|
|
|
|
|
|
Home > Communities > Punjabi Poetry > Forum > messages |
|
|
|
|
|
|
ਸ਼ਾਇਦ ਰੱਬਾ ਤੈਨੂੰ ਹਰ ਚੀਜ਼ ਦੀ ਖਬਰ ਹੋਵੇਗੀ |
ਸ਼ਾਇਦ ਰੱਬਾ ਤੈਨੂੰ ਹਰ ਚੀਜ਼ ਦੀ ਖਬਰ ਹੋਵੇਗੀ,
ਸ਼ਾਇਦ ਤੂੰ ਜਾਣਦਾ ਹੀ ਹੋਵੇਂਗਾ ਹਰ ਉਸ ਗਰੀਬ ਬਾਰੇ,
ਜੋ ਅਧਨੰਗਾ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਿੱਚ ਸੜ੍ਕਾਂ ਤੇ ਸੌਂਦਾ ਹੈ,
ਪਤਾ ਹੀ ਹੋਵੇਗਾ ਤੈਨੂੰ ਉਸ ਸੇਠ ਬਾਰੇ ਵੀ
ਜਿਸ ਨੂੰ ਏ.ਸੀ. ਵਿੱਚ ਵੀ ਪਸੀਨਾ ਆਉਂਦਾ ਹੈ,
ਉਂਝ ਤੇ ਰੱਬਾ ਸ਼ਾਇਦ ਤੈਨੂੰ ਹਰ ਚੀਜ਼ ਦੀ ਖਬਰ ਹੋਵੇਗੀ
ਸ਼ਾਇਦ ਤੈਨੂੰ ਪਤਾ ਹੀ ਹੋਵੇਗਾ ਪਿੰਡ ਵਾਲੇ ਕਰ੍ਮੇ ਦੀ ਮੌਤ ਦਾ
ਜਿਸ ਤੋਂ ਲਾਲੇ ਦੀ ਵਹੀ ਤੇ ਲਾਏ ਅੰਗੂਠੇ ਦਾ ਮੁੱਲ ਮੋੜ ਨਹੀਂ ਹੋਇਆ,
ਸਾਰੀ ਉਮਰ ਜਿਸ ਪੁੱਤਰ ਲਈ ਹੱਡ ਤੋੜਦਾ ਰਿਹਾ ਓਹ ਪੁੱਤਰ
ਡਿਗਰੀ ਕਰ ਕੇ ਵੀ ਵਿਹਲਾ ਬੈਠਾ ਜਰ ਨਹੀਂ ਹੋਇਆ,
ਉਂਝ ਤੇ ਰੱਬਾ ਸ਼ਾਇਦ ਤੈਨੂੰ ਹਰ ਚੀਜ਼ ਦੀ ਖਬਰ ਹੋਵੇਗੀ
ਤੈਨੂੰ ਪਤਾ ਹੀ ਹੋਵੇਗਾ ਨੇਤਾ ਜੀ ਦੇ ਕੁਰਸੀ ਪ੍ਰੇਮ ਦਾ,
ਸ਼ਾਇਦ ਗਿਣਤੀ ਵੀ ਪਤਾ ਹੋਵੇ ਤੈਨੂੰ ਕੁਰਸੀ ਦੇ ਪਾਵੇ ਹੇਠਲੀਆਂ ਲਾਸ਼ਾਂ ਦੀ,
ਸ਼ਾਇਦ ਜਾਣਦਾ ਹੋਵੇਂਗਾ ਤੂੰ ਕਿ ਦਿਨਾਂ ਵਿੱਚ ਹੀ ਇਹ ਢਾਰਿਆਂ ਤੋਂ ਮਹਿਲ ਕਿੱਦਾਂ ਬਣ ਗਏ,
ਉਂਝ ਤੇ ਰੱਬਾ ਸ਼ਾਇਦ ਤੈਨੂੰ ਹਰ ਚੀਜ਼ ਦੀ ਖਬਰ ਹੋਵੇਗੀ,
ਸ਼ਾਇਦ ਤੈਨੂੰ ਪਤਾ ਹੀ ਹੋਵੇਗਾ ਉਸ ਨੌਜਵਾਨ ਬਾਰੇ ਜੋ ਡਿਗਰੀ ਕਰ ਵੀ ਬੇਰੁਜ਼ਗਾਰ ਬੈਠਾ ਹੈ,
ਜੋ ਦੋਰਾਹੇ ਤੇ ਖ੍ੜ੍ਹਾ ਸਹੀ ਤੇ ਗਲਤ ਵਿਚਕਾਰ ਫ਼ਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਏ,
ਜਿਸ ਨੂੰ ਵਿੱਦਿਆ ਦੇ ਚਾਨਣ ਤੋਂ ਹਨੇਰੀ ਕੋਈ ਚੀਜ਼ ਨਹੀਂ ਲਗਦੀ,
ਉਂਝ ਤੇ ਰੱਬਾ ਸ਼ਾਇਦ ਤੈਨੂੰ ਹਰ ਚੀਜ਼ ਦੀ ਖਬਰ ਹੋਵੇਗੀ,
"ਬਰਾੜ" ਜਦ ਸਭ ਪਤਾ ਹੈ ਤੈਨੂੰ ਤਾਂ ਮੂਕ ਦਰਸ਼ਕ ਬਣ ਤਮਾਸ਼ਾ ਕਿਉਂ ਦੇਖ ਰਿਹਾ ਹੈਂ,
ਕਿਉਂ ਲੋਕਾਂ ਦੀਆਂ ਲਾਸ਼ਾਂ ਦੀ ਧੂਣੀ ਸੇਕ ਰਿਹਾ ਹੈਂ ,
ਹਰ ਇਕ ਲਾਚਾਰ ਤੇਰਾ ਆਸਰਾ ਤੱਕਦਾ ਹੈ,
ਜਿਸ ਦਾ ਕੋਈ ਸਹਾਰਾ ਨਹੀਂ ਤੇਰਾ ਸਹਾਰਾ ਤੱਕਦਾ ਹੈ,
ਪਰ ਮੈਨੂੰ ਇਹ ਕਹਿਣ ਦੀ ਕੀ ਲੋੜ ਹੈ,
ਕਿਉਂਕਿ ਤੈਨੂੰ ਤੇ ਸ਼ਾਇਦ ਹਰ ਚੀਜ਼ ਦੀ ਖਬਰ ਹੋਵੇਗੀ.
|
|
01 Feb 2010
|
|
|
|
|
|
waah bai ji ... mere dil gi gall lafza ch piro ko rakh ti........
great one....!!!!!!!!!!
hats off..!!!
|
|
01 Feb 2010
|
|
|
|
|
|
bahut wadhiya 22 g..
keep rocking
|
|
02 Feb 2010
|
|
|
|
|
bahut hi vadhiya bai g...
grt wrk ... keep sharing
|
|
02 Feb 2010
|
|
|
|
sat shri akaal ji
boh sohney shabdan ch punjab de halaat pesh kitey hun.
lagda hai pb de kise pind cho aaye ho,eh dard ohi samaj sakda hai.
pind es lae keha coz shahar d life busy and badalvin hai.
asin sarey eh feel kardey haan,par shayad kehan d jaach nae,par tusi kehan vich safal hoye ho.
really heart touching words.
keep it up.
pb da aapna pind aapne andar vasae rakhna,
tan jo ehdan dain hor sachaian asin pad de rahiye.
thanx
|
|
02 Feb 2010
|
|
|
|
bht he wdiya feelings.. awesome theme,,but es ton v bht wdiya likh skde o.. bht he zyada wdiya nhi kahungi coz i know u can write even in better way..
|
|
02 Feb 2010
|
|
|
|
|
|
|
|
|
|
|
|
|
|
|
|