|
|
|
|
|
|
Home > Communities > Punjabi Poetry > Forum > messages |
|
|
|
|
|
|
ਗ਼ਜ਼ਲ--- ਮੁਹੱਬਤ ਵਿੱਚ .......... |
ਕਮਿਊਨਿਟੀ ਦੇ ਸਾਰੇ ਮੈਂਬਰਾਂ / ਦੋਸਤਾਂ ਨੂੰ ਸਾਹਿਤਕ ਸਲਾਮ / ਕਾਫ਼ੀ ਅਰਸੇ ਬਾਅਦ ਇੱਕ ਨਵੀਂ ਗ਼ਜ਼ਲ ਤੁਹਾਡੇ ਰੂਬਰੂ ਕਰ ਰਿਹਾ ਹਾਂ , ਹਾਜ਼ਰੀ ਕਬੂਲ ਕਰਨਾ ਜੀ / ਮੈਨੂੰ ਤੁਹਾਡੇ ਕੀਮਤੀ ਸੁਝਾਵਾਂ ਦੀ ਉਡੀਕ ਰਹੇਗੀ ਼ ਬਹਿਰ - ਹਜਜ਼ ਮੁਸੱਦਸ ਮਹਿਜ਼ੂਫ਼ ਰੁਕਨ - ਮੁਫ਼ਾਈਲੁਨ ਮੁਫ਼ਾਈਲੁਨ ਫ਼ਊਲੁਨ
ਗ਼ਜ਼ਲ
ਮੁਹੱਬਤ ਵਿੱਚ ਦਗ਼ਾ ਹੁੰਦੇ ਹੋਏ ਵੀ ਉਹ ਚੁੱਪ ਰਹਿੰਦੈ ਪਤਾ ਹੁੰਦੇ ਹੋਏ ਵੀ
ਕੋਈ ਸ਼ਿਕਵਾ ਗਿਲਾ ਹੁੰਦੇ ਹੋਏ ਵੀ ਉਹ ਖ਼ੁਸ਼ ਰਹਿੰਦੈ ਜੁਦਾ ਹੁੰਦੇ ਹੋਏ ਵੀ
ਉਦ੍ਹੇ ਬਾਰੇ ਨਹੀਂ ਕੁਝ ਜਾਣਦਾ ਮੈਂ ਬੜਾ ਕੁਝ ਜਾਣਦਾ ਹੁੰਦੇ ਹੋਏ ਵੀ
ਸ਼ਰਾਰਤ ਇਸ ਤਰ੍ਹਾਂ ਕੀਤੀ ਹਵਾ ਨੇ ਨਹੀਂ ਪਰਦਾ ਰਿਹਾ ਹੁੰਦੇ ਹੋਏ ਵੀ
ਦਿਨੋ ਦਿਨ ਦੂਰ ਹੁੰਦੇ ਜਾ ਰਹੇ ਹਾਂ ਮੁਸੱਲਸਲ ਰਾਬਤਾ ਹੁੰਦੇ ਹੋਏ ਵੀ
ਕਿਤੇ ਵੀ ਨਈਂ ਕਦੇ ਮਿਲਦਾ ਕਿਸੇ ਨੂੰ ਹਰਿਕ ਥਾਂ 'ਤੇ ਖ਼ੁਦਾ ਹੁੰਦੇ ਹੋਏ ਵੀ
ਦਵਾ ਦੇਣੋਂ ਉਨ੍ਹਾਂ ਪਰਹੇਜ਼ ਰੱਖਿਆ ਮੇਰੇ ਦੁੱਖ ਦਾ ਪਤਾ ਹੁੰਦੇ ਹੋਏ ਵੀ
ਕਦੇ ਵੀ ਨਾ ਭਲਾ ਕੀਤਾ ਕਿਸੇ ਦਾ ਉਹ ਰੋਂਦਾ ਹੀ ਰਿਹਾ ਹੁੰਦੇ ਹੋਏ ਵੀ
ਮੁਹੱਬਤ ਹੈ ਤਦੇ ਇੰਜ ਮਾਫ਼ ਕਰਦੈ ਉਹ ਹੱਸ ਪੈਂਦੈ ਖਫ਼ਾ ਹੁੰਦੇ ਹੋਏ ਵੀ
ਉਹ ਵਲ਼ ਪਾ ਕੇ ਨਿਕਲ ਜਾਂਦੈ ਹਮੇਸ਼ਾ ਮੇਰੇ ਘਰ ਦਾ ਪਤਾ ਹੁੰਦੇ ਹੋਏ ਵੀ
ਨਹੀਂ ਪਲ ਦਾ ਭਰੋਸਾ ਵੀ ਦਮਾਂ 'ਤੇ ਦਮਾਂ ਦਾ ਆਸਰਾ ਹੁੰਦੇ ਹੋਏ ਵੀ
ਪਤਾ ਨਈਂ ਕਿਉਂ ਨਹੀਂ ਜਾਂਦਾ ਦਿਲਾਂ 'ਚੋਂ ਵਫ਼ਾ 'ਤੇ ਸ਼ੱਕ ਵਫ਼ਾ ਹੁੰਦੇ ਹੋਏ ਵੀ
ਮੁਹੱਬਤ ਵਿਚ ਸਦਾ ਮਹਿਬੂਬ 'ਮਹਿਰਮ' ਭਲਾ ਲੱਗਦੈ ਬੁਰਾ ਹੁੰਦੇ ਹੋਏ ਵੀ =================== ਜਸਵਿੰਦਰ ਮਹਿਰਮ / 22/01/10
|
|
22 Jan 2010
|
|
|
|
ਦਿਨੋ ਦਿਨ ਦੂਰ ਹੁੰਦੇ ਜਾ ਰਹੇ ਹਾਂ ਮੁਸੱਲਸਲ ਰਾਬਤਾ ਹੁੰਦੇ ਹੋਏ ਵੀ
ਮੁਹੱਬਤ ਹੈ ਤਦੇ ਇੰਜ ਮਾਫ਼ ਕਰਦੈ ਉਹ ਹੱਸ ਪੈਂਦੈ ਖਫ਼ਾ ਹੁੰਦੇ ਹੋਏ ਵੀ
ssa sir bahut he umda racha lazwaab
|
|
22 Jan 2010
|
|
|
|
Awesome. Bahut wadhiya sir.. Bakamaal rachna.
|
|
22 Jan 2010
|
|
|
|
bahut khoob mehram saab,bahut vadiya lageya par ke.hazri lavaunde reha karo.
|
|
22 Jan 2010
|
|
|
Bahut khoob |
Ba kamaal rachna hai bai ji...God bless...
|
|
22 Jan 2010
|
|
|
|
|
awesomr veer ji ...........bakmaal rachna hai ji ..............bhut hi vadhia ...........keep sharing
|
|
23 Jan 2010
|
|
|
|
bahut vadhiya mehram saab... awesome..keep sharing
|
|
23 Jan 2010
|
|
|
|
sat shri akal sir
tuhadi rachna padi ,pad k laga k punjabi shayari da bhavikh soojvaan punjabian d mehnat sadka aapnian buland uchaian wal wadh reha hai.
umeed hai agey to v tuhadian rachnavan padan nu milangian.
|
|
23 Jan 2010
|
|
|
|
awesome.....bahut khoobsurat.. sir....
lajwab.. :)
|
|
24 Jan 2010
|
|
|
|
ਮੁਹੱਬਤ ਵਿੱਚ ਦਗ਼ਾ ਹੁੰਦੇ ਹੋਏ ਵੀ ਉਹ ਚੁੱਪ ਰਹਿੰਦੈ ਪਤਾ ਹੁੰਦੇ ਹੋਏ ਵੀ kya baat hai ji...bahut khoob...
|
|
24 Jan 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|