Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੁੱਤਾਂ ਬਦਲਣਗੀਆਂ ਪਰ ਤੂੰ ਨਾ ਬਦਲੀਂ ਦੋਸਤਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਰੁੱਤਾਂ ਬਦਲਣਗੀਆਂ ਪਰ ਤੂੰ ਨਾ ਬਦਲੀਂ ਦੋਸਤਾ

 

 

ਰੁੱਤਾਂ ਬਦਲਣਗੀਆਂ ਪਰ ਤੂੰ ਨਾ ਬਦਲੀਂ ਦੋਸਤਾ,

ਬੜੇ ਤੂਫ਼ਾਨ ਆਉਣਗੇ ਪਰ ਸਾਹਮਣਾ ਡਟ ਕੇ ਕਰੀਂ ਦੋਸਤਾ,

ਬੜਾ ਆਪਣਿਆਂ ਸੱਟਾਂ ਮਾਰਨੀਆਂ ਨੇ,ਬੜੇ ਲੱਤਾਂ ਖਿੱਚਣਗੇ,

ਪਰ ਤੂੰ ਨਾ ਡਰੀਂ ਨਾ ਬਦਲੀਂ ਦੋਸਤਾ,...

ਕਿਉਂਕਿ ਮੰਜ਼ਿਲਾਂ ਓਹ ਹੀ ਪਾਉਂਦੇ ਨੇ 

ਜੋ ਬਿਖੜੇ ਪੰਧਾਂ ਤੇ ਟੁਰਨ ਦੀ ਹਿੰਮਤ ਰੱਖਦੇ ਨੇ,

ਚਲਦਾ ਰਹੀਂ ਵਧਦਾ ਰਹੀਂ ਮੰਜ਼ਿਲ ਵੱਲ ਤੂੰ,

ਦੇਖੀਂ ਕਿਤੇ ਨਾ ਰਸਤਾ ਭਟਕੀਂ  ਦੋਸਤਾ,,,

ਰੁੱਤਾਂ ਬਦਲਣਗੀਆਂ ਪਰ ਤੂੰ ਨਾ ਬਦਲੀਂ ਦੋਸਤਾ,

ਇੱਕ ਦਿਨ ਤੈਨੂੰ ਮਿਲੇਗੀ ਮੰਜ਼ਿਲ

 ਸਧਰਾਂ ਦੇ ਬੂਟੇ ਨੂੰ ਬੂਰ ਪਵੇਗਾ,

ਹਾਂ ਪਰ ਇਸ ਫ਼ਲ ਨੂੰ ਚੱਖਣ ਲਈ

ਤਿਲ-੨ ਕਰ ਕੇ ਮਰਨਾ ਡਿਗ-੨ ਕੇ ਚਲਣਾ ਜ਼ਰੂਰ ਪਵੇਗਾ,

ਪਰ ਵਾਦਾ ਹੈ "ਬਰਾੜ" ਦਾ ਕਾਮਯਾਬੀ ਡਿੱਗੇਗੀ ਤੇਰੇ ਪੈਰਾਂ ਤੇ,

ਬੱਸ ਮੇਰੇ ਲਫ਼ਜ਼ਾਂ ਤੇ ਭਰੋਸਾ ਰੱਖੀਂ ਦੋਸਤਾ,ਟੁਰਦਾ ਰਹੀਂ ਦੋਸਤਾ,

ਰੁੱਤਾਂ ਬਦਲਣਗੀਆਂ ਪਰ ਤੂੰ ਨਾ ਬਦਲੀਂ ਦੋਸਤਾ,

 

 

06 Feb 2010

Reply