ਨਹੀਂ ਮੈਂ ਮਿਰਜ਼ਾ ਨਹੀਂ ਬਣਨਾ,
ਕਿਉਂ ?
ਕਿਉਂਕਿ ਮੈਨੂੰ ਕੋਈ ਭਰੋਸਾ ਨਹੀਂ ਇਸ ਯੁੱਗ ਦੀ ਸਾਹਿਬਾਂ ਤੇ,
ਮੈਂ ਰਾਂਝਾ ਤੇ ਉੱਕਾ ਹੀ ਬਣ ਨਹੀਂ ਸਕਦਾ,
ਕਿਉਂ ਕਿ ਅੱਜ੍ਕੱਲ ਸਾਧ ਤੇ ਲੋਕਾਂ ਨੂੰ ਠੱਗਣ ਲਈ ਬਣਿਆ ਜਾਂਦਾ,
ਠੱਗੇ ਹੋਏ ਤਾਂ ਸ਼ਰਾਬੀ ਯਾ ਨਸ਼ੇੜੀ ਬਣਦੇ ਹਨ,
ਸੱਚ ਕਹਾਂ ਤਾ ਇਸ ਯੁੱਗ ਵਿੱਚ ਆਸ਼ਿਕ ਨਹੀਂ ਵਪਾਰੀ ਬਣਿਆ ਜਾਂਦਾ ਏ,
ਜਿਸਮ ਦੇ ਵਪਾਰੀ, ਜ਼ਮੀਰ ਦੇ ਵਪਾਰੀ,ਧਰ੍ਮ ਦੇ ਵਪਾਰੀ,
ਸੋ ਮੈਂ ਵੀ ਹੁਣ ਵਪਾਰੀ ਬਣਾਂਗਾ ਦੋਸਤੋ,
ਬੁਰਾ ਨਾ ਮਨਾਇਓ ਜੇ ਮੈਂ ਤੁਹਾਡੀ ਦੋਸਤੀ ਵੀ ਵੇਚ ਖਾਵਾਂ,
ਜੇ ਮੈਂ ਆਪਣੇ ਮਾਪਿਆਂ ਦੇ ਅਹਿਸਾਨਾਂ ਤੋਂ ਮੁਨਕਰ ਹੋ ਜਾਵਾਂ,
ਜੇ ਮੈਂ ਕਿਸੇ ਨੂੰ ਪਹਿਚਾਨਣ ਤੋਂ ਇਨਕਾਰ ਕਰ ਦੇਵਾਂ,
ਤਾਂ ਬੁਰਾ ਨਾ ਮਨਾਇਓ,
ਕਿਉਂਕਿ ਇੱਕ ਚੰਗਾ ਵਪਾਰੀ ਬਣਨ ਲਈ ਮਾਲ ਵੀ ਚੰਗਾ ਹੋਣਾ ਚਾਹੀਦਾ ਏ,
ਜੇ ਤੁਸੀਂ ਮੇਰੇ ਕਿਸੇ ਕੰਮ ਨਹੀਂ ਆ ਸਕਦੇ ਤਾਂ ਕਿਉਂ ਇਹ ਰਿਸ਼ਤਿਆਂ ਭਰਮ ਪਾਲਾਂਗਾ ਮੈਂ,
ਆਖਿਰ "ਬਰਾੜ" ਵਪਾਰੀ ਬਣਨਾ ਹੈ,
ਪਰ ਹਾਂ ਇੱਕ ਗੱਲ ਮੈਂ ਲਿਖ ਕੇ ਦੇ ਸਕਦਾ ਹਾਂ,
ਮੈਂ ਇੱਕ ਦਿਨ ਬਹੁਤ ਵੱਡਾ ਵਪਾਰੀ ਬਣਾਂਗਾ,
ਹਾਂ ਮੈਂ ਵਪਾਰੀ ਬਣਾਂਗਾ,....