Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਿਥੇ ਕਵਿਤਾ ਖਤਮ ਨਹੀ ਹੁੰਦੀ " ਪਾਸ਼" :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 
ਜਿਥੇ ਕਵਿਤਾ ਖਤਮ ਨਹੀ ਹੁੰਦੀ " ਪਾਸ਼"

ਮੁੰਡਿਓ, ਮੈਂ ਵੀ ਕਦੇ ਤੁਹਾਡੇ ਵਰਗਾ ਸਾਂ

ਨਿੱਕੀਆ ਨਿੱਕੀਆ ਚੌਰੀਆ ਕਰਦਾ ਹੌਇਆ ਵੀ ਚੌਰ ਨਹੀ ਸਾਂ

ਗੱਲ ਗੱਲ ਤੇ ਪੱਜ ਲਾਉਦਾ ਸਾਂ ਮੈਂ ਪਰ ਝੂਠਾ ਨਹੀ ਸਾਂ

ਨੰਗਾ ਨਹੀ ਸਮਝਿਆ ਜਾਂਦਾ ਸਾਂ ਭਾਵੇ ਨਿੱਤ ਹੀ ਕੱਪੜੇ ਲੰਗਾਰ ਪਰਤਦਾ

ਬੁੜੀ ਪੁੰਨਾ ਦਾ ਵਿੰਗਾ ਚਰਖੇ ਦਾ ਤਕਲਾ ਸਦਾ ਈ ਮੇਰੇ ਸਿਰ ਲਗਦਾ

ਪਰ ਥਾਣੇ ਦੀਆ ਕਿਤਾਬਾ ਵਿਚ ਮੇਰਾ ਨਾਮ ਨਾ ਚੜਦਾ

ਘਰ ਦੇ ਚੌਕੇ ਦੀ ਨਿੱਕੀ ਜਿਹੀ ਮੁੰਡੇਰ

ਜਾਂ ਵੜੇਵਿਆ ਵਾਲੀ ਬੌਰੀ ਜਾਂ ਗਵਾਂਡੀਆ ਦੀ ਪੌੜੀ ਥਲੜਾ ਰਖਨਾ

ਮੇਰੇ ਲੁਕਣ ਲਈ ਕਾਫੀ ਸਨ

ਮੈਂ ਤਿਤਲੀਆਂ ਨੂੰ ਸੂਈ ਵਿਚ ਪਰੌ ਕੇ ਨੱਚਦਾ ਸਾਂ

ਸੌਨ ਚਿੜੀਆ ਨੂੰ ਪਟਾ ਧਾਗੇ ਦਾ ਪਾ ਕੇ ਹਿੱਕਦਾ ਸਾਂ

ਪਰ ਕਦੀ ਹਿੰਸਾਵਾਦੀ ਨਹੀ ਅਖਵਾਇਆ

ਗੱਲ ਕੀ ,ਇਨ ਬਿਨ ਤੁਹਾਡੇ ਵਰਗਾ ਸਾਂ

 

 

ਫੇਰ ਇੰਜ ਹੌਇਆ ,ਹੌਲੀ ਹੌਲੀ ਮੈਂ ਤੁਹਾਡੇ ਵਰਗਾ ਨਾ ਰਿਹਾ

ਮੇਨੂੰ ਦੱਸਿਆ ਗਿਆ ਕਿ ਝੂਠ ਬੌਲਣਾ ਪਾਪ ਹੈ

ਵਿਦਿਆ ਮਨੁੱਖ ਦੀ ਤੀਸਰੀ ਅੱਖ ਹੈ

ਚੌਰੀ ਕਰਨਾ ਬੁਰਾ ਹੈ

ਪਰਮਾਤਮਾ ਇਕ ਹੈ

ਸਾਰੇ ਮਨੁੱਖ ਬਰਾਬਰ ਹੁੰਦੇ ਹਨ

ਮੈਂ ਇਹਨਾਂ ਸਾਰਿਆ ਫਿਕਰਿਆਂ ਦੇ

ਅਜੀਬੌ ਗਰੀਬ ਆਪਸੀ ਸੰਬੰਧਾ ਅੱਗੇ ਸਹਿਮ ਜਿਹਾ ਗਿਆ

ਮੇਨੂੰ ਲੱਗਿਆ  ਮੇਰੇ ਖਿਲਾਫ,

ਕਿਸੇ ਬਹੁਤ ਹੀ ਭਿਆਨਕ ਸਾਜਿਸ਼ ਦਾ ਸ਼ੁਰੂ ਹੌਣ ਵਾਲਾ ਹੈ

ਮੈਂ ਘਬਰਾ ਕੇ ਤੁਹਾਡੀ ਕਰੰਘੜੀ ਚੌ ਹਥ ਖਿਚ ਲਿਆ

ਤੇ ਜੀ ਭਿਆਣਾ ਦੌੜਦਾ ਹੌਇਆ, ਕਿਤਾਬਾ ਦੇ ਮਲਿਆ ਚ ਫਸ ਗਿਆ

ਕਾਲੇਂ ਕਾਲੇਂ ਅੱਖਰ ਤਿਖੀਆਂ ਸੂਲਾਂ ਵਾਗ ਮੇਰੇ ਬਦਨ ਅੰਦਰ ਉਕਰ ਗਏ

ਮੈਂ ਜਿਵੇ ਝਾੜੀਆ ਚ ਲੁਕਦਾ ਫਿਰਦਾ ਕੌਈ ਖਰਗੌਸ਼ ਸਾਂ

ਜਿੰਦੇ ਮਗਰ ਲੱਗੇ ਸੀ ਇਮਤਿਹਾਨਾ ਦੇ ਸ਼ਿਕਾਰੀ ਕੁੱਤੇ

ਮੈਂ ਕੁਝ ਬੌਂਦਲ ਜਿਹਾ ਗਿਆ ,ਜਦੌ ਮੈਨੁੰ ਪਤਾ ਲੱਗਾ

ਕਿ ਏਥੇ ਤਾ ਪੂਰਬ ਹੈ ਜਾ ਪੱਛਮ

ਕਿਤੇ ਵੀ ਨਾ ਕੁਝ ਚੜਦਾ ਹੈ ਨਾ ਲਹਿੰਦਾ ਹੈ

ਜਦ ਮੈਨੂੰ ਪਤਾ ਲੱਗਾ ਰੱਬ ਰਾਤ ਬਰਾਤੇ

ਸਾਰੇ ਖਰਬੂਜਿਆ ਚ ਖੰਡ ਪਾਉਣ ਨਹੀ ਆਉਦਾ

ਨਾ ਸਾਡੇ ਨਰਮੇ ਦੇ ਦੇ ਟਿਡਿਆਂ ਨੂੰ

ਚੌਗ ਮੰਗਦੇ ਬੌਟਾਂ ਦੀਆਂ ਚੁੰਝਾਂ ਵਾਗ ਖੌਲਣ

18 Feb 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 
cont....

 

ਜਦੌ ਮੇਨੂੰ ਪਤਾ ਲੱਗਾ ,ਕਿ ਧਰਤੀ ਰੌਟੀ ਦੇ ਵਰਗੀ ਨਹੀਂ ਹੈ ,ਗੇਂਦ ਵਰਗੀ ਹੈ

ਅੰਬਰਾ ਵਿਚ ਨੀਲੀ ਜਹੀ ਦੀਂਹਦੀ ਖਿਲਾਅ ਹੈ ,ਰੱਬ ਨਹੀ

ਜਦੌ ਮੇਨੂੰ ਪਤਾ ਲੱਗਾ ,ਵਿੱਦਿਆ ਮਨੁੱਖ ਦੀ ਤੀਸਰੀ ਅੱਖ ਨਹੀ

ਸਗੌ ਦੌ ਹੀ ਅੱਖਾ ਦਾ ਟੀਰ ਹੈ

ਤੇ ਇੰਜ ਦੀਆ ਬੇਸ਼ੁਮਾਰ ਬੇਮਜਾ ਗੱਲਾਂ ਦਾ ਪਤਾ ਲੱਗਾ

ਮੇਰੇ ਅੰਦਰ ਕਿਤੇ ਕੁਝ ਡਿੱਗ ਪਿਆ ਸੀ

ਅਤੇ ਇਕ ਤੱੜ...ਅ...ਕ' ਜਹੀ ਆਵਾਜ ਤੇ ਮੈਂ ਤੱਕਿਆ

ਮੇਰੀਆ ਆਦਰਾ ਵਿਚ ਖੁੱਭੇ ਹੌਏ ਸਨ

ਰੰਗਾ ਤੇ ਭੇਤਾਂ ਦੀ ਲੌਅ ਵਾਲੀ ਅਲੌਕਾਰ ਕਵਿਤਾ ਦੇ ਕਿਚਰ

 

 

 

ਫੇਰ ਮੁਡਿਓ,ਤੁਸੀ ਕੌਣ ਤੇ ਮੈਂ ਕੌਣ ਸਾਂ

ਫੇਰ ਮੈਂ ਖੂਬਸੂਰਤ ਕੌਠੀਆ ਤੇ ਬਜਾਰਾ ਨੂੰ

ਹਸਰਤ ਜਹੀ ਨਜਰ ਨਾਲ ਵੇਂਹਦਾ ਹੌਇਆ ਵੀ ਚੌਰ ਸਮਝਿਆਂ ਗਿਆ

ਪਿੰਜੇ ਜਾਣ ਦੇ ਦਰਦ ਵਿਚ ਕਰਾਹੁੰਦੇ ਹੌਏ ਨੂੰ ਵੀ ' ਮਕਰ ' ਹੀ ਆਖਿਆ ਗਿਆ

ਬਣਦੇ ਜੁੜਦੇ ਬਸਤਰਾਂ ਉੱਤੇ ਵੀ ਨਜਰਾਂ ਇਸ ਤਰਾ ਉਠੀਆ,

ਕਿ ਜਿਵੇ ਅਲਫ ਨੰਗਾ ਹਾਂ....

ਜਰਾ ਵੀ ਆਪਣੇ ਬਾਰੇ ਬੌਲਣ ਉੱਤੇ ਤੌਹਮਤਾ ਨਾਲ ਵਿੰਨਿਆ ਗਿਆ

ਜਦ ਮੈਂ ਝੂਠ ਚੌਰੀ,ਮਿਹਰਬਾਨ ਪਰਮਾਤਮਾ

ਤੇ ਸਭ ਮਨੁੱਖਾਂ ਦੇ ਬਰਾਬਰ ਹੌਣ ਦੀਆ ਧਾਰਨਾਵਾ ਤੇ

'ਦੁਬਾਰਾ ਸੌਚਣਾ ਚਾਹਿਆ ਤਾਂ ਮੇਰੇ ਇੰਜ ਸੌਚਣ ਨੂੰ ,ਹਿੰਸਾ ਗਰਦਾਨਿਆ ਗਿਆ

ਯਾਰਾ ਦੇ ਤਹਿਖਾਨਿਆ ਵਰਗੇ ਚੁਬਾਰੇ ,

ਸੰਘਣੀ ਧੁੰਦ ਜਿਹਾ ਮੇਰੀ ਮਹਿਬੂਬ ਦਾ ਹਿਰਦਾ

ਅਤੇ ਘਟਾ ਟੌਪ  ਕਮਾਦੀਆ ਵੀ ਮੈਨੂੰ ਲੁਕਾ ਨਾ ਸਕੀਆ

ਮੈਂ ਜੌ ਲੁਕ ਜਾਦਾ ਸਾਂ ਘਰ ਦੇ ਚੌਕੇ ਦੀ ਨਿੱਕੀ ਜਿਹੀ ਮੁੰਡੇਰ  

18 Feb 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 
cont.....

ਜਾ ਵੜੇਵਿਆ ਵਾਲੀ ਬੌਰੀ ਜਾ ਗਵਾਂਢੀਆ ਦੀ ਪੌੜੀ ਥਲੜੇ ਰਖਨੇ ਦੇ ਓਹਲੇ

ਤੇ ਹੁਣ ਮੈਂ ਐਂਨ ਉਨਾਂ ਦੇ ਸਾਹਮਣੇ ਸਾਂ

ਅਣ ਉਦਘਾਟਨੇ ਪੁਲਾ ਵਾਂਗ ,

ਅਣਪੀਤੀ ਸ਼ਰਾਬ ,ਜਾਂ ਅਣਟੌਹੀਆ ਛਾਤੀਆ ਵਾਗ

ਫਿਰ ਉਹ ਆਏ ਸਚਾਈ ਦੇ ਅਲੰਬਰਦਾਰ

ਉਨਾਂ ਦੇ ਹੱਥਾਂ ਵਿਚ ਵਿਵਸਥਾ ਦਾ ਟੌਕਾ ਸੀ

ਬੱਸ ਓਦੌ ਹੀ ਮੈਨੂੰ ਤੱਥਾਂ ਦੇ ਤੱਥ ਦਾ ਇਲਮ ਹੌਇਆ

ਕਿ ਟੌਕੇ ਦੀ ਸ਼ਕਲ ਝੰਡੇ ਵਰਗੇ ਹੁੰਦੀ ਏ

 

 

ਮੁੰਡਿਓ ਮੇਰਾ ਸੱਚ ਨਾ ਮੰਨਣਾ ,,ਜੇ ਆਖਾ

ਸਿਰਫ ਕੱਪੜੇ ਦਾ ਟੌਕਾ ਛਾਂਗ ਸਕਦਾ ਹੈ ਮਨੁੱਖੀ ਹਿੱਕ ਅੰਦਰਲੀ ਗੂੰਜ ਨੂੰ

ਜੇ ਆਖਾ ,,ਹਰ ਸਚਾਈ ਕੇਵਲ ਛਾਂਗੀ ਹੌਈ ਸਾਖ ਹੁੰਦੀ ਹੈ

ਜੇ ਆਖਾ ,,ਪੰਦਰਵੇ ਤੌ ਬਾਦ

ਹਰ ਵਰਾਂ ਸਿਵਿਆਂ ਚੌਂ ਉਠਦੀ ਭਾਫ ਦਾ ਗੁਬਾਰ ਹੁੰਦਾ ਹੈ

ਮੈ ਮੁਡਿਓ , ਹੁਣ ਤੁਹਾਡੇ ਚੌ ਨਹੀ ਹਾਂ

ਮੈਂ ਇੱਲ ਦੇ ਪੰਜਿਆ ਚ ' ਉਡ ਰਿਹਾ ਆਜ਼ਾਦ ਚੂਹਾ ਹਾਂ

ਘੁਸਮੁਸੇ ਦੀ ਚੁੰਭਲੀ ਹੌਈ ਅੱਖ ਹਾਂ

ਇਤਿਹਾਸ ਦੇ ਤਾਲੇ ਲੱਗੇ ਹੌਏ ਬੂਹੇ ਤੇ ਬੈਠਾ ਪਰਾਹੁਣਾ ਹਾਂ

ਬਾਰਾਂ ਮਾਹ ਚੌ ਵਰਜਿਤ ਕੌਈ ਮਸਾਂਦ ਹਾਂ

ਜਿਸ ਤੌ ਕੁਝ ਵੀ ਸ਼ੁਰੂ ਜਾ ਖਤਮ ਨਹੀ ਹੁੰਦਾ ,,

ਕਵਿਤਾ ਨਹੀ,, ਮੇਰੀ ਆਵਾਂਜ ਕੇਵਲ ਗੰਦ ਤੇ ਵਰਦਾ ਮੀਂਹ ਹੈ

 

ਤੁਹਾਡੇ ਲਈ ਅਸੀਸ ਨਾ ਨਸੀਹਤ 
ਮੇਰੇ ਸ਼ਬਦ ਧੁਲਾਈ ਕਰਦੇ ਹੌਏ ਵੀ ਬਦਬੂ ਖਿੰਡਾ ਰਹੇ ਨੇ 

ਤੁਹਾਡੇ ਲਈ ਅਸੀਸ ਨਾ ਨਸੀਹਤ 

ਮੇਰੇ ਸ਼ਬਦ ਧੁਲਾਈ ਕਰਦੇ ਹੌਏ ਵੀ ਬਦਬੂ ਖਿੰਡਾ ਰਹੇ ਨੇ 

 

18 Feb 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 
cont.....

 

ਅਸਲ ਵਿਚ ਮੁੰਡਿਓ ,ਮੈਂ ਬਹੁਤ ਦਹਿਲ ਗਿਆ ਹਾ ਇਸ ਭਿਆਨਕ ਤਸੀਹੇ ਤੌ

ਇਕ ਅਜ ਕਲ ਪਰਬਤਾ ਤੇ ਚੜਨਾ ਵੀ ਇਓ ਲੱਗਦਾ ਹੈ

ਜਿਵੇ ਕਿਸੇ ਲੰਮੀ ਢਲਾਣ ਤੌ ਉਤਰ ਰਿਹਾ ਹੌਵਾਂ

ਸਾਗਰ ਦੀ ਛਾਤੀ ਤੇ ਤਰਨਾ ਇੰਜ ਹੈ,

ਜਿਵੇਂ ਡੁੱਬਣ ਦੀ ਬੜੀ ਧੀਮੀ ਜਿਹੀ ਕਿਰਿਆ ਹੌਵੇ

ਇਹ ਕੇਹਾ ਤਸੀਹਾ ਹੈ ,

ਕਿ ਤੁਸੀ ਕੁੜੀਆਂ,ਫੁੱਲਾ ਤੇ ਪਰਿੰਦਿਆਂ ਨੂੰ ਤੱਕਦੇ ਪਏ ਹੌਵੌ

ਤੇ ਅੱਗੌ ਖਿਲਾਅ ਹੀ ਖਿਲਾਅ ,ਤੁਹਾਡੀਆਂ ਅੱਖਾਂ ਵਿਚ ਮਿਰਚਾਂ ਦੇ ਵਾਂਗ ਲੜੇ

ਮੈ ਸਾਰੇ ਦਾ ਸਾਰਾ ਹੰਬ ਗਿਆ ਹਾਂ,

ਇਸ ਮਸ਼ੀਨੀ ਜਹੀ ਹਫੜਾ ਦਫੜੀ ਚ ਤੁਰਦੇ ਹੌਏ

ਜਿੱਥੇ ਰਿਸ਼ਤੇ ਅੰਨੇ ਵੇਂਗ ਚ ,ਆਪਣੇ ਅਰਥਾਂ ਨਾਲ ਟਕਰਾ ਗਏ ਹਨ

ਮੈਂ- ਜੌ ਸਿਰਫ ਇਕ ਆਦਮੀ ਬਣਨਾ ਚਾਹੁੰਦਾ ਸਾਂ

ਇਹ ਕੀ ਬਣਾ ਦਿੱਤਾ ਗਿਆ ਹਾਂ ?

 

 

 

ਤੇ ਹੁਣ ਮੈਂ ਚਾਹੁੰਦਾ ਹਾ ,ਸੜਕ ਤੇ ਜਾ ਰਹੇ ਕਿਸੇ ਮਾਡਲ ਸਕੂਲ ਦੇ ਰਿਕਸ਼ਾ ਵਿਚ

ਛੜੱਪ ਦੇਣੀ ਚੜ ਜਾਵਾ ,,ਤੇ ਟਾੱਫੀ ਚੂਸਦਾ ਹੌਇਆ

ਇਸ ਉਧੜੇ ਗੁਧੜੇ ਫੈਲੇ ਹੌਏ ਸੰਸਾਰ ਨੂੰ ,ਮਾਸੂਮ ਜਹੀ ਤੱਕਣੀ ਨਾਲ ਘੂਰਾਂ

ਤੇ ਉਨਾਂ ਸਾਰੀਆਂ ਆਲਮੀ ਸਚਾਈਆਂ ਉੱਤੇ 

ਨਵੇਂ ਸਿਰਿਓਂ ਯਕੀਨ ਕਰਨਾ ਸ਼ੁਰੂ ਕਰਾਂ

ਜਿਵੇ ਓਹ ਇਨ ਬਿਨ ਸੱਚੀਆਂ ਹੀ ਹੌਣ ....... 

ਤੇ ਉਨਾਂ ਸਾਰੀਆਂ ਆਲਮੀ ਸਚਾਈਆਂ ਉੱਤੇ 
ਨਵੇਂ ਸਿਰਿਓਂ ਯਕੀਨ ਕਰਨਾ ਸ਼ੁਰੂ ਕਰਾਂ
ਜਿਵੇ ਓਹ ਇਨ ਬਿਨ ਸੱਚੀਆਂ ਹੀ ਹੌਣ .......ਤੇ ਉਨਾਂ ਸਾਰੀਆਂ ਆਲਮੀ ਸਚਾਈਆਂ ਉੱਤੇ 

 

18 Feb 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 
ਪਾਸ਼ ਪੰਜਾਬੀ ਸਾਹਿਤ ਦਾ ਧਰੂ ਤਾਰਾ ਹੈ....

bhaut khoob bhaji...Good Job...

sachi bahut hi adabyog shakshiyat ne PASH SAHAB...

ohna diyan rachnaawan cho meri fav..(vaise te saariyan han)ohna cho ik jo bahut kareeb hai mere dil de.....

 

ਪਾਸ਼ ਦੀ ਇੱਕ ਕਵਿਤਾ,
ਸੁਫ਼ਨੇ ਹਰ ਕਿਸੇ ਨੂੰ ਨਹੀਂ ਆਉਂਦੇ ,
ਬੇਜਾਨ ਬਾਰੂਦ ਦੇ ਕਣਾਂ ਚ’ ਸੋਂਦੀ ਅੱਗ ਨੂੰ ਸੁਫ਼ਨੇ ਨਹੀਂ ਆਓਂਦੇ,
ਬਦੀ ਲਈ ਸੁੰਗੜਦੀ ਹਥੇਲੀ ਉੱਤੇ ਮੁੜਕੇ ਨੂੰ ਸੁਫ਼ਨੇ ਨਹੀਂ ਆਓਂਦੇ,
ਮਲਾਹਾਂ ਨਾਲ ਰੁੱਸ ਗਏ ਸਮੁੰਦਰਾਂ ਨੂੰ ਸੁਫ਼ਨੇ ਨਹੀ ਆਓਂਦੇ,
ਸ਼ੈਲਫ਼ਾਂ ਚ’ ਪਏ ਇਤਿਹਾਸ ਦੇ ਗ੍ਰੰਥਾਂ ਨੂੰ ਸੁਫ਼ਨੇ ਨਹੀ ਆਓਂਦੇ,
ਸੁਫ਼ਨਿਆਂ ਲਈ ਨੀਂਦ ਦੀ ਨਜ਼ਰ ਹੋਣੀ ਲਾਜ਼ਮੀ,
ਸੁਫ਼ਨੇ ਇਸੇ ਲਈ ਹਰੇਕ ਨੂੰ ਨਹੀਂ ਆਓਂਦੇ ....

 

regards

18 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

awesome... thanks 22 g... for sharing this gem here.......

 

no match..!!!

18 Feb 2010

Jatinder Pal Singh
Jatinder Pal
Posts: 72
Gender: Male
Joined: 27/Jul/2009
Location: Jalandhar
View All Topics by Jatinder Pal
View All Posts by Jatinder Pal
 

boht boht shukriya for sharing such a grrt peice of art ... and truth is k knowledge sachi akhan nu teera kar dendi hai teesri akh nahi kholdi thanks a lot g

19 Feb 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 

ਸ਼ੁਕ੍ਰਿਯਾ ਦੋਸਤੋ  ਬਹੁਤ ਬਹੁਤ

21 Feb 2010

Seerat Brar
Seerat
Posts: 2
Gender: Female
Joined: 05/Apr/2010
Location: calgary
View All Topics by Seerat
View All Posts by Seerat
 

mein koi shayar nahi ke is lajavab anmol heere da javab shayari chi de devan.

mein koi gayak nahi ke is da javab mein geetan ch de devan,

meinu naaz hai tuhadi kalam te  socheya ke sandesha de devan.

 

 

 

 

 

 

 

 

 

 

 

 

 

 

 

04 Apr 2010

Reply