Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬੋਲ ਜੋ ਕਵਿਤਾ ਬਣੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 
ਬੋਲ ਜੋ ਕਵਿਤਾ ਬਣੇ

this poem s by my very dear friend HAPPY GHOLIA.. asin ikk dooje nu letters likhde rehnde han.. ikk wari main keha k kavita ki aa.. es te ikk poem likh.so gonna share wid u guys..
ਐ ਕਵਿਤਾ ਦੇ ਰਖਵਾਲਿਓ.....!!!!
ਤੁਹਾਨੂੰ ਪਤਾ ਨਹੀਂ ਸ਼ਾਇਦ
ਵੱਖ ਵੱਖ ਹੁੰਦਾ ਹੈ,
ਕਵਿਤਾ ਲਿਖਣਾ ਤੇ ਕਵਿਤਾ ਜਿਊਣਾ...
ਜਦੋਂ ਤੁਸੀਂ ਕਵਿਤਾ ਲਿਖਦੇ ਹੋ..
ਉਦੋਂ ਤੁਸੀਂ ਜਿਊਂਦੇ ਨਹੀਂ ਹੁੰਦੇ,
ਜਦੋਂ ਤੁਸੀਂ ਜਿਉਂ ਰਹੇ ਹੁੰਦੇ ਹੋ,
ਉਦੋਂ ਕਵਿਤਾ ਗੈਰਹਾਜ਼ਰ ਹੁੰਦੀ ਹੈ...
ਤੁਹਾਡੀ ਕਵਿਤਾ ਵਿੱਚ ਜ਼ਿਕਰ ਹੁੰਦਾ ਹੈ
ਏ.ਸੀ. ਬੱਸਾਂ ਕਾਰਾਂ ਦੇ ਵਧਣ ਨਾਲ
ਆਏ ਨਵੀਨੀਕਰਣ ਦਾ,
ਪਰ ਮੇਰੀ ਕਵਿਤਾ ਵਿੱਚ ਅੰਕਿਤ ਹੁੰਦੇ ਨੇ
ਉਨਾਂ ਬੱਸਾਂ ਕਾਰਾਂ ਥੱਲੇ ਆ ਕੇ
ਮਰਨ ਵਾਲੇ ਲੋਕਾਂ ਦੇ ਅੰਤਿਮ ਸਾਹ
ਤੇ ਬੇਸਹਾਰਾ ਪਰਿਵਾਰਾਂ ਦੀਆਂ ਚੀਕਾਂ.....
ਤੁਹਾਡੀਆਂ ਕਵਿਤਾਵਾਂ ਵਿੱਚ
ਮੈਂ ਅਕਸਰ ਹੀ ਵੇਖਿਆ ਹੈ
ਉਡਾਨ ਭਰਦੇ ਪੰਛੀਆਂ ਨਾਲ
ਚੜਦੇ ਸੂਰਜ ਤੇ ਸਤਰੰਗੀ ਪੀਂਘ ਦਾ ਸੁਮੇਲ...
ਪਰ ਕੀ ਸਾਡੀਆਂ ਕਵਿਤਾਵਾਂ ਵਿੱਚ
ਅਸਤ ਹੁੰਦੇ ਸੂਰਜ ਵਿੱਚ ਭਰਿਆ
ਸਾਡੇ ਪਰਾਂ ਦਾ ਲਹੂ ਕਦੇ ਤੁਸੀਂ ਕਦੇ ਵੇਖਿਆ???
ਤੁਹਾਡੇ ਲਈ ਕਵਿਤਾ
ਤੁਹਾਡੇ ਗੁਆਢੀਆਂ ਦੀ ਆਪਸੀ ਤਕਰਾਰ ਹੈ
ਜਿਸਨੂੰ ਤੁਸੀਂ ਚਿਤਰਦੇ ਹੋ
ਵਿਭਿੰਨ ਬਿੰਬਾਂ ਤੇ ਅਲੰਕਾਰਾਂ ਨਾਲ,
ਪਰ ਤੁਹਾਡੇ ਆਪਣੇ ਘਰ ਦੇ ਹਾਲਤ
ਅਕਸਰ ਹੀ ਨਹੀਂ ਬਣ ਪਾਉਂਦੇ
ਕਵਿਤਾ ਦੀ ਸਤਰ.............
ਤੁਹਾਡੀ ਰੂਹ ਨੂੰ ਆਨੰਦਮਈ ਕਰਦਾ ਹੈ
ਕਵਿਤਾ ਵਿੱਚ ਵਰਤਿਆ ਹੀਰ ਦਾ ਬਿੰਬ
ਤੇ ਮਾਰਨ ਨੂੰ ਦਿਲ ਕਰਦਾ ਹੈ
ਲੰਗੜੇ ਕੈਦੋਂ ਤੇ ਵਿਰੋਧੀ ਸੈਦੇ ਕਾਣੇ ਨੂੰ
ਪਰ ਤੁਹਾਡੇ ਆਪਣੇ ਘਰਾਂ ਵਿੱਚ ਹਰ ਰੋਜ਼
ਦਮ ਘੁੱਟ ਕੇ ਮਰਦੀਆਂ  ਨੇ ਅਨੇਕਾਂ ਹੀਰਾਂ,
ਤੇ ਤੁਸੀਂ ਖੁਦ ਬੜੇ ਮਾਣ 'ਚ ਹੁੰਦੇ ਹੋ
ਕੈਦੋਂ ਜਾਂ ਸੈਦੇ ਦਾ ਰੋਲ ਨਿਭਾ ਕੇ..........
ਉਨਾਂ ਹੀਰਾਂ ਦੀ ਬੇਬਸੀ 'ਤੇ
ਕੌਣ ਲਿਖੇਗਾ ਕਵਿਤਾ??
ਐ ਕਵਿਤਾ ਦੇ ਵਾਰਸੋ !!!!
ਰਾਖੀ ਦੇ ਨਾਂਅ ਤੇ
ਬਲਾਤਕਾਰ ਨਾ ਕਰੋ ਕਵਿਤਾ ਨਾਲ
ਤੁਸੀਂ ਕਵਿਤਾ ਨੂੰ ਗਮਲੇ 'ਚ ਉਗਾ ਕੇ
ਆਪਣੇ ਡਰਾਇੰਗ ਰੂਮ 'ਚ ਰੱਖ ਸਕਦੇ ਹੋ
ਪਰ ਕਵਿਤਾ ਨੂੰ ਫ਼ਲ ਨਹੀਂ ਲੱਗੇਗਾ,
ਕਿਉਂਕਿ ਤੁਸੀਂ ਕਵਿਤਾ ਲਿਖਦੇ ਜ਼ਰੂਰ ਹੋ
ਪਰ ਜ਼ਿਉਂਦੇ ਨਹੀਂ ........
ਏਸੇ ਲਈ ਤੁਸੀਂ ਤੇ ਕਵਿਤਾ
ਦੋਨੋਂ ਹੀ ਮਰ ਜਾਂਦੇ ਹੋ........।
--------ਹਰਿੰਦਰ ਬਰਾੜ
           20/09/09

08 Feb 2010

Jatinder Pal Singh
Jatinder Pal
Posts: 72
Gender: Male
Joined: 27/Jul/2009
Location: Jalandhar
View All Topics by Jatinder Pal
View All Posts by Jatinder Pal
 

thanks a lot jassi to share this thing eh sach hai kavita jeena boht aukha hai pyar karna boht aukha hai te oh dukhbharia cheeka sunna v boht aukha hai but ehi ardaas karanga k rabb kavita nu jeen da mauka dawe

 

thanks for sharing

rabb rakha

08 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bahut hi vadhiaa soch te suneha ae ih saare hi writers lai .........main teh dilo shukrgujaar han Jassi ji da jinah ne eh msg saade naal share kita te ohna da vi jinah ne iss kavita nu apni soch te anmol shabda de pankh dite aa , lots of thanx ......

so bhai changa pdo, changa likho te changa hi suno ..........ameen  

08 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

awsme kuriye,..thnx for sharing,..

08 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

O amazing.. Awesome.. Ik ik akhar bolda hai.. Main ta viche hi kho gaya c.. Thanks alot for sharing beta.

08 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

shukriya ji sab da,, harinder vallon..

08 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Ehna nu punjabizm join karwao.

08 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ghugu jeha pind aa..othe net hai ni.. koi na hor rachnawan mngwaungi.. fer shar ekrange ..oddan bnda kmaaaaaaal aa..

08 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

eh bhayi saab surjit gill saab de bhanja te surjit brar ji d ebhteeja ne.. tusi shayd jande howo.. kamred surjit gill te brar..gholia wale..

08 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Amazing...!!!!!!!!

 

great one jassi.... hats off to harinder 22 .....

post more of his... 

08 Feb 2010

Showing page 1 of 2 << Prev     1  2  Next >>   Last >> 
Reply