲੁਧਿਆਣੇ ਵਾਲਾ ਨੀ ਮਿਲਣਾ, ਲੱਭੀ ਚਾਹੇ ਜੰਗਲ ਬੇਲੇ, ਦਿਲ ਦੀ ਕਲੀ ਨੇ ਫੇਰ ਨੀ ਖਿਲਣਾ, ਇਹ ਰੱਬ ਸੱਬਬੀ ਮੇਲੇ, ਨਾ ਉਹ ਮੁੜਕੇ ਮੌਸਮ ਮਿਲਣਾ,ਨੀ ਨਾ ਉਹ ਸ਼ੌਖ ਅਦਾਵਾਂ........
ਜਸਬੀਰ ਸਿੰਘ ਸੋਹਲ 1.5.2010
|
|
01 May 2010
|