|
|
|
|
|
|
Home > Communities > Punjabi Poetry > Forum > messages |
|
|
|
|
|
ਸਾਨੂੰ ਰਾਸ ਆ ਗਏ ਨੇ ਦਿਲ ਸ਼ਾਦ ਦੇ ਭੁਲੇਖੇ |
ਸਾਨੂੰ ਰਾਸ ਆ ਗਏ ਨੇ ਦਿਲ ਸ਼ਾਦ ਦੇ ਭੁਲੇਖੇ ਤੇਰੀ ਅੱਖ ਵਿਚੋਂ ਡੁਲਦੇ ਸ਼ਰਾਬ ਦੇ ਭੁਲੇਖੇ
ਮੇਰੇ ਦਿਲ ਦੀ ਧੜਕ ਬੀਨ-ਤਰਜ਼ਾਂ ਦੇ ਉੱਤੇ ਤੇਰੀ ਜ਼ੁਲਫ ਫੁੰਕਾਰੇ ਕਾਲੇ ਨਾਗ ਦੇ ਭੁਲੇਖੇ
ਮੁੰਦ ਅੱਖ ਅਤੇ ਮੇਰੀਆਂ ਬੇਦਾਰੀਆਂ 'ਚ ,ਤੁੰ ਹੀ ਮੇਰੇ ਸੁਫਨੇ ਸੰਵਾਰੇ ਮੇਰੀ ਜਾਗ ਦੇ ਭੁਲੇਖੇ
ਭਾਅ ਲਟਾਂ ਵਿਚੋਂ ਉਠਦੀ ਸਿਤਾਰਿਆਂ ਦੇ ਵਾਲੀ ਵਿਚ ਮੁਖ ਲਿਸ਼ਕਾਰੇ ਮਾਹਤਾਬ ਦੇ ਭੁਲੇਖੇ
ਸੌ ਇਤਰ ਹਵਾਵਾਂ ਦਿਆਂ ਬੁੱਲਿਆਂ ਦੇ ਉੱਤੇ ਚੁੰਨੀ ਉੜਦੀ ਚੋਂ ਪੇਂਦੇ ਸੁਰਖਾਬ ਦੇ ਭੁਲੇਖੇ
ਨੀਮ -ਪਲਕਾਂ ਦੇ ਉੱਤੇ ਕਈ ਚਿਹਨ ਸਵਾਲੀ ਲਬ-ਮੁਸਕਾਨਾਂ ਉੱਤੇ ਨੇ ਜਵਾਬ ਦੇ ਭੁਲੇਖੇ
ਦੂਰ ਪੱਤਾ ਹਿਲਿਆ ਹੈ,ਕਿ ਬਿੜਕ ਤੇਰੀ ਆਈ ਦਿਲ ਬੇਸਬਰੇ ਦੇ,ਤੇ ਬੇਤਾਬ ਦੇ ਭੁਲੇਖੇ
ਤੇਰੇ ਹਾਸਿਆਂ ਦੀ ਰਾਗਣੀ ਹੈ ਇਲਹਾਮ ਜਿਵੇਂ ਪੇਂਦੇ ਰਹਿੰਦੇ ਵਿਚ ਅਨਹਦ ਨਾਦ ਦੇ ਭੁਲੇਖੇ
ਰੂਹ ਦੇ ਨ਼ੇਰਿਆਂ ਦੇ ਵਿਚ ਤੇਰੀ ਯਾਦ ਦੀ ਚਮਕ ਦਿਲ-ਮੰਦਿਰਾਂ 'ਚ ਜਿਵੇਂ ਨੇ ਚਿਰਾਗ ਦੇ ਭੁਲੇਖੇ
ਦੋ-ਆਲਮੀ ਨਜ਼ਾਰੇ,ਕਦੀ ਮੂਰਤ ਇਲਾਹੀ ਮੇਰੀ ਤੱਕਣੀ ਨੂੰ ਬਸ ਨੇ ਜਨਾਬ ਦੇ ਭੁਲੇਖੇ
|
|
20 Jan 2010
|
|
|
Bahut khoob |
Bahut hi bakhoorbi naal likhi gai hai rachna bai ji....well done....maza aa gaya parhke...God bless...
|
|
21 Jan 2010
|
|
|
|
Eh ta miss hi ho gayi c. Wah bahut kaim aa. Wakeyi maza aa gaya parh ke.
|
|
21 Jan 2010
|
|
|
|
bakamaal...
bahut wadhiya rachna... thanks for sharing..
|
|
21 Jan 2010
|
|
|
|
ਦੂਰ ਪੱਤਾ ਹਿਲਿਆ ਹੈ,ਕਿ ਬਿੜਕ ਤੇਰੀ ਆਈ ਦਿਲ ਬੇਸਬਰੇ ਦੇ,ਤੇ ਬੇਤਾਬ ਦੇ ਭੁਲੇਖੇ
bahut hi khoobsurst alfaaz
|
|
21 Jan 2010
|
|
|
|
|
wah ji wah ..............behadd kammal di rachna ae ji ...........Thanx keep sharing
|
|
21 Jan 2010
|
|
|
|
Wah Wah kya baat hai G....jeonde vasde raho te aise taran likhde/share karde raho...!!!
|
|
21 Jan 2010
|
|
|
|
|
bht he vdiya n found these lines cute as i always love words like jnaab, babyeo n alll..
ਦੋ-ਆਲਮੀ ਨਜ਼ਾਰੇ,ਕਦੀ ਮੂਰਤ ਇਲਾਹੀ ਮੇਰੀ ਤੱਕਣੀ ਨੂੰ ਬਸ ਨੇ ਜਨਾਬ ਦੇ ਭੁਲੇਖੇ
|
|
22 Jan 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|