ਅੱਜ ਫ਼ਿਰ ਯਾਦ ਆਈ ਤੇਰੀ
ਜਦ ਤੇਰੇ ਸ਼ਹਿਰ ਪੈਰ ਪਾਇਆ ਮੈਂ,
ਅੱਜ ਫ਼ਿਰ ਅੱਖ ਭਰ ਆਈ ਮੇਰੀ
ਜਦ ਤੇਰੀ ਗਲੀ ਆਇਆ ਮੈਂ,
ਫ਼ਿਰ ਤੋਂ ਹਰ ਇੱਕ ਬੀਤਿਆ ਪਲ ਜੀ ਲਿਆ,
ਇੱਕ ਵਾਰ ਫ਼ਿਰ ਆਪਣੇ ਜ਼ਖਮਾਂ ਨੂੰ ਸੀ ਲਿਆ,
ਫ਼ਿਰ ਆਪ੍ਣੇ ਦਿਲ ਨੂੰ ਸਮਝਾਇਆ ਮੈਂ,
ਜਦ ਤੇਰੇ ਸ਼ਹਿਰ ਪੈਰ ਪਾਇਆ ਮੈਂ,..
ਫ਼ਿਰ ਤੱਕਿਆ ਮੈਂ ਆਪਣੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗਦਾ,
ਅੱਜ ਫ਼ਿਰ ਤੱਕਿਆ ਮੈਂ ਤੈਨੂੰ ਵਟਣਾ ਲਗਦਾ,
ਇੱਕ ਵਾਰ ਫ਼ਿਰ ਦਿਲ ਪੱਥਰ ਬਣਾਇਆ ਮੈਂ,
ਜਦ ਤੇਰੇ ਸ਼ਹਿਰ ਪੈਰ ਪਾਇਆ ਮੈਂ,.
ਅੱਜ ਫ਼ਿਰ ਬਰਾੜ ਨਹੀਂ ਸਹਿ ਸਕਿਆ ਓਹ ਸਭ,
ਅੱਜ ਫ਼ਿਰ ਮੈਂ ਨਹੀਂ ਕਹਿ ਸਕਿਆ ਓਹ ਸਭ,
ਇਕ ਵਾਰ ਫ਼ਿਰ ਬੁਜ਼ਦਿਲਾਂ ਵਾਂਗ ਭੱਜ ਆਇਆ ਮੈਂ,
ਤੇਰਾ ਸ਼ਹਿਰ ਛੱਡ ਆਇਆ ਮੈਂ,..
ਜਦ ਤੇਰੇ ਸ਼ਹਿਰ ਪੈਰ ਪਾਇਆ ਮੈਂ,.