ਪਤੰਗਾਂ ਦੀ ਖੇਡ ਸੀ ਮੇਰੀ ਜ਼ਿੰਦਗੀ ,
ਕੋਈ ਕੱਟ ਗਿਆ ਤੇ ਕੋਈ ਲੁੱਟ ਗਿਆ
ਓਹ ਜਿਸ ਦੇ ਨਾਮ ਦਾ ਲਾਇਆ ਸੀ ਬੂਟਾ
ਵਿਹੜੇ ਦਿਲ ਦੇ,
ਪਾਣੀ ਪਾਉਣ ਦੇ ਬਹਾਨੇ ਆਇਆ
ਪੁੱਟ ਗਿਆ,
ਪਤੰਗਾਂ ਦੀ ਖੇਡ ਸੀ ਮੇਰੀ ਜ਼ਿੰਦਗੀ ,
ਕੋਈ ਕੱਟ ਗਿਆ ਤੇ ਕੋਈ ਲੁੱਟ ਗਿਆ,
ਕੋਈ ਸ਼ਿਕਵਾ ਯਾ ਸ਼ਿਕਾਇਤ ਬਾਕੀ ਨਹੀਂ,
ਇਸ ਰਾਹੀ ਦਾ ਮੁਕਾਮ,
ਇਸ ਦਿਲ ਦਾ ਅੰਜਾਮ ਸ਼ਾਇਦ ਇਹੀ ਸੀ,
ਬੇਗਾਨਿਆਂ ਹੱਥੋਂ ਬੁਰਾ ਲੱਗਣਾ ਸੀ,
ਚੰਗਾ ਹੋਇਆ ਆਪਣਿਆਂ ਹੱਥੋਂ ਟੁੱਟ ਗਿਆ,
ਪਤੰਗਾਂ ਦੀ ਖੇਡ ਸੀ ਮੇਰੀ ਜ਼ਿੰਦਗੀ ,
ਕੋਈ ਕੱਟ ਗਿਆ ਤੇ ਕੋਈ ਲੁੱਟ ਗਿਆ,
ਹੁਣ ਤੇ ਬਰਾੜ ਕੁਝ ਕੁ ਪਲ ਦਾ ਮਹਿਮਾਨ ਏ,
ਲਬਾਂ ਤੇ ਨਾਮ ਤੇਰਾ ਮੁੱਠੀ ਵਿੱਚ ਜਾਨ ਏ,
ਨਾ ਤਾਂ ਜ਼ਿਆਦਾ ਵਕਤ ਨਾ ਹੀ ਥਾਂ ਲਵਾਂਗਾ,
ਸਕੂਨ ਮਿਲੂ ਰੂਹ ਨੂੰ ਜੇ ਜਾਂਦੀ ਵਾਰ ਤੇਰਾ ਦੀਦਾਰ ਕਰ ਲਵਾਂਗਾ,
ਫ਼ਿਰ ਤਾਂ ਦੋ ਮੁੱਠਾਂ ਰਾਖ ਹੀ ਹੋਣੀ ਏ ਹਸਤੀ ਮੇਰੀ,
ਜਦ ਮਿਟ ਗਿਆ,
ਪਤੰਗਾਂ ਦੀ ਖੇਡ ਸੀ ਮੇਰੀ ਜ਼ਿੰਦਗੀ ,
ਕੋਈ ਕੱਟ ਗਿਆ ਤੇ ਕੋਈ ਲੁੱਟ ਗਿਆ
_________________________________________________________
patangan di khed si meri zindagi,
koi katt giya te koi lutt giya,
oh jis de naam da laayia c boota
vehre dil de,
paani paon bahane aayia
putt giya,
patangan di khed si meri zindagi,
koi katt giya te koi lutt giya,
koi shikwa ya shikayat baki nahi,
is rahi da mukam is dil da anjam shayad ehi c,
begaaniyan hathon bura lagna c,
changa hoyia apnian hathon tutt giya,
patangan di khed si meri zindagi,
koi katt giya te koi lutt giya,
hun re "brar" kujh ku pal da mehman ae,
laban te naam tera muthi vich jaan ae,
naa taan waqat jiyada na hi than lvanga,
sakoon milu rooh nu je jaandi vaar tera deedar kar lavanga,
fir taan do muthan rakh hi honi ae hasti meri
jad mit gya,
patangan di khed si meri zindagi,
koi katt giya te koi lutt giya,