ਤੇਰੇ ਲਈ ਅੰਬਰੋਂ ਤਾਰੇ ਤੋੜ ਕੇ ਨਹੀਂ ਲਿਆਉਣੇ ਮੈਂ,
ਕਿਉਂਕਿ ਝੂਠੇ ਵਾਦੇ ਕਰਨਾ ਮੇਰੀ ਆਦਤ ਨਹੀਂ,
ਤੇਰੇ ਲਈ ਜੱਗ ਨਾਲ ਨਹੀਂ ਲੜਨਾ ਮੈਂ,
ਕਿਉਂਕਿ ਹਰ ਕਿਸੇ ਨਾਲ ਲੜਨਾ ਮੇਰੀ ਆਦਤ ਨਹੀਂ,
ਜੋ ਕਰ ਸਕਦਾ ਹਾਂ ਜ਼ਰੂਰ ਕਰਾਂਗਾ ,
ਜ਼ਿੰਦਗੀ ਦੇ ਹਰ ਸੁੱਖ ਦੁੱਖ ਵਿੱਚ ਨਾਲ ਖੜਾਂਗਾ,
ਨਾ ਤਾਂ ਹੋਰਾਂ ਤੋਂ ਵੱਖਰਾ ਹਾਂ ਮੈਂ,
ਨਾ ਹੀ ਵੱਖਰਾ ਹੋਣਾ ਚਾਹੁੰਦਾ ਹਾਂ,..
ਹਾਂ ਪਰ
ਹੋਰਾਂ ਦੀਆਂ ਗਲਤੀਆਂ ਨਾ ਦੁਹਰਾਉਣ ਦਾ ਵਾਦਾ ਕਰਾਂਗਾ,
ਸੱਤ ਜਨਮ ਨਿਭਾਉਣ ਦੇ ਝੂਠੇ ਵਾਦੇ ਨਹੀਂ ਕਰਦਾ ਬਰਾੜ,
ਹਾਂ ਇਸ ਇੱਕ ਜਨਮ ਚ ’
ਤੈਨੂੰ ਸੱਤ ਜਨਮਾਂ ਜਿੰਨਾ ਪਿਆਰ ਦੇਣ ਦੀ ਕੋਸ਼ਿਸ਼ ਕਰਾਂਗਾ
____________________________________________
____________________________________________
tere layi ambron taare tor k nahi liaone main,
kyon k jhoothe vaade karna meri aadat nahi,
tere layi jag nal layi larna main,
kyon k har kise naal larna meri aadat nahi,
jo kar sakda haan zaroor karanga,
zindgi de har sukh dukh vich naal kharanga,
naa taan horan to vakhra haaan,
naa hi vakhra hona chahunda haan,
haan par
horan dian galtian naa duhraon da vada karanga,
satt janam nibhaon de jhoothe vade nahi karda brar
haan is ik janam ch,
tainu satt janman jinna pyaar den di koshish karanga,.