Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਰਮਾਂ ਵਾਲੀਆਂ ਮਾਂਵਾਂ ਨਿਸ਼ਾਨ ਰਾਠੌਰ ‘ਮਲਿਕਪੁਰੀ’ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 
ਕਰਮਾਂ ਵਾਲੀਆਂ ਮਾਂਵਾਂ ਨਿਸ਼ਾਨ ਰਾਠੌਰ ‘ਮਲਿਕਪੁਰੀ’

ਮਾਂ ਇੱਕ ਅਜਿਹਾ ਸ਼ਬਦ ਹੈ ਜਿਸ ਦੀ ਵਿਆਖਿਆ ਅੱਜ ਤੱਕ ਲੱਖਾਂ ਹੀ ਲਿਖਾਰੀਆਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚ ਕਰੋੜਾਂ ਵਾਰ ਕੀਤੀ ਹੈ ਅਤੇ ਸਭ ਨੇ ਇੱਕੋ ਗੱਲ ਤੇ ਆਪਣੀ ਸਹਿਮਤੀ ਪ੍ਰਗਟਾਈ ਹੈ ਕਿ ਮਾਂ ਦੇ ਪੈਰਾਂ ਹੇਠਾਂ ਸਵਰਗ ਹੈ। ਇਸ ਸੰਸਾਰ ਵਿੱਚ ਮਾਂ ਤੋਂ ਉੱਚਾ ਦਰਜ਼ਾ ਕਿਸੇ ਦਾ ਨਹੀਂ ਹੈ। ਮਾਂ ਪੂਜਾ ਹੈ। ਮਾਂ ਇਬਾਦਤ ਹੈ ਅਤੇ ਮਾਂ ਦਾ ਪਿਆਰ ਅਮੁੱਲ ਹੈ।ਜੇਕਰ ਪੰਜਾਬੀ ਸਾਹਿਤ ਦੀ ਗੱਲ ਕੀਤੀ ਜਾਵੇ ਤਾਂ ਗੁਰਮਤਿ ਕਾਵਿ ਦੇ ਆਦਿ ਕਵੀ ਗੁਰੂ ਨਾਨਕ ਸਾਹਿਬ ਨੇ ਵੀ ਮਾਂ/ਇਸਤਰੀ ਦੀ ਤਾਰੀਫ਼ ਕਰਦਿਆਂ ਗੁਰਬਾਣੀ ਵਿੱਚ ਕਿਹਾ ਹੈ “ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ॥” ਭਾਵ ਉਸ ਇਸਤਰੀ/ਮਾਂ ਨੂੰ ਮਾੜਾ ਕਿਵੇਂ ਕਿਹਾ ਜਾ ਸਕਦਾ ਹੈ ਜਿਸ ਨੇ ਰਾਜਿਆਂ-ਮਹਾਂਰਾਜਿਆਂ ਨੂੰ ਜਨਮ ਦਿੱਤਾ ਹੋਵੇ। ਮਾਂ ਦੀ ਕੁੱਖ ਤੋਂ ਜਨਮ ਲੈ ਕੇ ਰਾਜੇ, ਪੀਰ, ਫ਼ਕੀਰ, ਸੰਤ, ਭਗਤ, ਗੁਰੂ ਅਤੇ ਦੇਵਤਾ ਆਪਣੇ ਆਪ ਨੂੰ ਵੱਡੇ ਭਾਗਾਂ ਵਾਲਾ ਸਮਝਦੇ ਹਨ।

24 Jan 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਮਾਂ ਆਪਣੇ ਬੱਚੇ ਲਈ ਜਿੱਥੇ ਪਿਆਰ ਦਾ ਸੋਮਾ ਹੈ ਉੱਥੇ ਨਾਲ ਹੀ ਬੱਚੇ ਦੇ ਜੀਵਨ ਵਿੱਚ ਇੱਕ ਅਜਿਹੀ ਪੈੜ ਉਸਾਰਨ ਦੇ ਸਮਰੱਥ ਹੈ ਜਿਹੜੀ ਤਮਾਮ ਉੱਮਰ ਬੱਚੇ ਦਾ ਮਾਰਗ ਦਰਸ਼ਨ ਕਰਦੀ ਹੈ। ਬੱਚਾ ਸਭ ਤੋਂ ਜਿਆਦਾ ਪ੍ਰਭਾਵ ਮਾਂ ਦਾ ਹੀ ਕਬੂਲਦਾ ਹੈ। ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਹ ਰੋਂਦਾ ਹੈ ਪਰ ਮਾਂ ਜਦੋਂ ਆਪਣਾ ਹੱਥ ਬੱਚੇ ਉੱਪਰ ਰੱਖਦੀ ਹੈ ਤਾਂ ਉਹ ਚੁੱਪ ਕਿਉਂ ਹੋ ਜਾਂਦਾ ਹੈ, ਕੀ ਉਸ ਨੂੰ ਸਮਝ ਹੈ? ਜੀ ਹਾਂ, ਬੱਚਾ ਆਪਣੀ ਮਾਂ ਦੀ ਪਛਾਣ ਰੱਖਦਾ ਹੈ। ਉਹ ਚਾਹੇ ਦੱਸ ਮਿੰਨਟ ਪਹਿਲਾਂ ਹੀ ਪੈਦਾ ਕਿਉਂ ਨਾ ਹੋਇਆ ਹੋਵੇ। ਉਸ ਨੂੰ ਆਪਣੀ ਮਾਂ ਦੀ ਆਵਾਜ ਅਤੇ ਛੂਹ ਦੀ ਪਛਾਣ ਹੁੰਦੀ ਹੈ।

ਭਾਰਤੀ ਇਤਿਹਾਸ ਵਿੱਚ ਅਜਿਹੀਆਂ ਕਈ ਮਿਸਾਲਾਂ ਹਨ ਜਿਨ੍ਹਾਂ ਵਿੱਚ ਮਾਂਵਾਂ ਨੇ ਆਪਣੇ ਪੁੱਤਰਾਂ ਦੇ ਜੀਵਨ ਵਿੱਚ ਇਨਕਲਾਬੀ ਮੋੜ ਲਿਆਂਦਾ ਹੈ। ਸੂਫ਼ੀ ਪ੍ਰੰਪਰਾ ਦੇ ਪ੍ਰਸਿੱਧ ਫ਼ਕੀਰ ਬਾਬਾ ਫ਼ਰੀਦ ਨੂੰ ਉਸ ਦੀ ਮਾਂ ਨੇ ਅੱਲਾ ਦੀ ਇਬਾਦਤ ਵਾਲੇ ਪਾਸੇ ਮੋੜਿਆ। ਜੇਕਰ ਫ਼ਰੀਦ ਜੀ ਦੀ ਮਾਤਾ ਉਹਨਾਂ ਦੇ ਮੁਸੱਲੇ ਹੇਠਾਂ ਸ਼ੱਕਰ ਨਾ ਰੱਖਦੇ ਅਤੇ ਫ਼ਰੀਦ ਜੀ ਨੂੰ ਨਮਾਜ ਪੜ੍ਹਣ ਲਈ ਪ੍ਰੇਰਿਤ ਨਾ ਕਰਦੇ ਤਾਂ ਸ਼ਾਇਦ ਉਹ ਸੂਫ਼ੀ ਪ੍ਰੰਪਰਾ ਵਿੱਚ ਇੰਨੇ ਜਿਆਦਾ ਮਕਬੂਲ ਨਾ ਹੁੰਦੇ। ਮਹਾਂਰਾਸ਼ਟਰ ਦੇ ਸ਼ਿਵਾਜੀ ਮਰਾਠਾ ਦੀ ਮਾਤਾ ਜੀਜਾ ਬਾਈ ਨੇ ਹੀ ਸ਼ਿਵਾ ਜੀ ਨੂੰ ਬਹਾਦਰ ਅਤੇ ਜੋਰਾਵਰ ਬਣਾਇਆ। ਭਗਵਾਨ ਸ਼੍ਰੀ ਕ੍ਰਿਸ਼ਨ ਆਪਣੀ ਮਾਤਾ ਯਸ਼ੋਦਾ ਦਾ ਪ੍ਰਭਾਵ ਸਭ ਤੋਂ ਜਿਆਦਾ ਮੰਨਦੇ ਸਨ। ਗੁਰੂ ਗੋਬਿੰਦ ਸਿੰਘ ਨੂੰ ਅਣਖ, ਗ਼ੈਰਤ, ਸਹਿਣਸ਼ੀਲਤਾ ਅਤੇ ਬਹਾਦਰੀ ਦਾ ਪਾਠ ਪੜਾਉਣ ਵਾਲੀ ਉਹਨਾਂ ਦੀ ਮਾਤਾ ਗੂਜਰੀ ਜੀ ਹੀ ਸਨ।

24 Jan 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਜਦੋਂ ਪੁੱਤਰ ਆਪਣੇ ਫ਼ਰਜ ਤੋਂ ਮੁੱਖ ਮੋੜ ਕੇ ਘਰ ਆ ਜਾਂਦਾ ਹੈ ਤਾਂ ਉਸ ਨੂੰ ਵੰਗਾਰ ਪਾਉਣ ਵਾਲਾ ਸਿਵਾਏ ਮਾਂ ਤੋਂ ਹੋਰ ਕੋਈ ਨਹੀਂ ਹੁੰਦਾ। ਮਾਂ ਆਪਣੇ ਪੁੱਤਰ ਨੂੰ ਉਸ ਦਾ ਫ਼ਰਜ ਚੇਤੇ ਕਰਵਾਉਂਦੀ ਹੈ ਅਤੇ ਕਹਿੰਦੀ ਹੈ:-

“ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨੁ ਕੇ ਹੇਤ॥
ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤੁ॥”

ਵਿਸ਼ਵ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਵੀ ਆਪਣੇ ਗੀਤ ਦੀਆਂ ਇਹਨਾਂ ਸਤਰਾਂ ਵਿੱਚ ਕਹਿੰਦਾ ਹੈ:-

“ਮਾਂ ਦੀ ਹੱਲਾਸ਼ੇਰੀ ਸ਼ੇਰ ਬਣਾ ਦੇਂਦੀ।”

ਪੰਜਾਬੀ ਲੋਕ ਗੀਤਾਂ ਵਿੱਚ ਵੀ ਮਾਂ-ਪੁੱਤ ਬਾਰੇ ਵਾਰ-ਵਾਰ ਜ਼ਿਕਰ ਆਇਆ ਹੈ। ਮਾਂ ਦਾ ਆਪਣੇ ਪੁੱਤਰ ਨਾਲ ਅੰਤਾਂ ਦਾ ਮੌਹ ਹੈ। ਇਸ ਲਈ ਮਾਂ ਦੀ ਅਹਿਮੀਅਤ ਨੂੰ ਬਿਆਨ ਕਰਦਿਆਂ ਪ੍ਰਸਿੱਧ ਪੰਜਾਬੀ ਲੇਖਕ ਦੇਵ ਥਰੀਕੇ ਦੀ ਕਮਲ ਤੋਂ ਲਿਖਿਆ ਗੀਤ ਗਾਉਂਦਿਆਂ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਕਹਿੰਦਾ ਹੈ:-

“ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ,
ਮਾਂ ਹੈ ਠੰਡੜੀ ਛਾਂ ਓ ਦੁਨੀਆਂ ਵਾਲਿਓ।”

24 Jan 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਪਰਦੇਸ਼ਾਂ ਵਿੱਚ ਕਮਾਈ ਕਰਨ ਗਏ ਪੁੱਤ ਨੂੰ ਸਭ ਤੋਂ ਜਿਆਦਾ ਚੇਤੇ ਆਪਣੀ ਮਾਂ ਹੀ ਆਉਂਦੀ ਹੈ। ਮਾਂ ਦੇ ਹੱਥਾਂ ਦੀ ਰੋਟੀ, ਪਿਆਰ, ਲਾਡ, ਦੁਲਾਰ ਅਤੇ ਲੋਰੀਆਂ ਦੀ ਕੀਮਤ ਵਤਨੋਂ ਦੂਰ ਗਏ ਪੁੱਤ ਨੂੰ ਪਤਾ ਲੱਗਦੀ ਹੈ:-

“ਤੇਰੀ ਯਾਦ ਅੰਮੀਏ ਨੀ ਬੜੀ ਆਵੇ, ਵਿੱਚ ਪ੍ਰਦੇਸਾਂ ਦੇ।”

ਇਸੇ ਤਰ੍ਹਾਂ ਪ੍ਰਦੇਸਾਂ ਵਿੱਚ ਵੰਨ-ਸੁਵੰਨੇ ਖਾਣੇ ਖਾ ਕੇ ਵੀ ਪੁੱਤਰ ਨੂੰ ਆਪਣੀ ਮਾਂ ਦੇ ਹੱਥਾਂ ਦੀਆਂ ਰੋਟੀਆਂ ਚੇਤੇ ਆਉਂਦੀਆਂ ਹਨ ਅਤੇ ਉਹ ਕਹਿੰਦਾ ਹੈ:-

“ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ ਖਾਣ ਨੂੰ ਬੜਾ ਹੀ ਚਿੱਤ ਕਰਦੈ।”

ਜਿੱਥੇ ਪੁੱਤਰ ਦਾ ਮਾਂ ਨਾਲ ਪਿਆਰ ਹੈ ਉੱਥੇ ਧੀ ਦਾ ਰਿਸ਼ਤਾ ਮਾਂ ਨਾਲ ਸਹੇਲੀ ਵਰਗਾ ਮੰਨਿਆਂ ਜਾਂਦਾ ਹੈ। ਧੀ ਆਪਣੇ ਮਨ ਦੀ ਗੱਲ ਸਿਰਫ਼ ਆਪਣੀ ਮਾਂ ਨਾਲ ਕਰਦੀ ਹੈ। ਸੁਹਰਿਆਂ ਦੇ ਘਰ ਵਿੱਚ ਕਿਸੇ ਦੁੱਖ ਬਾਰੇ ਸਾਂਝ ਕੇਵਲ ਮਾਂ ਨਾਲ ਹੀ ਪਾਈ ਜਾਂਦੀ ਹੈ। ਬਾਬਲ ਜਦੋਂ ਜਵਾਨ ਹੋਈ ਧੀ ਨੂੰ ਵਿਆਹ ਕੇ ਸੁਹਰੇ ਘਰੀਂ ਭੇਜਦਾ ਹੈ ਤਾਂ ਧੀ ਆਪਣੀ ਮਾਂ ਨੂੰ ਕਹਿੰਦੀ ਹੈ:-

“ਐ ਲੈ ਮਾਏਂ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ।”

ਜੇਕਰ ਵਿਗਿਆਨ ਦੀ ਗੱਲ ਕੀਤੀ ਜਾਵੇ ਤਾਂ ਮਨੋਵਿਗਿਆਨੀਆਂ ਦਾ ਕਥਨ ਹੈ ਕਿ ਮਨੁੱਖੀ ਮਨ ਦਾ 20 ਫੀਸਦੀ ਹਿੱਸਾ ਦੀ ਕ੍ਰਿਆਸ਼ੀਲ/ਸੁਚੇਤ ਰਹਿੰਦਾ ਹੈ ਅਤੇ ਬਾਕੀ 80 ਫੀਸਦੀ ਹਿੱਸਾ ਅਚੇਤ ਅਵਸਥਾ ਵਿੱਚ ਰਹਿੰਦਾ ਹੈ। ਮਨੁੱਖੀ ਮਨ ਦੇ ਇਸ 80 ਫੀਸਦੀ ਹਿੱਸੇ ਵਿੱਚ ਪੂਰੀ ਜ਼ਿੰਦਗੀ ਦੀਆਂ ਯਾਦਾਂ ਧੁੰਦਲੀਆਂ ਹੋਈਆਂ ਪਈਆਂ ਰਹਿੰਦੀਆਂ ਹਨ। ਮਾਂ ਇੱਕ ਅਜਿਹੀ ਮੂਰਤ/ਸ਼ਕਲ ਹੈ ਜੋ ਅਚੇਤ ਮਨ ਵਿੱਚ ਪਇਆਂ ਹੋਇਆਂ ਵੀ ਹਰ ਇਨਸਾਨ ਦੇ ਸੁਚੇਤ ਮਨ ਦੀ ਤਰ੍ਹਾਂ ਹੀ ਕੰਮ ਕਰਦੀ ਹੈ ਭਾਵ ਕੋਈ ਇਨਸਾਨ ਆਪਣੀ ਮਾਂ ਤੋਂ ਭਾਵੇਂ ਕਿੰਨੇ ਸਾਲ ਦੂਰ ਕਿਉਂ ਨਾ ਰਿਹਾ ਹੋਵੇ, ਉਹ ਆਪਣੀ ਮਾਂ ਦੀ ਸ਼ਕਲ ਨਹੀਂ ਭੁੱਲ ਸਕਦਾ।

24 Jan 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਅਚੇਤ ਮਨ ਵਿੱਚ ਹੋਣ ਕਾਰਣ ਮਾਂ ਸ਼ਬਦ ਕਈ ਵਾਰ ਨਾ ਚਾਹੁੰਦੇ ਹੋਏ ਵੀ ਬਦੋ-ਬਦੀ ਮੂੰਹੋ ਨਿਕਲ ਜਾਂਦਾ ਹੈ। ਜਦੋਂ ਕੋਈ ਸੱਟ ਲੱਗ ਜਾਵੇ, ਕੋਈ ਬਹੁਤ ਵੱਡੀ ਖੁਸ਼ੀ ਦੀ ਖਬਰ ਮਿਲੇ ਤਾਂ ਮਾਂ ਅਚਨਚੇਤ ਚੇਤੇ ਆਉਂਦੀ ਹੈ। ਇਹ ਮਾਂ ਦੇ ਦੁੱਧ ਦੀ ਸ਼ਕਤੀ ਕਹੀ ਜਾ ਸਕਦੀ ਹੈ ਕਿ ਜਨਮ ਤੋਂ ਮਰਨ ਤੱਕ ਇਨਸਾਨ ਆਪਣੀ ਮਾਂ ਨੂੰ ਨਹੀਂ ਭੁੱਲ ਸਕਦਾ, ਉਹ ਚੇਤੇ ਆ ਹੀ ਜਾਂਦੀ ਹੈ ਹਰ ਦੁੱਖ-ਸੁੱਖ ਵੇਲੇ।

ਪੰਜਾਬੀ ਸਾਹਿਤ ਦੇ ਖੇਤਰ ਵਿੱਚ ਮਾਂ ਸ਼ਬਦ ਨੂੰ ਵਿਸਥਾਰ ਨਾਲ ਬਿਆਨਿਆ ਗਿਆ ਹੈ। ਮਾਂ ਆਪਣੇ ਪੁੱਤਰ/ਧੀ ਨੂੰ ਗਰਭ ਵਿੱਚ ਆਣ ਤੋਂ ਲੈ ਕੇ ਅੰਤਮ ਸੁਵਾਸ ਤੱਕ ਪਿਆਰ/ਦੁਲਾਰ ਕਰਦੀ ਹੈ। ਮਾਂ ਦੀਆਂ ਨਜਰਾਂ ਵਿੱਚ ਉਸ ਦਾ ਪੁੱਤਰ ਸਾਰੇ ਜੱਗ ਤੋਂ ਸੋਹਣਾ ਹੈ।

“ਮੇਰੀਆਂ ਅੱਖੀਆਂ ਦਾ ਤਾਰਾ
ਸਾਰੇ ਜੱਗ ਤੋਂ ਪਿਆਰਾ
ਚੰਨ ਜਿਹਾ ਇਹਨਾਂ ਮੁੱਖ
ਲੱਗੇ ਨਾ ਕੋਈ ਗ਼ਮ ਦੁੱਖ
ਚੁੰਮਦੀ ਮੈਂ ਇਹਦਾ ਮੁੱਖ
ਬਾਪੂ ਦਾ ਵੀ ਰਾਜ ਦੁਲਾਰਾ
ਮੇਰੀਆਂ ਅੱਖੀਆਂ ਦਾ ਤਾਰਾ
ਸਾਰੇ ਜੱਗ ਤੋਂ ਪਿਆਰਾ।”

24 Jan 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

ਮਾਂ ਆਪਣੇ ਪੁੱਤਰ ਦੇ ਮਾੜੇ ਕੰਮਾਂ ਦੇ ਪੜਦੇ ਪਾਉਂਦੀ ਹੈ ਅਤੇ ਗੁੱਸੇ ਹੋਏ ਪਿਤਾ ਦੀਆਂ ਝਿੜਕਾਂ ਤੋਂ ਬਚਾਉਂਦੀ ਹੈ। ਇਸ ਲਈ ਜੇਕਰ ਪੁੱਤਰ ਕੋਲੋਂ ਜਾਣੇ/ਅਣਜਾਣੇ ਵਿੱਚ ਕੋਈ ਮਾੜਾ ਕੰਮ ਹੋ ਜਾਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਉਸ ਭੇਤ ਬਾਰੇ ਦੱਸਦਾ ਹੈ।
ਮਾਂ ਨੇ ਦਿਲ ਵਿੱਚ ਰੀਝ ਹੁੰਦੀ ਹੈ ਕਿ ਉਹ ਆਪਣੇ ਪੁੱਤਰ ਨੁੰ ਘੋੜੀ ਚੜਦੇ ਨੂੰ ਦੇਖੇ ਅਤੇ ਆਪਣੇ ਘਰ ਵਿੱਚ ਚੰਨ ਜਿਹੀ ਨੂੰਹ ਲੈ ਕੇ ਆਵੇ। ਆਪਣੇ ਵਿਹੜੇ ਵਿੱਚ ਪੋਤਰੇ ਨੂੰ ਖੇਡਦਿਆਂ ਦੇਖਣ ਦੀ ਉਸ ਦੀ ਰੀਝ ਹੁਲਾਰੇ ਮਾਰਦੀ ਰਹਿੰਦੀ ਹੈ। ਜਦੋਂ ਉਸ ਦੀ ਇਹ ਰੀਝ ਪੂਰੀ ਹੁੰਦੀ ਹੈ ਤਾਂ ਉਸ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ ਹੁੰਦਾ।

ਇਸ ਤਰ੍ਹਾਂ ਮਾਂ ਦਾ ਪਿਆਰ, ਮੌਹ ਅਤੇ ਲੋਰੀਆਂ ਸੰਸਾਰਕ ਮੁੱਲ ਤਾਰ ਕੇ ਖਰੀਦੀਆਂ ਨਹੀਂ ਜਾ ਸਕਦੀਆਂ। ਅੱਲਾ ਕਰੇ ਕੁਲ ਕਾਇਨਾਤ ਦੇ ਬਸ਼ੀਨੰਦਿਆਂ ਦੇ ਨਸੀਬਾਂ ਵਿੱਚ ਨੂੰ ਉਹਨਾਂ ਦੀਆਂ ਮਾਂਵਾਂ ਦਾ ਪਿਆਰ ਹੋਵੇ ਅਤੇ ਉਹ ਇਸ ਰੱਬੀ ਅਮਾਨਤ ਦਾ ਆਨੰਦ ਮਾਣ ਸਕਣ।

…ਆਮੀਨ

24 Jan 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

24 Jan 2010

Amrit Manghera
Amrit
Posts: 662
Gender: Male
Joined: 05/May/2009
Location: ludhiana
View All Topics by Amrit
View All Posts by Amrit
 

24 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bilkul 22 g....... bahut sohna article....

thanks for sharing..

24 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 g. Really touching. Main thoda emotional haan jyada kuch ni keh sakda..... Maa di jagah. Koi ni lai sakda.. Rabb vi ni.

24 Jan 2010

Showing page 1 of 2 << Prev     1  2  Next >>   Last >> 
Reply