Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੌਲਾ !ਮੇਰੀ ਹੀ ਜਾਨ ਨੂੰ ਐਨੇ ਵੀ ਦੁਖ ਨੇ ਕਿਉਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਮੌਲਾ !ਮੇਰੀ ਹੀ ਜਾਨ ਨੂੰ ਐਨੇ ਵੀ ਦੁਖ ਨੇ ਕਿਉਂ

ਪੈੜਾਂ ਦੇ ਪੱਬੀਂ ਪੀੜ ਦੇ ਰਸਤੇ ਅਮੁਕ ਨੇ ਕਿਉਂ
ਮੌਲਾ !ਮੇਰੀ ਹੀ ਜਾਨ ਨੂੰ ਐਨੇ ਵੀ ਦੁਖ ਨੇ ਕਿਉਂ

ਤੁਰ ਗਏ ਅਜਲ ਦੇ ਰਾਹਾਂ ਨੂੰ ਹੁਸਨਾਂ ਦੇ ਜੋਗੜੇ
ਲੈ ਕੇ ਚਕੋਰ ਵਾਂਕਰਾਂ ਅੱਖਾਂ ਦੀ ਭੁਖ ਨੇ ਕਿਉਂ

ਵਣ-ਖੇਤ ਸਾਰੇ ਖਿੜ ਗਏ,ਫੁੱਲਾਂ ਦੇ ਮਹਿਕੇ ਰੰਗ
ਬਿਨ-ਪੱਤਰੇ ਤਾਂ ਮੇਰੇ ਹੀ ਵਿਹੜੇ ਦੇ ਰੁਖ ਨੇ ਕਿਉਂ

ਬੱਦਲ ਦੇ ਰੋਣ ਵੇਲੇ ਤਾਂ ਛਾਈ ਸੀ ਮੁਰਦਨੀ
ਅੰਬਰ ਦੇ ਰੋਣ ਮਗਰੋਂ ਇਹ ਇੰਦਰ-ਧਨੁਖ ਨੇ ਕਿਉਂ

ਸੰਸਦ,ਅਦਾਲਾਤਾਂ ਸਭੇ ਪੈਸੇ ਦੇ ਯਾਰ ਹੋਏ
ਹੱਥੀਂ ਬਣਾਏ ਜਿਸ ਨੇ ਸੀ ਉਸ ਤੋਂ ਵਿਮੁਖ ਨੇ ਕਿਉਂ

ਸਰਮਾਏਦਾਰੀ ਛਕ ਗਈ ਹੱਥਾਂ ਦੀ ਫਸਲ ਸਭ
ਮਿਹਨਤਕਸ਼ਾਂ ਨੂੰ ਰੁੱਖੀ ਹੀ ਰੋਟੀ ਦੇ ਟੁਕ ਨੇ ਕਿਉਂ

ਇਹ ਜਾਣਦੇ ਵੀ ਸਭ ਦੀ ਹੈ ਅਜਲੋਂ ਲਿਖੀ ਗਈ
ਹੋਰਾਂ ਦੀ ਰੋਜ਼ੀ ਧਾੜਦੇ ਅੱਥਰੇ ਮਨੁਖ ਨੇ ਕਿਉਂ

ਕਰਮਾਂ ਦਾ ਅਪਣੇ ਫਲ ਹੀ ਤਾਂ ਕਹਿੰਦੇ ਨੇ ਮੂੰਹੋਂ ਲੋਕ
ਮੜੀਆਂ ਤੇ ਫੇਰ ਬਾਲਦੇ ਦੀਵੇ ਚਮੁਖ ਨੇ ਕਿਉਂ

ਬਾਕੀ ਸੀ ਦੀਦਿਆਂ ਨੂੰ ਅਜੇ ਦੀਦ ਦੀ ਪਰ ਆਸ
ਸਾਹ ਪਰ ਉਡੀਕਦੇ ਸੀ ਗਏ ਰੁਕਦੇ ਰੁਕ ਨੇ ਕਿਉਂ

12 Feb 2010

hardeep kaur dhindsa
hardeep
Posts: 707
Gender: Female
Joined: 24/Jan/2010
Location: boston
View All Topics by hardeep
View All Posts by hardeep
 

sat shri akal charanjit ji

 

tuhadi eh kavita boh wadhia hai

 

"paidan de pabbin peed de raste amuk ne kyu "

 

tuhadi kavita samajik jeevan de naal  rajneetak pakh nu v byan kardi hai .

 

keep it up.

 

thanx.

12 Feb 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Bahut khub charanjit ji,sari rachna hi khub hai........

13 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya sir...!!!

 

Good Job

13 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Bahut wadhiya sir ji.
13 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਹੁਤ ਵਧੀਆ ਬਾਈ ਜੀ ..........ਤੁਹਾਡੀ ਸਾਰੀ ਰਚਨਾ ਬਹੁਤ ਕਮਾਲ ਦੀ ਏ.........

13 Feb 2010

charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 

aap  sabh da shukrghuzaar haan

16 Feb 2010

Reply