|
ਨਵੀਂ ਪ੍ਰੀਤ ਪਈ ਏ |
ਸਭ ਚਾਅ ਸਾਡੇ ਰੁੜ ਗਏ, ਸਾਥੋਂ ਤਾਂ ਚਾਨਣ ਵੀ ਥੁੜ ਗਏ, ਖੁਸ਼ੀਆਂ ਨਾਲੋਂ ਟੁੱਟੇ ਨਾਤੇ, ਹੰਝੂਆਂ ਦੇ ਨਾਲ ਜਾ ਕੇ ਜੁੜ ਗਏ, ਹੌਕਿਆਂ ਦੇ ਨਾਲ ਹਾਲੇ ਨਵੀਂ ਪ੍ਰੀਤ ਪਈ ਏ, ਤੂੰ ਤੇ ਪੁੱਛਿਆ ਸਵਾਲ ਅਣਭੋਲ ਮਿੱਤਰਾ, ਪਰ ਮੈਂ ਕੀ ਦੱਸਾਂ ਕਿੱਦਾਂ ਜ਼ਿੰਦਗੀ ਬੀਤ ਰਹੀ ਏ, ਓਹ ਜਿਸ ਨਾਲ ਸਾਡੀ ਜ਼ਿੰਦਗੀ ਬਹਾਰ ਸੀ, ਮੇਰਾ ਦਿਲਬਰ ਜਿਹਤੇ ਅੰਨ੍ਹਾ ਐਤ੍ਬਾਰ ਸੀ, ਖੌਰੇ ਕੀ ਹੋ ਗਿਆ ਜੋ ਓਹ ਮੇਰੇ ਕੋਲੋਂ ਖੋ ਗਿਆ, ਕੀ ਦੱਸਾਂ ਕਿੱਦਾਂ ਖੂਨ ਜਿਗਰ ਦਾ ਤੁਪਕਾ-੨ ਚੋ ਗਿਆ, ਅੱਜ ਤੱਕ ਤੇ ਮੈਂ ਨਹੀਂ ਸਮਝ ਸਕਿਆ ਕਿ ਓਹ ਮੇਰੀ ਜ਼ਿੰਦਗੀ ਚੋਂ ਕਿਉਂ ਗਿਆ, ਉਸ ਰੰਗਲੇ ਸੱਜਣ ਬਾਝੋਂ ਬੱਸ ਇਹ ਉਮਰਾ ਬੀਤ ਰਹੀ ਏ,. ਹੌਕਿਆਂ ਦੇ ਨਾਲ ਹਾਲੇ ਨਵੀਂ ਪ੍ਰੀਤ ਪਈ ਏ, ਖੌਰੇ ਇਸ ਸਫ਼ਰ ਦਾ ਅੰਜਾਮ ਕੀ ਹੋਣਾ, ਟੁਰ ਪਿਆ ਅਣ੍ਜਾਣ ਰਾਹਾਂ ਤੇ ਬਰਾੜ ਬਿਨਾਂ ਸੋਚੇ ਕਿ ਮੁਕਾਮ ਕੀ ਹੋਣਾ, ਪੰਧ ਕਟ ਰਿਹਾ ਹੈ ਹਰ ਰੋਜ਼ ਜਿਸਮ ਘਟ ਰਿਹਾ ਹੈ ਹਰ ਰੋਜ਼, ਫ਼ਿਰ ਵੀ ਨਹੀਂ ਖਤਮ ਹੋਣ ਵਿੱਚ ਆਉਂਦੀ, ਖੌਰੇ ਕਿੰਨੀ ਕੁ ਵਾਟ ਹਾਲੇ ਹੋਰ ਪਈ ਏ,.. ਹੌਕਿਆਂ ਦੇ ਨਾਲ ਹਾਲੇ ਨਵੀਂ ਪ੍ਰੀਤ ਪਈ ਏ
___________________________________________ ___________________________________________
sabh cha saade rud gaye, sathon taan chanan v thur gaye, khushian nalon tutte nate, hanjhuan de naal ja k jur gaye, haukian de naal haale navi preet payi ae, tu te puchiya swaal anbhol mitra, par main ki dassan zindgi kidan beet rahi ae, oh jis nal saadi zindgi bahar c, mera dilbar jihte anna aitbar c, khaure ki ho gya jo oh mere kolon kho giya, ki dassan kidan khoon jigar da tupka-2 cho gya, ajj tak main te nahi samjh sakia, k oh meri zindgi chon kyon giya, us rangle sajjan bajhon bas eh umra beet rahi ae, haukian de naal haale navi preet payi ae, khaURE is safar da anjaam ki hona, Tur piya anjaan rahan te brar bina soche k mukaam ki hona, pandh kat riha hai har roz, jisam ghat riha hai har roz, fir v khatam hon vich nahi aaondi, khaure kinni ku vaat hale hor payi ae, haukian de naal haale navi preet payi ae,
|
|
15 Feb 2010
|