|
|
|
|
|
|
Home > Communities > Punjabi Poetry > Forum > messages |
|
|
|
|
|
ghazal |
ਮਿੱਠੀ ਤਕਣੀ ਦੇ ਸਿਰਨਾਵੇਂ ਘਰ ਆਂਗਣ ਛਾਵੇਂ ਪਰਛਾਵੇਂ
ਦਿਲ ਦੇ ਅਰਸ਼ੀਂ ਘੁੱਪ ਹਨੇਰਾ ਦੁੱਖ ਦੇ ਤਾਰੇ ਟਾਵੇਂ ਟਾਵੇਂ
ਠਹਰ ਜ਼ਰਾ ਜੀ ਭਰ ਕੇ ਤਕ ਲਾਂ ਫਿਰ ਤੂੰ ਆਵੇਂ ਜਾ ਨਾ ਆਵੇਂ
ਪੰਛੀ ਪਰਦੇਸਾਂ ਨੂੰ ਟੁਰ ਗਏ ਕੀ ਲੱਭਣੀ ਪਿੱਪਲ ਦੀਏ ਛਾਵੇਂ
ਦੁਖ ਸੁਖ ਨਈਂ ਕਰਨਾ ਤੇ ਨਾ ਸਈ ਪਰ ਰਹ ਤਾਂ ਅੱਖਾਂ ਦੇ ਸਾਹਵੇਂ
ਖੇਤਾਂ ਨੂੰ ਖੁਦ ਆਪੇ ਖਾ ਗਈ ਕਿਹਦੇ ਲਈ ਤੂੰ ਵਾੜ ਕਹਾਵੇਂ
ਬੀਤ ਗਏ ਹਰ ਪਲ ਦੀ ਕੁੱਖੋਂ ਜਿੰਦੇ ਤੁੰ ਇਕ ਪੀੜ ਜਮਾਵੇਂ
ਆਸ ਦਾ ਇਕ ਸੂਰਜ ਨਾ ਉਗਿਆ ਉਮਰਾਂ ਦੇ ਢਲ ਗਏ ਪਰਛਾਵੇਂ
ਤੇਰੀ ਸਰਦਲ ਰਖ ਚਲਿਆਂ ਜਿੰਦ ਤੇਰੀ ਦਿੱਤੀ ਤੇਰੇ ਨਾਵੇਂ
ਪੀੜੇ ਤੇਰੇ ਸ਼ੌਕ ਅਵੱਲੜੇ ਰਾਤ ਬਰਾਤੇ ਦਿਲ ਨੂੰ ਖਾਵੇਂ
|
|
10 Feb 2010
|
|
|
|
bahut wadhiya sir....
amazing as usual....
|
|
10 Feb 2010
|
|
|
|
|
wah ji bahut hi vadhiaa jnab ..........bahut kmaal ae 22 G
|
|
11 Feb 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|